ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 14, 2013

ਮੈਡਮ ਸ਼ਸ਼ੀ ਪਾਲ ਸਮੁੰਦਰਾ ਜੀ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਾਂ




ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸ਼ਸ਼ੀ ਪਾਲ ਸਮੁੰਦਰਾ
ਅਜੋਕਾ ਨਿਵਾਸ: ਕੈਲੇਫੋਰਨੀਆ, ਯੂ ਐੱਸ ਏ
ਪ੍ਰਕਾਸ਼ਿਤ ਕਿਤਾਬਾਂ: ਦੋ ਕਾਵਿ-ਸੰਗ੍ਰਹਿ:
ਬੋਗਨਵਿਲੀਆ ਦੇ ਵਸਤਰ ਅਤੇ ਮੇਰੇ ਮਨ ਦੀ ਕੋਇਲ ਪ੍ਰਕਾਸ਼ਿਤ ਹੋ ਚੁੱਕੇ ਹਨ।
========
ਦੋਸਤੋ! ਅੱਜ ਕੈਲੇਫੋਰਨੀਆ ਵਸਦੀ ਸ਼ਾਇਰਾ ਮੈਡਮ ਸ਼ਸ਼ੀ ਪਾਲ ਸਮੁੰਦਰਾ ਜੀ ਨੇ ਚੰਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਆਰਸੀ ਪਰਿਵਾਰ ਨਾਲ਼ ਪਹਿਲੀ ਵਾਰ ਸਾਹਿਤਕ ਸਾਂਝ ਪਾਈ ਹੈ। ਸ਼ਸ਼ੀ ਜੀ ਨਾਲ਼ ਮੇਰਾ ਸੰਪਰਕ ਫੇਸਬੁੱਕ ਦੇ ਜ਼ਰੀਏ ਹੋਇਆ ਸੀ। ਉਹਨਾਂ ਨੂੰ ਜੀ ਆਇਆਂ ਆਖਦੀ ਹੋਈ, ਅੱਜ ਦੀ ਪੋਸਟ ਵਿਚ ਇਹਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ ਸ਼ਸ਼ੀ ਜੀ....ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਰਹਿਣਾ...:)
ਅਦਬ ਸਹਿਤ
ਤਨਦੀਪ

======
ਮੇਰੇ ਸੁਪਨਿਆਂ ਵਿਚ ਨਾ ਆਇਆ ਕਰ
ਨਜ਼ਮ
ਚੱਲ ਮੈਂ ਤਾਂ ਨਹੀਂ ਕਰਦੀ
ਤੇਰੀ ਪ੍ਰਵਾਹ
ਪਰ ਤੂੰ ਵੀ ਹੁਣ ਮੇਰੇ ਸੁਪਨਿਆਂ ਵਿਚ
ਨਾ ਆਇਆ ਕਰ
ਤੇ ਮੈਨੂੰ ਸੁੱਤੀ ਨੂੰ ਨਾ ਜਗਾਇਆ ਕਰ
ਕੀ ਫ਼ਾਇਦਾ ਹੈ
ਜਦ ਜਾਗਦਿਆਂ ਤੂੰ ਕਦੇ ਤੱਕਣਾ ਨਈਂ
ਬੁਲਾਉਣਾ ਨਈਂ
ਕਿਸੇ ਹੱਥ ਸੁਨੇਹਾ ਘੱਲਣਾ ਨਈਂ
ਤੇ ਕਦੇ ਆਉਣਾ ਨਈਂ
ਪਰ ਸੌਵਾਂ ਤਾਂ ਤੂੰ ਕਾਲ਼ੀ ਘਟਾ ਚੜ੍ਹਾਅ ਲੈਨਾ
ਬਣ ਮੋਰ ਪੈਲਾਂ ਪਾ ਲੈਨਾ
ਤੇ ਮੈਨੂੰ ਸੁੱਤੀ ਨੂੰ ਜਗਾ ਲੈਨਾ

ਇਹ ਕੇਹਾ ਇਸ਼ਕ਼ ਡਰਾਮਾ ਹੈ ?
ਇਹ ਕੇਹੀ ਇਸ਼ਕ਼ ਕਹਾਣੀ ਹੈ ?
ਜਿਹੜੀ ਸੁੱਤਿਆਂ ਹੀ ਖੇਡੀ ਜਾਂਦੀ ਹੈ
ਤੇ ਸਦਾ ਸੁੱਤਿਆਂ ਹੀ ਖੇਡੀ ਜਾਣੀ ਹੈ ......
======
ਮੇਰਾ ਵਜੂਦ
ਨਜ਼ਮ

ਇਹ ਕਾਲ਼ੀਆਂ
, ਚਿੱਟੀਆਂ ਅਤੇ
ਮਟਮੈਲ਼ੀਆਂ ਚਿੜੀਆਂ ਦਾ ਝੁੰਡ
ਇਹ ਮੇਰੇ ਅੰਦਰ ਗਾ ਰਿਹਾ ਹੈ ?
ਜਾਂ ਬਾਹਰ ਕਿਸੇ ਰੁੱਖ
'ਤੇ ਕਿਧਰੇ ?
ਇਹ ਰੁੱਖ ਮੇਰੇ ਅੰਦਰ ਉੱਗਿਆ ਹੈ ?
ਜਾਂ ਬਾਹਰ ਹੈ
?

ਨਿੱਕੀਆਂ ਨਿੱਕੀਆਂ ਕਰੂੰਬਲਾਂ,
ਨਿੱਕੇ ਕੂਲ਼ੇ ਪੱਤੇ
ਤੇ ਮੰਡਰਾਉਂਦੇ ਫਿਰਦੇ ਰੌਂਅ ਵਿਚ
ਖੇਡ-ਖਿਡਾਉਣੇ ਮੌਜੀ ਬੱਦਲ...

ਹਵਾ ਪਿਆਜੀ ਚੁੰਨੀ ਲੈ ਕੇ
ਮਹਿਕ ਪਰੁੰਨੀ
ਲਹਿਰ ਲਹਿਰ ਹੋ ਵਗ ਰਹੀ ਹੈ
ਨਖ਼ਰੀਲੀ ਪੌਣ
ਖ਼ੌਰੇ ਇਹ ਮੇਰੇ ਅੰਦਰ ਹੈ ? ਜਾਂ ਬਾਹਰ ਹੈ ?

ਲਗਦੈ ਮੈਂ ਚਿੜੀਆਂ 'ਚੋਂ ਇਕ ਚਿੜੀ ਹਾਂ
ਬੱਦਲਾਂ ਦੀ ਮੌਜ ਹਾਂ
ਤੇ ਹਵਾ ਪਿਆਜੀ ਪੌਣ ਹਾਂ
ਲੱਗਦੈ ਮੈਂ ਇਹ ਸਭ ਕੁਝ ਹਾਂ
ਪਰ ਇਹ ਵੀ ਕਿ
ਇਕ ਰਾਖ਼ ਦੀ ਮੁੱਠੀ ਤੋਂ ਸਿਵਾ
ਮੈਂ ਕੁਝ ਨਹੀਂ ਹਾਂ .....
======
ਸੱਜਣ ਤੇਰੇ ਵਿਹੜੇ ਦੀ ਜੇ ਮੈਂ ਮਿੱਟੀ ਹੋਵਾਂ...
ਨਜ਼ਮ
ਸੱਜਣ ਤੇਰੇ ਵਿਹੜੇ ਦੀ
ਜੇ ਮੈਂ ਮਿੱਟੀ ਹੋਵਾਂ
ਕੂਲ਼ੀ ਕੂਲ਼ੀ, ਸੱਜਰੀ ਸੱਜਰੀ
ਧੁੱਪ ਨਹਾਤੀ ਨਾਰ
ਜਿਥੇ ਬੀਜੇਂ ਤੂੰ ਫੁੱਲ ਗੁਲਾਬ,
ਮੋਤੀਆ
, ਨਰਗਿਸ, ਗੇਂਦਾ
ਮੇਥੀ ਤੇ ਧਨੀਏਂ ਦੀ ਕਤਾਰ
ਜਿਥੇ ਨਿੱਕੇ ਜੀ-ਜੰਤੂ ਫ਼ੁਰਤੀਲੇ ਆਵਣ
ਲੈ ਲੋੜਾਂ ਤੇ ਚਾਅ-ਮਲ੍ਹਾਰ...

