ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, May 28, 2011

ਇਬਨੇ ਇਨਸ਼ਾ – ਉਰਦੂ ਰੰਗ

ਇਬਨੇ ਇਨਸ਼ਾ - ਜੂਨ ੧੯੨੭ (ਜਲੰਧਰ) ੧੧ ਜਨਵਰੀ ੧੯੭੮( ਪਾਕਿਸਤਾਨ)
ਦੋਸਤੋ! ਇਬਨੇ ਇਨਸ਼ਾ ਉਰਦੂ ਦਾ ਬਹੁਤ ਹੀ ਮਕਬੂਲ ਸ਼ਾਇਰ, ਕਾਲਮ-ਨਵੀਸ, ਵਿਅੰਗ, ਅਤੇ ਸਫ਼ਰਨਾਮਾ ਲੇਖਕ ਸੀ। ਉਸਦੀ ਸ਼ਾਇਰੀ ਚੋਂ ਹਿੰਦੀ-ਉਰਦੂ ਦੀ ਆਮ ਬੋਲ-ਚਾਲ ਵਾਲ਼ੀ ਬੋਲੀ ਦਾ ਝਲਕਾਰਾ ਪੈਂਦਾ ਹੈ। ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਸਾਹਿਬ ਨੇ ਇਨਸ਼ਾ ਸਾਹਿਬ ਦੀ ਇਕ ਖ਼ੂਬਸੂਰਤ ਨਜ਼ਮ ਦਾ ਪੰਜਾਬੀ ਲਿਪੀਅੰਤਰ ਕਰਕੇ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ, ਉਹਨਾਂ ਦਾ ਬੇਹੱਦ ਸ਼ੁਕਰੀਆ। ਇਨਸ਼ਾ ਹੁਰਾਂ ਦੀ ਲਿਖੀ ਗ਼ਜ਼ਲ ਦਾ ਇਹ ਸ਼ਿਅਰ ਭਲਾ ਕਿਸਨੇ ਨਹੀਂ ਸੁਣਿਆ ਹੋਵੇਗਾ:

ਕਲ ਚੌਦਹਵੀਂ ਕੀ ਰਾਤ ਥੀ, ਸ਼ਬ ਭਰ ਰਹਾ ਚਰਚਾ ਤੇਰਾ।


ਕੁਛ ਨੇ ਕਹਾ ਯੇ ਚਾਂਦ ਹੈ, ਕੁਛ ਨੇ ਕਹਾ ਚੇਹਰਾ ਤੇਰਾ।


*****
ਏਕ ਲੜਕਾ
ਨਜ਼ਮ
ਏਕ ਛੋਟਾ ਸਾ ਲੜਕਾ ਥਾ ਮੈਂ ਜਿਨ ਦਿਨੋਂ
ਏਕ ਮੇਲੇ ਮੇਂ ਪਹੁੰਚਾ ਹੁਮਕਤਾ ਹੁਆ
ਜੀ ਮਚਲਤਾ ਥਾ ਏਕ ਏਕ ਸ਼ੈਅ ਪਰ ਮਗਰ
ਜੇਬ ਖ਼ਾਲੀ ਥੀ, ਕੁਛ ਮੋਲ ਲੇ ਨਾ ਸਕਾ
ਲੌਟ ਆਯਾ ਲਿਏ ਹਸਰਤੇਂ ਸੈਕੜੋਂ
ਏਕ ਛੋਟਾ ਸਾ ਲੜਕਾ ਥਾ ਮੈਂ ਜਿਨ ਦਿਨੋਂ
ਖ਼ੈਰ ਮਹਿਰੂਮੀਓਂ ਕੇ ਵੋਹ ਦਿਨ ਤੋ ਗਏ
ਆਜ ਮੇਲਾ ਲਗਾ ਹੈ ਉਸੀ ਸ਼ਾਨ ਸੇ
ਆਜ ਚਾਹੂੰ ਤੋਂ ਇਕ ਇਕ ਦੁਕਾਂ ਮੋਲ ਲੂੰ
ਆਜ ਚਾਹੂੰ ਤੋਂ ਸਾਰਾ ਜਹਾਂ ਮੋਲ ਲੂੰ
ਨਾ-ਰਸਾਈ ਕਾ ਅਬ ਦਿਲ ਮੇਂ ਧੜਕਾ ਕਹਾਂ
ਪਰ ਵੋ ਛੋਟਾ ਸਾ, ਅੱਲੜ ਸਾ ਲੜਕਾ ਕਹਾਂ
*****
ਗ਼ਜ਼ਲ


