tag:blogger.com,1999:blog-7285273414663556545.post1812109110119170740..comments2023-04-14T04:47:32.672-07:00Comments on ਆਰਸੀ: ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger7125tag:blogger.com,1999:blog-7285273414663556545.post-41640505178306064742012-12-17T17:48:52.239-08:002012-12-17T17:48:52.239-08:00ਖੂਬਸੂਰਤ ਵਿਅੰਗ .. ਖਾਸ ਸ਼ੈਲੀ ਵਿਚ ਲਿਖਿਆ ਤੁਹਾਡਾ ਇਹ ਮ੍ਜਾ...ਖੂਬਸੂਰਤ ਵਿਅੰਗ .. ਖਾਸ ਸ਼ੈਲੀ ਵਿਚ ਲਿਖਿਆ ਤੁਹਾਡਾ ਇਹ ਮ੍ਜਾਹਿਆ ਖਤ ਕਾਫੀ ਕੁਝ ਸੋਚਣ ਲਈ ਵੀ ਮਜਬੂਰ ਕਰਦਾ ਹੈ ..!AKHRAN DA VANZARAhttps://www.blogger.com/profile/17925440856763384363noreply@blogger.comtag:blogger.com,1999:blog-7285273414663556545.post-37850703143306723162009-01-14T21:44:00.000-08:002009-01-14T21:44:00.000-08:00ਗੁਰਮੇਲ ਬਦੇਸ਼ਾ ਦਾ ਖ਼ਤ ਡਾਹਢਾ ਪਸੰਦ ਆਇਆ। ਵਿਅੰਗ ਬਹੁਤ ਖ਼ੂ...ਗੁਰਮੇਲ ਬਦੇਸ਼ਾ ਦਾ ਖ਼ਤ ਡਾਹਢਾ ਪਸੰਦ ਆਇਆ। ਵਿਅੰਗ ਬਹੁਤ ਖ਼ੂਬ ਹੈ। ਤੇ ਤਮੰਨਾ ਬੇਟੀ ਜੀ ਤੁਸੀਂ..ਟਿੱਪਣੀ ਲਿਖ ਕੇ ਗੱਲ ਸਿਰੇ ਲਾ ਦਿੰਦੇ ਓ।
ਜਗਤਾਰ ਸਿੰਘ ਬਰਾੜ
ਕੈਨੇਡਾ

ਸ਼ੁਕਰੀਆ ਅੰਕਲ ਜੀ!ਆਰਸੀ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ, ਚੰਗੇ ਸਾਹਿਤ ਦਾ ਰੁਝਾਨ ਪੈਦਾ ਕਰਨ ਦੀ। ਆਸ਼ੀਰਵਾਦ ਭੇਜਦੇ ਰਿਹਾ ਕਰੋ!
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-83953622833628239882009-01-14T21:38:00.000-08:002009-01-14T21:38:00.000-08:00ਤਮੰਨਾ ਜੀ, ਬਦੇਸ਼ਾ ਜੀ ਦਾ ਲਿਖਿਆ ਇਹ ਖ਼ਤ ਵੀ ਬਹੁਤ ਹੀ ਵਧੀਆ...ਤਮੰਨਾ ਜੀ, ਬਦੇਸ਼ਾ ਜੀ ਦਾ ਲਿਖਿਆ ਇਹ ਖ਼ਤ ਵੀ ਬਹੁਤ ਹੀ ਵਧੀਆ ਹੈ। ਤੁਹਾਡੀ ਗੱਲ ਸਹੀ ਹੈ ਕਿ ਮਜ਼ਾਹੀਆ ਖ਼ਤ ਲਿਖਣ 'ਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ। ਇੰਡੀਆ ਦੇ ਟੀ.ਵੀ.ਚੈਨਲਾਂ ਨੇ ਜਿੰਨਾ ਗੰਦ ਪਾਇਆ ਹੋਇਆ ਹੈ, ਸਿਰ ਸ਼ਰਮ ਨਾਲ਼ ਝੁਕ ਜਾਂਦਾ ਹੈ। ਅਜਿਹੇ ਲੇਖ, ਖ਼ਤ ਹੋਰ ਲਿਖੇ ਜਾਣੇ ਚਾਹੀਦੇ ਨੇ, ਸ਼ਾਇਦ ਕਿਸੇ ਨੂੰ ਪੜ੍ਹ ਕੇ ਅਕਲ ਆ ਹੀ ਜਾਵੇ।
“ਪਾਣੀ ਹੋ 'ਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦਿੱਤਾ...”। ਕਈਆਂ ਨੇ ਤਾਂ ਗਾਣਾ ਸੁਣ ਕੇ ਹੀ ਝੋਨਾ ਸੁਕਾ ਲਿਆ..।ਵੈਸੇ ਬਠਿੰਡੇ ਵਾਲੇ ਜਦੋਂ ਦੇ ਨਰਮਾ- ਕਪਾਹ ਛੱਡ ਕੇ ਝੋਨੇ ਵੱਲ ਆਏ ਨੇ ਤਾਂ ਖੇਤੀਬਾੜੀ ਯੂਨੀਵਰਸਿਟੀ ਵਾਲਿਆ ਵਾਂਗੂੰ ਗੀਤਾਂ 'ਚ ਵੀ ਝੋਨੇ ਦੀਆਂ ਕਿਸਮਾਂ ਬਹੁਤ ਪੈਦਾ ਕਰਨ ਲੱਗ ਪਏ ਨੇ; ਝੋਨਾ ਨੰ:ਵੰਨ, ਝੋਨਾ-ਟੂ, ਥਰੀ-ਫੋਰ ..।'ਜੱਟ ਵੀ ਸੋਚਣ ਲੱਗ ਪਏ ਨੇ , ਸ਼ਾਇਦ ਕੋਈ ਹੋਰ ਵਧੀਆ ਕਿਸਮ ਆ ਜਾਵੇ ਫਿਰ ਹੀ ਝੋਨਾ ਲਾਵਾਂਗੇ ..।'
ਨਰਿੰਦਰਜੀਤ ਸਿੰਘ
ਯੂ.ਐੱਸ.ਏ.

ਸ਼ੁਕਰੀਆ ਨਰਿੰਦਰ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-72308360139311957942009-01-14T21:34:00.000-08:002009-01-14T21:34:00.000-08:00This comment has been removed by the author.ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-43135268472052234922009-01-14T06:53:00.000-08:002009-01-14T06:53:00.000-08:00Bai Ji,Andaaz-e-beaan lohrhe da pasand aaya. aapn...Bai Ji,
Andaaz-e-beaan lohrhe da pasand aaya. aapni chhil vi bacha lainde ho ate sabh kujh aakh vi dinde ho..eho jihiaan liktaan di sakhat jaroorat hai...jo kanzarkhana aaj punjab 'ch ehnaan lokaan ne khohleya hoeya hai..uss bare bahuat ghat likheya ate boleya ja riha hai...you are great.!
Darshan DarveshSilver Screenhttps://www.blogger.com/profile/13735173159695032421noreply@blogger.comtag:blogger.com,1999:blog-7285273414663556545.post-30208230858620148172009-01-09T22:21:00.000-08:002009-01-09T22:21:00.000-08:00ਲੈ ਬਈ ਨਿੱਕੇ ਭਾਈ...ਤੂੰ ਕਿਸੇ ਨਾ ਕਿਸੇ ਛੜੇ ਜੇਠ ਦੇ ਬੇੜੀ...ਲੈ ਬਈ ਨਿੱਕੇ ਭਾਈ...ਤੂੰ ਕਿਸੇ ਨਾ ਕਿਸੇ ਛੜੇ ਜੇਠ ਦੇ ਬੇੜੀ 'ਚ ਵੱਟੇ ਜ਼ਰੂਰ ਪਾਵੇਂਗਾ...! ਤੇਰੀ ਕਲਮ ਕਾਹਦੀ ਐ...ਝੁੱਗੀਆਂ ਆਲ਼ੇ ਬਾਜ਼ੀਗਰ ਦੀ 'ਆਰ' ਵਰਗੀ ਐ...ਮੌਲਾ ਬਲ਼ਦ ਵੀ ਪੈਰ ਤੋਂ ਚਾਲ ਫ਼ੜਦੈ...ਇਹ ਜਗਰਾਵਾਂ ਵਾਲ਼ੀ ਸਾਲ਼ੀ ਦੇ ਕਾਹਨੂੰ ਮਗਰ ਪਿਐਂ...? ਮੈਨੂੰ ਲੱਗਦੈ ਉਹਨੇ ਤੈਨੂੰ ਕੰਧ ਤੋਂ ਦੀ ਸੀਟੀ ਮਾਰ ਕੇ ਚਾਹ ਪਾਣੀਂ ਨ੍ਹੀ ਪੁੱਛਿਆ..? ਮਾਰਾਂਗੇ ਸਹੁਰੀ ਕਮਲ਼ੀ ਦੇ ਦੋ ਰੱਖ ਕੇ...! ਆਖਾਂਗੇ, ਸਹੁਰੀਏ ਤੂੰ ਤਾਂ ਸਾਡਾ ਜੁਆਕ ਈ ਰੁਸਾ ਲਿਆ...? ਖ਼ੈਰ ਰੱਬ ਥੋਡੀ ਦੋਨਾਂ ਦੀ ਆਤਮਾਂ ਨੂੰ 'ਸ਼ਾਂਤੀ' ਦੇਵੇ...!

ਤੇਰੇ ਦੁੱਖ 'ਚ ਤੇਰਾ ਦੁਖੀ ਬਾਈ,
ਜੱਗੀ ਕੁੱਸਾ
ਲੰਡਨਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-36724630512053956382009-01-09T11:15:00.000-08:002009-01-09T11:15:00.000-08:00ਬਦੇਸਾ ਸਾਹਿਬ! ਆਹ ਖ਼ਤ ਲਿਖ ਕੇ ਤਾਂ ਤੁਸੀਂ ਮੇਰੀ ਰੀਝ ਪੂਰੀ...ਬਦੇਸਾ ਸਾਹਿਬ! ਆਹ ਖ਼ਤ ਲਿਖ ਕੇ ਤਾਂ ਤੁਸੀਂ ਮੇਰੀ ਰੀਝ ਪੂਰੀ ਕਰ ਦਿੱਤੀ ਹੈ...ਬਹੁਤ-ਬਹੁਤ ਮੁਬਾਰਕਾਂ! ਕੁੱਸਾ ਸਾਹਿਬ ਨੇ ਵੀ ਇੱਕ ਆਰਟੀਕਲ 'ਚ ਚੰਗਾ ਤਵਾ ਲਾਇਆ ਸੀ...ਇਹਨਾਂ ਮਾਡਰਨ ਗਾਇਕਾਂ ਤੇ ਗੀਤਕਾਰਾਂ, ਨੱਚਣ-ਗਾਉਂਣ ਵਾਲ਼ਿਆਂ 'ਤੇ...

ਵੈਸੇ! ਮੁਆਫ਼ ਕਰਨਾ ਇਹਨਾਂ 'ਚੋਂ ਬਹੁਤਿਆਂ ਨੂੰ ਗਾਇਕ, ਗੀਤਕਾਰ ਤੇ ਕਲਾਕਾਰ ਦੀ ਉਪਾਧੀ ਨਾਲ਼ ਨਿਵਾਜ਼ਦਿਆਂ ਸ਼ਰਮ ਆਉਂਦੀ ਹੈ...ਕਿਉਂਕਿ ਬਹੁਤੇ ਮੇਰੇ ਵਰਗਿਆਂ ਨੂੰ ਤਾਂ ਬਾਪੂ ਦੀ ਜ਼ਮੀਨ ਦੇ ਦੋ ਕਿੱਲੇ ਵੇਚ ਕੇ ਆਪਣੀ ਸ਼ਕਲ ਚੈਨਲਾਂ ਤੇ ਦੇਖਣ ਦਾ ਚਾਅ ਜਿਹਾ ਹੀ ਹੁੰਦਾ ਹੈ..ਗਾਇਕੀ...ਸੁਰ-ਤਾਲ ਨਾਲ਼ ਕੋਈ ਦੂਰ-ਦੂਰ ਦਾ ਵਾਸਤਾ ਵੀ ਨਹੀਂ ਹੁੰਦਾ!

ਜਦੋਂ ਸਦੀਕ ਜਾਂ ਰਣਜੀਤ ਕੌਰ ਗਾਉਂਦੇ ਹੁੰਦੇ ਸੀ , ਤਾਂ ਸਾਹ ਰੋਕ ਕੇ ਸੁਣੀ ਦਾ ਹੁੰਦਾ ਸੀ ; ਜਿਵੇਂ : ਮੈਂ ਤੇਰੀਆਂ ਸੁਣਦਾ ਹੁੰਦਾਂ ,“ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਦੀਂਹਦਾ ਵੀਰ...!”

ਅੱਜ ਵੀ ਉਹਨਾਂ ਦੀ ਆਵਾਜ਼ ਕੰਨੀਂ ਪੈ ਜਾਵੇ ...ਅਜੀਬ ਜਿਹਾ ਸਰੂਰ ਆ ਜਾਂਦੈ!ਉਹਨਾਂ ਦੀ ਗਾਇਕੀ ਨੂੰ ਸਲਾਮ!

ਗਾਣੇ ਤਾਂ ਅੱਜਕਲ ਦੇ ਗਾਇਕ ਵੀ ਗਾ ਕੇ ਧੁੱਕੀਆਂ ਪੱਟੀ ਜਾਂਦੇ ਨੇ ,“ਜਿਹੜਾ ਤੇਰਾ ਵਰ ਲੱਭਿਆ , ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ...!” ਕੁੜੀ ਤਾਂ ਸੁਣ-ਸੁਣ ਕੇ ਦੋ-ਚਿੱਤੀ ਵਿੱਚ ਪੈ ਜਾਂਦੀ ਏ ,ਕਿ ਕਿਤੇ ਸਹੁਰੀਂ ਜਾਕੇ ਲਿੱਦ ਸੁੱਟਣੀ ਨਾ ਪੈ ਜਾਵੇ ? ਪਰ ਜਦ ਵਿਆਹ ਤੋਂ ਬਾਅਦ ਉਥੇ ਬਾਹਰਲੇ ਵਿਹੜੇ ਜਾ ਕੇ ਦੇਖਦੀ ਹੈ ਕਿ ਕੋਈ ਘੋੜੀ ਤਾਂ ਨਜ਼ਰ ਨਹੀਂ ਆਉਂਦੀ , ਸਾਰਾ ਘਰ ਤਾਂ ਸ਼ਿਕਾਰੀ ਕੁੱਤੀਆਂ ਨਾਲ ਭਰਿਆ ਪਿਐ , ਤਾਂ ਆਪਣੇ ਮਾਹੀ ਨੂੰ ਪੁੱਛਦੀ ਹੈ ,“ ਜੀ ! ਮੈਂ ਤਾਂ ਸੁਣਿਆ ਸੀ , ਤੁਹਾਨੂੰ ਘੋੜੀਆਂ ਰੱਖਣ ਦਾ ਸ਼ੌਂਕ ਹੈ..ਤੇ ਆਹ ਕੀ..?” ਤੇ ਅੱਗੋਂ ਮਾਹੀ ਆਖਦੈ , “ਹੁਣ ਅਸੀਂ ਬਿਜ਼ਨੈੱਸ ਚੇਂਜ਼ ਕਰ ਲਿਐ ..।”
ਬਦੇਸ਼ਾ ਸਾਹਿਬ! ਕਮਾਲ ਕਰ 'ਤੀ। ਮੇਰਾ ਹਾਸਾ ਬੰਦ ਨਹੀਂ ਹੋ ਰਿਹਾ। ਇੱਕ ਹੋਰ ਬੜਾ ਅਟਪਟਾ ਜਿਹਾ ਗਾਣਾ ਹੈ..
" ਤੈਨੂੰ ਟੌਹਰ ਕਢਾ ਕੇ ਘੱਲਿਆ ਸੀ..ਮੰਗਣੇ ਤੇ ਲੰਬੜਦਾਰਾਂ ਦੇ...ਰਾਤੀਂ ਮੈਂ ਸੁਣਿਆ ਡੀ. ਜੇ .ਤੇ ਤੂੰ ਹੋ ਕੇ ਸ਼ਰਾਬੀ ਨੱਚਦਾ ਸੀ..ਤੂੰ ਬਾਂਦਰ ਵਾਂਗੂੰ ਟੱਪਦਾ ਸੀ..." ਕਰ ਲਓ ਗੱਲ ਇਹਨਾਂ ਨਾਲ਼ ਵੀ!ਤੇ ਹੋਰ ਐਸੇ ਬੇਤੁਕੇ ਜਾਂ ਭੈੜੀ ਤੁਕਬੰਦੀ ਵਾਲ਼ੇ ਕਿੰਨੇ ਕੁ ਗੀਤ ਮਕਬੂਲ ਨੇ ਆਪਾਂ ਸਾਰੇ ਜਾਣਦੇ ਹਾਂ।

'ਜੱਟ ਵੀ ਸੋਚਣ ਲੱਗ ਪਏ ਨੇ , ਸ਼ਾਇਦ ਕੋਈ ਹੋਰ ਵਧੀਆ ਕਿਸਮ ਆ ਜਾਵੇ ਫਿਰ ਹੀ ਝੋਨਾ ਲਾਵਾਂਗੇ ..।'

ਬਿਲਕੁਲ ਸਹੀ..ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕੋਈ ਨਵਾਂ ਨਾਮ ਨਹੀਂ ਸੁੱਝਦਾ ਕੈਸਟਾਂ ਲਈ???? ਪਰ ਏਨਾ ਧਿਆਨ ਤੇ ਸੂਝ ਹੋਵੇ ਤਾਂ ਹੀ ਨਾ...ਉਹ ਤਾਂ ਸੋਚਦੇ ਨੇ ਕਿ ਰੱਦੀ ਵੇਚੋ...ਨਾਵਾਂ ਕੀ ਰੱਖਿਐ?

ਨੀ ! ਮੇਰੇ ਘੜੇ ਦੀਏ-ਘੜੋਲੀਏ !! ਗੁੱਸਾ ਨਾ ਕਰ ਜਾਵੀਂ ! ਪਿਛਲੀ ਵਾਰ ਤੇਰੀ ਭੈਣ ਤੇ ਭਣੋਈਆ ਤਾਂ ਗੱਲ ਦਿਲ 'ਤੇ ਲਾ ਕੇ ਬਹਿ ਗਏ ਨੇ ! ਸੱਟ ਦਿਲ 'ਤੇ ਲੱਗੀ ਏ ..ਤਾਂ ਕਰਕੇ..! ਪਰ ਜੀਜੇ ਨਾਲ ਪੰਗੇ ਲੈਣੋ ਲਗਦੈ, ਹਟ ਤਾਂ ਨਹੀਂ ਸਕਦੇ ! ਅੱਜਕਲ ਸੁਣਿਐ ,ਤੇਰੀ ਭੇਣ ਇੰਗਲੈਂਡ ਵਾਲੇ ਥੋਡੇ ਵੱਡੇ ਪ੍ਰਾਹੁਣੇ ਨਾਲ ਪੇਚਾ ਪਾਉਣ ਨੂੰ ਫਿਰਦੀ ਏ ! ਚਿੱਠੀਆਂ ਵਲ-ਵਲ ਕੇ ਭੇਜਦੀ ਏ ! ਸ਼ਤੀਰਾਂ ਨੂੰ ਜੱਫੇ ਪਾਉਣੋ ਹਟ ਜਾ ਪਤਲੀਏ ਨਾਰੇ ..!!”

ਬਦੇਸ਼ਾ ਸਾਹਿਬ! ਖ਼ਤ ਯੂ.ਕੇ.ਵਾਲ਼ੇ ਜੀਜੇ ਨੂੰ ਵੀ ਬਥੇਰੇ ਆਉਂਦੇ ਸੀ...ਬੱਸ ਜਵਾਬ ਜਿਹਾ ਨਹੀਂ ਮਿਲ਼ਿਆ ਚੱਜ ਨਾਲ਼...:)

'ਤੇ ਓਧਰ ਦੇਖ ਲੈ ! ਦੀਦਾਰ ਸੰਧੂ !! “ਨੀ ਮੈਂ ਪੁੱਤ ਬੁੜੀ ਦਾ 'ਕੱਲਾ..! ਵਹੁਟੀ ਜਿਉਂ ਚਾਂਦੀ ਦਾ ਛੱਲਾ..!! 'ਤੇ ਏਸੇ ਗੀਤ 'ਚ ਅੱਗੇ ਜਾ ਕੇ ਕਹਿੰਦੈ, 'ਨੀ ਤੇਰਾ ਜੇਠ ਖੰਘੂਰੇ ਮਾਰੇ..! ਘਰ ਵਿੱਚ ਚੁੱਪ ਵਰਤ ਗਈ ਸਾਰੇ..”!! ਅੱਜ ਦੀਦਾਰ ਜੇ ਜਿਉਂਦਾ ਹੁੰਦਾ ਤਾਂ ਪੁੱਛਦੇ , ਬਈ ਜੇ ਪੁੱਤ ਬੁੜੀ ਦਾ ਇਕੱਲਾ ਸੀ , ਤਾਂ ਵਿਹੜੇ 'ਚ ਜੇਠ ਕਿਧਰੋਂ ਆ ਗਿਆ ..? ਜਾਂ ਹੋ ਸਕਦੈ ਕੋਈ ਧੱਕੇ ਨਾਲ ਹੀ ਬਣ ਗਿਆ ਹੋਵੇ !

ਇਸਕੋ ਕਹਿਤੇ ਹੈਂ ਬਾਲ ਕੀ ਖਾਲ ਉਤਾਰਨਾ! ਬਦੇਸ਼ਾ ਸਾਹਿਬ! ਜੇਠ ਸ਼ਰੀਕੇ-ਕਬੀਲੇ 'ਚੋਂ ਹੋਊ...ਨਾ ਲਾਓ ਬਹੁਤੀਆਂ ਗਰਮਾ-ਗਰਮ ਸਲਾਖਾਂ..:)

ਤੇ ਜਿਹੜੀਆਂ ਨਾਲ ਨੱਚ ਦੀਆਂ ਹੁੰਦੀਆਂ ਨੇ, ਉਹ ਤਾਂ ਸ਼ਰੇਆਮ ਪੇਟ ਦਿਖਾ ਕੇ ਪੇਟ ਦਾ ਸੁਆਲ ਨੰਗਾ ਕਰ-ਕਰ ਕੇ ਦਿਖਾ ਰਹੀਆਂ ਹੁੰਦੀਆਂ ਨੇ , ਕਿ ਆਹ ਦੇਖੋ ! ਆਹ ਢਿੱਡ ਹੀ ਸੱਭ ਕੁਝ ਕਰਾ ਰਿਹਾ ਹੈ ।

ਬੇੜਾ ਗਰਕ ਇਹਨਾਂ ਵੀਡੀਓਜ਼ ਬਣਾਉਂਣ ਵਾਲ਼ਿਆਂ ਦਾ ਤੇ ਉਹਨਾਂ 'ਚ ਕੰਮ ਕਰਨ ਵਾਲ਼ਿਆਂ ਦਾ। ਜ਼ਮੀਰ ਤਾਂ ਇਹਨਾਂ ਦੀ ਹੁੰਦੀ ਹੀ ਨਹੀਂ..ਫੇਰ ਹਾਕ ਕੌਣ ਮਾਰੇ????

ਹੁਣ ਤਾਂ ਕਿਸੇ ਚੰਗੇ ਖਾਨਦਾਨ ਵਾਲੇ ਘਰ ਜਾ ਕੇ ਪੁੱਛੀਏ, 'ਥੋਡੀ ਕੁੜੀ 'ਸੈਂਡੀ' (ਜਿਹੜੀ ਨਿੱਕੀ ਹੁੰਦੀ ਸੀਂਢਲ ਜਿਹੀ ਹੁੰਦੀ ਸੀ ) ਕਿੱਥੇ ਗਈ ਹੈ..? ਤਾਂ ਅੱਗੋਂ ਬੜੇ ਮਾਣ ਨਾਲ ਕਹਿਣ ਗੇ, “ਸੁੱਖ ਨਾਲ ਉਹ ਤਾਂ ਹੁਣ ਗਿੱਧੇ ਦੀ ਕਪਤਾਨ ਬਣ ਗਈ ਹੈ , ਟੀਮ ਲੈ ਕੇ ਚੰਡੀਗੜ੍ਹ ਗਈ ਆ ..”। ਕਈਆਂ ਦੀਆਂ ਤਾਂ ਰੀਹਰਸਲਾਂ ਵੀ ਪਹਿਲਾਂ ਹੋਟਲਾਂ-ਮੋਟਲਾਂ 'ਚ ਕਰਵਾਉਂਦੇ ਨੇ ! ਫਿਰ ਕਿਤੇ ਜਾ ਕੇ ਸਲੈਕਟ ਹੁੰਦੀਆਂ ਨੇ.! ਹੁਣ ਤਾਂ ਬਾਹਰੋਂ ਜਾਕੇ ਵਿਆਹ ਕਰਵਾਉਣ ਵਾਲੇ ਮੁੰਡੇ ਬੇਸ਼ੱਕ, ਹੋਰ ਕੁਝ ਨਾ ਪੁੱਛਣ । ਪਰ ਇਹ ਜ਼ਰੂਰ ਪੁੱਛਦੇ ਨੇ, “ਕਿਤੇ ਕੁੜੀ ਡਾਨਸ-ਡੂੰਸ ਤਾਂ ਨਹੀਂ ਕਰਦੀ..?”

ਆਹ ਤੁਸੀਂ ਮੇਰੀ ਮਨ-ਪਸੰਦ ਗੱਲ ਕੀਤੀ ਹੈ...ਇੰਡੀਆ ਜੀਹਨੂੰ ਪੁੱਛੋ ਕੀ ਕਰਦੇ ਓ...ਅਖੇ...ਇੰਟਰਨੈਸ਼ਨਲ ਲੈਵਲ ਤੇ ਭੰਗੜਾ, ਗਿੱਧਾ..ਮਾਡਲਿੰਗ...ਲੋਕ-ਨਾਚਾਂ ਨਾਲ਼ ਜੁੜਨਾ ਬਹੁਤ ਚੰਗੀ ਗੱਲ ਹੈ..ਪਰ ...ਇਹਨਾਂ ਦਾ ਇੱਕੋ ਮਕਸਦ ਹੁੰਦੈ....ਕਿਤੇ ਕੈਨੇਡਾ, ਅਮਰੀਕਾ, ਇੰਗਲੈਂਡ ਦਾ ਵੀਜ਼ਾ ਲੱਗ ਜੇ...ਤੇ ਜਿਨ੍ਹਾ ਦਾ ਲੱਗ ਜਾਂਦਾ...ਓਸ ਗਰੁੱਪ 'ਚੋਂ ਅੱਧੀਆਂ ਕੁੜੀਆਂ ...ਪ੍ਰੋਗਰਾਮਾਂ ਤੇ ਕਾਰ 'ਚ ਰਾਈਡ ਦੇਣ ਵਾਲ਼ੇ ਮੁੰਡਿਆਂ ਨਾਲ਼ ਹੀ ਗੱਲ ਪੱਕੀ ਕਰ ਜਾਂਦੀਆਂ ...ਅਗਲੇ ਸਾਲ ਵਿਆਹ ਕਰਵਾ ਕੇ ਏਥੇ ਆਈਆਂ ਹੁੰਦੀਆਂ..

"ਬੀਬੀ ਛੱਡ ਦੇ ਪੀੜ੍ਹੀ ਦਾ ਪਾਵਾ..ਸਾਡਾ ਕਾਹਦਾ ਦਾਅਵਾ..ਦਾਅਵੇ ਵਾਲ਼ੇ ਲੈ ਨੀਂ ਚੱਲੇ ...ਸੁੱਖਾਂ ਸੁੱਖਦੀ ਨੂੰ ਇਹ ਦਿਨ ਆਏ!"

ਬਾਅਦ 'ਚ ਜਦ ਪਤਾ ਲੱਗਦਾ ਕਿ ਬੀਬੀ ਨੂੰ ਤਾਂ ਘਰ ਦੇ ਕੰਮ ਦਾ ਡੱਕਾ ਨਹੀਂ ਆਉਂਦਾ...ਸਿਰਫ਼ ਨੱਚ-ਨੱਚ ਫਲੋਰ 'ਚ ਚਿੱਬ ਪਾਉਂਣ ਜੋਗੀ ਹੀ ਹੈ ਤਾਂ...ਫੇਰ ਰੋਂਦੇ ਨੇ।....ਜਾਂ ਫਿਰ ਵਾਪਸੀ ਜਹਾਜ਼ ਚੜ੍ਹਨ ਵੇਲ਼ੇ ਭਾਲ਼ੀਆਂ ਨਹੀਂ ਥਿਆਉਂਦੀਆਂ...ਬੁਆਏ ਫਰੈਂਡਾਂ ਨਾਲ਼ ਗਾਇਬ ਹੋ ਜਾਂਦੀਆਂ ਨੇ।

ਇੰਡੀਆਂ ਮੇਰੀਆਂ ਦੋ ਬੇਹੱਦ ਖ਼ੂਬਸੂਰਤ ਕਜ਼ਨਜ਼ ਨੇ ਆਪਣੇ ਗਰੁੱਪ ਵਾਲ਼ੇ ਭੰਗੜਾ ਪਾਉਂਣ ਵਾਲ਼ੇ ਮੁੰਡਿਆਂ ਨਾਲ਼ ਹੀ ਵਿਆਹ ਕਰਵਾ ਲਏ...ਹੁਣ ਰੋਂਦੀਆਂ ਮੱਥੇ ਤੇ ਹੱਥ ਧਰ ਕੇ ...ਕਿ ਸੁਰਜੀਤ ਤੇ ਬੰਟੀ ਤਾਂ ਭੰਗੜਾ ਪਾਉਂਣ ਜੋਗੇ ਹੀ ਸੀ..ਪਰ ਜ਼ਿੰਦਗੀ ਕੱਟਣ ਲਈ ਜੀਵਨ-ਸਾਥੀ 'ਚ ਬਾਕੀ ਗੁਣ ਵੀ ਹੋਣੇ ਬਹੁਤ ਜ਼ਰੂਰੀ ਨੇ।

ਤੂੰ ਇੱਕ ਵਾਰੀ ਆ ਤਾਂ ਸਹੀ,ਤੇਰੇ ਸਭ ਉਲਾਂਭੇ ਲਾਹ ਦੇਊਂਗਾ । ਮੈਨੂੰ ਇਥੇ ਬਥੇਰੇ ਪ੍ਰਮੋਟਰ ਜਾਣਦੇ ਨੇ ! ਇੰਡੀਆ ਤੋਂ ਤੇਰੀ ਜਗਰਾਵਾਂ ਵਾਲੀ ਭੈਣ ਵੀ ਵਧੀਆ ਢੰਗ ਨਾਲ “ਹੱਥੀਂ ਤਰਾਸ਼ੀ ਕਲਾਕਾਰ” ਬਣਾ ਕੇ ਕੈਨੇਡਾ ਬੁਲਾ ਲਵਾਂਗੇ ! ਫੇਰ ਭਾਵੇਂ ਤੇਰਾ ਜੀਜਾ ਤੋਰੀ ਵਾਂਗੂੰ ਮੂੰਹ ਲਮਕਾ ਕੇ ਹੀ ਬਹਿ ਜਾਵੇ ! ਇਥੇ ਆਕੇ ਭਾਵੇਂ ਮਿੱਤਰਾਂ ਦੀ ਛੱਤਰੀ ਤੋਂ ਉੱਡ ਹੀ ਜਾਵੇ। ਫੇਰ ਮੈਂ ਤਾਂ ਸਦੀਕ ਵਾਂਗੂੰ ਇਸੇ ਗਲੋਂ ਟਿੰਡ ਵਿੱਚ ਕਾਨਾ ਪਾਈ ਰੱਖਣੈ !

ਨਾ ਤਵੇ ਲਾਓ ਏਨੇ...ਹੁਣ ਤਾਂ ਸਪੌਂਸਰਸ਼ਿੱਪ ਭੇਜ ਹੀ ਦਿਓ...ਬਦੇਸਾ ਸਾਹਿਬ! ਆਹ ਟਿੱਪਣੀ ਲਿਖੇ ਬਗੈਰ ਰਿਹਾ ਨਹੀਂ ਗਿਆ...ਜਿਵੇਂ ਗੋਰੇ ਆਖਦੇ ਹੁੰਦੇ ਆ ਕਿ...This conversation did not take place...ਸੋ ਲੋਕ ਗੀਤ ਨਾਲ਼... ਕਹੀ ਸੁਣੀ ਮੁਆਫ਼!
ਰੱਬ ਕਰੇ! ਤੁਹਾਡੇ ਖ਼ਤ ਦਾ ਜਵਾਬ ਜਲਦੀ ਆ ਜਾਵੇ!

ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com