ਪਿਆਰ ਦਾ ਤੂੰ ਪਾਣੀ ਦੇਵੇਂ
 ਰੂਹ ਮੇਰੀ ਹੋਵੇ ਸਰਸ਼ਾਰ
ਇਸ ਤੋਂ ਵੱਡਾ ਇਸ਼ਕ਼ ਕੀ ਹੋਣਾ
ਕੀ ਹੋਣਾ ਕੋਈ ਵਿਓਪਾਰ
ਮਿੱਟੀ ਦੀ ਇੰਜ ਕਿਸਮਤ ਜਾਗੇ
ਆਏ ਰੱਜ ਬਹਾਰ
ਸੌ ਰੰਗਾਂ ਵਿਚ ਖਿੜ ਜਾਵੇ
ਸੌ ਮਹਿਕਾਂ ਵਿਚ ਉੱਗ ਆਵੇ
ਤੇਰੇ ਹੱਥਾਂ ਨਾਲ਼,
ਤੇਰੀ ਮਿੱਟੀ ਦਾ ਪਿਆਰ

ਫਿਰ ਨਿੱਕੀਆਂ ਨਿੱਕੀਆਂ
ਕਾਤਰਾਂ ਨਿਕਲ਼ਣ
ਸ਼ਰਮਾਕਲ ਗਰਦਨਾਂ ਨਾਲ਼
ਰਾਤੋ ਰਾਤ ਹਰੇ ਪੱਤੇ ਕੱਢਣ
ਜਾਣ ਡੋਡੀਆਂ ਨਾਲ ਸ਼ਿੰਗਾਰ
ਫੁੱਟ ਫੁੱਟ ਨਿਕਲੇ ਰੂਪ ਫੁੱਲਾਂ ਦਾ
ਪੀਲਾ, ਪਿਆਜੀ , ਜਾਮਨੀ,
ਚਿੱਟਾ ਲਾਖਾ ਤੇ ਗੁਲਨਾਰ
ਹੱਸਦੀ
, ਟੱਪਦੀ ਵਾਅ ਵੀ ਆ ਜਾਏ
ਖੇਡਣ ਇਹਨਾਂ ਨਾਲ
ਭੌਰੇ ਤੇ ਤਿਤਲੀਆਂ ਵੀ ਆਵਣ
ਲੁੱਟਣ ਮੌਜ ਬਹਾਰ

ਝੁਕ ਝੁਕ ਕੇ ਤੂੰ ਪੱਤੀਆਂ ਛੂਹੇਂ
ਦਿਲ ਭਰ ਤੱਕੇਂ
, ਸੁੰਘੇਂ, ਮੁਸਕਾਏਂ
ਤੇ ਉਮੜੇ ਮਨ ਅੰਦਰ
ਇੱਕ ਦੂਜੇ ਲਈ ਇਕ ਅਸੀਮ ਪਿਆਰ
ਤੇ ਇੱਕ 'ਤਬਾਰ
ਰੰਗ, ਖ਼ੁਸ਼ੀਆਂ ਨਾਲ਼ ਭਰ ਦੇਵਾਂ
ਮੈਂ ਤੇਰਾ ਉਜੜਿਆ ਵਿਹੜਾ
ਬੇ-ਰੰਗ ਤੇ ਬੇ-ਨੂਰ ਵਿਹੜਾ
ਪੱਥਰ ਤੇ ਇੱਟਾਂ ਦਾ ਵਿਹੜਾ
ਸੱਜਣ ਤੇਰੇ ਵਿਹੜੇ ਦੀ
ਜੇ ਮੈਂ ਮਿੱਟੀ ਹੋਵਾਂ
ਤੇ ਤੂੰ ਹੋਵੇਂ ਇਹਦਾ ਮਾਲੀ
ਇਹਦਾ ਪਾਲਣਹਾਰ
=====
ਸਿਰਜਣਾ
ਨਜ਼ਮ
ਜਦ ਮਿੰਨੀ ਮਿੰਨੀ ਫੁਹਾਰ ਵੇ
ਬੁਣ ਦੇਵੇ ਮੱਕੜੀ ਦੇ ਜਾਲ਼ ਵਿਚ
ਸੁੱਚੇ ਮੋਤੀਆਂ ਦੇ ਹਾਰ ਵੇ
ਤੇ ਝਮ ਝਮ ਪੌਣ ਅਵੱਲੜੀ ਦੇ
ਬਣੇ ਗਲ਼ੇ ਦਾ ਹਾਰ ਵੇ
ਤਾਂ ਕਿਉਂ ਖਾਵੇ ਸੂਰਜ ਖੁੰਦਕਾਂ
ਕਰ ਜਾਵੇ ਇਹ ਤਾਰੋ ਤਾਰ ਵੇ ....

ਮਨ ਪਛਤਾਵਾ ਉਠਦਾ
ਕੁਝ ਹਿਰਖ ਦਾ ਰੰਗ ਉਭਰਦਾ
ਫਿਰ ਇਹ ਆਏ ਖ਼ਿਆਲ ਵੇ
 ਕਿ ਖ਼ਜ਼ਾਨੇ ਝਿਲਮਿਲਾਂ
ਇਹ ਬਹੁਮੁੱਲੀਆਂ ਰਹਿਮਤਾਂ
ਕੌਣ ਸਿਰਜਦਾ ਤੇ ਕੌਣ ਮੇਟਦਾ
ਇਹ ਖ਼ੌਰੇ ਕੀਹਦੀਆਂ ਹਰਕਤਾਂ
ਇਹ ਖ਼ੌਰੇ ਕੀਹਦਾ ਕਮਾਲ ਵੇ
ਇਹ ਖ਼ੌਰੇ ਕੀਹਦਾ ਕਮਾਲ ਵੇ ...

ਹਾਂ ਮੈਂ ਦਰਸ਼ਕ ਸ਼ਿੰਗਾਰ ਦੀ
ਹਾਂ ਬਾਂਦੀ ਕਿਸੇ ਚਾਰਾਗਰ ਦੀ
ਮੇਰਾ ਧਰਮ ਹੈ ਇਹਦੀ ਅਰਾਧਨਾ
ਇਹਨੂੰ ਮਾਨਣਾ ਤੇ ਸਤਿਕਾਰਨਾ
ਤੇ ਫਿਰ ਇਹਦੇ ਵਾਂਗ ਹੀ ਇੱਕ ਦਿਨ
 ਮਿੱਟੀ ਦੀ ਗੋਦ ਸਮਾਵਣਾ

ਮੈਂ ਯਾਤਰੀ ਹਾਂ ਏਸ ਧਰਤ ਦੀ
 ਇਸ ਜਲਵੇ ਵਾਂਗ
, ਇਨ੍ਹਾਂ ਪਲਾਂ ਦੀ
ਫਿਰ ਕਿਓਂ ਕਰਾਂ ਇਤਰਾਜ਼ ਵੇ
ਕਿਸੇ ਸੂਰਜਾਂ ਦੇ ਨਾਲ਼ ਵੇ
ਹੋ ਮੁਕਤ ਕਿੰਤੂ ਤੇ ਰੰਜਿਸ਼ੋਂ
ਫ਼ਿਕਰਾਂ ਤੇ ਕਿਸੇ ਬੰਦਿਸ਼ੋਂ
ਮੈਂ ਇਸ ਪਲ ਨੂੰ ਹੈ ਮਾਨਣਾ
ਇਸ ਜਲਵੇ ਨੂੰ ਮਾਨਣਾ
ਮਾਨਣਾ ਤੇ ਉੱਡ ਜਾਵਣਾ
ਬਸ
, ਮਾਨਣਾ ਤੇ ਉੱਡ ਜਾਵਣਾ....

Tuesday, March 12, 2013

ਹਸਨ ਅੱਬਾਸੀ – ਨਜ਼ਮ – ਉਰਦੂ ਰੰਗ



ਮੈਂ ਤੇਰੀ ਯਾਦ ਕੀ ਖ਼ੁਸ਼ਬੂ ਸੇ ਮਹਿਕਾ ਰਹਿਤਾ ਹੂੰ
ਨਜ਼ਮ

ਮੈਂ ਤੇਰੀ ਯਾਦ ਕੀ ਖ਼ੁਸ਼ਬੂ ਸੇ ਮਹਿਕਾ ਰਹਿਤਾ ਹੂੰ...

ਗੁਲੋ ਕੇ ਸਾਥ ਦਮ ਸੁਬਹ ਮੁਸਕਰਾਤੇ ਹੁਏ
ਉਦਾਸ ਸ਼ਾਮ ਕੋ ਅਕਸਰ ਗਲੇ ਲਗਾਤੇ ਹੁਏ
ਕਿਸੀ ਮਜ਼ਾਰ ਪੇ ਜਾ ਕਰ ਦੀਯਾ ਜਲਾਤੇ ਹੁਏ
ਯਾ ਚਾਂਦ ਰਾਤ ਮੇਂ ਸਹਿਰਾ ਕੀ ਸਮਤ ਜਾਤੇ ਹੁਏ ...

ਮੈਂ ਤੇਰੀ ਯਾਦ ਕੀ ਖ਼ੁਸ਼ਬੂ ਸੇ ਮਹਿਕਾ ਰਹਿਤਾ ਹੂੰ...

