ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਲੋਕ ਬੋਲੀ. Show all posts
Showing posts with label ਲੋਕ ਬੋਲੀ. Show all posts

Sunday, July 19, 2009

ਤਾਰਾਂ ਤਾਰਾਂ ਤਾਰਾਂ - ਲੋਕ ਬੋਲੀ

ਲੋਕ ਬੋਲੀ
ਤਾਰਾਂ ਤਾਰਾਂ ਤਾਰਾਂ
ਬੋਲੀਆਂ ਦਾ ਖੂਹ ਭਰ ਦਿਆਂ, ਪਾਣੀ ਭਰਨ ਮੁਟਿਆਰਾਂ।
ਬੋਲੀਆਂ ਦੀ ਸੜਕ ਬੰਨ੍ਹਾਂ, ਚਲਦੀਆਂ ਮੋਟਰਕਾਰਾਂ।
ਬੋਲੀਆਂ ਦੀ ਰੁਲ ਭਰੀ, ਦੁਨੀਆਂ ਚੜ੍ਹੇ ਹਜ਼ਾਰਾਂ।
ਬੋਲੀਆਂ ਦੀ ਨਹਿਰ ਭਰਾਂ, ਲਗਦੇ ਮੋਘੇ ਨਾਲ਼ਾਂ।
ਜਿਉਂਦੀ ਤੂੰ ਮਰ ਗਈ, ਕੱਢੀਆਂ ਜੇਠ ਨੇ ਗਾਲ੍ਹਾਂ।




Wednesday, June 24, 2009

ਵੰਝਲੀ - ਲੋਕ ਬੋਲੀ


ਵੰਝਲੀ
ਲੋਕ ਬੋਲੀ
ਵੰਝਲੀ ਦੀ ਵਾਜ ਸੁਣ ਕੇ
ਸੁੱਕਾ ਅੰਬਰ ਛੱਡੇ ਨਰਮਾਈਆਂ।
----
ਰਾਂਝੇ ਦੀ ਵੰਝਲੀ ਨੂੰ
ਮੈਂ ਅੱਖੀਆਂ ਉੱਤੇ ਬਹਾਵਾਂ।
----
ਵੰਝਲੀ ਰਾਂਝੇ ਦੀ,
'ਹੀਰ'! ਹੀਰ' ਪਈ ਕੂਕੇ।

Monday, June 1, 2009

ਛੈਣੇ - ਲੋਕ ਬੋਲੀ

ਛੈਣੇ
ਲੋਕ ਬੋਲੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੈਣ੍ਹੇ।
ਜੇ ਤੂੰ ਮੇਰਾ ਗੌਣ ਵੇਖਣਾ,
ਥਾਲ਼ੀ ਭੰਨ ਕੇ ਘੜਾ ਦੇ ਛੈਣੇ।