ਔਰ ਤੋ ਕੋਈ ਬਸ ਨ ਚਲੇਗਾ ਹਿਜਰ ਕੇ ਦਰਦ ਕੇ ਮਾਰੋਂ ਕਾ।


ਸੁਬਹ ਕਾ ਹੋਨਾ ਦੂਭਰ ਕਰ ਦੇਂ, ਰਾਸਤਾ ਰੋਕ ਸਿਤਾਰੋਂ ਕਾ।



ਝੂਠੇ ਸਿੱਕੋਂ ਮੇਂ ਭੀ ਉਠਾ ਦੇਤੇ ਹੈਂ ਅਕਸਰ ਸੱਚਾ ਮਾਲ,


ਸ਼ਕਲੇਂ ਦੇਖ ਕੇ ਸੌਦਾ ਕਰਨਾ, ਕਾਮ ਹੈ ਇਨ ਬੰਜਾਰੋਂ ਕਾ।



ਅਪਨੀ ਜ਼ਬਾਂ ਸੇ ਕੁਛ ਨ ਕਹੇਂਗੇ ਚੁਪ ਹੀ ਰਹੇਂਗੇ ਆਸ਼ਿਕ ਲੋਗ,


ਤੁਮਸੇ ਤੋ ਇਤਨਾ ਹੋ ਸਕਤਾ ਹੈ, ਪੂਛੋ ਹਾਲ ਬਿਚਾਰੋਂ ਕਾ।



ਏਕ ਜ਼ਰਾ ਸੀ ਬਾਤ ਥੀ ਜਿਸਕਾ ਚਰਚਾ ਪਹੁੰਚਾ ਗਲੀ-ਗਲੀ,


ਹਮ ਗੁਮਨਾਮੋਂ ਨੇ ਫਿਰ ਭੀ ਅਹਿਸਾਨ ਨਾ ਮਾਨਾ ਯਾਰੋਂ ਕਾ।



ਦਰਦ ਕਾ ਕਹਿਨਾ ਚੀਖ਼ ਉਠੋ, ਦਿਲ ਕਾ ਤਕਾਜ਼ਾ ਵਜ਼ਅ 1 ਨਿਭਾਓ,


ਸਬ ਕੁਛ ਸਹਿਨਾ, ਚੁਪ-ਚਪ ਰਹਿਨਾ, ਕਾਮ ਹੈ ਇੱਜ਼ਤਦਾਰੋਂ ਕਾ।



ਇਨਸ਼ਾਂ ਅਬ ਇਨ੍ਹੀਂ ਅਜਨਬਿਓਂ ਮੇਂ ਚੈਨ ਸੇ ਬਾਕੀ ਉਮਰ ਕਟੇ,


ਜਿਨਕੀ ਖ਼ਾਤਿਰ ਬਸਤੀ ਛੋੜੀ ਨਾਮ ਨ ਲੇ ਉਨ ਪਯਾਰੋਂ ਕਾ।


*****


ਵਜ਼ਅ 1 ਸਵੈ-ਅਭਿਮਾਨ


ਨਜ਼ਮ ਮੂਲ਼ ਉਰਦੂ ਤੋਂ ਪੰਜਾਬੀ ਲਿੱਪੀਅੰਤਰ - ਸੁਰਿੰਦਰ ਸੋਹਲ


ਗ਼ਜ਼ਲ ਮੂਲ਼ ਉਰਦੂ/ਹਿੰਦੀ ਤੋਂ ਪੰਜਾਬੀ ਲਿੱਪੀਅੰਤਰ - ਤਨਦੀਪ ਤਮੰਨਾ

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਸਫ਼ਰ ਕਰਕੇ ਪਹਾੜਾਂ, ਜੰਗਲਾਂ ਦਾ, ਮੌਸਮਾਂ ਦਾ,
ਕਿ ਸੁਕਦੇ ਜਾ ਰਹੇ ਹਰ ਬਿਰਖ਼ ਤਕ ਆਉਣਾ ਪਵੇਗਾ
ਨਾ ਚਿਹਰਾ ਜ਼ਰਦ ਹੋ ਜਾਵੇ ਕਿਤੇ ਸਭ ਪੱਤਿਆਂ ਦਾ,
ਨਦੀ ਨੂੰ ਹੇਜ ਕਿੰਨਾ ਹੈ ਇਹ ਜਤਲਾਉਣਾ ਪਵੇਗਾ

ਮੈਂ ਬੜੀਆਂ ਹੀ ਬਹਾਰਾਂ ਵੇਖੀਆਂ ਨੇ ਪਤਝੜਾਂ ਵੀ,
ਰ ਇਹ ਹਸ਼ਰ ਫੁਲ-ਕਲੀਆਂ ਦਾ ਪਹਿਲੀ ਵਾਰ ਤੱਕਿਆ,
ਲਹੂ ਰ-ਰ ਦਾ ਵੀ ਪਾਉਣਾ ਪਊ ਹੁਣ ਬੂਟਿਆਂ ਨੂੰ,
ਨਹੀਂ ਹੁਣ ਅਸ਼ਕ ਨੈਣਾਂ 'ਚੋਂ ਹੀ ਵਰਸਾਉਣਾ ਪਵੇਗਾ

ਤੂੰ ਮੇਰੇ ਤੀਕ ਪਹੁੰਚਣ ਦੀ ਕੋਈ ਕੋਸ਼ਿਸ਼ ਨਾ ਕੀਤੀ,
ਮੈਂ ਤੈਨੂੰ ਚਾਹੁੰਦਾ ਹੋਇਆ ਵੀ ਕਦੇ ਵੀ ਮਿਲ ਨਾ ਸਕਿਆ,
ਨਾ ਮੁਮਕਿਨ ਹੈ ਅਸੀਂ ਖ਼ਾਬਾਂ 'ਚ ਵੀ ਮਿਲੀਏ ਕਦੀ ਹੁਣ,
ਰ ਮਿਲ ਵੀ ਪਏ ਤਾਂ ਬਹੁਤ ਸ਼ਰਮਾਉਣਾ ਪਵੇਗਾ

ਬਚਾਈ ਰੱਖਣੇ ਦਾ ਅਹਿਦ ਵੀ ਕਰਦੇ ਨੇ ਬੇਸ਼ਕ,
ਤੁਲੇ ਨੇ ਸ਼ੀਸ਼ਿਆਂ ਦਾ ਵੀ ਉਹ ਪਾਣੀ ਪੀਣ ਉੱਤੇ,
ਬਚਾਉਣੇ ਪੈਣਗੇ ਦਰਿਆ ਇਨ੍ਹਾਂ ਦੀ ਪਿਆਸ ਕੋਲੋਂ,
ਬੜਾ ਕੁਝ ਮਛਲੀਆਂ ਤਾਈਂ ਵੀ ਸਮਝਾਉਣਾ ਪਵੇਗਾ

ਨਾ ਤਾਰਾਂ ਢਿੱਲੀਆਂ ਸਨ,ਨਾ ਪੁਰਾਣਾ ਸਾਜ਼ ਹੀ ਸੀ,
ਮਗ਼ਰ ਫਿਰ ਵੀ ਕੋਈ ਸਰਮ ਨਹੀਂ ਸੁਰਜੀਤ ਹੋਈ,
ਬਦਲ ਕੇ ਵੇਖ ਚੁੱਕੇ ਹਾਂ ਬਥੇਰੇ ਸਾਜ਼ ਹੁਣ ਤਕ,
ਜ਼ਿੰਦੇ ਸਿਰ ਹੀ ਕੋਈ ਦੋਸ਼ ਹੁਣ ਲਾਉਣਾ ਪਵੇਗਾ

