ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, November 7, 2009

ਸ਼ਮਸ਼ੇਰ ਸਿੰਘ ਸੰਧੂ - ਗ਼ਜ਼ਲ

ਗ਼ਜ਼ਲ

ਦੋਸਤੋ! ਜਾਦੂ ਭਰੀ ਇਹ ਰਾਤ ਹੈ।

ਜਨਮ ਲੈਂਦੀ ਏਸ ਤੋਂ ਪਰਭਾਤ ਹੈ

-----

ਘਾਤ ਘਾਤੀ ਲਾਕੇ ਬੈਠੇ ਹਰ ਘੜੀ,

ਲੋੜਦੇ ਜੋ ਸੱਚ ਕਰਨਾ ਘਾਤ ਹੈ

-----

ਮੌਤ ਤੋਂ ਵੀ ਜਨਮ ਲੈਂਦੀ ਜ਼ਿੰਦਗੀ,

ਮੌਤ ਨੂੰ ਵੀ ਕਰ ਰਹੀ ਇਹ ਮਾਤ ਹੈ

-----

ਹੋ ਗਿਓਂ ਸਰਦਾਰ ਸਾਰੀ ਖ਼ਲਕ ਦਾ,

ਵੇਖ ਕੇ ਹੈਰਾਨ ਆਦਮ ਜ਼ਾਤ ਹੈ

-----

ਵੇਖ ਸੱਜਨ ਛਾ ਗਈ ਕਾਲੀ ਘਟਾ,

ਸ਼ੌਕ ਦੀ ਹੋਈ ਕਿਹੀ ਬਰਸਾਤ ਹੈ

-----

ਜ਼ਿੰਦਗੀ ਹੈ ਜੀਣ ਹਰ ਦਮ ਤਾਂਘਦੀ,

ਕੌਣ ਆਖੇ ਬੀਤ ਚੁੱਕੀ ਬਾਤ ਹੈ

-----

ਵੰਡ ਭਾਵੇਂ ਬੁੱਕ ਭਰ ਭਰ ਦੋਸਤਾ!

ਨਾ ਘਟੇਗੀ ਦੋਸਤੀ ਸੌਗਾਤ ਹੈ

No comments: