ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, November 12, 2009

ਸਰਿੰਦਰ ਸਿੰਘ ਸੀਰਤ - ਗ਼ਜ਼ਲ

ਗ਼ਜ਼ਲ

ਮਿਰੀ ਪਹਿਚਾਣ ਦੇ ਘਾਤਕ ਮਿਰੇ ਆਲ਼ੇ ਦੁਆਲ਼ੇ।

ਸਮੁੰਦਰ ਇਸ਼ਟ ਵਿਚ ਕੁਈ ਨਾਖ਼ੁਦਾ ਕਿਸ਼ਤੀ ਸੰਭਾਲ਼ੇ।

-----

ਅਜਬ ਇਕ ਢੋਂਗ ਦੇ ਸਹਿਰਾ ਚ ਆ ਪੁਹੰਚੀ ਏ ਕਾਇਆ,

ਸਰਾਬੀ ਓਸ ਏ, ਪਰਛਾਵੇਂ ਹਰ ਪਾਸੇ ਨੇ ਕਾਲ਼ੇ।

-----

ਕਜੇਹਾ ਮੋੜ ! ਤੇ, ਟੁੱਟਣ ਦਾ ਇਕ ਇਹਸਾਸ ਹਾਵੀ,

ਕਿਸੇ ਕੀਤੇ ਗਏ ਇਕਰਾਰ ਨੂੰ ਨਿਜ ਕਿੰਝ ਪਾਲ਼ੇ।

-----

ਕਜੇਹੀ ਭਾਸ਼ਾ ਦਾ ਹਥਿਆਰ ਧਰ ਰਣਖੇਤ ਵਿਚਰੇਂ,

ਤਿਰੀ ਇਸ ਰਾਜ ਨੀਤੀ ਵਿਚ ਉਕਰ ਆਏ ਨੇ ਛਾਲੇ।

-----

ਗਿਰਾਵਟ ਸੋਚ ਦੀ , ਡੂੰਗਾ ਡੁਬਾ ਦੇਵੇ ਗੀ ਤੈਨੂੰ,

ਕਜੇਹੀ ਹੋਂਦ ਜਿਸ ਵਿਚ ਜੀਣ ਦੇ ਪੈ ਜਾਣ ਲਾਲੇ।

-----

ਨਜ਼ਰ ਦੇ ਸਾਮ੍ਹਣੇ ਸੱਤਾ ਕਰੇਂਦੀ ਨੰਗ-ਲੀਲਾ

ਚੜ੍ਹੇ, ਖੰਡਨ ਕਰੇਂਦੀ ਸੋਚ ਤੇ , ਭਰਮਾਂ ਦੇ ਤਾਲੇ।

-----

ਮੈਂ ਤਾਂ ਬਸ ਇਸ਼ਟ ਦੇ ਰਣਖੇਤ ਅੰਦਰ ਜੂਝਦਾ ਹਾਂ,

ਨਿਗਾਹ ਤੇਰੀ , ਇਸ ਪਰਵਾਜ਼ ਤੇ , ਲੱਗੇ ਨੇ ਜਾਲ਼ੇ।

-----

ਮਿਰੇ ਮਨ ਦਾ ਪਰਿੰਦਾ ਫੜਫੜਾਓਂਦਾ, ਹੀ ਰਿਹਾ ਏ,

ਕਦੀ ਅਸਮਾਨ ਨਾ ਲਭਿਆ, ਕਦੀ ਪਰ ਨਾ ਸੰਭਾਲ਼ੇ।

-----

ਚਿਰਾਂ ਤੋਂ ਐਸਾ ਆਲਮ ਜੀਅ ਰਹੀ ਸੀਰਤ ਐਪਰ ਹੁਣ,

ਨਜ਼ਾਰਾ ਮਰ ਚੁਕੇ ਇਹਸਾਸ ਦਾ ਸਭ ਦੇ ਹਵਾਲੇ।


No comments: