ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, August 31, 2012

ਸੁਖਿੰਦਰ - ਨਜ਼ਮਾਂ



ਨੀਲਮ, ਤੂੰ ਕਦ ਬੋਲੇਂਗੀ
ਨਜ਼ਮ
ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ
ਨੀਲਮ, ਤੂੰ ਕਦ ਬੋਲੇਂਗੀ-

ਕਿਸ ਨੇ ਤੇਰੇ ਪੈਰਾਂ ਵਿੱਚ
ਗ਼ੁਲਾਮੀ ਦੀਆਂ ਜ਼ੰਜੀਰਾਂ ਬੰਨ੍ਹੀਆਂ
ਕਿਸ ਨੇ ਤੇਰੇ ਸਾਹ ਸੂਤ ਲੈਣ ਲਈ
ਤੇਰੇ ਹਰ ਰਾਹ ਉੱਤੇ ਫ਼ਨੀਅਰ ਸੱਪ ਛੱਡੇ
ਕਿਸ ਨੇ ਤੇਰੀ ਪੱਤ ਰੋਲਣ ਲਈ
ਧਰਮ ਗ੍ਰੰਥਾਂ ਵਿੱਚ ਤੈਨੂੰ ਨੀਚ ਦਿਖਾਇਆ
ਕਿਸ ਨੇ ਉਮਰਾਂ ਦਾ ਰੋਣਾ ਤੇਰੇ ਪੱਲੇ ਬੰਨ੍ਹਣ ਲਈ
ਹਰ ਸ਼ਹਿਰ, ਹਰ ਦੇਸ਼, ‘ਚ ਤੈਨੂੰ ਚਕਲੇ ਵਿੱਚ ਬਿਠਾਇਆ
ਕਿਸ ਨੇ ਤੈਨੂੰ ਮਾਂ ਦੀ ਕੁੱਖ ਵਿੱਚ ਹੀ ਕ਼ਤਲ ਕਰਨ ਲਈ
ਧਰਤੀ ਦੇ ਚੱਪੇ ਚੱਪੇ ਉੱਤੇ ਕੋਹੜ ਫੈਲਾਇਆ
ਕਿਸ ਨੇ ਤੇਰੇ ਹੋਠਾਂ ਨੂੰ ਜੰਦਰਾ ਲਾਉਣ ਲਈ
ਆਪਣੇ ਹੰਕਾਰੀ ਹੋਣ ਦਾ ਢੋਲ ਵਜਾਇਆ

ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ
ਨੀਲਮ, ਤੂੰ ਕਦ ਬੋਲੇਂਗੀ-

ਇੱਕ ਦਿਨ ਤਾਂ ਤੈਨੂੰ ਬੋਲਣ ਦੀ
ਜੁਅਰਤ ਕਰਨੀ ਪੈਣੀ
ਭਰੀ ਸਭਾ ਵਿੱਚ ਤੇਰੀ ਪੱਤ ਰੋਲਣ ਵਾਲੇ
ਦਰਯੋਧਨ ਦੇ ਮੂੰਹ ਉੱਤੇ ਥੁੱਕਣਾ ਪੈਣਾ
ਤੈਨੂੰ ਨੀਚ ਗੰਵਾਰ ਲਿਖਣ ਵਾਲੇ
ਮਹਾਂ ਕਵੀ ਤੁਲਸੀ ਦੀ ਬੋਦੀ ਖਿਚਣੀ ਪੈਣੀ
ਭੱਠ ਰੰਨਾਂ ਦੀ ਦੋਸਤੀ ਕਹਿੰਦੇ
ਪੀਲੂ ਦੇ ਕੰਨ ਖਿੱਚਣੇ ਪੈਣੇ
ਗਰਭਵਤੀ ਹੁੰਦਿਆਂ ਵੀ ਤੈਨੂੰ ਜੰਗਲ ਵੱਲ ਧੱਕਣ ਵਾਲੇ
ਰਾਮ ਦੀ ਸੂਰਮਗਤੀ ਤੇ ਸੁਆਲੀਆ ਚਿੰਨ੍ਹ ਲਗਾਣਾ ਪੈਣਾ

ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ-


ਨੀਲਮ, ਹੁਣ ਤਾਂ ਤੈਨੂੰ
ਜਵਾਲਾ ਮੁਖੀ ਬਣ ਫਟਣਾ ਪੈਣਾ
ਸੁਨਾਮੀ ਦੀਆਂ ਤੂਫ਼ਾਨੀ ਲਹਿਰਾਂ ਬਣ
ਉੱਚੇ ਮਹਿਲਾਂ ਨੂੰ ਧਰਤੀ ਉੱਤੇ ਡੇਗਣਾ ਪੈਣਾ

ਜਿਨ੍ਹਾਂ ਦੇ ਸੁਨਹਿਰੀ ਗੁੰਬਦਾਂ ਵਿੱਚ ਬੈਠੇ
ਕ਼ਾਤਿਲ, ਤੇਰੀ ਰੂਹ ਨੂੰ ਕ਼ਤਲ ਕਰਨ ਲਈ
ਨਿਤ ਦਿਨ, ਨਵੇਂ ਨਵੇਂ, ਮਨਸੂਬੇ ਘੜਦੇ
ਤੈਨੂੰ ਜਲ ਬਿਨ, ਤੜਫ਼ ਰਹੀ ਮਛਲੀ ਵਾਂਗੂੰ
ਤੱਕ ਕੇ ਤਾੜੀ ਲਾਉਂਦੇ, ਤਾਂਡਵ ਨੱਚਦੇ
ਸੱਜਣ ਠੱਗਾਂ ਵਾਂਗੂੰ ਕਹਿਕਹੇ ਲਗਾਂਦੇ

=====
ਸੈਂਸਰ ਬੋਰਡ
 ਨਜ਼ਮ
ਮੇਰੀਆਂ ਕਵਿਤਾਵਾਂ ਹੁਣ
ਪੱਤਰਕਾਵਾਂ ਵਿੱਚ ਨਹੀਂ ਛਪਦੀਆਂ
ਸੰਪਾਦਕੀ ਸੈਂਸਰ ਬੋਰਡ
ਬਿਨ੍ਹਾਂ ਕੁਝ ਕਹੇ
ਰੱਦੀ ਦੀ ਟੋਕਰੀ ਵਿਚ
ਸੁੱਟ ਦਿੰਦੇ ਹਨ

ਬਹੁਤ ਕੁਝ ਊਲ-ਜਲੂਲ
ਦੱਸਦੀਆਂ ਰਹਿੰਦੀਆਂ ਹਨ
ਮੇਰੀਆਂ ਕਵਿਤਾਵਾਂ -

ਮਸਲਨ : ਧਾਰਮਿਕ ਸਥਾਨਾਂ ਉੱਤੇ ਕਾਬਜ਼
ਗੋਲਕ ਚੋਰਾਂ ਦੇ ਕਿੱਸੇ
ਭ੍ਰਿਸ਼ਟ ਰਾਜਨੀਤੀਵਾਨਾਂ ਦੀਆਂ
ਸਮਗਲਰਾਂ ਨਾਲ਼ ਯਾਰੀਆਂ ਦੀਆਂ ਕਹਾਣੀਆਂ
ਦੋਗਲੇ ਪੱਤਰਕਾਰਾਂ ਦੇ ਬੈਂਕ ਅਕਾਊਂਟਾਂ ਵਿੱਚ
ਠੱਗ ਬਾਬਿਆਂ ਦੇ ਚੈਕਾਂ ਦਾ ਹਿਸਾਬ-ਕਿਤਾਬ
ਉਂਗਲ਼ੀ ਨੂੰ ਲਹੂ ਲਗਾ ਕੇ ਬਣੇ
ਮਹਾਂ-ਕਰਾਂਤੀਕਾਰੀਆਂ ਦੀਆਂ ਅੰਤਰੀਵ-ਇੱਛਾਵਾਂ
ਪਤਨੀਆਂ ਨੂੰ ਕੁੱਟਣ ਵਾਲੇ ਲੇਖਕਾਂ ਵੱਲੋਂ
ਔਰਤ ਕਲਿਆਣ ਮੰਚ ਬਣਾਉਣ ਦਾ ਭੇਤ
ਅਫ਼ੀਮ, ਚਰਸ, ਕਰੈਕ, ਕੁਕੇਨ ਦੇ ਸਮਗਲਰਾਂ ਦਾ
ਕਬੱਡੀ ਟੂਰਨਾਮੈਂਟਾਂ ਦੇ ਪਲਾਟੀਨਮ ਸਪਾਂਸਰ ਬਣਨਾ

ਮੇਰੀਆਂ ਕਵਿਤਾਵਾਂ ਹੁਣ
ਪੱਤਰਕਾਵਾਂ ਵਿੱਚ ਨਹੀਂ ਛਪਦੀਆਂ
ਸੰਪਾਦਕੀ ਸੈਂਸਰ ਬੋਰਡ
ਬਿਨ੍ਹਾਂ ਕੁਝ ਕਹੇ
ਰੱਦੀ ਦੀ ਟੋਕਰੀ ਵਿਚ
ਸੁੱਟ ਦਿੰਦੇ ਹਨ

ਕਵਿਤਾਵਾਂ ਨੂੰ ਹੁਣ ਮੈਂ
ਕਿੰਝ ਸਮਝਾਵਾਂ ਕਿ
ਸੰਪਾਦਕੀ ਸੈਂਸਰ ਬੋਰਡ ਨੇ
ਦੇਖਣਾ ਹੁੰਦਾ ਹੈ ਕਿ ਕਿਸੇ ਕਵਿਤਾ ਵਿਚ
ਕਿਸੀ ਮੰਤਰੀ ਦੀ ਪੱਗ ਉੱਤੇ ਪਏ
ਦਾਗ਼ਾਂ ਵੱਲ ਕਿਸੇ ਨੇ
ਇਸ਼ਾਰਾ ਤਾਂ ਨਹੀਂ ਕੀਤਾ
 ਸੱਭਿਆਚਾਰ ਦੇ ਬਾਬਾ ਬੋਹੜਾਂ ਦੀਆਂ
ਦਰਸ਼ਨੀ ਦਾਹੜੀਆਂ ਹੇਠ ਲੁਕੀਆਂ
ਬਲੂ ਫਿਲਮਾਂ ਤਾਂ ਕੋਈ ਦਿਖਾ ਨਹੀਂ ਰਿਹਾ
ਬਲਾਤਕਾਰੀ ਸੰਤ ਬਾਬਿਆਂ ਨੂੰ ਸਿਰੋਪੇ ਦੇਣ ਵਾਲੇ
ਗੁਰਦੁਆਰਾ ਪ੍ਰਬੰਧਕਾਂ ਦੇ ਨਾਮ
ਕਿਸੀ ਨੇ ਜੱਗ-ਜ਼ਾਹਿਰ ਤਾਂ ਨਹੀਂ ਕਰ ਦਿੱਤੇ
ਕੈਨੇਡਾ ਦੀ ਇਮੀਗਰੇਸ਼ਨ ਲੈਣ ਖ਼ਾਤਿਰ
ਆਪਣੀਆਂ ਹੀ ਧੀਆਂ ਨਾਲ ਵਿਆਹ ਰਚਾਉਣ ਵਾਲੇ
ਭੱਦਰ ਪੁਰਸ਼ਾਂ ਦਾ ਕੋਈ ਜ਼ਿਕਰ ਤਾਂ ਨਹੀਂ ਕਰ ਰਿਹਾ

ਮੇਰੀਆਂ ਕਵਿਤਾਵਾਂ ਹੁਣ
ਪੱਤਰਕਾਵਾਂ ਵਿੱਚ ਨਹੀਂ ਛਪਦੀਆਂ
ਕਿਉਂਕਿ ਉਹ ਮੂੰਹ-ਮੁਲਾਹਜਾ
ਰੱਖਣ ਵਾਲੀ ਬੋਲੀ ਨਹੀਂ ਬੋਲਦੀਆਂ
=====
ਸੈਕਸ ਮੰਡੀ
ਨਜ਼ਮ
ਵਿਆਗਰਾ ਦੀ ਸੈਕਸ ਮੰਡੀ
ਵਿਕ ਗਏ ਮਿੱਤਰਾਂ ਦੇ
ਚਿਹਰਿਆਂ ਤੇ ਪਹਿਨੀਆਂ
ਰੇਸ਼ਮੀ ਮੁਸਕਰਾਹਟਾਂ
ਮੰਡੀ ਸੱਭਿਆਚਾਰ ਦੀ
ਪਲ ਪਲ ਹਾਮੀ ਭਰਦੀਆਂ
ਸਟਰਿਪਟੀਜ਼ ਕਲੱਬਾਂ ਦੇ ਬਾਹਰ
ਜਗਮਗ, ਜਗਮਗ ਕਰਦੀਆਂ
ਨਿਊਨ ਲਾਈਟਾਂ ਦੇ ਵਾਂਗ
ਇੰਟਰਨੈੱਟ ਦੇ ਚੌਰਸਤਿਆਂ ਚ ਖੜ੍ਹ ਕੇ
ਗਾਹਕਾਂ ਨੂੰ ਭਰਮਾਉਣ ਲਈ
ਦੇਹੀ ਨਾਦ ਦੇ ਬਹੁ-ਰੰਗੇ
ਸੁਨੇਹੇ ਘੱਲਦੀਆਂ ਹਨ-

ਬੁੱਢੇ ਖੱਚਰਾਂ ਨੂੰ ਦੱਸਦੀਆਂ ਹਨ
ਅਰਬੀ ਘੋੜੇ ਬਣਨ ਦੇ ਢੰਗ
ਬੁੱਢੀਆਂ ਘੋੜੀਆਂ ਨੂੰ ਵੰਡਦੀਆਂ ਹਨ
ਹਰ ਦੌੜ ਵਿੱਚ ਜਿੱਤਣ ਦੇ ਖ਼ਾਬ
ਉਦਾਸੇ ਮਨਾਂ ਨੂੰ ਦਿੰਦੀਆਂ ਹਨ
ਚਾਂਦੀ ਰੰਗੇ ਵਰਕਾਂ ਚ ਲਿਪਟੇ
ਸਤਰੰਗੀ ਪੀਂਘ ਦੇ ਸੁਪਨੇ
ਬੰਜਰ ਹੋ ਚੁੱਕੀਆਂ ਜ਼ਮੀਨਾਂ ਨੂੰ ਦਿੰਦੀਆਂ ਹਨ
ਲਾਰਾ ਮੌਨਸੂਨ ਦੀਆਂ ਮੂਸਲਾਧਾਰ ਬਰਸਾਤਾਂ ਦਾ

ਸਾਡੇ ਸਮਿਆਂ
ਨਵ-ਪੂੰਜੀਵਾਦੀ ਵਸਤ ਸੱਭਿਆਚਾਰ
ਜਿੱਥੇ ਵੀ ਦਰਸ਼ਨ ਦੇਣ ਪਹੁੰਚਿਆ
ਇਸ ਨੇ ਆਪਣੇ ਮੁਨਾਫ਼ਿਆਂ, ਆਪਣੇ ਹਿੱਤਾਂ ਨੂੰ
ਪਹਿਲ ਦੇ ਕੇ, ਆਮ ਆਦਮੀ ਨੂੰ
ਜ਼ਿੰਦਗੀ ਦੀਆਂ ਹਕ਼ੀਕ਼ਤਾਂ ਨਾਲੋਂ ਤੋੜਨ ਲਈ
ਬਲੂ ਮੂਵੀਆਂ, ਪੋਰਨੋਗਰਾਫੀ, ਵਿਆਗਰਾ ਸੱਭਿਆਚਾਰ
ਦਾ ਜਾਲ ਵਿਛਾ, ਸੁਪਨ ਮੰਡਲਾਂ ਦੀਆਂ
ਘੇਰੀਆਂ ਵਿੱਚ ਜਕੜ ਦਿੱਤਾ

ਵਿਆਗਰਾ ਦੀ ਸੈਕਸ ਮੰਡੀ
ਭੇਡਾਂ, ਬੱਕਰੀਆਂ ਵਾਂਗ ਵਿਕ ਗਏ ਮਿੱਤਰੋ !
ਮੁਬਾਰਕ ਹੋਣ ਤੁਹਾਨੂੰ ਇਹ
ਤੁਹਾਡੀਆਂ ਰੇਸ਼ਮੀ ਮੁਸਕਰਾਹਟਾਂ
ਮੁਬਾਰਕ ਹੋਣ ਤੁਹਾਨੂੰ
ਇੰਟਰਨੈੱਟ ਦੇ ਚੌਰਸਤਿਆਂ ਚ ਖੜ੍ਹ ਕੇ
ਗਾਹਕਾਂ ਨੂੰ ਭਰਮਾਉਣ ਲਈ
ਦਿਨ ਰਾਤ ਦੇਹੀ ਨਾਦ ਦੇ
ਬਹੁ-ਰੰਗੇ ਸੁਨੇਹੇ ਘੱਲਣੇ

Wednesday, August 29, 2012

ਜਨਾਬ ਸੁਰਿੰਦਰ ਧੰਜਲ ਸਾਹਿਬ - ਆਰਸੀ 'ਤੇ ਜੀ ਆਇਆਂ - ਨਜ਼ਮਾਂ

ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸੁਰਿੰਦਰ ਧੰਜਲ
ਅਜੋਕਾ ਨਿਵਾਸ: ਕੈਮਲੂਪਸ, ਬੀਸੀ, ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸੂਰਜਾਂ ਦੇ ਹਮਸਫ਼ਰ, ਤਿੰਨ ਕੋਣ, ਜ਼ਖ਼ਮਾਂ ਦੀ ਫ਼ਸਲ, ਪਾਸ਼ ਦੀ ਯਾਦ ਵਿਚ ਦਸ ਕਵਿਤਾਵਾਂ, ਕਵਿਤਾ ਦੀ ਲਾਟ, ਆਲੋਚਨਾ
ਨਾਟਕ ਰੰਗਮੰਚ ਆਤਮਜੀਤ ਅਤੇ ਕੈਮਲੂਪਸ ਦੀਆਂ ਮੱਛੀਆਂ, ਉੱਤਰੀ ਅਮਰੀਕਾ ਦੀ ਪੰਜਾਬੀ ਕਵਿਤਾ : ਆਧੁਨਿਕ ਸੰਵੇਦਨਾ ( ਅਣਛਪੀ ), ਸੰਪਾਦਨਾ: ਪਾਸ਼ ਤਾਂ ਸੂਰਜ ਸੀ
------
 ਧੰਜਲ ਸਾਹਿਬ ਕੈਮਲੂਪਸ ਵਿਖੇ ਯੂਨੀਵਰਸਿਟੀ ਵਿਚ ਕੰਪਿਊਟਿੰਗ ਸਾਇੰਸ ਪੜ੍ਹਾ ਰਹੇ ਹਨ ਅਤੇ ਨਾਲ਼ ਹੀ ਨਾਲ਼ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਵੀ ਹਨ।  ਇਹ ਟਰੱਸਟ ਪਾਸ਼ ਦੀ ਯਾਦ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ
ਤੇ ਅਨੇਕਾਂ ਸਮਾਗਮਾਂ ਦਾ ਆਯੋਜਨ ਕਰਦੀ ਹੈ ਅਤੇ ਕਈ ਭਾਸ਼ਾਵਾਂ ਵਿਚ ਕਿਤਾਬਾਂ ਛਾਪ ਕੇ ਪਾਠਕਾਂ ਤੱਕ ਪਹੁੰਚਾਉਣ ਲਈ ਵਚਨ-ਬੱਧ ਹੈ। ਉਹ ਰਿਚਮੰਡ ਵਸਦੇ ਸ਼ਾਇਰ ਚਰਨ ਸਿੰਘ  ਹੁਰਾਂ ਦੀਆਂ ਕਿਤਾਬਾਂ 'ਤੇ ਪੀ.ਐੱਚ.ਡੀ. ਵੀ ਕਰ ਚੁੱਕੇ ਹਨ। 
-----
ਦੋਸਤੋ! ਪਿਛਲੇ ਚਾਰ-ਪੰਜ ਸਾਲਾਂ
ਚ ਜਦ ਵੀ ਕਦੇ ਟਰਾਂਟੋ ਵਸਦੇ ਲੇਖਕ ਸੁਖਿੰਦਰ ਜੀ ਨਾਲ਼ ਫ਼ੋਨ ਤੇ ਗੱਲ ਹੋਈ.....ਉਹਨਾਂ ਨੇ ਹਮੇਸ਼ਾ ਇਹੀ ਗੱਲ ਆਖੀ: ਤਮੰਨਾ! ਤੂੰ ਆਰਸੀ ਦੇ ਜ਼ਰੀਏ.... ਫ਼ੋਨ ਕਾਲਾਂ ਰਾਹੀਂ ਹਲੂਣੇ ਦੇ-ਦੇ  ਕੇ...ਪੁਰਾਣੇ ਤੋਂ ਪੁਰਾਣੇ ਲੇਖਕਾਂ ਨੂੰ ਵਰ੍ਹਿਆਂ ਦੀ ਨੀਂਦ ਚੋਂ ਜਗਾ ਲਿਆ ਹੈ....ਪਰ ਸਾਡਾ ਇਕ ਮਿੱਤਰ ਹੈ....ਸੁਰਿੰਦਰ ਧੰਜਲ....ਯੂ ਸ਼ੁੱਡ ਵੇਕ ਹਿਮ ਅੱਪ....ਮੈਂ ਹੱਸ ਕੇ ਸੁਖਿੰਦਰ ਜੀ ਨਾਲ਼ ਧੰਜਲ ਸਾਹਿਬ ਨੂੰ ਜਗਾਉਣ ਦਾ ਵਾਅਦਾ ਕਰ ਲੈਂਦੀ।

ਇਹਨਾਂ ਵਰ੍ਹਿਆਂ ਦੌਰਾਨ.....ਮੈਂ ਦੋ-ਤਿੰਨ ਸਾਹਿਤਕ ਸਮਾਗਮਾਂ ਤੇ ਧੰਜਲ ਸਾਹਿਬ ਨੂੰ ਮਿਲ਼ੀ ਵੀ.... ਆਰਸੀ ਬਾਰੇ ਮੇਰੀ ਹੌਸਲਾ-ਅਫ਼ਜ਼ਾਈ ਕਰਨ ਲਈ ਉਹਨਾਂ ਦੀਆਂ ਈਮੇਲਾਂ ਅਤੇ ਫ਼ੋਨ ਵੀ ਆਉਂਦੇ ਰਹੇ....ਉਹ ਮੇਰੇ ਲਈ ਬਹੁਤ ਹੀ ਅਪਣੱਤ, ਮੁਹੱਬਤ, ਸਨੇਹ ਨਾਲ਼ ਲਬਰੇਜ਼ ਸੁਨੇਹਿਆਂ ਨਾਲ਼ ਆਸ਼ੀਰਵਾਦ ਘੱਲਦੇ ਰਹੇ....ਪਰ ਪਤਾ ਨਹੀਂ ਮੇਰੀ ਖ਼ਾਮੋਸ਼ੀ ਸਹਾਰਾ ਦੇ ਰੇਗਿਸਤਾਨ ਜਿਹੀ ਸੀ ਜਾਂ ਧੰਜਲ ਸਾਹਿਬ ਦੀ ਨਮੀਬੀਆ ਦੇ ਸਹਿਰਾ ਜਿਹੀ... ਇਹ ਮਾਰੂਥਲ ਸਾਡੀ ਦੋਵਾਂ ਦੀ ਖ਼ਾਮੋਸ਼ੀ ਆਪੋ-ਆਪਣੀ ਰੇਤ ਵਿਚ ਹੀ ਜਜ਼ਬ ਕਰਦੇ ਰਹੇ ਤੇ ਸਾਡੀਆਂ ਆਵਾਜ਼ਾਂ....ਲੱਖ ਕੋਸ਼ਿਸ਼ਾਂ ਦੇ ਬਾਵਜੂਦ ....ਸਾਡੇ ਗਲ਼ਿਆਂ ਚੋਂ ਬਾਹਰ ਹੀ ਨਾ ਨਿਕਲ਼ ਸਕੀਆਂ....ਈਮੇਲਾਂ ਦੇ ਜਵਾਬ ਮੈਂ ਨਾ ਦੇ ਸਕੀ... ਫ਼ੋਨ ਤੇ ਧੰਜਲ ਸਾਹਿਬ ਦੀ ਨਜ਼ਮ ਸੁਣਨ ਨੂੰ ਨਾ ਮਿਲ਼ੀ....ਇੰਝ ਲਗਦਾ ਸੀ ਜਿਵੇਂ ਘੁੱਗੀਆਂ ਤੇ ਕੋਇਲਾਂ ਨੇ ਮੌਨ ਧਾਰਿਆ ਹੋਵੇ.....

ਪਰ ਮੈਨੂੰ ਯਕੀਨ ਸੀ ਕਿ ਇਕ ਦਿਨ ਧੰਜਲ ਸਾਹਿਬ ਦੀ ਨਜ਼ਮਾਂ ਕਿਸੇ ਪਹਾੜੀ ਝਰਨੇ ਵਾਂਗ......ਫੇਰ ਕਲ-ਕਲ ਵਹਿ ਤੁਰਨਗੀਆਂ...ਤੇ ਉਹ ਦਰਦ, ਉਦਾਸੀ, ਇਕੱਲਤਾ, ਖ਼ਾਮੋਸ਼ੀ ਦੇ ਆਲਮ
ਚੋਂ ਬਾਹਰ ਆ.....ਪੰਜਾਬੀ ਸਾਹਿਤ ਵਿਚ ਕਿਸੇ ਬੇਹਤਰੀਨ ਕਿਤਾਬ ਨਾਲ਼ ਖ਼ੂਬਸੂਰਤ ਇਜ਼ਾਫ਼ਾ ਕਰਨਗੇ। ਉਹੀ ਗੱਲ ਹੋਈ ਹੈ.... ਵਰ੍ਹਿਆਂ ਦੀ ਲੰਮੀ ਉਡੀਕ ਬਾਅਦ ਧੰਜਲ ਸਾਹਿਬ ਦੀ ਕਾਵਿ-ਪੁਸਤਕ ਕਵਿਤਾ ਦੀ ਲਾਟ ਆਈ ਹੈ....

ਇਸ ਕਿਤਾਬ ਨੂੰ ਪੜ੍ਹ ਕੇ ਮੈਂ ਲਿਖਿਆ ਸੀ ਕਿ ...ਪਿਛਲੇ ਚਾਲ਼ੀ ਸਾਲਾਂ ਤੋਂ ਵੱਧ ਦੇ ਸਮੇਂ ਵਿਚ ਰਚੀਆਂ ਗਈਆਂ ਨਜ਼ਮਾਂ ਇੰਝ ਲਗਦੈ ਕਿਸੇ ਐਸੇ ਧਰੁਵ ਤੇ ਰਚੀਆਂ ਗਈਆਂ ਨੇ ਜਿੱਥੇ ਕਦੇ ਰਾਤ ਪੈਂਦੀ ਹੀ ਨਹੀਂ…..ਕਿਉਂਕਿ ਸੂਰਜ ਹਜ਼ਾਰ ਹੱਥਾਂ ਨਾਲ਼ ਉਸ ਦੀ ਨਜ਼ਮ ਦੀ ਸਲਾਮਤੀ ਦੀ ਦੁਆ ਮੰਗਦਾ ਰਿਹਾ ਹੈਅਤੇ ਉੱਥੇ ਸਦਾ ਮੌਸਮ ਉਸਦੀ ਚੁੱਪ ਦੇ ਅਨੂਕੂਲ ਹੀ ਰਹਿੰਦਾ ਹੈ…”

ਧੰਜਲ ਸਾਹਿਬ! ਬਹੁਤ-ਬਹੁਤ ਮੁਬਾਰਕਾਂ ਹੋਣ ਜੀ....ਆਸ ਹੈ ਕਿ ਹੁਣ ਅਗਲੀ ਕਿਤਾਬ
ਚ ਏਨਾ ਵਕਫ਼ਾ ਨਹੀਂ ਪਵੇਗਾ....ਆਮੀਨ! ਭਵਿੱਖ ਵਿਚ ਰੱਬ ਸੋਹਣਾ ਕੋਈ ਐਸਾ ਸਬੱਬ ਬਣਾਏ ਕਿ ਆਰਸੀ ਵੱਲੋਂ ਇਕ ਸਾਹਿਤਕ ਮਹਿਫ਼ਿਲ ਆਯੋਜਿਤ ਕਰਕੇ ਅਸੀਂ ਤੁਹਾਡੀਆਂ ਨਜ਼ਮਾਂ ਦਾ ਆਨੰਦ ਮਾਣ ਸਕੀਏ। ਕਵਿਤਾ ਦੀ ਲਾਟ ਪੜ੍ਹਦਿਆਂ ਇੰਝ ਜਾਪਿਆ ਜਿਵੇਂ ਕੋਈ ਤਾਜ਼ਾ ਹਵਾ ਦਾ ਬੁੱਲਾ ਆਇਆ ਹੋਵੇ....ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਇਸ ਖ਼ੂਬਸੂਰਤ ਕਿਤਾਬ ਨੂੰ ਪੰਜਾਬੀ ਅਦਬ ਵਿਚ ਖ਼ੁਸ਼ਆਮਦੇਦ ਆਖਦੀ ਹੋਈ, ਅੱਜ ਏਸੇ ਸੰਗ੍ਰਹਿ ਵਿੱਚੋਂ ਚੰਦ ਅਤਿ ਖ਼ੂਬਸੂਰਤ ਨਜ਼ਮਾਂ ਤੁਹਾਡੇ ਸਭ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ....ਇਸ ਹਾਜ਼ਰੀ ਦੀ ਮੈਨੂੰ ਦਿਲੀ ਖ਼ੁਸ਼ੀ ਵੀ ਹੈ ਤੇ ਮਾਣ ਵੀ....ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ.... ਅਦਬ ਸਹਿਤ...ਤਨਦੀਪ
*****

ਕਵਿਤਾ ਦੀ ਲਾਟ
ਨਜ਼ਮ

ਬਦਚਲਣ ਕੁਰਸੀ ਨੇ
ਸੱਤ ਐਲਾਨ ਜਾਰੀ ਕਰ ਦਿੱਤੇ:

ਪਹਿਲਾ ਐਲਾਨ -
ਹਵਾ ਨੂੰ ਕਹੋ:
ਬਦਬੂ ਨੂੰ ਪੁੱਛ ਕੇ ਵਗਿਆ ਕਰੇ
ਕਵਿਤਾ ਦੀ ਲਾਟ ਨੂੰ ਕਹੋ:
ਮੱਥੇ
ਚ ਨਾ ਜਗਿਆ ਕਰੇ

ਦੂਜਾ ਐਲਾਨ -
ਸੂਰਜ ਨੂੰ ਕਹੋ:
ਪਤਾਲ਼ਾਂ ਦੀ ਆਗਿਆ ਬਿਨਾਂ ਨਾ ਚੜ੍ਹਿਆ ਕਰੇ
ਹਨੇਰੇ ਨੂੰ ਕਹੋ ਖ਼ੁਸ਼ਆਮਦੀਦ
ਬਰਫ਼ ਨਾਲ਼ ਨਾ ਲੜਿਆ ਕਰੇ

ਤੀਜਾ ਐਲਾਨ -
ਦਰਿਆਵਾਂ ਨੂੰ ਕਹੋ:
ਮਾਰੂਥਲ ਨੂੰ ਪੁੱਛੇ ਬਿਨਾਂ ਨਾ ਤੁਰਿਆ ਕਰਨ
ਪਰਬਤ ਦੇ ਪੈਰਾਂ
ਚ ਹੀ ਰੁਕਿਆ ਕਰਨ
ਝੀਲ ਦੀ ਅੱਖ
ਚ ਹੀ ਸੁੱਕਿਆ ਕਰਨ

ਚੌਥਾ ਐਲਾਨ -
ਫੁੱਲਾਂ ਨੂੰ ਕਹੋ:
ਕੰਡਿਆਂ ਨੂੰ ਪੁੱਛ ਕੇ ਖਿੜਿਆ ਕਰਨ
ਹਰ ਕਲੀ ਨਾਲ਼ ਬਲਾਤਕਾਰ ਕਰਨ
ਹਰ ਗੁਆਂਢੀ ਫੁੱਲ ਨਾਲ਼ ਭਿੜਿਆ ਕਰਨ

ਪੰਜਵਾਂ ਐਲਾਨ -
ਪੰਛੀਆਂ ਨੂੰ ਕਹੋ:
ਬੰਦੂਕਾਂ ਨੂੰ ਪੁੱਛੇ ਬਿਨਾਂ
ਪਰਵਾਜ਼ਾਂ
ਤੇ ਨਾ ਜਾਇਆ ਕਰਨ
ਆਹਲਣਿਆਂ ਦੀਆਂ
ਬਰਸੀਆਂ ਮਨਾਇਆ ਕਰਨ

ਛੇਵਾਂ ਐਲਾਨ -
ਭਗਤ ਸਿੰਘ ਨੂੰ ਕਹੋ:
ਅਸੈਂਬਲੀ
ਚ ਬੰਬ ਨਾ ਸੁੱਟਿਆ ਕਰੇ
ਰਾਜਗੁਰੂ ਤੇ ਸੁਖਦੇਵ ਤੋਂ
ਪੋਟਾ-ਪੋਟਾ ਟੁੱਟਿਆ ਕਰੇ

ਸੱਤਵਾਂ ਤੇ ਆਖ਼ਰੀ ਐਲਾਨ:
ਸ਼ਾਇਰ ਨੂੰ ਕਹੋ:
ਲਿਖੇ ਨਾ ਭੈਭੀਤ ਭਵਿੱਖ ਦੇ ਖ਼ਿਲਾਫ਼ ਕੋਈ ਗੀਤ
ਭੁੱਲ ਜਾਵੇ ਆਪਣਾ ਲਹੂ-ਲੁਹਾਣ ਵਰਤਮਾਨ
ਸਾਂਭੀ ਫਿਰੇ ਆਪਣਾ ਜ਼ਖ਼ਮੀ ਅਤੀਤ
=====
ਜਦੋਂ ਤੂੰ
ਨਜ਼ਮ

ਜਦੋਂ ਤੂੰ ਮਿਲ਼ਦਾ ਏਂ
ਤਾਂ ਇਸ ਤਰ੍ਹਾਂ ਮਿਲ਼ਿਆ ਕਰ
ਕਿ
ਵਿਛੋੜਾ ਨਾਮ ਦਾ ਸ਼ਬਦ
ਹਰ ਸ਼ਬਦਕੋਸ਼
ਚੋਂ ਮਿਟ ਜਾਵੇ...

ਜਦੋਂ ਤੂੰ ਵਿੱਛੜਦਾ ਏਂ
ਤਾਂ ਇਸ ਤਰ੍ਹਾਂ ਵਿੱਛੜਿਆ ਕਰ
ਕਿ ਮਿਲਾਪ ਨਾਮ ਦਾ ਸ਼ਬਦ
ਸ਼ਬਦਕੋਸ਼ ਦੇ ਹਰ ਪੰਨੇ
ਤੇ ਫ਼ੈਲ ਜਾਵੇ...

ਜਦੋਂ ਤੂੰ ਮਿਲ਼ਦਾ ਏਂ
ਤਾਂ ਇੰਞ ਮਿਲ਼ਿਆ ਕਰ
ਜਿਵੇਂ ਤੂੰ
ਆਪਣੇ ਆਪ ਨੂੰ ਮਿਲ਼ ਰਿਹਾ ਹੋਵੇਂ...

ਜਦੋਂ ਤੂੰ ਵਿੱਛੜਦਾ ਏਂ
ਤਾਂ ਇੰਞ ਵਿੱਛੜਿਆ ਕਰ
ਜਿਵੇਂ ਤੂੰ ਆਪਣੇ ਆਪ ਤੋਂ ਵਿੱਛੜ ਰਿਹਾ ਹੋਵੇਂ...
=====
ਸੁੱਕੇ ਪੱਤਰ
ਨਜ਼ਮ

ਚੀਥੜਿਆਂ ਵਿਚ ਪਲ਼ ਰਹੀ ਮਿਹਨਤ
ਜਦੋਂ ਉਦਾਸ ਗੀਤਾਂ ਦੀ ਜਨਮ-ਪੀੜਾ ਸਹਿੰਦੀ ਹੈ
ਸ਼ਾਮਿਲ ਹੋ ਜਾਂਦੀਆਂ ਨੇ ਹਵਾ ਵਿਚ
ਉਹ ਗ਼ਮਗੀਨ ਧੁਨਾਂ
ਹਵਾ ਵਿਚ ਪਲ਼ ਰਹੇ ਹਰੇ ਪੌਦਿਆਂ ਦਾ ਰੰਗ
ਲਾਲ ਹੋ ਜਾਂਦਾ ਹੈ...

ਜਜ਼ਬਾ ਜਦੋਂ ਜੋਬਨ
ਤੇ ਆਉਂਦਾ ਹੈ
ਹਵਾ, ਤੂਫ਼ਾਨ ਬਣ ਜਾਂਦੀ ਹੈ
ਬਿਰਖ਼ਾਂ ਤੋਂ ਟੁੱਟ ਕੇ ਡਿੱਗੇ ਸੁੱਕੇ ਪੱਤਰ
ਪਤਾ ਨਹੀਂ ਕਿੱਥੇ ਉੱਡ ਜਾਂਦੇ ਨੇ....
=====
ਭਾਬੀ ਤੇ ਗੁਆਂਢੀ ਮੁੰਡਾ
ਨਜ਼ਮ

ਹਸਪਤਾਲ
ਚੋਂ ਪਰਤੀ ਗਰਭਵਤੀ ਭਾਬੀ
ਕੀ ਦਾ ਕੀ ਬਣ ਗਈ ਹੈ:
ਅਣਜੰਮੀ ਬੱਚੀ ਦੇ ਕ਼ਤਲ ਨਾਲ਼ ਭਰੀ ਲਹੂ ਦੀ ਨਦੀ
ਆਲ੍ਹਣੇ
ਚੋਂ ਡਿੱਗੇ ਬੋਟ ਦੀ ਦਿਲ ਚੀਰਵੀਂ ਚੀਕ-
ਸੱਸ ਦੇ ਮਗਰਮੱਛੀ ਜਬਾੜਿਆਂ
ਚ ਤੜਫ਼ਦੀ ਮਮਤਾ-
ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੇ
ਬੰਜਰ ਖੇਤਾਂ
ਚ ਉੱਗਿਆ ਨੂੰਹ ਦਾ ਵਿਰਲਾਪ-

ਉਹਦੀਆਂ ਅੱਖਾਂ
ਚੋਂ ਹੁਣ ਦਿਨ-ਰਾਤ ਸਿੰਮਦਾ ਰਹਿੰਦਾ ਹੈ
ਅਣਜੰਮੀਆਂ ਲੋਰੀਆਂ ਦਾ ਦਰਦ
ਉਹਦੇ ਪੇਟ
ਚ ਖੁੱਭੀ ਖੁੰਢੀ ਕਰਦ ਨੂੰ
ਹੁਣ ਹਰ ਵਾਕਿਫ਼ ਚਿਹਰਾ ਨਾਵਾਕਿਫ਼ ਲਗਦਾ ਹੈ
ਉਹਦੇ ਘੁੰਗਰਾਲ਼ੇ ਵਾਲ਼
ਹੁਣ ਪਹਿਲਾਂ ਵਾਂਗ ਆਪ ਮੁਹਾਰੇ
ਹਵਾ ਨੂੰ ਸਲਾਮ ਨਹੀਂ ਕਰਦੇ

ਅੱਗੇ, ਅੱਗ ਦੀ ਮੂਰਤ ਵਰਗੀ ਭਾਬੀ
ਜਦੋਂ ਪਹੁ ਪਾਟਦੀ ਨਾਲ਼ ਪੋਲੇ ਪੈਰੀਂ ਪੌੜੀਆਂ ਉੱਤਰਦੀ ਸੀ
ਨਲ਼ਕਾ ਗੇੜਦਾ ਗੁਆਂਢੀਆਂ ਦਾ ਮਨਚਲਾ ਨੌਜਵਾਨ
ਉਸਦਾ ਨਿੰਮ੍ਹਾ ਜਿਹਾ ਹਾਸਾ ਪੀਂਦਾ, ਗੁਣਗੁਣਾਉਂਦਾ ਸੀ:
ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪੰਘੂੜਾ

ਹੁਣ, ਜਦੋਂ ਭਾਬੀ ਦੇ ਚਿਹਰੇ ਤੋਂ
ਅੱਥਰੂਆਂ ਦੀਆਂ ਕਤਾਰਾਂ ਸਚਮੁੱਚ ਪੜ੍ਹੀਆਂ ਜਾ ਸਕਦੀਆਂ ਨੇ,
ਹੁਣ, ਜਦੋਂ ਭਾਬੀ ਦੀਆਂ ਅਣਦਿੱਤੀਆਂ ਲੋਰੀਆਂ
ਉਹਦੇ ਪੇਟ
ਚ ਕ਼ਤਲ ਹੋਈ ਪਲੇਠੀ ਧੀ ਦੀਆਂ ਲੇਰਾਂ ਬਣ ਕੇ
ਸਾਰਾ ਦਿਨ ਹਵਾ
ਚ ਗੂੰਜਦੀਆਂ ਰਹਿੰਦੀਆਂ ਨੇ,
ਗੁਆਂਢੀ ਮੁੰਡੇ ਨੂੰ ਪਤਾ ਨਹੀਂ ਲਗਦਾ, ਕਿਵੇਂ ਕਹੇ:
ਭਾਬੀ! ਮੈਂ ਤਾਂ ਐਵੇਂ ਮਿੱਚੀ ਕਲੋਲਾਂ ਕਰਦਾ ਹੁੰਦਾ ਸੀ
ਭਾਬੀ! ਮੈਨੂੰ ਕੀ ਪਤਾ ਸੀ : ਤੇਰਾ ਪੰਘੂੜਾ
ਸਾਰੀ ਉਮਰ ਲਈ ਤੇਰੇ ਲਹੂ
ਚ ਭਿੱਜ ਜਾਵੇਗਾ
ਭਾਬੀ! ਮੈਨੂੰ ਕੀ ਪਤਾ ਸੀ...ਮੈਨੂੰ ਕੀ ਪਤਾ ਸੀ...
====
ਮੈਂ ਤਾਂ ਕੁਝ ਵੀ ਅਜਿਹਾ ਨਹੀਂ ਲਿਖਿਆ
ਨਜ਼ਮ

ਮੋਮਬੱਤੀ ਦੇ ਸਿਰਹਾਣੇ ਬੈਠਾ
ਲਿਖ ਰਿਹਾ ਹਾਂ
ਮੋਮਬੱਤੀ ਜਲ਼ ਰਹੀ ਹੈ
ਮੋਮ ਢਲ਼ ਰਹੀ ਹੈ
ਕ਼ਲਮ ਚੱਲ ਰਹੀ ਹੈ

ਜੋ ਕੁਝ ਸਮਾਂ ਪਹਿਲਾਂ ਕੋਰਾ ਕਾਗ਼ਜ਼ ਸੀ
ਕਦੇ ਆਪਣੇ
ਤੇ ਉੱਸਰਿਆ
ਤਾਜ ਮਹੱਲ ਦੇਖਦਾ ਹੈ
ਕਦੇ ਜੁਮੈਟਰੀ ਬੌਕਸ

ਕੁੱਤਾ ਕਮਰੇ ਦੇ ਇਕ ਖੂੰਜੇ
ਊਂਘ ਰਿਹਾ ਹੈ
ਸੋਚਦਾ ਹਾਂ: ਕੁੱਤਾ ਟੱਪ ਕੇ ਮੋਮਬੱਤੀ ਸੁੱਟ ਦੇਵੇ
ਸਾੜ ਦੇਵੇ ਕਾਗ਼ਜ਼ਾਂ ਦਾ ਥੱਬਾ
ਤੇ ਮੈਂ ਪਾਗਲ ਜਿਹਾ ਹੋ ਕੇ
ਕੁੱਤੇ ਨੂੰ ਕਹਾਂ:ਤੈਨੂੰ ਨਹੀਂ ਪਤਾ
ਤੂੰ ਕੀ ਕੀਤਾ ਹੈ ਡਾਇਮੰਡ!

ਪਰ ਮੈਂ ਤਾਂ ਕੁਝ ਵੀ ਅਜਿਹਾ ਨਹੀਂ ਲਿਖਿਆ
ਜਿਸ ਦੇ ਸੜਨ ਤੇ ਮੈਂ ਪਾਗਲ ਹੋ ਜਾਵਾਂਗਾ....

Tuesday, August 28, 2012

ਗੁਰਚਰਨ ਰਾਮਪੁਰੀ - ਨਜ਼ਮਾਂ



ਭਗੌੜੇ ਬੁੱਲ੍ਹਾਂ ਉੱਤੇ ਨਾਅਰਾ
ਨਜ਼ਮ

ਪਿਛਲਾ ਵਤਨ ਹੋ ਗਿਆ ਸੀ ਬਾਸੀ
ਉਸ ਧਰਤੀ
ਤੇ ਖ਼ੰਜਰ ਨਾਲ਼ ਲਕੀਰਾਂ ਕੱਢ ਕੇ
ਨਵੇਂ ਵਤਨ ਦੇ ਨਾਅਰੇ ਲਾਂਦੇ ਮੇਰੇ ਮਿੱਤਰੋ!
ਅਪਣੇ ਅੰਦਰ ਦਾ ਸੱਚ ਦੇਖੋ।

ਖੇਤ ਅਜੇ ਤਾਂ ਪਿਛਲੇ ਸਾਲ ਹੀ ਗਿਰਵੀ ਰੱਖਿਆ
ਜਿਸ ਦੇ ਬਦਲੇ ਲੱਖ ਰੁਪਈਆ ਲੈ ਕੇ
ਇਕ ਦਲਾਲੀ ਝੋਲ਼ੀ ਰਿਸ਼ਵਤ ਪਾ ਕੇ
ਜਾਣ-ਬੁੱਝ ਕੇ ਹੋਏ ਅਪਣੇ ਘਰੋਂ ਭਗੌੜੇ
ਚੁਸਤੀ ਕਰਕੇ ਵਤਨੋ ਦੌੜੇ।

ਕਿਸੇ ਭਗੌੜੇ ਦੇ ਬੁੱਲ੍ਹਾਂ
ਤੇ
ਅਪਣੀ ਮਿੱਟੀ ਦਾ ਨਾਅਰਾ ਨਾ ਸੋਂਹਦਾ।
======
ਤੂੰ ਅਗਨੀ ਬੀਜੀ ਤੇ ਵੱਢੀ
ਨਜ਼ਮ

ਸਾਰੀ ਉਮਰਾ ਜਿਹੜੀ ਅੱਗ ਨੂੰ ਫੂਕਾਂ ਮਾਰ ਹਵਾ ਤੂੰ ਦਿੱਤੀ
ਉਸ ਅਗਨੀ ਵਿਚ ਨਿਰਾ ਸੇਕ, ਕੋਈ ਨੂਰ ਨਹੀਂ ਸੀ
ਭੋਲ਼ੇ ਸਿਰ ਤੱਤੇ ਅਰ  ਚੁੱਲ੍ਹੇ ਠੰਡੇ ਏਸ ਨੇ ਕੀਤੇ
ਪਰ ਤੇਰੀ ਮਮਟੀ
ਤੇ ਚਾਂਦੀ ਸਿਰ ਤੇ ਕਲਗੀ ਲਾਈ।

ਲੋਕੀ ਜਦ ਬੇਗਾਨੇ ਘਰ ਨੂੰ ਤੀਲੀ ਲਾਉਂਦੇ
ਮੁਸਕਾਉਂਦੇ, ਮੁਸਕਾਉਂਦੇ ਘਰ ਨੂੰ ਆਉਂਦੇ
ਅਪਣੇ ਸੜਦੇ ਘਰ ਆ ਕੇ ਫਿਰ ਨੀਰ ਵਹਾਉਂਦੇ
ਤਾਂ ਤੂੰ ਹਸਦਾ
ਜ਼ਖ਼ਮਾਂ ਉੱਤੇ ਲੂਣ ਛਿੜਕਦਾ
ਅਰ ਤੇਜ਼ਾਬੀ ਫ਼ਿਕਰੇ ਕਸਦਾ।

ਜਦ ਉਸ ਅਗਨ ਦੀਆਂ ਲਾਟਾਂ ਵਿਚ
ਸਾਰਾ ਪਿੰਡ ਸੀ ਮਚਦਾ
ਫਿਰ ਤੇਰਾ ਘਰ ਕੀਕਰ ਬਚਦਾ?
ਤੂੰ ਅਗਨੀ ਬੀਜੀ ਤੇ ਵੱਢੀ।

ਰੱਤ ਦੇ ਹੜ੍ਹ ਵਿਚ ਗੋਤੇ ਖਾਂਦੇ ਅਪਣੇ ਪਿੰਡ ਨੂੰ
ਬਲ਼ਦਾ, ਰੋਂਦਾ ਛੱਡ ਕੇ
ਤੂੰ ਹੁਣ ਜੀਵਨ ਦੇ ਪਿੜ ਵਿੱਚੋਂ ਖਿਸਕ ਗਿਆ ਹੈਂ?
======
ਮੇਰੀ ਉੱਨ
ਨਜ਼ਮ

ਇਹ ਰੌਲ਼ਾ ਪੰਥ ਉੱਮਤ ਧਰਮ ਦਾ ਰੌਲ਼ਾ ਨਹੀਂ ਹੈ
ਮੇਰੀ ਉੱਨ ਦਾ ਹੈ।
ਪ੍ਰਸ਼ਨ ਤਾਂ ਸਿਰਫ਼ ਏਨਾ ਹੈ
ਕਿ ਮੈਨੂੰ ਕੌਣ ਮੁੰਨਦਾ ਹੈ?

ਇਹ ਤਿੱਖੀਆਂ ਕੈਂਚੀਆਂ ਮੇਰੇ ਦੁਆਲ਼ੇ ਨੱਚ ਰਹੀਆਂ ਨੇ,
ਇਹ ਲੋਭੀ ਝੋਲ਼ੀਆਂ ਮੇਰੇ ਦੁਆਲ਼ੇ ਹੌਂਕ ਰਹੀਆਂ ਨੇ
ਜੋ ਆਫ਼ਰ ਕੇ ਵੀ ਭੁੱਖੀਆਂ ਨੇ।

ਇਨ੍ਹਾਂ ਦੀ ਭੁੱਖ ਮੇਰੀ ਉੱਨ
ਤੇ ਆ ਕੇ ਵੀ ਨਹੀਂ ਮਿਟਦੀ
ਲਹੂ ਤੇ ਮਾਸ ਵੀ ਮੇਰਾ ਇਨ੍ਹਾਂ ਦੀ ਨਜ਼ਰ ਹੇਠਾਂ ਹੈ।

ਹੁਣੇ ਮੈਂ ਸੋਚਿਆ ਹੈ
ਕਿ ਇਨ੍ਹਾਂ ਦੀ ਖ਼ਾਤਰ ਬਲੀ ਚੜ੍ਹਨੋ ਚੰਗੇਰਾ ਹੈ:
ਇਨ੍ਹਾਂ ਦੀ ਖੇਡ ਨੂੰ ਸਮਝਾਂ
ਮੈਂ ਅਪਣੀ ਭੇਡ ਖ਼ੁਦ ਮਾਰਾਂ
ਕਿ ਸ਼ੇਰਾਂ ਨੂੰ ਕੋਈ ਮੁੰਨਦਾ ਨਹੀਂ ਹੈ।

Sunday, August 26, 2012

ਅੰਮ੍ਰਿਤ ਦੀਵਾਨਾ - ਨਜ਼ਮਾਂ


 ਉਦਾਸੀ
ਨਜ਼ਮ
ਬਿਰਖਾਂ ਦੇ ਸਬਰ ਜਿਹੀ ਬੀਵੀ
ਗੁਲਮੋਹਰ ਦੇ ਫੁੱਲਾਂ ਵਰਗੇ ਬੱਚੇ
ਨਹੀਂ ਹੈ ਘਰ ਵਿਚ ਕੋਈ ਕਮੀ
ਫਿਰ ਵੀ ਅੱਖਾਂ
ਚ ਰਹਿੰਦੀ ਹੈ ਉਦਾਸੀ ਦੀ ਨਮੀ
ਪੁੱਛਦਾ ਹੈ ਕੋਈ ਇਸਦਾ ਸਬੱਬ
ਆਖਦਾ ਹਾਂ: ਕਵੀ ਹਾਂ, ਬਸ ਕਵੀਆਂ ਵਾਲ਼ੀ ਹੈ ਬੇਚੈਨੀ..
........
ਇਕ ਦਿਨ ਸ਼ਾਮ ਢਲ਼ੇ ਡਰਾਈਵੇਅ

ਉਦਾਸੀ ਦੀ ਬੁੱਕਲ਼ ਮਾਰੀ ਟਹਿਲ ਰਿਹਾ ਸੀ
ਨਾਲ਼ ਦੇ ਘਰ ਆਏ ਨਵੇਂ ਗੋਰੇ ਗਵਾਂਢੀ ਨੇ
ਮੈਨੂੰ ਹੈਲੋ-ਹਾਏ ਕਹੀ
ਮੈਂ ਵੀ ਰਸਮੀ ਤੌਰ
ਤੇ ਪੁੱਛ ਲਿਆ
ਘਰ
ਚ ਹੈ ਹੋਰ ਕੌਣ-ਕੌਣ?
..........
ਆਖਣ ਲੱਗਾ: ਬੱਚੇ ਨਹੀਂ ਹਨ
ਕਿਉਂਕਿ ਬੀਵੀ ਦੀ ਬੱਚੇਦਾਨੀ
ਚ ਹੈ ਕੈਂਸਰ
ਉਹ ਹੈ ਬਸ ਕੁਝ ਸਮੇਂ ਦੀ ਮਹਿਮਾਨ
ਹੋਣ ਵਾਲ਼ੀ ਹੈ ਮੇਰੀ ਦੁਨੀਆਂ ਸੁੰਨ-ਮਸਾਨ
ਹਿੱਲ ਗਿਆ ਮੇਰਾ ਵਜੂਦ
ਮੈਨੂੰ ਤਾਂ ਬੱਸ ਮੇਰੀ ਉਦਾਸੀ
ਮਹਿਜ਼ ਇਕ ਪਾਖੰਡ ਹੀ ਜਾਪੀ...
=====
ਬੱਤੀ
ਨਜ਼ਮ

ਕੁਝ ਲੋਕ ਕਿੰਨੇ
ਖ਼ੁਸ਼ਨਸੀਬ ਹੁੰਦੇ ਹਨ,
ਜਿਨ੍ਹਾਂ ਦੇ ਸਫ਼ਰ ਵਿਚ
ਸਦਾ ਹਰੀਆਂ ਬੱਤੀਆਂ
ਹੀ ਹੁੰਦੀਆਂ ਹਨ
............
ਇਕ ਮੈਂ ਹਾਂ ਕਿ
ਪਹਿਲੇ ਚੌਰਾਹੇ
ਤੇ ਹੀ
ਅਜਿਹੀ ਲਾਲ ਬੱਤੀ ਆਈ
ਕਿ ਇਕ ਉਮਰ ਬੀਤ ਗਈ
ਇਹ ਕਮਬਖ਼ਤ! ਟੱਸ ਤੋਂ ਮੱਸ ਨਾ ਹੋਈ...
=====
ਸ਼ਿਸ਼ਟਾਚਾਰ
ਨਜ਼ਮ

ਵਰ੍ਹਿਆਂ ਬਾਅਦ ਹੁਣ ਮੈਨੂੰ
ਮੈਖ਼ਾਨੇ ਅੰਦਰ ਵੜਨ ਲੱਗਿਆਂ
ਸ਼ਰਾਬ ਵੇਚਦੀ ਕੁੜੀ ਦੀ
ਮੁਸਕਰਾਹਟ ਇੰਝ ਲਗਦੀ ਹੈ
ਜਿਵੇਂ ਕਿਸੇ ਕ਼ਬਰਿਸਤਾਨ
ਮੂਹਰੇ ਲਿਖਿਆ ਹੋਵੇ:
ਜੀ ਆਇਆਂ ਨੂੰ...!
====
ਕ੍ਰਿਸ਼ਮਾ
ਨਜ਼ਮ

ਵੇਖ! ਮੈਂ ਤੇਰੇ ਵੱਲੋਂ
ਦਿੱਤੇ ਹੋਏ ਜ਼ਖ਼ਮਾਂ ਦੀ
ਤਾਬ ਨਾ ਝੱਲਦਾ ਹੋਇਆ
ਵੀ ਜ਼ਿੰਦਾ ਹਾਂ!


Saturday, August 25, 2012

ਰਵਿੰਦਰ ਰਵੀ - ਦੋ ਨਜ਼ਮਾਂ

 ਦੋਸਤੋ! ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ ਕੈਨੇਡਾ ਦੇ ਸਰਪ੍ਰਸਤ ਪੰਜਾਬੀ ਦੇ ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਤਬੀਅਤ ਨਾਸਾਜ਼ ਹੋਣ ਕਾਰਣ ਕੁਝ ਦਿਨ ਹਸਪਤਾਲ ਰਹੇ, ਹੁਣ ਘਰ ਆ ਗਏ ਹਨ ਅਤੇ ਆਰਾਮ ਕਰ ਰਹੇ ਹਨ....ਉਹਨਾਂ ਦੇ ਆਸ਼ੀਰਵਾਦ ਸਦਕਾ ਆਰਸੀ ਕਲੱਬ ਉੱਚ-ਕੋਟਿ ਦੇ ਸਾਹਿਤਕ ਸਮਾਗਮ ਉਲ਼ੀਕਦਾ ਅਤੇ ਅਤੇ ਬਲੌਗ ਮਿਆਰੀ ਸਾਹਿਤ ਨੂੰ ਪਰਮੋਟ ਕਰਦਾ ਆ ਰਿਹਾ ਹੈ.... ਆਰਸੀ ਦੀ ਅੱਜ ਦੀ ਪੋਸਟ ਵਿਚ ਦੀਆਂ ਉਹਨਾਂ ਦੇ ਕੀਨੀਆ ਨਿਵਾਸ ( 1967-1974 ) ਦੌਰਾਨ ਲਿਖੀਆਂ, ਵਣ-ਵਾਣੀ ਕਾਵਿ-ਸੰਗ੍ਰਹਿ ਵਿੱਚੋਂ  ਦੋ ਅਤਿ ਖ਼ੂਬਸੂਰਤ ਨਜ਼ਮ ਪੋਸਟ ਕਰਕੇ ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਜਲਦ ਸਿਹਤਯਾਬੀ ਲਈ ਦੁਆ ਕਰ ਰਹੀ ਹਾਂ...  ਆਮੀਨ! ਤੁਹਾਡੀ ਕ਼ਲਮ ਨੂੰ ਸਲਾਮ, ਰਵੀ ਸਾਹਿਬ...:) ਅਦਬ ਸਹਿਤ...ਤਨਦੀਪ

**********
ਮੌਸਮਾਂ ਦਾ ਸਫ਼ਰ
ਨਜ਼ਮ

ਉਹ ਜਦੋਂ ਮੇਰੇ ਘਰ ਆਇਆ
ਉਹਦੀ ਇਕ ਅੱਖ ਵਿਚ ਸਮੁੰਦਰ
ਤੇ ਦੂਜੀ ਵਿਚ ਮਾਰੂਥਲ ਸੀ
ਉਸਨੇ ਮੈਨੂੰ ਪੁੱਛਿਆ:
ਤੈਨੂੰ ਕੀ ਚਾਹੀਦਾ ਹੈ?
........
ਮੈਂ ਕਿਹਾ:
ਥਲ ਨਾਲ਼ ਜੂਝਣ ਤੋਂ ਪਹਿਲਾਂ
ਸਮੁੰਦਰ ਦਾ ਕੇਹਾ ਆਨੰਦ?
ਤਲਾਸ਼ ਦੇ ਆਰੰਭ ਤੋਂ ਪਹਿਲਾਂ ਹੀ
ਮੰਜ਼ਿਲ ਦੀ ਪ੍ਰਾਪਤੀ
ਵਰ ਨਹੀਂ, ਸਰਾਪ ਦੇ ਤੁੱਲ ਹੈ

ਉਹ ਮੇਰੇ
ਤੇ ਖੁੱਲ੍ਹ ਕੇ ਹੱਸਿਆ
ਤੇ ਫੇਰ ਦੂਰ ਖਿਤਿਜ ਵੱਲ
ਉਂਗਲ਼ੀ ਕਰਕੇ ਕਹਿਣ ਲੱਗਾ
ਜਦ ਤੱਕ ਤੈਨੂੰ ਧਰਤੀ ਆਸਮਾਨ
ਮਿਲ਼ਦੇ ਨਜ਼ਰ ਆਉਂਦੇ ਰਹਿਣ
ਤੁਰੀਂ ਜਾਵੀਂ
ਤੇਰੀ ਹਰ ਮੁਰਾਦ ਪੂਰੀ ਹੋਵੇਗੀ!

ਮੈਂ ਬੜਾ ਭਟਕਿਆ
ਕਿਤੇ ਨਾ ਅਟਕਿਆ
ਇਕ ਖੋਹ ਜਿਹੀ ਪੈਂਦੀ ਰਹੀ
ਤੇ ਮੈਂ,
ਹਰ ਰੁੱਤ ਦੇ ਨਾਲ਼-ਨਾਲ਼ ਤੁਰਦਾ ਰਿਹਾ
ਮੇਰੇ ਰਾਹ ਵਿਚ ਜਲ ਆਏ, ਥਲ ਆਏ
ਪਰ ਮੇਰੇ ਕਦਮ ਕਿਤੇ ਵੀ ਨਾ ਰੁਕੇ

ਅੱਜ ਜਦ ਅਚਾਨਕ ਮੈਂ
ਇਕ ਮਾਸੂਮ ਬੱਚੇ ਦੀਆਂ ਅੱਖਾਂ ਵਿਚ ਵੇਖਿਆ
ਤਾਂ ਉਸਦੀਆਂ ਅੱਖਾਂ ਵਿਚ ਮੈਨੂੰ
ਆਪਣੀਆਂ ਅੱਖਾਂ ਦਾ ਅਕਸ ਨਜ਼ਰੀਂ ਆਇਆ:
ਮੇਰੀ ਇਕ ਵਿਚ ਦਰਿਆ ਸੀ
ਸਮੁੰਦਰ ਤੱਕ ਤਣਿਆ ਹੋਇਆ-
ਤੇ ਦੂਜੀ ਵਿਚ ਮਾਰੂਥਲ!

ਆਪਣੀ ਇਸ ਪ੍ਰਤੀਤੀ
ਤੇ, ਕਿ
ਜਿਸ ਨੂੰ ਮੈਂ ਬਾਹਰ ਭਾਲ਼ਦਾ ਰਿਹਾ
ਉਹ ਤਾਂ ਮੇਰੇ ਅੰਦਰ ਹੀ ਸੀ
ਜਦੋਂ ਮੈਂ ਹੈਰਾਨ ਹੋ ਕੇ ਮੁਸਕਰਾਇਆ
ਤਾਂ ਉਹ ਫਿਰ ਮੇਰੇ ਸਾਹਮਣੇ ਖੜ੍ਹਾ ਸੀ
ਉਸ ਦੀ ਇਕ ਅੱਖ ਵਿਚ ਮਾਸਹੀਣ
ਇਨਸਾਨੀ ਪਿੰਜਰ ਝੂਲਦਾ ਸੀ
ਤੇ ਦੂਜੀ ਵਿਚ ਟੁੱਟ ਰਹੇ ਆਂਡੇ
ਚੋਂ
ਇਕ ਪੰਛੀ ਬਾਹਰ ਨਿਕਲ਼ ਰਿਹਾ ਸੀ
ਉਹ ਫੇਰ ਖੁੱਲ੍ਹ ਕੇ ਹੱਸਿਆ
ਤੇ ਫਿਰ ਪੁੱਛਣ ਲੱਗਾ:
ਦੱਸ, ਹੁਣ ਕੀ ਚਾਹੀਦਾ ਹੈ?
ਮੈਂ ਕਿਹਾ:
ਹੁਣ ਤੂੰ ਮੇਰੀਆ ਅੱਖਾਂ
ਚ ਵੇਖ
ਤੇਰੀ ਜਿਸ ਅੱਖ ਵਿਚ ਆਂਡਾ ਹੈ
ਮੇਰੀ ਉਸ ਅੱਖ ਵਿਚ ਨਿਰੁੱਖਾ ਥਲ ਹੈ
ਤੇਰੀ ਜਿਸ ਅੱਖ ਵਿਚ ਪਿੰਜਰ ਹੈ
ਮੇਰੀ ਉਸ ਅੱਖ ਵਿਚ
ਸਮੁੰਦਰ ਤੱਕ ਤਣਿਆ ਦਰਿਆ ਹੈ!

ਆਂਡੇ ਤੋਂ ਪਿੰਜਰ ਦੇ ਵਿਚਕਾਰ
ਕਈ ਮੌਸਮ ਆਉਂਦੇ ਹਨ
ਤੇ ਮੈਂ
ਉਨ੍ਹਾਂ ਮੌਸਮਾਂ ਦਾ ਸਫ਼ਰ ਹਾਂ!
ਇਸ ਤੋਂ ਪਹਿਲਾਂ
ਕਿ ਮੈਂ ਉਸ ਨੂੰ ਕੁਝ ਹੋਰ ਕਹਿੰਦਾ
ਉਹ ਗ਼ਾਇਬ ਹੋ ਚੁੱਕਾ ਸੀ-
ਬਾਕੀ ਮੈਂ ਸਾਂ, ਮੇਰਾ ਸਫ਼ਰ
ਤੇ ਮੇਰੀਆਂ, ਮੇਰੇ ਨਾਲ਼ ਗੱਲਾਂ!

=====
ਆਪਣੀ ਚੁੱਪ ਆਪਣੀ ਧੁੱਪ
ਨਜ਼ਮ

ਚਾਰ ਚੁਫ਼ੇਰੇ ਚੁੱਪ ਹੈ!
ਸੰਘਣੀ ਧੁੱਪ ਹੈ!

ਜੇ ਛੋਹੀਏ ਕੋਈ ਗੱਲ
ਬੋਲ ਧੂੰਆਂ ਬਣ
ਚੁਪੀਤੇ ਪੌਣ ਵਿਚ ਘੁਲ਼ਦੇ!

ਨਜ਼ਰ, ਤੱਕਦੀ ਇਕ ਧੂੜ
ਅਰਥ
ਘੱਟੇ ਦੇ  ਵਿਚ ਰੁਲ਼ਦੇ!

ਜੇ ਕਰ ਜਾਈਏ ਚੁੱਪ
ਤਾਂ ਵਣ, ਬਨਸਪਤੀ, ਹਰਿਆਲੀ
ਭੌਂ ਅੰਦਰ ਵਲਾਂ, ਧਸਦੀ
ਜੜ੍ਹਾਂ ਦੇ ਜਾੜ, ਤਲ ਉੱਤੇ
ਅਤੇ ਸੂਰਜ
ਨੌਂ ਨੇਜ਼ੇ ਦੀ, ਵਿੱਥ ਦੇ ਉੱਤੇ!

ਨਾ ਦਿਸਦੀ ਅੱਗ
ਨਾ ਧੂੰਆਂ
ਨਾ ਭੜਕਦੇ ਭਾਂਬੜ
ਬਿਨਾਂ ਕੂੰਇਆਂ
ਇਹ ਛੱਪਰੀ ਰਾਖ਼ ਹੋ ਜਾਵੇ!

ਆਪਣੀ ਭਾਸ਼ਾ
ਕੇਹੀ ਚੁੱਪ!

ਆਪਣੀ ਧੁੱਪ
ਕੇਹਾ ਚਿੰਤਨ!
=====

Thursday, August 23, 2012

ਨਰਿੰਦਰ ਭਾਗੀ ‘ਬਰਹਮ’ - ਆਰਸੀ ‘ਤੇ ਖ਼ੁਸ਼ਆਮਦੀਦ – ਉਰਦੂ ਰੰਗ

 ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ:ਨਰਿੰਦਰ ਭਾਗੀ ਬਰਹਮ
ਅਜੋਕਾ ਨਿਵਾਸ: ਵੈਨਕੂਵਰ, ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਸੰਨ 2000 ਵਿਚ ਗ਼ਜ਼ਲ-ਸੰਗ੍ਰਹਿ
ਖ਼ਲਿਸ਼ ( ਉਰਦੂ ਗ਼ਜ਼ਲਾਂ ਹਿੰਦੀ ਲਿਪੀਅੰਤਰ ਚ ) ਪ੍ਰਕਾਸ਼ਿਤ ਹੋ ਚੁੱਕਿਆ ਹੈ।
ਦੋਸਤੋ! ਆਰਸੀ ਦੀ ਅੱਜ ਦੀ ਪੋਸਟ ਚ ਸਾਡੇ ਲੋਕਲ ਸ਼ਾਇਰ ਜਨਾਬ ਨਰਿੰਦਰ ਭਾਗੀ ਬਰਹਮ ਸਾਹਿਬ ਦੀਆਂ ਉਰਦੂ ਗ਼ਜ਼ਲਾਂ ਸ਼ਾਮਿਲ ਕਰਨ ਜਾ ਰਹੀ ਹਾਂ...ਹੁਣ ਤੱਕ ਭਾਗੀ ਸਾਹਿਬ ਨੂੰ ਸਿਰਫ਼ ਦੋ ਮੁਸ਼ਾਇਰਿਆਂ ਚ ਸੁਣਿਆ  ਹੈ ਅਤੇ ਮੈਂ ਉਹਨਾਂ ਦੀ ਸ਼ਾਇਰੀ ਅਤੇ ਅਤਿ ਖ਼ੂਬਸੂਰਤ ਤਰੰਨੁਮ ਦੀ ਕਾਇਲ ਹੋ ਗਈ ਹਾਂ....ਹਰ ਵਾਰ ਹਾਲ ਵਿਚ ਮੁਕੱਰਰ..ਮੁਕੱਰਰ ਦੀਆਂ ਆਵਾਜ਼ਾਂ ਗੂੰਜਦੀਆਂ ਸੁਣੀਆਂ.... ਇਕ ਮੁਸ਼ਾਇਰੇ ਚ..ਮੁਸ਼ਾਇਰਾ ਖ਼ਤਮ ਹੋਣ ਤੋਂ ਬਾਅਦ ਅਸੀਂ ਕੁਝ ਦੋਸਤ ਉਨਾਂ ਨੂੰ ਰਾਤ ਦੇ ਬਾਰਾਂ ਵਜੇ ਤੱਕ ਬਹਿ ਕੇ ਸੁਣਦੇ ਰਹੇ। ਬੜੇ ਦਿਨਾਂ ਤੋਂ ਤਮੰਨਾ ਸੀ ਕਿ ਉਹਨਾਂ ਦੀ ਹਾਜ਼ਰੀ ਵੀ ਆਰਸੀ ਤੇ ਜ਼ਰੂਰ ਲੱਗੇ...ਭਾਗੀ ਸਾਹਿਬ ਦੀ ਸ਼ਾਇਰੀ ਚ ਤੁਸੀਂ ਗ਼ਜ਼ਲ ਦੇ ਇਕ ਤੋਂ ਵੱਧ ਇਕ ਖ਼ੂਬਸੂਰਤ ਰੰਗ ਅਤੇ ਅੰਦਾਜ਼ ਵੇਖੋਗੇ...ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਭਾਗੀ ਸਾਹਿਬ...:) ਅਦਬ ਸਹਿਤ - ਤਨਦੀਪ
*****
ਗ਼ਜ਼ਲ
ਦੋਸਤ ਕਹਤੇ ਹੋ ਤੋ ਫਿਰ ਹਾਥ ਛੁੜਾਯਾ ਨ ਕਰੋ।
ਅਸ਼ਕ਼ ਆਖੋਂ ਮੇਂ, ਤੜਪ ਦਿਲ ਮੇਂ ਛੁਪਾਯਾ ਨ ਕਰੋ।

ਅਪਨੀ ਸੂਰਤ ਕੋ ਕਭੀ ਮੇਰੀ ਨਜ਼ਰ ਸੇ ਦੇਖੋ,
ਮੁਝ ਪੇ ਇਲਜ਼ਾਮ ਬਹਕਨੇ ਕਾ ਲਗਾਯਾ ਨ ਕਰੋ।

ਜਾਨੇ ਕਿਸ ਯਾਦ ਕੇ ਦਾਮਨ ਮੇਂ ਹੋ, ਕਯਾ ਦਰਦ ਛੁਪਾ,
ਅਪਨੇ ਮਾਜ਼ੀ ਕੋ ਸਦਾ ਦੇ ਕੇ ਬੁਲਾਯਾ ਨ ਕਰੋ।

ਮਾਂਗਨਾ ਹੈ ਜੋ ਖ਼ੁਦਾ ਸੇ, ਤੋ ਖ਼ੁਦਾ ਕੋ ਮਾਂਗੋ,
ਯੂੰ ਹੀ ਹਰ ਸ਼ੈ ਕੇ ਲੀਯੇ ਹਾਥ ਉਠਾਯਾ ਨ ਕਰੋ।

ਕਹੀਂ ਖੋ ਜਾਓ ਨ ਤੁਮ ਰਿਸ਼ਤੋਂ ਕੀ ਤਾਰੀਕ਼ੀ ਮੇਂ,
ਹਰ ਅੰਧੇਰੇ ਕੇ ਲੀਯੇ ਖ਼ੁਦ ਕੋ ਜਲਾਯਾ ਨ ਕਰੋ।

ਸਿਰਫ਼ ਇਨਸਾਨ ਹੈਂ ਹਮ, ਵਹ ਭੀ ਅਗਰ ਬਨ ਪਾਏਂ,
ਹਮ ਸੇ ਉਮੀਦ ਫ਼ਰਿਸ਼ਤੋਂ ਕੀ ਲਗਾਯਾ ਨ ਕਰੋ।

ਤੁਮ ਤਮਾਸ਼ਾ ਹੀ ਨ ਬਨ ਜਾਓ, ਜਹਾਂ ਮੇਂ
ਬਰਹਮ
ਅਪਨਾ ਹਰ ਜ਼ਖ਼ਮ ਜ਼ਮਾਨੇ ਕੋ ਦਿਖਾਯਾ ਨ ਕਰੋ।

======
ਗ਼ਜ਼ਲ
ਕੋਈ ਸਮਝਾਏ ਮੇਰੇ ਦਿਲ ਕੋ ਯਹ ਹੋਤਾ ਕਯੂੰ ਹੈ?
ਉਮਰ ਕਾ ਕਰਕੇ ਅਹਦ ਕੋਈ, ਬਿਛੜਤਾ ਕਯੂੰ ਹੈ?

ਜਿਸ ਕੀ ਯਾਦੋਂ ਕੇ ਤਸੱਵੁਰ ਸੇ ਮਹਕ ਆਤੀ ਹੈ,
ਆਜ ਵਹ ਫੂਲ ਗੁਲਿਸਤਾਨ ਸੇ ਗੁਮ ਸਾ ਕਯੂੰ ਹੈ?

ਵਕ਼ਤ ਭਰ ਦੇਤਾ ਹੈ ਹਰ ਜ਼ਖ਼ਮ ਸੁਨਾ ਥਾ, ਲੇਕਿਨ
ਮੇਰਾ ਯਹ ਜ਼ਖ਼ਮ ਸਮੰਦਰ ਸੇ ਭੀ ਗਹਰਾ ਕਯੂੰ ਹੈ?

ਜ਼ਿੰਦਗੀ ਨਾਮ ਹੈ ਲਮਹੋਂ ਕੇ ਗੁਜ਼ਰਨੇ ਨਾ ਅਗਰ,
ਮੇਰੀ ਦਹਿਲੀਜ਼ ਪੇ ਫਿਰ ਵਕ਼ਤ ਯਹ ਠਹਰਾ ਕਯੂੰ ਹੈ?

ਮੈਨੇ ਤੋ ਗ਼ਮ ਕੀ ਫ਼ਿਜ਼ਾਓਂ ਮੇਂ ਬੀ ਨਗ਼ਮੇਂ ਬਾਂਟੇ,
ਮੇਰੀ ਖ਼ੁਸ਼ੀਓਂ ਪੇ ਫ਼ਕਤ ਦਰਦ ਕਾ ਪਹਰਾ ਕਯੂੰ ਹੈ?

ਤੂ ਖ਼ੁਦਾ ਹੈ, ਤੂ ਹਰਿਕ ਸ਼ੈ ਕੀ ਖ਼ਬਰ ਰਖਤਾ ਹੈ,
ਹਮ ਭੀ ਤੇਰੇ ਹੈਂ ਤੋ ਫਿਰ ਹਮ ਸੇ ਯਹ ਪਰਦਾ ਕਯੂੰ ਹੈ?
======
ਗ਼ਜ਼ਲ
 ਤੁਮ ਨ ਆਓ ਤੋ ਭਟਕਤਾ ਹੂੰ ਹਵਾਓਂ ਕੀ ਤਰਹ।
ਜ਼ਿੰਦਗੀ ਹੈ ਕਿ ਗੁਜ਼ਰਤੀ ਹੈ ਸਜ਼ਾਓਂ ਕੀ ਤਰਹ।

ਅਬ ਨਹੀਂ ਯਾਦ ਕਿ ਤੁਮ ਆਓਗੇ ਯਾ ਆ ਭੀ ਚੁਕੇ,
ਐਸੇ ਬੈਠਾ ਹੂੰ ਤੇਰੀ ਰਾਹ ਮੇਂ ਰਾਹੋਂ ਕੀ ਤਰਹ।

ਤੂ ਹੈ ਤੋ ਚਾਂਦ ਸਿਤਾਰੋਂ ਸੇ ਮੁਝ ਕੋ ਕਯਾ ਲੇਨਾ,
ਮੇਰੀ ਬਾਹੋਂ ਮੇਂ ਖ਼ੁਦਾਈ ਹੈ ਖ਼ੁਦਾਓਂ ਕੀ ਤਰਹ।

ਮੈਂ ਜੋ ਬਹਤਾ ਹੂੰ ਤੋ ਬਹ ਜਾਨੇ ਦੇ ਤਿਨਕਾ ਤਿਨਕਾ,
ਆ ਬਰਸ ਜਾ ਮੇਰੀ ਦੁਨੀਯਾ ਪੇ ਘਟਾਓਂ ਕੀ ਤਰਹ।

ਇਸ਼ਕ਼ ਮੇਂ ਹੋਤੇ ਹੈਂ ਬਦਨਾਮ ਨਸੀਬੋਂ ਵਾਲੇ,
ਯਹ ਵਹ ਤੋਹਮਤ ਹੈ ਜੋ ਲਗਤੀ ਹੈ ਦੁਆਓਂ ਕੀ ਤਰਹ।

ਪੂਛ ਨ ਇਸ਼ਕ਼ ਮੇਂ ਮਿਤਟ ਜਾਨੇ ਮੇਂ ਕਯਾ ਹੈ
ਬਰਹਮ
ਦੇਖ ਕੁਛ ਰੋਜ਼ ਬਸਰ ਕਰਕੇ ਤਬਾਹੋਂ ਕੀ ਤਰਹ।

=====
ਗ਼ਜ਼ਲ
ਰਾਤ ਹਰ ਰੋਜ਼ ਕਿਨਾਰੇ ਪੇ ਠਹਰ ਜਾਤੀ ਹੈ।
ਦੇਖੀਏ ਵਾਦੇ ਪੇ ਕਿਸ ਰੋਜ਼ ਸਹਰ ਆਤੀ ਹੈ।

ਮੰਜ਼ਿਲੇ-ਉਮਰ ਮੇਂ ਲਾਖੋਂ ਨੇ ਰਹਨੁਮਾਈ ਕੀ,
ਕੋਈ ਸਮਝਾ ਨਾ ਕਿ ਹਰ ਰਾਹ ਕਿਧਰ ਜਾਤੀ ਹੈ।

ਜਾਨੇ ਕਯਾ ਹਸ਼ਰ ਤਮੰਨਾ ਕਾ ਮੇਰੀ ਹੋਨਾ ਹੈ,
ਇਕ ਸੂਰਤ ਹੈ ਜੋ ਹਰ ਸ਼ੈ ਮੇਂ ਨਜ਼ਰ ਆਤੀ ਹੈ।

ਤੁਮ ਜੋ ਕਹਤੇ ਹੋ ਕਿ ਰਿਸ਼ਤੇ ਹੈਂ ਦਿਮਾਗ਼ੋਂ ਕਾ ਫ਼ਤੂਰ,
ਯਹ ਹਕ਼ੀਕ਼ਤ ਹੈ ਤੋ ਕਯੂੰ ਆਂਖ ਯੇ ਭਰ ਆਤੀ ਹੈ।

ਕਲ ਜੋ ਆਨਾ ਹੈ ਵਹ ਇਸ ਆਜ ਸੇ ਬੇਹਤਰ ਹੋਗਾ,
ਇਸੀ ਉਮੀਦ ਪੇ ਯਹ ਉਮਰ ਗੁਜ਼ਰ ਜਾਤੀ ਹੈ।

ਜਬ ਕਭੀ ਹਾਥ ਗਯਾ ਦਿਲ ਪੇ ਤੋ ਜਾਨਾ
ਬਰਹਮ,
ਚੋਟ ਮੁੱਦਤ ਕੀ ਹੈ ਅਕਸਰ ਜੋ ਉਭਰ ਆਤੀ ਹੈ।
======
ਗ਼ਜ਼ਲ
ਐ ਖ਼ੁਦਾ! ਰੂਹ ਪੇ ਰਿਸ਼ਤੋਂ ਕੀ ਹਕ਼ੂਮਤ ਕਯੂੰ ਹੈ?
ਜੋ ਨਾ ਲੋਟੇਂਗੇ ਕਭੀ ਉਨ ਸੇ ਮੋਹਬਤ ਕਯੂੰ ਹੈ?

ਰਾਤ ਢਲਤੀ ਹੈ ਤੋ ਹੋਤਾ ਹੈ ਸਹਰ ਕਾ ਆਨਾ,
ਮੇਰੀ ਤਕ਼ਦੀਰ ਮੇਂ ਰਾਤੋਂ ਕੀ ਹੀ ਸੋਹਬਤ ਕਯੂੰ ਹੈ?

ਤੂ ਖ਼ੁਸ਼ੀ ਨ ਦੇ, ਮਗਰ ਗ਼ਮ ਤੋ ਬਰਾਬਰ ਸੇ ਬਾਂਟ,
ਤੇਰੇ ਕੂਚੇ ਮੇਂ ਭੀ,  ਯੇ ਕ਼ਦ ਕੀ ਰਵਾਯਤ ਕਯੂੰ ਹੈ?

ਆਰਜ਼ੂਓਂ ਕੀ ਅਗਰ ਉਮਰ ਬੜੀ ਹੈ ਹਮ ਸੇ,
ਤੋ ਹਮੇਂ ਚਾਹਤ-ਓ-ਹਸਰਤ ਕੀ ਜ਼ਰੂਰਤ ਕਯੂੰ ਹੈ?

ਤੇਰੀ ਕੁਦਰਤ ਮੇਂ ਮੋਹਬਤ ਹੈ, ਵਫ਼ਾ ਹੈ ਯਾ ਰਬ!
ਫਿਰ ਯਹ ਇਨਸਾਨ ਕੋ ਵਹਸ਼ਤ ਕੀ ਇਜਾਜ਼ਤ ਕਯੂੰ ਹੈ?

ਜ਼ਿੰਦਗੀ ਸੁਨਤੇ ਹੈਂ ਈਮਾਨੇ-ਖ਼ੁਦਾ ਹੈ
ਬਰਹਮ,
ਫਿਰ ਯਹ ਹੋਟੋਂ ਪੇ ਦੁਆ, ਚੇਹਰੋਂ ਪਰ ਮਿੰਨਤ ਕਯੂੰ ਹੈ?
********
ਗ਼ਜ਼ਲਾਂ ਦਾ ਪੰਜਾਬੀ ਲਿਪੀਅੰਤਰਣ ਤਨਦੀਪ ਤਮੰਨਾ

Tuesday, August 7, 2012

ਸੁਰਿੰਦਰ ਸੋਹਲ - ਗ਼ਜ਼ਲ



ਗ਼ਜ਼ਲ
ਐਨੀ ਡੂੰਘੀ ਰਾਤ ਵਿਚ ਵਿਲਕਣ ਨੂੰ ਕਿਸ ਦਾ ਚਿਤ ਕਰੇ।
ਰੋ ਰਹੇ ਪੰਛੀ ਹੋਣੇ ਨੇ, ਪਰ ਸੜੇ, ਕੁਝ ਬੇਘਰੇ।

ਦਿਲ ਧੜਕਦਾ ਹੈ ਸਮਝੋ ਕਿ ਕੋਈ ਚੇਤੇ ਕਰੇ।
ਪੱਤ ਦਾ ਹਿਲਣਾ ਹਵਾ ਦੇ ਵਗਣ ਦੀ ਸਾਖੀ ਭਰੇ।

ਜੋ ਕਦੇ ਚਿੜੀਆਂ ਦੀ ਰੱਖਿਆ ਵਾਸਤੇ ਮਸ਼ਹੂਰ ਸੀ,
ਵੱਜ ਕੇ ਪੱਖੇ ਚ ਚਿੜੀਆਂ ਮਰਦੀਆਂ ਹੁਣ ਉਸ ਘਰੇ।

ਉਂਝ ਤੇ ਮਾਂ ਤੇਰੇ ਜਿਹੇ ਚਿਹਰੇ ਬਹੁਤ ਮਿਲ਼ਦੇ ਨੇ ਪਰ,
ਛਿਕ ਤੇ ਜੈ-ਦੇਵੀ; ਕੋਈ ਉੱਥੂ ਤੇ ਨਾ ਆਖੇ ਖੁਰ੍ਹੇ

ਖੇਡ ਕੇ ਪੈਹੇ ਚ ਆਏ ਬਚਿਆਂ ਦੇ ਜਿਸਮ ਤੋਂ,
ਰੇਤ ਝਾੜਨ ਨੂੰ ਤਰਸਦੇ ਹਥ ਮੇਰੇ ਨੋਟਾਂ ਭਰੇ।

ਉਸ ਦੇ ਦਿਲ ਅੰਦਰ ਕੋਈ ਖੰਡਰਾਤ ਹੋਵੇਗਾ ਜ਼ਰੂਰ,
ਬੁਰਜ ਡਿਗਦਾ ਵੇਖ ਕੇ ਵੀ ਨਾ ਜਿਦ੍ਹੇ ਨੇਤਰ ਭਰੇ।

ਵਲ਼ ਕੇ ਰਸਤਾ ਵੇਲ ਕਚਿਆਂ ਕੌਲ਼ਿਆਂ ਤੇ ਜਾ ਚੜ੍ਹੀ,
ਉਸ ਨੇ ਤਕਿਆ ਜਦ ਖਲੋਤਾ ਬਿਰਖ ਥੰਮ੍ਹੀਆਂ ਆਸਰੇ।

ਬਲ਼ ਰਹੇ ਬਿਰਖਾਂ ਦੇ ਕੋਲ਼ੋਂ ਮੰਗ ਰਹੇ ਨੇ ਛਾਂ ਘਣੀ,
ਇਸ ਨਗਰ ਦੇ ਲੋਕ ਹਨ ਭੋਲ਼ੇ ਜਾਂ ਸੋਹਲ ਸਿਰ ਫਿਰੇ।

Monday, August 6, 2012

ਜਸਬੀਰ ਮਾਹਲ - ਦੋ ਨਜ਼ਮਾਂ



ਬੱਦਲ
 ਨਜ਼ਮ
ਮੈਂ ਦੇਖਿਆ ਹੈ
ਭਰ ਜਾਣ ਪਿੱਛੋਂ
ਬੱਦਲ ਦਾ
ਸਹਿਕਦੇ ਥਲਾਂ ਤੇ
ਵਰਸਣਾ

ਭਰੇ-ਭੁੱਕੰਨੇਖੌਰੂ ਪਾਉਂਦੇ ਬੱਦਲ ਨੂੰ
ਦੇਖਿਐ ਮੈਂ,
ਸਹਿਕਦੇ ਥਲਾਂ ਤੋਂ
ਬੇਖ਼ਬਰ ਲੰਘ ਜਾਣਾ

ਮੈਂ ਦੇਖਿਆ ਹੈ
ਸੱਖਣੇ ਬੱਦਲ ਨੂੰ
ਝੋਲ਼ੀ ਆਪਣੀ ਭਰਨ ਲਈ
ਸਾਗਰ ਵੱਲ ਜਾਂਦਿਆਂ

ਘਾਹ ਤੇ ਲੇਟਿਆਂ
ਮੈਂ ਦੇਖਿਐ
ਬੱਦਲ ਨੂੰ
ਬਹੁਤ ਸਜਿਹੇ
ਰੂਪ ਆਪਣਾ ਵਟਾਉਂਦਿਆਂ!
====
ਕੌਣ ਹੈ ਉਹ?
ਨਜ਼ਮ
ਮਨ 'ਚ ਆਉਂਦੇ
ਕਿੰਨੇ ਜੁਆਰਭਾਟੇ
ਤੇ ਗੋਤੇ ਖਾ ਰਿਹਾ ਹਾਂ ਮੈਂ
ਹਾਂ!
ਮੈਂ ਖਾ ਰਿਹੈਂ ਗੋਤੇ

ਜਜ਼ਬਿਆਂ ਦਾ ਸ਼ੋਰ ਹੈ ਇਸ ਕਦਰ ਹਾਵੀ
ਕਿ ਮੁਖ਼ਾਤਿਬ ਖ਼ੁਦ ਨੂੰ ਹੋਇਆਂ ਵੀ
ਕੁਝ ਨਹੀਂ ਦੇਂਦਾ ਸੁਣਾਈ

ਕੇਹਾ ਤਿਲਿਸਮ ਹੈ ਤਾਰੀ
ਕਿ ਬਿਨ ਬੀਜਿਆਂ
ਕਦੇ ਉੱਗ ਆਉਣ ਸੁਪਨੇ
ਕਦੇ ਬੱਸ ਮ੍ਰਿਗ ਤ੍ਰਿਸ਼ਨਾ ਸਾਰੀ ਦੀ ਸਾਰੀ!

ਉਹ ਕੌਣ ਹੈ ਜੋ ਮੇਰਾ ਚੈਨ ਚੁਰਾ ਰਿਹੈ?
ਕੌਣ ਹੈ ਉਹ?
ਉਹ ਹੈ ਕੌਣ??

Sunday, August 5, 2012

ਦਵਿੰਦਰ ਪੂਨੀਆ - ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ 'ਅਲੌਕਿਕ' - ਦੋ ਗ਼ਜ਼ਲਾਂ




ਦੋਸਤੋ! ਅੱਜ ਦੀ ਆਰਸੀ ਦੀ ਅਪਡੇਟ ਵਿਚ ਦੋ ਖ਼ੂਬਸੂਰਤ ਗ਼ਜ਼ਲਾਂ ਮੈਂ ਦਵਿੰਦਰ ਪੂਨੀਆ ਹੁਰਾਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਅਲੌਕਿਕ ਵਿਚੋਂ  ਤੁਹਾਡੇ ਨਾਲ਼ ਸਾਂਝੀਆਂ ਕਰ ਰਹੀ ਹਾਂ। 'ਅਲੌਕਿਕ' ਅਤੇ ਹਾਇਕੂ ਅਤੇ ਤਾਨਕਾ ਸੰਗ੍ਰਹਿ ਅਲਪ ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ ਕੈਨੇਡਾ ਵੱਲੋਂ 22 ਜੁਲਾਈ ਨੂੰ ਨਾਦ ਫਾਊਂਡੇਸ਼ਨ ਸਰੀ ਵਿਖੇ ਰਿਲੀਜ਼ ਕੀਤੇ ਗਏ ਸਨ। ਕੈਨੇਡਾ ਵਿਚ ਇਹਨਾਂ ਕਿਤਾਬਾਂ ਨੂੰ ਖ਼ਰੀਦਣ ਵਾਸਤੇ ਤੁਸੀਂ ਆਰਸੀ ਨਾਲ਼ ਵੀ ਸੰਪਰਕ ਪੈਦਾ ਕਰ ਸਕਦੇ ਹੋ। ਜਲਦੀ ਹੀ ਦੂਸਰੀ ਕਿਤਾਬ ਅਲਪ ਵਿਚੋਂ ਚੰਦ ਹਾਇਕੂ ਅਤੇ ਤਾਨਕਾ ਤੁਹਾਡੇ ਨਾਲ਼ ਸਾਂਝੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ....ਦੋਵਾਂ ਕਿਤਾਬਾਂ ਲਈ ਦਵਿੰਦਰ ਪੂਨੀਆ ਹੁਰਾਂ ਨੂੰ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ....ਅਦਬ ਸਹਿਤ....ਤਨਦੀਪ
******
ਗ਼ਜ਼ਲ
ਲੋੜ ਤੋਂ ਵੱਡੀ ਇੱਛਾ ਰੱਖਣਾ ਠੀਕ ਨਹੀਂ।
ਜੇ ਇਹ ਠੀਕ ਹੈ ਤਾਂ ਫਿਰ ਥੱਕਣਾ ਠੀਕ ਨਹੀਂ।

ਬਹੁਤੀ ਬੇਚੈਨੀ ਵਿਚ ਤਪਣਾ ਠੀਕ ਨਹੀਂ।
ਖ਼ੁਦ ਨੂੰ ਇਸ ਹਾਲਤ ਵਿਚ ਰੱਖਣਾ ਠੀਕ ਨਹੀਂ।

ਖ਼ੁਦ ਜਿਸ ਨੂੰ ਰੰਗਾਂ ਦੀ ਭਟਕਣ ਲੱਗ ਗਈ,
ਖ਼ੁਦ ਨੂੰ ਉਸ ਦੇ ਰੰਗ ਵਿਚ ਰੰਗਣਾ ਠੀਕ ਨਹੀਂ।

ਹੋਸ਼
ਚ ਅਪਣੀ ਧੜਕਣ ਦੀ ਵੀ ਤਾਲ ਸੁਣੋ,
ਬੇਹੋਸ਼ੀ ਵਿਚ ਨੱਚਣਾ ਟੱਪਣਾ ਠੀਕ ਨਹੀਂ।

ਅਪਣੇ ਮਨ ਦੀ ਧਰਤੀ ਦੀ ਹੀ ਥਾਹ ਨਾ ਰਹੇ,
ਅਪਣੇ ਅੰਦਰ ਏਨਾ ਉੱਡਣਾ ਠੀਕ ਨਹੀਂ।

ਉਸ ਨੇ ਟੁੱਟੀ ਛਤਰੀ ਦੇ ਕੇ ਇਹ ਵੀ ਕਿਹਾ:
ਬਾਰਿਸ਼ ਦੇ ਵਿਚ ਬਹੁਤਾ ਭਿੱਜਣਾ ਠੀਕ ਨਹੀਂ

ਗ਼ੁੱਸੇ ਦੀ ਕੀਮਤ ਏਨੀ ਵੀ ਘੱਟ ਹੈ ਕੀ,
ਛੋਟੀ ਮੋਟੀ ਗੱਲ
ਤੇ ਤਪਣਾ ਠੀਕ ਨਹੀਂ।

ਹੋ ਸਕਦੈ ਤਾਂ ਕੁਦਰਤ ਦੀ ਆਵਾਜ਼ ਸੁਣੋ,
ਉਸ ਤੋਂ ਇਲਟ ਦਿਸ਼ਾ ਵਲ ਚੱਲਣਾ ਠੀਕ ਨਹੀਂ।

ਸੱਤ ਰੰਗਾਂ ਵਿਚ ਚਿੱਟੀਆਂ ਕਿਰਨਾਂ ਟੁੱਟਦੀਆਂ,
ਇਕ ਹੀ ਮੰਜ਼ਰ ਅੱਖ ਵਿਚ ਜੰਮਣਾ ਠੀਕ ਨਹੀਂ।

ਅਪਣੀ ਪਿਆਸ
ਚ ਤੈਰਨ ਦੀ ਤੂੰ ਜਾਚ ਵੀ ਸਿੱਖ,
ਕਿਓਂਕਿ ਦਵਿੰਦਰ ਪਿਆਸ ਚ ਡੁੱਬਣਾ ਠੀਕ ਨਹੀਂ।
====
ਗ਼ਜ਼ਲ
ਗੋਲਕ ਨੂੰ ਹੁਣ ਤਾਂ ਚੁੱਕ ਕੇ ਦਹਿਲੀਜ਼
ਤੇ ਲਗਾਈਏ।
ਮਾਇਆ ਨੂੰ ਪਾਰ ਕਰਕੇ ਅਸੀਂ ਸ਼ਬਦ ਤੀਕ ਜਾਈਏ।

ਰਾਵਣ ਤੋਂ ਸੌ ਗੁਣਾ ਵੱਧ ਸਾਡੇ ਵਿਕਾਰ ਵੱਡੇ,
ਘਾਹ ਫੂਸ ਹਰ ਦੁਸਹਿਰੇ ਫਿਰ ਵੀ ਅਸੀਂ ਜਲ਼ਾਈਏ।

ਧਰਤੀ ਹੀ ਜਦ ਨਾ ਰਹਿਣੀ ਫਿਰ ਧਰਮ ਕੀ ਬਚਣਗੇ,
ਮੰਦਰ ਬਣਾਉਣੇ ਛੱਡ ਕੇ ਹੁਣ ਰੁੱਖ ਵੀ ਲਗਾਈਏ।

ਨੇਤਾ ਬੜੇ ਹੀ ਭੈੜੇ ਸਾਰੇ ਹੀ ਆਖਦੇ ਹਨ,
ਇਨ੍ਹਾਂ ਨੂੰ ਕੌਣ ਚੁਣਦੈ ਇਸ ਗੱਲ ਦਾ ਭੇਤ ਪਾਈਏ।

ਇਹ ਭੀੜ, ਸ਼ੋਰ, ਧੂੰਆਂ, ਉਪਰੋਂ ਬੁਰੀ ਸਿਆਸਤ,
ਦੁਨੀਆਂ ਨੂੰ ਛੱਡ ਕੇ ਹੁਣ ਕਿੱਥੇ ਨੂੰ ਦੌੜ ਜਾਈਏ?

ਬਾਣਾ ਤਾਂ ਪਾ ਲਿਆ ਹੈ ਬਾਣੀ ਨੂੰ ਸਮਝੀਏ ਵੀ,
ਪਹਿਨੇ ਨਿਸ਼ਾਨ ਚੰਗੇ ਪਰ ਮਨ ਨੂੰ ਵੀ ਜਗਾਈਏ।

ਨਾਨਕ, ਕਬੀਰ ਸਾਰੇ ਭਰਮਾਂ
ਚੋਂ ਕੱਢਦੇ ਆਏ,
ਉਨ੍ਹਾਂ ਦੀ ਗੱਲ ਵੀ ਮੰਨੀਏ ਹੁਣ ਚੇਤਨਾ ਜਗਾਈਏ।