ਕਭੀ ਅਕੇਲੇ ਮੇਂ ਪੇੰਟਿੰਗ ਕੋਈ ਬਨਾਤੇ ਹੁਏ
ਕਿਸੀ ਕੋ ਯਾਦ ਕਾ ਐਲਬਮ ਕਭੀ ਦਿਖਾਤੇ ਹੁਏ
ਗੁਲਾਬ ਤੋੜ ਕੇ ਗੁਲਦਾਨ ਮੇਂ ਸਜਾਤੇ ਹੁਏ
ਯਾ ਅਪਨੇ ਕਮਰੇ ਕੇ ਪਰਦੇ ਕਭੀ ਹਿਲਾਤੇ ਹੁਏ ....

ਮੈਂ ਤੇਰੀ ਯਾਦ ਕੀ ਖ਼ੁਸ਼ਬੂ ਸੇ ਮਹਿਕਾ ਰਹਿਤਾ ਹੂੰ...

ਨਦੀ ਕਿਨਾਰੇ ਕਭੀ ਬੰਸਰੀ ਬਜਾਤੇ ਹੁਏ
ਕਿਸੀ ਦਰਖ਼ਤ ਕੇ ਪਹਿਲੂ ਮੇਂ ਗੁਨਗੁਨਾਤੇ ਹੁਏ
ਕਭੀ ਪਰਿੰਦੋਂ ਕੋ ਦਾਨਾ ਕਹੀਂ ਖਿਲਾਤੇ ਹੁਏ
ਯਾ ਗੀਲੀ ਰੇਤ ਸੇ ਸਾਹਿਲ ਪੇ ਘਰ ਬਨਾਤੇ ਹੁਏ .....

ਮੈਂ ਤੇਰੀ ਯਾਦ ਕੀ ਖ਼ੁਸ਼ਬੂ ਸੇ ਮਹਿਕਾ ਰਹਿਤਾ ਹੂੰ...

ਖ਼ਿਜ਼ਾਂ ਕੇ ਜਾਤੇ ਹੁਏ ਬਹਾਰ ਆਤੇ ਹੁਏ
ਬਸੰਤੀ ਰੁਤ ਮੇਂ ਛਤੋਂ ਪੇ ਪਤੰਗ ਉੜਾਤੇ ਹੁਏ
... ਕਿਸੀ ਸੇ ਹਾਥ ਕਿਸੀ ਸੇ ਨਜ਼ਰ ਮਿਲਾਤੇ ਹੁਏ...
ਯਾ ਅਪਨੀ ਨਜ਼ਮ ਕਿਸੀ ਕੋ ਯੂੰ ਹੀ ਸੁਨਾਤੇ ਹੁਏ....

ਮੈਂ ਤੇਰੀ ਯਾਦ ਕੀ ਖ਼ੁਸ਼ਬੂ ਸੇ ਮਹਿਕਾ ਰਹਿਤਾ ਹੂੰ...
=====
ਨਜ਼ਮ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ - ਤਨਦੀਪ ਤਮੰਨਾ



Monday, March 4, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਹਸਨ ਅੱਬਾਸੀ ਸਾਹਿਬ – ਉਰਦੂ ਰੰਗ – ਭਾਗ ਪਹਿਲਾ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਹਸਨ ਅੱਬਾਸੀ
ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ
ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਹਮ ਨੇ ਭੀ ਮੁਹੱਬਤ ਕੀ ਹੈ, ਏਕ ਮੁਹੱਬਤ ਕਾਫ਼ੀ ਹੈ, ਸਫ਼ਰਨਾਮਾ
ਹਾਥ ਦਿਲ ਸੇ ਜੁਦਾ ਨਹੀਂ ਹੋਤਾ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕੱਲ੍ਹ ਤੱਕ ਸਾਰੀ ਜਾਣਕਾਰੀ ਅਪਡੇਟ ਕਰ ਦਿੱਤੀ ਜਾਵੇਗੀ।
-----
ਮਾਣ-ਸਨਮਾਨ: ਪਰਵੀਨ ਸ਼ਾਕਿਰ ਐਵਾਰਡ ਸਹਿਤ ਹੋਰ ਕਈ ਵੱਡੇ ਇਨਾਮਾਂ ਨਾਲ਼ ਅੱਬਾਸੀ ਸਾਹਿਬ ਨੂੰ ਉਹਨਾਂ ਦੇ ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੱਲ੍ਹ ਤੱਕ ਸਾਰੀ ਜਾਣਕਾਰੀ ਅਪਡੇਟ ਕਰ ਦਿੱਤੀ ਜਾਵੇਗੀ।
-----
ਦੋਸਤੋ! ਆਰਸੀ ਦੀ ਅੱਜ ਦੀ ਪੋਸਟ ਵਿਚ ਮੈਂ ਲਾਹੌਰ, ਪਾਕਿਸਤਾਨ ਵਸਦੇ ਬਹੁਤ ਹੀ ਮਕ਼ਬੂਲ ਨੌਜਵਾਨ ਸ਼ਾਇਰ ਜਨਾਬ ਹਸਨ ਅੱਬਾਸੀ ਸਾਹਿਬ ਦੀਆਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਕਰਨ ਦੀ ਖ਼ੁਸ਼ੀ ਅਤੇ ਮਾਣ ਹਾਸਿਲ ਕਰ ਰਹੀ ਹਾਂ। ਅੱਬਾਸੀ ਸਾਹਿਬ ਦਾ ਇਕ ਗ਼ਜ਼ਲ-ਸੰਗ੍ਰਹਿ
ਹਮ ਨੇ ਭੀ ਮੁਹੱਬਤ ਕੀ ਹੈ ਮੇਰੇ ਕੋਲ਼ ਹੈ ਤੇ ਮੈਂ ਇਸਨੂੰ 4-5 ਵਾਰ ਪੜ੍ਹ ਚੁੱਕੀ ਹਾਂ। ਅੱਬਾਸੀ ਸਾਹਿਬ ਦੀ ਇਹ ਕਿਤਾਬ ਪੜ੍ਹਦਿਆਂ, ਪਾਠਕ ਮੱਲੋ-ਮੱਲੀ ਉਸ ਰੁਮਾਂਟਿਕ ਸ਼ਾਇਰੀ ਦੇ ਦੌਰ ਵਿਚ ਪਹੁੰਚ ਜਾਂਦਾ ਹੈ, ਜਿੱਥੇ ਸ਼ਾਇਰ ਆਪਣਾ ਦਿਲ ਅਤੇ ਜਜ਼ਬਾਤ ਦੋਵਾਂ ਵਿਚਕਾਰ ਪਾਰਦਰਸ਼ੀ ਵਜੂਦ ਨਾਲ਼ ਹਾਜ਼ਿਰ ਖੜ੍ਹਾ ਮਿਲ਼ਦਾ ਹੈ ਤੇ ਜਾਪਦੈ ਕਿ ਹਸਨ ਹੁਰਾਂ ਨੂੰ ਮੁਹੱਬਤ ਕਰਨੀ ਆਉਂਦੀ ਹੈ ਤੇ ਉਸਨੂੰ ਆਪਣੀ ਸ਼ਾਇਰੀ ਵਿਚ ਬਾਖ਼ੂਬੀ ਪੇਸ਼ ਕਰਨਾ ਵੀ। ਮੈਂ ਫਿਲਹਾਲ ਉਹਨਾਂ ਦਾ ਇਕੋ ਮਜਮੂਆ ਪੜ੍ਹਿਆ ਹੈ ਤੇ ਉਹਨਾਂ ਦੀ ਸ਼ਾਇਰੀ ਦੀ ਕਾਇਲ ਹੋ ਗਈ ਹਾਂ...... ਇਹ ਗ਼ਜ਼ਲਾਂ ਸਿੱਧੀਆਂ ਉਰਦੂ ਤੋਂ ਗੁਰਮੁਖੀ ਵਿਚ ਲਿਪੀਅੰਤਰ ਕੀਤੀਆਂ ਗਈਆਂ ਹਨ.... ਕਿਤਾਬ ਵਿਚ ਇਕ ਦੋ ਜਗ੍ਹਾ ਮਿਸਪ੍ਰਿੰਟਿੰਗ ਹੈ.....ਮੈਂ ਇਸ ਬਾਬਤ ਅੱਬਾਸੀ ਸਾਹਿਬ ਨੂੰ ਸੁਨੇਹਾ ਘੱਲਿਆ ਹੈ, ਆਸ ਹੈ ਕਿ ਕੁਝ ਘੰਟਿਆਂ ਤੱਕ ਜਵਾਬ ਆ ਜਾਵੇਗਾ, ਮੈਂ ਜਿੱਥੇ ਬਿੰਦੀਆਂ ਲਗਾਈਆਂ ਹਨ...ਖ਼ਾਲੀ ਥਾਂ ਛੱਡੀ ਹੈ, ਉਹ ਅਪਡੇਟ ਕਰ ਦੇਵਾਂਗੀ ਜੀ। ਸਮੂਹ ਆਰਸੀ ਪਰਿਵਾਰ ਵੱਲੋਂ ਜਨਾਬੇ ਅੱਬਾਸੀ ਸਾਹਿਬ ਨੂੰ ਜੀ ਆਇਆਂ ਆਖਦੀ ਹੋਈ, ਅੱਜ ਦੀ ਪੋਸਟ ਤੁਹਾਡੇ ਸਭ ਦੇ ਨਾਮ ਕਰਦੀ ਹਾਂ....:) ਉਹਨਾਂ ਦੀਆਂ ਨਵੀਆਂ ਕਿਤਾਬਾਂ ਚੋਂ ਵੀ ਗ਼ਜ਼ਲਾਂ ਜਲਦੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ-ਬਹੁਤ ਸ਼ੁਕਰੀਆ ਜੀ।
ਅਦਬ ਸਹਿਤ
ਤਨਦੀਪ

***********
ਗ਼ਜ਼ਲ
ਫੂਲ ਰੌਸ਼ਨ, ਔਰ ਤਾਰੋਂ ਕੋ ਮਹਿਕਤੇ ਦੇਖਤਾ।
ਕਾਸ਼ ਮੈਂ ਕੁਦਰਤ ਕੇ ਰੰਗੋਂ ਕੋ ਬਦਲਤੇ ਦੇਖਤਾ।

ਸਰਦ ਰਾਤੋਂ ਮੇਂ ਪਿਘਲਨੇ ਲਗਤੇ ਮੇਰੇ ਜਿਸਮ ਓ ਜਾਂ
ਗਰਮੀਯੋਂ ਕੀ ਧੂਪ ਮੇਂ ਖ਼ੁਦ ਕੋ ਠਿਠੁਰਤੇ ਦੇਖਤਾ।

ਦਰੀਯਾ ਕੇ ਧਾਰੇ ਨਜ਼ਰ ਆਤੇ ਕਭੀ ਸਹਰਾ ਮੁਝੇ
ਔਰ ਸਹਰਾ ਕੋ ਖੜੀ ਫ਼ਸਲੇਂ ਡੁਬੋਤੇ ਦੇਖਤਾ।

ਕਾਸ਼ ਨਦੀਯਾਂ ਪੇੜੋਂ ਕੀ ਸ਼ਾਖ਼ੋਂ ਪੇ ਉਗਤੀ ਏਕ ਦਿਨ
ਕਾਸ਼ ਮੈਂ ਫੂਲੋਂ ਕੋ ਬਾਰਿਸ਼ ਮੇਂ ਬਰਸਤੇ ਦੇਖਤਾ।

ਦੇਖਤਾ ਸੂਰਜ ਅਪਨੇ ਚੂਲਹੇ ਮੇਂ ਜਲਤੇ ਹੁਏ
ਔਰ ਉਫ਼ਕ਼ ਸੇ ਭੂਕ ਕਾ ਚਿਹਰਾ ਉਭਰਤੇ ਦੇਖਤਾ।

ਅਪਨੀ ਆਂਖੇਂ ਟਾਂਕ ਦੇਤਾ ਚਾਂਦ ਕੇ ਚਿਹਰੇ ਪੇ ਔਰ
ਚਾਂਦ ਕੋ ਉਸ ਬੇ ਵਫ਼ਾ ਕੇ ਘਰ ਉਤਰਤੇ ਦੇਖਤਾ।

ਕਾਸ਼ ਮੇਰੀ ਜ਼ਿੰਦਗੀ ਮੇਂ ਐਸਾ ਦਿਨ ਆਤਾ
ਹਸਨ
ਉਸ ਕੇ ਹਾਥੋਂ ਅਪਨੇ ਖ਼ਾਲ ਓ ਖ਼ਦ ਸੰਵਰਤੇ ਦੇਖਤਾ।

====
ਗ਼ਜ਼ਲ
ਘਰ ਸੇ ਮੇਰਾ ਰਿਸ਼ਤਾ ਭੀ ਕਿਤਨਾ ਰਹਾ।
ਉਮਰ ਭਰ ਇਕ ਕੋਨੇ ਮੇਂ ਬੈਠਾ ਰਹਾ।

ਅਪਨੇ ਹੋਂਟੋਂ ਪਰ ਜ਼ਬਾਂ ਕੋ ਫੇਰ ਕਰ
ਆਂਸੂਓਂ ਕੇ ਜ਼ਾਯਕ਼ੇ ਚਖਤਾ ਰਹਾ।

ਵੋਹ  ਭੀ ਮੁਝ ਕੋ ਦੇਖ ਕਰ ਜੀਤਾ ਥਾ ਔਰ
ਮੈਂ ਭੀ ਉਸ ਕੀ ਆਂਖ ਮੇਂ ਜ਼ਿੰਦਾ ਰਹਾ।
 
....... ਥੀਂ ਰੇਤ ਸੇ ਕੁਛ ਇਸ ਕ਼ਦਰ
ਬਾਦਲੋਂ ਕੇ ਸ਼ਹਰ ਮੇਂ ਪਯਾਸਾ ਰਹਾ।

ਖਾ ਰਹੀ ਥੀ ਆਗ ਜਬ ਕਮਰਾ
ਹਸਨ
ਮੈਂ ਬਸ ਇਕ ਤਸਵੀਰ ਸੇ ਚਿਮਟਾ ਰਹਾ।
=====
ਗ਼ਜ਼ਲ
ਮੈਂ ਕ਼ੈਦੀ ਹੂੰ ਮਗਰ ਮੁਝ ਕੋ ਪਤਾ ਹੈ।
ਖ਼ਜ਼ਾਨਾ ਕਿਸ ਜਜ਼ੀਰੇ ਮੇਂ ਛੁਪਾ ਹੈ।

ਮੇਰੀ ਕਸ਼ਤੀ ਸੇ ਥੋੜਾ ਆਗੇ ਕਰ ਕੇ
ਸਮੰਦਰ ਮੇਂ ਅਭੀ ਸੂਰਜ ਗਿਰਾ ਹੈ।

ਖੜੀ ਹੈ ਸ਼ਾਮ ਦਰਵਾਜ਼ੇ ਸੇ ਲਗ ਕਰ
ਉਦਾਸ ਆਂਗਨ ਮੇਂ ਦਿਨ ਬਿਖਰਾ ਹੁਯਾ ਹੈ।

ਮੇਰੀ ਆਂਖੋਂ ਸੇ ਲੇ ਕਰ ਉਸ ਕੇ ਦਰ ਤਕ
ਘਨੇ ਖ਼ਵਾਬੋਂ ਕਾ ਏਕ ਜੰਗਲ ਉਗਾ ਹੈ।

ਅਭੀ ਆਤਿਸ਼ ਫਸ਼ਾਂ * ਸ਼ਾਯਦ ਫ਼ਟੇਗਾ
ਪਹਾੜੋਂ ਸੇ ਧੂੰਆਂ ਉਠਨੇ ਲਗਾ ਹੈ।

ਹਥੇਲੀ ਪਰ ਲੀਯੇ ਬੈਠਾ ਹੂੰ ਜੁਗਨੂੰ
ਸਿਤਾਰਾ ਕੋਈ ਮੁਝ ਪਰ ਹੰਸ ਰਹਾ ਹੈ।

ਉਸੇ ਹੈ ਨੀਂਦ ਮੇਂ ਚਲਨੇ ਕੀ ਆਦਤ
ਮੇਰੇ ਖ਼ਵਾਬੋਂ ਮੇਂ ਵੋਹ ਆਨੇ ਲਗਾ ਹੈ।

ਹਸਨ ਉਤਰੀ ਹੈਂ ਤਾਰੇ ਲੇ ਕੇ ਪਰੀਯਾਂ
ਕਿ ਜੰਗਲ ਰੌਸ਼ਨੀ ਸੇ ਭਰ ਗਯਾ ਹੈ।
======
ਗ਼ਜ਼ਲ
ਖ਼ਵਾਬ ਮੇਂ ਨੂਰ ਬਰਸਨੇ ਦਾ ਸਮਾਂ ਹੋਤਾ ਹੈ।
ਆਂਖ ਖੁਲਤੀ ਹੈ ਤੋ ਕਮਰੇ ਮੇਂ ਧੂੰਆਂ ਹੋਤਾ ਹੈ।

ਧੂਪ ਐਸੀ ਦਰ ਦੀਵਾਰ ਪੇ ਠਹਿਰੀ ਆ ਕਰ
ਘਰ ਪੇ ਆਸੇਬ * ਕੇ ਸਾਯੇ ਕਾ ਗੁਮਾਂ ਹੋਤਾ ਹੈ।

ਖ਼ਵਾਬ ਮੇਂ ਜਾ ਕੇ ਉਸੇ ਦੇਖ ਤੋ ਆਊਂ ਲੇਕਿਨ
ਅਬ ਵੋਹ ਆਂਖੋਂ ਕੇ ਦਰੀਚੋਂ ਮੇਂ ਕਹਾਂ ਹੋਤਾ ਹੈ।

ਦਿਨ ਕੋ ਹੋਤੀ ਹੈ ਜੋ ਲੋਗੋਂ ਕੇ ਗੁਜ਼ਰਨੇ ਕੀ ਜਗਹ
ਸ਼ਾਮ ਕੇ ਬਾਦ ਵਹਾਂ ਮੇਰਾ ਮਕਾਂ ਹੋਤਾ ਹੈ।

ਖ਼ੌਫ਼ ਅਨਜਾਨਾ ਕੋਈ ਪੀਛੇ ਪੜਾ ਹੈ ਅਪਨੇ
ਜਿਸ ਜਗਹ ਜਾਤਾ ਹੂੰ ਕਮਬਖ਼ਤ ਵਹਾਂ ਹੋਤਾ ਹੈ।

ਯੂੰ ਮੇਰੇ ਆਗੇ ਉਭਰ ਆਤਾ ਹੈ ਵੋਹ ਸ਼ਖ਼ਸ
ਹਸਨ
ਮੇਰੇ ਅੰਦਰ ਹੀ ਕਹੀਂ ਜੈਸੇ ਨਹਾਂ* ਹੋਤਾ ਹੈ।
======
ਗ਼ਜ਼ਲ
ਚਾਂਦ ਜਬ ਉਸ ਕੀ ਯਾਦ ਕਾ ਨਿਕਲਾ।
ਬੈਠੇ ਬੈਠੇ ਮੈਂ ਦੂਰ ਜਾ ਨਿਕਲਾ।

ਆਂਖ ਬਰਸੀ ਤੋ ਦਿਲ ਕੇ ਸਹਰਾ ਮੇਂ
ਏਕ ਜੰਗਲ ਹਰਾ ਭਰਾ ਨਿਕਲਾ।

ਤੂਨੇ ਮੁਝ ਕੋ ਭੁਲਾ ਦੀਆ ਐ ਦੋਸਤ
ਔਰ ਤੇਰਾ ਗ਼ਮ ਭੀ ਬੇ ਵਫ਼ਾ ਨਿਕਲਾ।

ਉਸ ਕੇ ਜਾਨੇ ਕੀ ਦੇਰ ਥੀ ਫਿਰ ਅਸ਼ਕ
ਏਕ ਕੇ ਬਾਦ ਦੂਸਰਾ ਨਿਕਲਾ।

ਦੁਖ ਤੋ ਯੇ ਹੈ ਕਿ ਡੂਬਨੇ ਕੇ ਬਾਦ
ਮੈਂ ਕਿਨਾਰੇ ਕੇ ਪਾਸ ਆ ਨਿਕਲਾ।

ਜਬ
ਹਸਨ ਕੋਈ ਰਾਸਤਾ ਨਾ ਰਹਾ
ਖ਼ੁਦ ਬਖ਼ੁਦ ਏਕ ਰਾਸਤਾ ਨਿਕਲਾ।

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਹਸਨ ਅੱਬਾਸੀ ਸਾਹਿਬ – ਉਰਦੂ ਰੰਗ – ਭਾਗ ਦੂਜਾ



ਗ਼ਜ਼ਲ
ਆਧੀ ਰਾਤ ਕੋ ਸੁਬਹ ਕਾ ਤਾਰਾ ਭੇਜਾ ਹੈ।
ਉਸ ਨੇ ਮੁਝ ਕੋ  ਅਪਨਾ ਚਿਹਰਾ ਭੇਜਾ ਹੈ।

ਧੂਪ ਬਹੁਤ ਤੀਖੀ ਹੈ ਮੈਨੇ ਲਿਖਾ ਥਾ
ਉਸ ਨੇ ਅਪਨੇ ਖ਼ਤ ਮੇਂ ਸਾਯਾ  ਭੇਜਾ ਹੈ।

ਜਾਨੇ ਖ਼ੁਦ ਸੇ ਕੌਨ ਸਾ ਰਿਸ਼ਤਾ ਹੈ ਮੇਰਾ
ਅਕਸਰ ਅਪਨੇ ਆਪ ਕੋ ਤੁਹਫ਼ਾ ਭੇਜਾ ਹੈ।

ਉਸ ਕੀ ਆਂਖ ਸਮੰਦਰ ਹੈ ਤੋ ਮੈਨੇ ਭੀ
ਪਯਾਰ ਕਾ ਠਾਠੇਂ ਮਾਰਤਾ ਦਰੀਯਾ ਭੇਜਾ ਹੈ।

ਉਸ ਕੋ ਨਫ਼ਰਤ ਸਮਝੂੰ ਯਾ ਚਾਹਤ ਉਸ ਨੇ
ਪੀਲੇ ਫੂਲੋਂ ਕਾ ਗੁਲਦਸਤਾ ਭੇਜਾ ਹੈ।

ਜ਼ਰ * ਕੀ ਖ਼ਾਤਿਰ ਸਾਤ ਸਮੰਦਰ ਪਾਰ
ਹਸਨ
ਘਰ ਵਾਲੋਂ ਨੇ ਮੁਝ ਕੋ ਤਨਹਾ ਭੇਜਾ ਹੈ।
=====
ਗ਼ਜ਼ਲ
ਐਸਾ ਉਸ ਸ਼ਖ਼ਸ ਮੇਂ ਕਯਾ ਹੈ ਕਿ ਜੋ ਫੂਲੋਂ ਮੇਂ ਨਹੀਂ
ਜੋ ਭੀ ਤਿਤਲੀ ਹੈ ਉਸੀ ਓਰ ਉੜੀ ਜਾਤੀ ਹੈ।

ਜਬ ਭੀ ਤਨਹਾਈ ਮੇਂ ਆਤਾ ਹੈ ਕਭੀ ਉਸ ਕਾ ਖ਼ਯਾਲ
ਆਂਸੂ ਰੁਕਤੇ ਹੈਂ ਨ ਹੋਂਟੋਂ ਸੇ ਹੰਸੀ ਜਾਤੀ ਹੈ।

ਇਕ ਨਜ਼ਰ ਪਯਾਰ ਸੇ ਫਿਰ ਦੇਖ ਕਿ ਕੁਛ ਰਾਤੋਂ ਸੇ
ਏਕ ਖ਼ਵਾਹਿਸ਼ ਮੇਰੇ ਸੀਨੇ ਮੇਂ ਦਬੀ ਜਾਤੀ ਹੈ।

ਚਾਂਦ ਛੁਪ ਸਕਤਾ ਹੈ ਕਬ ਪੇੜ ਕੀ ਸ਼ਾਖ਼ੋਂ ਮੇਂ
ਹਸਨ
ਯੂੰ ਹੀ ਪਗਲੀ ਹੈ ਵੋਹ ਸਖੀਓਂ ਮੇਂ ਛੁਪੀ ਜਾਤੀ ਹੈ।
=====
ਗ਼ਜ਼ਲ
ਆਂਖੋਂ ਕੀ ਤਰਹ ਰਾਜ਼ ਹੈ ਖੁਲਤਾ ਭੀ ਨਹੀਂ ਵੋਹ।
ਸੈਲਾਬ ਭੀ ਬਨ ਜਾਤਾ ਹੈ ਦਰੀਯਾ ਭੀ ਨਹੀਂ ਵੋਹ।

ਇਸ ਬਾਰ ਜ਼ਮੀਂ ਆਂਖ ਕੀ ਬੰਜਰ ਹੀ ਰਹੇਗੀ
ਇਸ ਬਾਰ ਤੋ ਸਾਵਨ ਕਾ ਸੰਦੇਸਾ ਭੀ ਨਹੀਂ ਵੋਹ।

ਉਸ ਸ਼ਖ਼ਸ ਕੇ ਪਹਿਲੂ ਮੇਂ ਸਕੂੰ ਕਿਤਨਾ ਹੈ ਜਬ ਕਿ
ਗਿਰਜਾ ਨਹੀਂ, ਮੰਦਰ ਨਹੀਂ ਕਾਬਾ ਭੀ ਨਹੀਂ ਵੋਹ।

ਮੈਂ ਯਾਦ ਰਹੂੰ ਉਸ ਕੋ ਵੋਹ ਇਤਨਾ ਭੀ ਨਹੀਂ ਹੈ
ਖ਼ੁਦ ਯਾਦ ਨ ਆਏ ਮੁਝੇ ਐਸਾ ਭੀ ਨਹੀਂ ਵੋਹ।

ਉਸ ਸ਼ਖ਼ਸ ਕੀ ਫ਼ਿਤਰਤ ਭੀ
ਹਸਨ ਮੇਰੀ ਤਰਹ ਹੈ
ਜਲਤਾ ਹੁਯਾ ਸਹਰਾ ਭੀ ਹੈ ਪਯਾਸਾ ਭੀ ਨਹੀਂ ਵੋਹ।
======
ਗ਼ਜ਼ਲ
ਖ਼ਵਾਬ ਅਪਨੇ ਮੇਰੀ ਆਂਖੋਂ ਕੇ ਹਵਾਲੇ ਕਰ ਕੇ।
ਤੂ ਕਹਾਂ ਹੈ ਮੁਝੇ ਨੀਂਦੋਂ ਕੇ ਹਵਾਲੇ ਕਰ ਕੇ।

ਮੇਰਾ ਆਂਗਨ ਤੋ ਬਗ਼ੈਰ ਤੇਰੇ ਮਹਿਕਤਾ ਹੀ ਨਹੀਂ
ਬਾਰਹਾ ਦੇਖਾ ਹੈ ਫੂਲੋਂ ਕੇ ਹਵਾਲੇ ਕਰ ਕੇ।

ਏਕ ਗੁਮਨਾਮ ਜਜ਼ੀਰੇ ਮੇਂ ਉਤਰ ਜਾਊਂਗਾ
ਅਪਨੀ ਕਸ਼ਤੀ ਕਭੀ ਲਹਿਰੋਂ ਕੇ ਹਵਾਲੇ ਕਰ ਕੇ।

ਕੈਸਾ ਸੂਰਜ ਥਾ ਕਿ ਫਿਰ ਲੌਟ ਕੇ ਆਯਾ ਹੀ ਨਹੀਂ
ਚਾਂਦ ਤਾਰੇ ਮੇਰੀ ਰਾਤੋਂ ਕੇ ਹਵਾਲੇ ਕਰ ਕੇ।

ਮੁਝ ਕੋ ਮਾਲੂਮ ਥਾ ਇਕ ਰੋਜ਼ ਚਲਾ ਜਾਏਗਾ
ਵੋਹ ਮੇਰੀ ਉਮਰ ਕੋ ਯਾਦੋਂ ਕੇ ਹਵਾਲੇ ਕਰ ਕੇ।

ਘਰ ਕੀ ਵੀਰਾਨੀ ਬਦਲ ਡਾਲੀ ਹੈ ਰੌਨਕ ਮੇਂ
ਹਸਨ
ਸਹਨ ਕਾ ਪੇੜ ਪਰਿੰਦੋਂ ਕੇ ਹਵਾਲੇ ਕਰ ਕੇ।
=====
ਗ਼ਜ਼ਲ
ਉਸ ਕਾ ਖ਼ਤ ਹੈ ਮੇਰੇ ਨਾਮ ਆਯਾ ਹੁਯਾ।
ਕਿਤਨਾ ਖ਼ੁਸ਼ ਹੂੰ ਕਿਤਨਾ ਘਬਰਾਯਾ ਹੁਯਾ।

ਖ਼ੁਸ਼ਕ ਪੱਤੋਂ ਸੇ ਢਕੇ ਤਾਲਾਬ ਮੇਂ
ਹੈ ਖ਼ਿਜ਼ਾਂ ਕਾ ਚਾਂਦ ਦਫ਼ਨਾਯਾ ਹੁਯਾ।

ਘਰ ਮੇਂ ਭੀ ਹੈ ਚਿਹਰਾ ਖੋ ਜਾਨੇ ਕਾ ਡਰ
ਆਈਨਾ ਹੈ ਦਰ ਪੇ ਲਟਕਾਯਾ ਹੁਯਾ।

ਚਾਂਦਨੀ ਰਾਤੋਂ ਮੇਂ ਹੋਗਾ ਸਰਖ਼ਰੂ
ਜੋ ਸਮੰਦਰ ਕਾ ਹੈ ਠੁਕਰਾਯਾ ਹੁਯਾ।

ਖ਼ਵਾਬ ਸਾਕਤ * ਹੋ ਗਯਾ ਹੈ ਆਂਖ ਮੇਂ
ਜੈਸੇ ਕੋਈ ਸ਼ਹਿਰ ਪਥਰਾਯਾ ਹੁਯਾ।

ਉਸ ਕੋ ਬਿਨ ਦੇਖੇ ਗੁਜ਼ਰ ਜਾਤਾ ਹੂੰ ਮੈਂ
ਇਨ ਦਿਨੋਂ ਹੈ ਦਿਲ ਕੋ ਸਮਝਾਯਾ ਹੁਯਾ।

ਬਾਰਹਾ ਦੇਖਾ ਹੈ ਉਸ ਕੋ ਗ਼ੌਰ ਸੇ
ਵੋਹ ਹੈ ਜੈਸੇ ਚਾਂਦ ਸੇ ਆਯਾ ਹੁਯਾ।
=====
ਗ਼ਜ਼ਲ
ਕੋਈ ਐਸਾ ਹਲ ਨਿਕਾਲੇਂ ਸਿਲਸਿਲਾ ਯੂੰ ਹੀ ਰਹੇ।
ਮਰ ਭੀ ਜਾਏਂ ਤੋ ਹਮਾਰਾ ਰਾਬਤਾ ਯੂੰ ਹੀ ਰਹੇ।

ਚਲਤੀ ਜਾਏ ਕਸ਼ਤੀ ਯੂੰ ਹੀ ਬਾਦਬਾਂ ਖੋਲ੍ਹੇ ਹੁਏ,
ਯੇ ਜਜ਼ੀਰੇ, ਯੇ ਧੂੰਆਂ, ਆਬ ਓ ਹਵਾ ਯੂੰ ਹੀ ਰਹੇ।

ਖ਼ਤਮ ਹੋ ਜਾਏ ਦੁਖੋਂ ਕਾ ਯੇ ਪਹਾੜੀ ਸਿਲਸਿਲਾ
ਔਰ ਕ਼ਾਯਮ ਦੋ ਦਿਲੋਂ ਕਾ ਹੌਸਲਾ ਯੂੰ ਹੀ ਰਹੇ।

ਮੇਰੀ ਆਂਖੋਂ ਮੇਂ ਸਦਾ ਖਿਲਤੇ ਰਹੇਂ ਅਸ਼ਕੋਂ ਕੇ ਫੂਲ,
ਔਰ ਤੇਰੇ ਮਾਸੂਮ ਹੋਂਟੋਂ ਪਰ ਦੁਆ ਯੂੰ ਹੀ ਰਹੇ।
======
ਗ਼ਜ਼ਲ
ਕੌਨ ਆਯਾ ਇਧਰ ਉਧਰ ਦੇਖਾ।
ਫੂਲ ਜਬ ਅਪਨੀ ਮੇਜ਼ ਪਰ ਦੇਖਾ।

ਉਸ ਕੋ ਮੌਸਮ ਕੇ ਸਾਥ ਆਨਾ ਥਾ
ਪੱਤਾ ਪੱਤਾ ਸ਼ਜਰ ਸ਼ਜਰ ਦੇਖਾ।

ਕਮਰੇ ਜੈਸੀ ਉਦਾਸੀ ਬਾਹਰ ਭੀ
ਜਬ ਭੀ ਖਿੜਕੀ ਸੇ ਝਾਂਕ ਕਰ ਦੇਖਾ।

ਆਂਖ ਲਗਤੇ ਹੀ ਖ਼ਵਾਬ ਦੇਖਾ ਔਰ
ਖ਼ਵਾਬ ਮੇਂ ਰੋਜ਼ ਅਪਨਾ ਘਰ ਦੇਖਾ।

ਉਸ ਨੇ ਕਲ ਸ਼ਾਮ ਫੂਲ ਕਯਾ ਭੇਜੇ
ਆਈਨਾ ਮੈਨੇ ਰਾਤ ਭਰ ਦੇਖਾ।

ਚਾਂਦਨੀ ਰਾਤ ਹੋ ਕਿ ਧੂਪ
ਹਸਨ
ਅਪਨਾ ਸਾਯਾ ਹੀ ਹਮ ਸਫ਼ਰ ਦੇਖਾ।
********
ਔਖੇ ਸ਼ਬਦਾਂ ਦੇ ਅਰਥ - ਆਤਿਸ਼ ਫਸ਼ਾਂ
ਜਵਾਲਾ ਮੁਖੀ, ਆਸੇਬ ਭੂਤ-ਪ੍ਰੇਤ ਦਾ ਅਸਰ, ਨਹਾਂ - ਲੁਕਿਆ ਹੋਇਆ, ਜ਼ਰ ਪੈਸਾ, ਸਾਕਤ ਖ਼ਮੋਸ਼, ਸ਼ਜਰ ਰੁੱਖ
********
ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ
ਤਨਦੀਪ ਤਮੰਨਾ

Friday, March 1, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਡਾ: ਰਵਿੰਦਰ ਜੀ - ਨਜ਼ਮਾਂ - ਭਾਗ ਪਹਿਲਾ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਡਾ: ਰਵਿੰਦਰ
ਜਨਮ: ਬਟਾਲਾ
23 ਜੁਲਾਈ, 1950
ਅਜੋਕਾ ਨਿਵਾਸ: ਬਟਾਲਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਾਵਿ ਸੰਗ੍ਰਹਿ- ਆਪਣੀ ਉਡੀਕ ਵਿਚ, ਨਦੀ ਪੌਣ ਖ਼ੁਸ਼ਬੋ, ਬੰਸਰੀ ਉਦਾਸ ਹੈ, ਇਕ ਜੰਗਲ ਮੇਰੇ ਅੰਦਰ, ਆਲ੍ਹਣੇ ਘਰ ਪਿੰਜਰੇ, ਮੇਰੇ ਲਈ ਨਾ ਰੁਕੋ, ਕਵਿਤਾ ਮੇਰੇ ਨਾਲ਼ ਨਾਲ਼ (ਸਮੁੱਚੀ ਸ਼ਾਇਰੀ ਦਾ ਸੰਗ੍ਰਹਿ ) ਬਾਂਸੁਰੀ ਕਯਾ ਗੀਤ ਗਾਏ (ਹਿੰਦੀ ਅਨੁਵਾਦ),
Footloose Fragrance (ਅੰਗਰੇਜ਼ੀ ਅਨੁਵਾਦ) ਪ੍ਰਕਾਸ਼ਿਤ ਹੋ ਚੁੱਕੇ ਹਨ।
ਸੰਪਾਦਨਾ: ਮਾਸਿਕ ਅੰਬਰ, ਤ੍ਰੈਮਾਸਿਕ ਵਿਕਲਪ। ਅੱਜ ਕੱਲ੍ਹ ਤ੍ਰੈਮਾਸਿਕ ਅਜੋਕੇ ਸ਼ਿਲਾਲੇਖ ਦੀ ਸੰਪਾਦਨਾ ਕਰ ਰਹੇ ਹਨ।
ਮਾਣ- ਸਨਮਾਨ:- ਡਾ: ਸਾਹਿਬ ਨੂੰ ਸਾਹਿਤਕ ਸੇਵਾਵਾਂ ਬਦਲੇ ਮੋਹਨ ਸਿੰਘ ਮਾਹਿਰ ਇਨਾਮ, ਨਰਿੰਜਨ ਸਿੰਘ ਨੂਰ ਯਾਦਗਾਰੀ ਇਨਾਮ, ਸ਼ਿਵ ਕੁਮਾਰ ਯਾਦਗਾਰੀ ਇਨਾਮ, ਬਾਵਾ ਲਾਲ ਸਾਹਿਤਕ ਮੰਚ ਇਨਾਮ ਅਤੇ ਸਮੇਂ ਸਮੇਂ ਦੇਸ਼ ਵਿਦੇਸ਼ ਦੀਆਂ ਪ੍ਰਤਿਨਿਧ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
------
ਦੋਸਤੋ! ਮੈਨੂੰ ਇਹ ਦੱਸਦਿਆਂ  ਬੜੀ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬੀ ਕਵਿਤਾ ਵਿਚ ਬੇਹੱਦ ਮਕ਼ਬੂਲ ਨਾਮ ਡਾ: ਰਵਿੰਦਰ ਜੀ ਨੇ ਚੰਦ ਬਹੁਤ ਹੀ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਘੱਲ ਕੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਡਾ: ਸਾਹਿਬ ਨੇ 1977 ਤੋਂ ਬਟਾਲੇ ਵਿਚ ਬੱਚਿਆਂ ਦੇ ਮਾਹਿਰ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ। ਉਹ ਲੱਗਭਗ ਚਾਰ ਦਹਾਕੇ  ਤੋਂ ਕਵਿਤਾ ਲਿਖ ਰਹੇ ਹਨ। ਉਹਨਾਂ ਦੀਆਂ ਨਜ਼ਮਾਂ ਪੰਜਾਬੀ ਦੇ ਸਭ ਪ੍ਰਮੁੱਖ ਪਰਚਿਆਂ ਅਤੇ ਹਿੰਦੀ, ਉਰਦੂ ਅਤੇ ਅੰਗਰਜ਼ੀ ਭਾਸ਼ਾ ਵਿਚ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ।
------
ਉਹਨਾਂ ਨੇ ਬਹੁਤ ਸਾਰੀਆਂ ਰਾਸ਼ਟਰੀ/ ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿਚ ਭਾਗ ਲਿਆ ਅਤੇ ਦੂਰਦਰਸ਼ਨ
, ਰੇਡੀਓ ਅਤੇ ਹੋਰ ਰਾਸ਼ਟਰੀ ਪੱਧਰ ਦੇ ਕਵੀ ਦਰਬਾਰਾਂ ਵਿਚ ਸ਼ਮੂਲੀਅਤ ਕੀਤੀ ਹੈ। ਜਦੋਂ ਡਾ: ਸਾਹਿਬ ਦੀਆਂ ਨਜ਼ਮਾਂ ਈਮੇਲ ਰਾਹੀਂ ਆਈਆਂ ਤਾਂ ਉਹਨਾਂ ਦੀ ਫ਼ੋਟੋ ਵੇਖਦਿਆਂ ਹੀ ਯਾਦ ਆ ਗਿਆ ਕਿ ਮੈਂ ਡਾ: ਸਾਹਿਬ ਨੂੰ ਬਚਪਨ ਵਿਚ ਦੂਰਦਰਸ਼ਨ ਅਤੇ ਸਾਹਿਤਕ ਮੰਚਾਂ ਤੋਂ ਮੁਸ਼ਾਇਰਿਆਂ ਦੀ ਸੰਚਾਲਨਾ ਅਤੇ ਸਦਾਰਤ ਕਰਦਿਆਂ ਵੇਖਿਆ ਹੋਇਆ ਸੀ। ਉਹਨਾਂ ਦੀ ਹਾਜ਼ਰੀ ਆਰਸੀ ਪਰਿਵਾਰ ਦਾ ਸੁਭਾਗ ਹੈ। ਅੱਜ ਦੀ ਇਸ ਪੋਸਟ ਵਿਚ ਉਹਨਾਂ ਦੀਆਂ ਨਜ਼ਮਾਂ ਤਿੰਨ ਭਾਗਾਂ ਵਿਚ ਵੰਡ ਕੇ ਪੋਸਟ ਕਰ ਰਹੀ ਹਾਂ...... ਆਰਸੀ ਪਰਿਵਾਰ ਵਿਚ ਰੂਹ ਤੋਂ ਜੀ ਆਇਆਂ ਨੂੰ ਡਾ: ਸਾਹਿਬ ਜੀਓ....:) ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ
********
ਨਾਂ ਤਖ਼ਤੀ

ਨਜ਼ਮ
ਮੇਰੇ ਘਰ ਦੇ ਬਾਹਰ
ਮੇਰੇ ਨਾਂ ਦੀ ਕੋਈ
ਨਾਂ ਤਖ਼ਤੀ ਨਹੀਂ

ਨਾਂ ਤਖ਼ਤੀ ਤਾਂ ਉੱਥੇ ਲੱਗੇ
ਆਪਣੇ ਸਭ ਕੁਝ ਨਾਲ਼
ਜਿੱਥੇ ਕੋਈ ਵੱਸੇ
ਏਥੇ ਤਾਂ ਮੈਂ
ਬਸ ਇਕ ਟੁਕੜਾ ਰਹਿੰਦਾ
ਬਾਕੀ ਸਭ ਕੁਝ ਤਾਂ ਰਹਿੰਦਾ
ਮੋਈਆਂ ਮਹਿਬੂਬਾਂ
ਲੰਘੇ ਮੌਸਮ
ਯਾਰਾਂ ਦੇ ਚੇਤੇ ਵਿਚ
ਕੁਝ ਆਪਣੇ ਅੰਦਰਲੇ ਨੇਰ੍ਹੇ
ਕੁਝ ਜਗਮਗ ਮਹਿਲਾਂ ਵਿਚ
ਜਿਸ ਦੇ ਮਾਲਕ ਵੀ ਨਾ ਜਾਨਣ
ਉਹਨਾਂ ਦੇ ਘਰ ਰਹਿੰਦੇ
ਇਸ ਮਹਿਮਾਨ ਦਾ ਪਤਾ ਟਿਕਾਣਾ