Wednesday, May 11, 2011

ਇਫ਼ਤਿਖ਼ਾਰ ਨਸੀਮ - ਉਰਦੂ ਰੰਗ

ਗ਼ਜ਼ਲ
ਉਸੀ ਕਾ ਨਾਮ ਲੀਆ ਜੋ ਗ਼ਜ਼ਲ ਕਹੀ ਮੈਨੇ।
ਤਮਾਮ ਉਮਰ ਨਿਭਾਈ ਹੈ ਦੋਸਤੀ ਮੈਨੇ।

ਚਰਾਗ਼ ਹੂੰ ਮੈਂ ਅਗਰ ਬੁਝ ਗਯਾ ਤੋ ਕਿਆ ਗ਼ਮ ਹੈ,
ਕਿ ਜਿਤਨੀ ਦੇਰ ਜਲਾ ਰੌਸ਼ਨੀ ਤੋ ਕੀ ਮੈਨੇ।

ਮੈਂ ਸ਼ੇਰ ਦੇਖ ਕੇ ਪਿੰਜਰੇ ਮੇਂ ਖ਼ੁਸ਼ ਨਹੀਂ ਹੋਤਾ,
ਕਹਾਂ ਗੰਵਾ ਦੀ ਹੈ ਬਚਪਨ ਕੀ ਸਾਦਗੀ ਮੈਨੇ।

ਅਬ ਇਤਨਾ ਸ਼ੋਰ ਹੈ ਕੁਛ ਭੀ ਸਮਝ ਨਹੀਂ ਆਤਾ,
ਵੋ ਦਿਨ ਭੀ ਥੇ ਕਿ ਸਿਤਾਰੋਂ ਸੇ ਬਾਤ ਕੀ ਮੈਨੇ।

ਮੈਂ ਇਸ ਸੇ ਰੋਜ਼ ਗੁਜ਼ਰਤਾ ਹੂੰ ਅਜਨਬੀ ਕੀ ਤਰਹ,
ਖ਼ੁਦ ਅਪਨੇ ਘਰ ਮੇਂ ਬਨਾ ਲੀ ਹੈ ਇਕ ਗਲੀ ਮੈਨੇ।
=====
ਗ਼ਜ਼ਲ
ਨਾ ਗਲੀਆਂ ਹੈਂ ਨਾ ਘਰ, ਕੁਛ ਭੀ ਨਹੀਂ ਹੈ।
ਸਿਤਾਰੋਂ ਸੇ ਉਧਰ ਕੁਛ ਭੀ ਨਹੀਂ ਹੈ।

ਥਕਨ ਕਹਿਤੀ ਹੈ, ‘ਆ ਘਰ ਲੌਟ ਜਾਏਂ,
ਮੁਸਾਫ਼ਿਰ, ਯੇ ਸਫ਼ਰ ਕੁਛ ਭੀ ਨਹੀਂ ਹੈ।’

ਪਰਿੰਦੇ ਤੋਂ ਅਜ਼ਲ ਕੇ ਬੇਵਫ਼ਾ ਹੈਂ,
ਖ਼ਿਜ਼ਾਂ ਮੇਂ ਸ਼ਾਖ਼ ਪਰ ਕੁਛ ਭੀ ਨਹੀਂ ਹੈ।

ਮੇਰਾ ਭਾਈ ਸੇ ਰਿਸ਼ਤਾ ਖ਼ੂਨ ਕਾ ਹੈ,
ਤੁਅਲੁੱਕ ਹੈ, ਮਗਰ ਕੁਛ ਭੀ ਨਹੀਂ ਹੈ।

ਯੇ ਅਲਮਾਰੀ ਤੋ ਹੈ ਵੈਸੇ ਕੀ ਵੈਸੀ,
ਕਿਤਾਬੋਂ ਕਾ ਅਸਰ ਕੁਛ ਭੀ ਨਹੀਂ ਹੈ।

ਬਹੁਤ ਤੱਯਾਰ ਥੇ ਜਬ ਵਕ਼ਤ ਆਯਾ,
ਕੀਆ ਤੋ ਸੋਚ ਕਰ ਕੁਛ ਭੀ ਨਹੀਂ ਹੈ।
*****
ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ

Sunday, May 8, 2011

ਪ੍ਰਭਜੋਤ ਸੋਹੀ - ਆਰਸੀ 'ਤੇ ਖ਼ੁਸ਼ਆਮਦੀਦ - ਨਜ਼ਮ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਪ੍ਰਭਜੋਤ ਸੋਹੀ


ਅਜੋਕਾ ਨਿਵਾਸ: ਪਿੰਡ ਸੋਹੀਆਂ, ਜ਼ਿਲ੍ਹਾ ਲੁਧਿਆਣਾ


ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਕਿਵੇ ਕਹਾਂ 2005 ਚ ਪ੍ਰਕਾਸ਼ਿਤ ਹੋ ਚੁੱਕਿਆ ਹੈ।


-----


ਦੋਸਤੋ! ਪਿੰਡ ਸੋਹੀਆਂ, ਜ਼ਿਲ੍ਹਾ ਲੁਧਿਆਣਾ ਵਸਦੇ ਸ਼ਾਇਰ ਪ੍ਰਭਜੋਤ ਸੋਹੀ ਜੀ ਨੇ ਆਪਣੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ, ਫ਼ੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਹਨ, ਉਹਨਾਂ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*******


ਜਦੋਂ ਚੁੱਪ ਬੋਲਦੀ ਹੈ...


ਨਜ਼ਮ


ਅਕਸਰ ਚੁੱਪ ਨਹੀਂ ਬੋਲਦੀ


ਪਰ


ਜਦ ਕਦੇ


ਚੁੱਪ ਬੋਲਦੀ ਹੈ ਤਾਂ


ਦਰਦ ਦਾ ਅਨੁਵਾਦ ਹੁੰਦੀ ਹੈ


ਹੱਥੋਂ ਤਿਲ੍ਹਕ ਗਏ ਮੌਕਿਆਂ


ਜਾਂ


ਚੋਰੀ ਕੀਤੇ ਪਲਾਂ ਦੀ


ਜਲੂਣ ਹੁੰਦੀ ਹੈ



ਅਕਸਰ ਚੁੱਪ ਨਹੀਂ ਬੋਲਦੀ


ਪਰ


ਜਦ ਕਦੇ


ਚੁੱਪ ਬੋਲਦੀ ਹੈ ਤਾਂ


ਸੈਲਾਬ ਹੁੰਦੀ ਹੈ


ਰੁੜ੍ਹ ਜਾਂਦੇ ਨੇ ਮੁਕਟ


ਖੁਰ ਜਾਂਦੀਆਂ ਨੇ ਪਦਵੀਆਂ


ਬਗ਼ਾਵਤੀ ਸੀਨਿਆਂ ਚੋਂ ਨਿੱਕਲ਼ੀ


ਵੰਗਾਰ...ਹੂ-ਬ-ਹੂ


ਇਨਕਲਾਬ ਹੁੰਦੀ ਹੈ



ਅਕਸਰ ਚੁੱਪ ਨਹੀਂ ਬੋਲਦੀ


ਪਰ


ਜਦ ਕਦੇ


ਚੁੱਪ ਬੋਲਦੀ ਹੈ ਤਾਂ


ਕਈ ਵਾਰ


ਅੰਦਰ ਲਹਿ ਜਾਂਦੀ ਹੈ


ਸਾਹਾਂ ਸੰਗ ਤਰਦੀ


ਮਹੀਨ ਪਲਾਂ ਨੂੰ ਫੜਦੀ


ਦਾਇਰੇ ਤੋਂ ਬਿੰਦੂ ਤਕ ਦਾ


ਸਫ਼ਰ ਤੈਅ ਕਰਦੀ


ਕੁਝ ਅਣਕਿਹਾ ਵੀ


ਕਹਿ ਜਾਂਦੀ ਹੈ


ਅਕਸਰ ਚੁੱਪ ਨਹੀਂ ਬੋਲਦੀ...


=====


ਆਖਿਰ ਕਿਉਂ?


ਨਜ਼ਮ


ਆਖਿਰ ਕਿਉਂ


ਉਦਾਸ ਹੋਂ ਹਜ਼ੂਰ...



ਆਹ ਲਉ


ਇਕ ਲੱਪ ਖ਼ੁਸ਼ੀਆਂ ਦੀ...


ਇਕ ਰੁੱਗ ਹਾਸਿਆਂ ਦਾ...


ਕਰੋ ਖਾਰਜ ਉਦਾਸੀਆਂ


ਬੁੱਲ੍ਹਾਂ ਤੇ ਲਿਆਉ ਹਾਸੀਆਂ


ਭਰੋ ਸੁਪਨਿਆਂ ਚ ਰੰਗ


ਛਣਕਣ ਦਿਉ ਵੰਗ


ਨੱਚੇ ਅੰਗ ਅੰਗ



ਇਕ ਵਾਰ


ਫਿਰ ਤੋਂ


ਰੁਕੋ...


ਤੱਕੋ...


ਸੋਚੋ...


ਇਹ ਸਤਰੰਗੀ ਪੀਂਘ


ਭੰਵਰੇ ਦੀ ਗੂੰਜ


ਤ੍ਰੇਲ ਦਾ ਤੁਪਕਾ


ਮਹਿਕਦੀ ਬਾਰਿਸ਼


ਗਾਉਂਦੇ ਪਰਿੰਦੇ


ਝੂੰਮਦੇ ਪੇੜ-ਪੌਦੇ



ਸਮੁੱਚੀ ਕਾਇਨਾਤ


ਕਿੰਨੀ ਤੱਤਪਰ ਹੈ


ਤੁਹਾਡਾ ਸਾਥ ਦੇਣ ਲਈ।


ਆਖਿਰ ਕਿਉਂ


ਉਦਾਸ ਹੋਂ ਹਜ਼ੂਰ...


=====


ਸਵੇਰ ਹੁੰਦੀ ਹੈ.....


ਨਜ਼ਮ


ਸਵੇਰ ਹੁੰਦੀ ਹੈ


ਸੂਰਜ ਲੈਂਦਾ ਹੈ ਅੰਗੜਾਈ


ਹਨੇਰਾ ਸਮੇਟ ਲੈਂਦਾ ਹੈ ਆਪਣੇ ਪਰ



ਪਰਿੰਦੇ....


ਭੋਜਨ ਦੇ ਆਹਰ ਵਿਚ


ਭਰਦੇ ਨੇ ਉਡਾਰੀ


ਖੁੱਲ੍ਹੇ ਅਕਾਸ਼ ਵਿਚ



ਪੈੜਾਂ....


ਤੁਰਦੀਆਂ ਨੇ ਘਰੋਂ


ਰੋਜ਼ੀ ਲਈ


ਵਿਸ਼ਾਲ ਇਮਾਰਤਾਂ ਵੱਲ



ਅੱਖਾਂ.......


ਲਟਕ ਜਾਂਦੀਆਂ ਨੇ


ਘਰ ਦੇ ਦਰਵਾਜ਼ੇ ਨਾਲ਼


ਚੁੱਪ ਚਾਪ.....


ਇਕ ਟੱਕ......


=====


ਜੇ ਕਿਤੇ ਇੰਝ ਹੋ ਜਾਵੇ...


ਨਜ਼ਮ


ਜੇ ਕਿਤੇ ਇੰਝ ਹੋ ਜਾਵੇ


ਕਿ ਅਚਨਚੇਤ


ਬੁੱਲ੍ਹੀਆਂ ਤੇ ਤੇਰਾ ਨਾਂ ਆਵੇ


ਨੂਰੋ-ਨੂਰ ਜਾਂ ਤੇਰੀ ਕਾਇਆ


ਮਨ ਮੇਰਾ ਰੁਸ਼ਨਾਵੇ


ਘਟ ਵਿਚ ਰਿਸ਼ਮ ਜਗਾਵੇ...


ਘਟ ਵਿਚ ਰਿਸ਼ਮ ਜਗਾਵੇ...


ਜੇ ਕਿਤੇ ਇੰਝ ਹੋ ਜਾਵੇ...



ਵਸਲ ਦਾ ਜਦ ਉਹ ਪਲ ਆਵੇ


ਹੋਸ਼ ਮੇਰੀ ਨਾ ਖੋ ਜਾਵੇ


ਇਕ ਛਿਣ ਦਾ ਬੱਸ ਮੇਲ ਵੇ ਸਾਈਆਂ


ਜਨਮਾਂ ਦੀ ਮੈਲ ਨੂੰ ਧੋ ਜਾਵੇ...


ਜਨਮਾਂ ਦੀ ਮੈਲ ਨੂੰ ਧੋ ਜਾਵੇ...


ਜੇ ਕਿਤੇ ਇੰਝ ਹੋ ਜਾਵੇ...



