ਜਨਮ: ਗੁਜਰਾਤ (ਪਾਕਿਸਤਾਨ)
ਅਜੋਕਾ ਨਿਵਾਸ: ਪਾਕਿਸਤਾਨ
ਪ੍ਰਕਾਸ਼ਿਤ ਕਿਤਾਬਾਂ: ਮੁਹੱਬਤ ਅਜ਼ਾਬ (ਪੰਜਾਬੀ ਨਜ਼ਮਾਂ), ਅਭੀ ਹਮ ਤੁਮਾਰੇ ਹੈਂ (ਉਰਦੂ ਵਾਰਤਕ), ਦੇਰ ਸਵੇਰ ਹੋ ਜਾਤੀ ਹੈ (ਉਰਦੂ ਸ਼ਾਇਰੀ ਦੀ ਕਿਤਾਬ ਪ੍ਰੈਸ ਵਿਚ)
******
ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਪਾਕਿਸਤਾਨ ਵਸਦੀ ਸ਼ਾਇਰਾ ਅਲਮਾਸ ਸ਼ਬੀ ਜੀ ਦੀਆਂ ਨਜ਼ਮਾਂ ਦਾ ਗੁਰਮੁਖੀ ਲਿਪੀਅੰਤਰ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਸੋਹਲ ਸਾਹਿਬ ਦੀ ਤਹਿ-ਦਿਲੋਂ ਧੰਨਵਾਦੀ ਹਾਂ। ਸ਼ਬੀ ਸਾਹਿਬਾ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਐਨਗੇਜਡ ਟੋਨ (Engaged Tone)
ਨਜ਼ਮ
ਦਿਲ ਮਰ ਜਾਣਾ ਡਰਦਾ ਏ
ਤੇਰੇ ਫੋਨ ’ਤੇ ਐਨੀ ਦੇਰ
ਗੱਲਾਂ ਕਿਹੜਾ ਕਰਦਾ ਏ?
=====
ਅਸੀਂ ਸਾਦਮ-ਸਾਦੇ ਬੰਦੇ
ਨਜ਼ਮ
ਅਸੀਂ ਸਾਦਮ-ਸਾਦੇ ਬੰਦੇ
ਵੰਨ-ਸਵੰਨੀ ਇਸ ਦੁਨੀਆਂ ਦੇ
ਹੋਰ ਤਰ੍ਹਾਂ ਦੇ ਧੰਦੇ
ਚਿੱਟਾ ਦੁੱਧ
ਦੁਪੱਟਾ ਮੇਰਾ
ਹੱਥ ਦੁਨੀਆਂ ਦੇ ਗੰਦੇ
=====
ਪਿਉ ਤੇ ਮਾਂ
ਨਜ਼ਮ
ਛਾਵੇਂ ਬਹਿ ਕੇ ਸੇਕਾਂ ਧੁੱਪ
ਧੁੱਪੇ ਬਹਿ ਕੇ ਛਾਂ
ਉਤੇ ਮੇਰਾ ਰੱਬ ਏ ਸੋਹਣਾ
ਹੇਠਾਂ ਪਿਉ ਤੇ ਮਾਂ
=====
ਕਦੀ ਉਹ ਆ ਜਾਵੇ ਤੇ
ਨਜ਼ਮ
ਕਦੀ ਉਹ ਆ ਜਾਵੇ ਤੇ
ਥਾਂ ਨਹੀਂ ਲੱਭਦੀ
ਉਸ ਦੇ ਬਿਠਾਣੇ ਨੂੰ
ਉਂਝ ’ਤੇ ਮੈਂ ਲੱਗੀ ਰਹਿਨੀ ਆਂ
ਸਜਾਉਣ ਸਾਰੇ ਜ਼ਮਾਨੇ ਨੂੰ
*******
ਲਿੱਪੀ ਪਰਤਾਈ: ਸੁਰਿੰਦਰ ਸੋਹਲ