ਤੈਨੂੰ ਮਿਲ਼ਣ ਦਾ ਸੁਪਨਾ ਮੇਰਾ


ਸੱਚ ਹੋ ਜਾਵੇ ਇਕ ਪਲ ਦੇ ਲਈ


ਮੈਂ ਵਿਯੋਗਣ ਦਰਸ ਨੂੰ ਤੜਪਾਂ


ਜਿਉਂ ਮੀਨ ਪਈ ਤੜਪੇ ਜਲ ਦੇ ਲਈ


ਦੇਹਿ ਦਰਸ


ਬੱਸ ਪਲ ਦੇ ਲਈ...


ਬੱਸ ਪਲ ਦੇ ਲਈ...


ਜੇ ਕਿਤੇ ਇੰਝ ਹੋ ਜਾਵੇ...



ਦਾਇਰੇ ਤੋਂ ਬਿੰਦੂ ਹੋ ਜਾਵਾਂ


ਭੁੱਲ ਕੇ ਆਪਣੀ ਹਉਂ ਤੇ ਹਸਤੀ


ਵਿਚ ਮੁਰਸ਼ਦ ਦੇ ਖੋ ਜਾਵਾਂ


ਮੈਂ ਰੂਪ ਉਸੇ ਦਾ ਹੋ ਜਾਵਾਂ...


ਮੈਂ ਰੂਪ ਉਸੇ ਦਾ ਹੋ ਜਾਵਾਂ...


ਜੇ ਕਿਤੇ ਇੰਝ ਹੋ ਜਾਵੇ...



ਮਾਹੀ ਮੈਂਡੇ ਦੀ ਦੱਸ ਕੋਈ ਪਾਵੇ


ਲਏ ਨਿਚੋੜ ਭਾਵੇਂ ਰੱਤ ਸਾਰੀ


ਖੱਲੜੀ ਦੀ ਪਿਆ ਜੁੱਤੀ ਬਣਾਵੇ


ਉਸ ਰਾਹ ਦੀ ਮੈਂ ਰੇਤਾ ਬਣਜਾਂ


ਜਿਸ ਰਸਤੇ ਮੇਰਾ ਸੱਜਣ ਆਵੇ


ਮੈ ਤੱਤੜੀ ਨੂੰ ਮੇਰਾ ਪ੍ਰੀਤਮ


ਕੋਈ ਆਣ ਮਿਲਾਵੇ....


ਕੋਈ ਆਣ ਮਿਲਾਵੇ....


ਜੇ ਕਿਤੇ ਇੰਝ ਹੋ ਜਾਵੇ...


ਕਾਸ਼! ਜੇ ਕਿਤੇ ਇੰਝ ਹੋ ਜਾਵੇ...


=====


ਅਨਹਦ


ਨਜ਼ਮ


ਜ਼ਿੰਦਗੀ ਸ਼ਿਕਾਇਤ ਬਣੀ


ਖੜ੍ਹੀ ਹੈ ਸਾਹਮਣੇ...


ਜਜ਼ਬਾਤ ਤੇ ਕਾਬਜ਼


'ਅਕਲ'


ਸੁੱਟ ਚੁੱਕੀ ਹੈ


ਆਖਰੀ ਹਥਿਆਰ


ਤਾਕਤ ਦਾ ਨਸ਼ਾ...


ਅਕਲ ਦਾ ਮਾਣ...


ਕਮਜ਼ੋਰੀ ਦੀ ਨਮੋਸ਼ੀ...


ਸਭ ਤਰਾਂ ਦੇ ਭਾਵ


ਜ਼ਿੰਦਗੀ ਨੂੰ


ਆਖ ਗਏ ਨੇ


ਅਲਵਿਦਾ



ਹੁਣ ਤਾਂ ਖ਼ਿਲਾਅ ਹੈ ਸਿਰਫ਼


ਤੇ ਇਸ ਖ਼ਿਲਾਅ ਦੀ ਚੀਕ


ਰਹੀ ਹੈ ਗੂੰਜ


ਅੰਦਰ...ਬਾਹਰ


ਤੇ ਮੈਂ ਕਰ ਰਿਹਾਂ ਹਾਂ ਉਡੀਕ


ਕਿਸੇ ਅਨਹਦ ਨਾਦ ਦੀ...