ਨਾਂ ਤਖ਼ਤੀ ਤਾਂ ਉੱਥੇ ਲੱਗੇ
ਜਿੱਥੋਂ ਦੇ ਸਭ ਦੁੱਖ ਸੁਖ
ਤੇਰੇ ਆਪਣੇ ਹੋਵਣ
ਜਿੱਥੋਂ ਹੋਵੇ ਤੇਰੀ ਪਛਾਣ

ਏਥੇ ਤਾਂ ਤੂੰ
ਇਕ ਚਿਹਰੇ ਤੋਂ ਵੱਧ ਕੇ ਕੁਝ ਨਹੀਂ
ਚਿਹਰਾ ਜੋ
ਬੱਸ ਤੁਰਦੇ ਫਿਰਦੇ ਜਿਸਮ ਦਾ ਹਿੱਸਾ
ਇਹ ਚਿਹਰਾ ਨਾ ਦੱਸੇ
ਤੇਰੇ ਅੰਦਰਲੇ ਮੌਸਮ ਦਾ ਹਾਲ
ਹਰ ਇਕ ਨੂੰ ਤੂੰ ਹੱਸ ਕੇ ਮਿਲਦਾ
ਆਪਣੇ ਗਲ਼ ਲੱਗ ਰੋਂਦਾ

 ਨਾਂ ਤਖ਼ਤੀ ਤਾਂ ਦੱਸੇ
ਤੇਰੇ ਅਹੁਦੇ ਸਨਦਾਂ
ਇਹ ਨਾ ਦੱਸੇ
ਕਿੰਨਾ ਪੂਰਾ ਕਿੰਨਾ ਅਧੂਰਾ
ਕਿੰਨਾ ਸ਼ਾਤਰ ਕਿੰਨਾ ਕਮੀਨਾ
ਘਰ ਵਿਚ ਵੱਸਣ ਵਾਲਾ

ਥਾਂ ਥਾਂ ਤੇ
ਖਿੱਲਰੇ ਵੰਡੇ ਬੰਦੇ ਦੀ
ਕਿੱਥੇ ਲੱਗੇ ਨੇਮ ਪਲੇਟ
ਕਿੱਥੇ ਕੋਈ ਦਸਤਕ ਦੇਵੇ
ਕਿੱਥੋਂ ਉਹਨੂੰ
ਜਦ ਜੀ ਚਾਹਵੇ ਲੱਭੇ ਕੋਈ

ਜੇ ਮੇਰੇ ਲਈ ਕੋਈ ਨੁੱਕਰ
ਅਜੇ ਵੀ ਖ਼ਾਲੀ ਤੇਰੇ ਅੰਦਰ
ਉੱਥੇ ਲਾ ਲੈ ਮੇਰੇ ਨਾਂ ਦੀ ਤਖ਼ਤੀ
ਮੇਰੀ ਨੇਮ ਪਲੇਟ
ਇਹੋ ਮੇਰਾ ਪਤਾ ਟਿਕਾਣਾ
ਇਹੋ ਮੇਰੀ ਪਹਿਚਾਣ
ਇੱਟਾਂ ਕੰਧਾਂ ਵਾਲੇ ਘਰ ਵਿਚ
ਮੈਂ ਨਾ ਰਹਿੰਦਾ
ਜੋ ਰਹਿੰਦਾ
ਉਸਦਾ ਨਾਂ ਮੈਂਨਹੀਂ
===
ਬੱਚੇ ਵੇਚਣ ਵਾਲ਼ੇ
ਨਜ਼ਮ
ਇਸ ਮੰਡੀ ਵਿਚ
ਅਸੀਂ ਵੇਚਦੇ ਹਾਂ ਬੱਚੇ
ਹਰ ਉਮਰ ਦੇ
ਪੜ੍ਹੇ ਲਿਖੇ ਅਨਪੜ੍ਹ
ਤੁਹਾਡੀ ਲੋੜ ਅਨੁਸਾਰ
ਗੋਦ ਲੈਣ ਲਈ
ਤੁਹਾਡੇ ਖੇਤਾਂ ਕਾਰਖ਼ਾਨਿਆਂ
ਕਾਲਜਾਂ ਹਸਪਤਾਲਾਂ
ਹਰ ਤਰ੍ਹਾਂ ਦੇ ਅਦਾਰਿਆਂ ਲਈ

ਅਸੀਂ ਤਿਆਰ ਕਰਦੇ ਹਾਂ ਬੱਚੇ
ਆਗਿਆਕਾਰੀ ਸੁਸ਼ੀਲ ਮਿਹਨਤੀ
ਹਰ ਉਜਰਤ
ਖਿੜੇ ਮੱਥੇ ਕਬੂਲਣ ਵਾਲੇ
ਉਹਨਾਂ ਦਾ ਬਚਪਨ ਜਵਾਨੀ
ਸਾਂਭ ਸੰਵਾਰ ਕੀਤੇ
ਉਹ ਪੂਰੇ ਤਿਆਰ
ਤੁਹਾਡੇ ਨਿੱਤ ਬਦਲਦੇ
ਮਿਆਰਾਂ ਅਨੁਸਾਰ

ਅਜੇ ਚੱਖਿਆ ਨਹੀਂ
ਇਹਨਾਂ ਮੁੰਡਿਆਂ
ਐਸ਼ ਪ੍ਰਸਤੀ ਦਾ ਸੁਆਦ
ਅਜੇ ਲੱਗੀ ਨਹੀਂ
ਇਹਨਾਂ ਕੁੜੀਆਂ ਨੂੰ
ਜ਼ਮਾਨੇ ਦੀ ਹਵਾ
ਅਜਿਹਾ ਨਵਾਂ ਨਕੋਰ
ਵਧੀਆ ਸਸਤਾ ਮਾਲ
ਹੋਰ ਕਿੱਥੋਂ ਮਿਲੇਗਾ

ਅਸੀਂ ਨਸਲ ਦਰ ਨਸਲ
ਤੁਹਾਡੀ ਖ਼ਰੀਦਦਾਰੀ
ਗ਼ੁਲਾਮੀ ਲਈ
ਹੱਥ ਬੰਨ੍ਹ ਖੜ੍ਹੇ
ਵੱਛੇ ਪਿੱਛੇ ਗਾਂ
ਬੱਚਿਆਂ ਪਿੱਛੇ ਬਾਪ ਤੇ ਮਾਂ
ਹੌਲ਼ੀ ਹੌਲ਼ੀ
ਪੂਰਾ ਵਾੜਾ ਤੁਹਾਡੇ ਨਾਂ

ਆਓ ਖ਼ਰੀਦੋ
ਕਿਰਾਏ ਤੇ ਲਓ
ਜਿੰਨੀ ਦੇਰ ਲਈ ਚਾਹੀਦੇ
ਸਾਡੇ ਬੱਚੇ
ਉਹ ਆਪ ਤੁਹਾਡੇ ਪਟੇ
ਗਲ਼ਾਂ ਚ ਪਾਉਣ ਨੂੰ ਤਿਆਰ
ਬਹੁਤ ਨਿਗੂਣੇ ਲਾਲਚਾਂ ਲਈ
ਫ਼ਿਕਰ ਨਾ ਕਰੋ
ਉਹ ਆਪਣੀ ਮਾਂ ਬੋਲੀ ਚ ਗੱਲਾਂ ਕਰਕੇ
ਤੁਹਾਨੂੰ ਸ਼ਰਮਿੰਦਾ ਨਹੀਂ ਕਰਨਗੇ
ਕਦੀ ਮਾਣ ਨਹੀਂ ਕਰਨਗੇ
ਪਿੱਛੇ ਰਹਿ ਗਏ
ਪਿੰਡ ਦੀ ਮਿੱਟੀ ਤੇ
ਤੁਹਾਡੀ ਗ਼ੁਲਾਮੀ ਨੂੰ
ਤੁਹਾਡਾ ਅਹਿਸਾਨ ਮੰਨਣਗੇ

ਸਾਡੇ ਕੋਲ਼
ਉਹਨਾਂ ਨੂੰ ਦੇਣ ਲਈ
ਹੋਰ ਹੈ ਵੀ ਕੀ ਸੀ
ਉਹਨਾਂ ਨੂੰ
ਵਿਕਣ ਜੋਗੇ ਕਰਨ ਤੋਂ ਸਿਵਾ
ਉਹ ਆ ਰਹੇ ਨੇ ਆਪ
ਤੁਹਾਡੇ ਜਗਮਗ ਕਰਦੇ ਬਜ਼ਾਰਾਂ ਵਿਚ
ਆਪਣਾ ਮੁੱਲ ਪਵਾਉਣ

ਅਸੀਂ ਭੇਜ ਰਹੇ ਹਾਂ
ਤੁਹਾਨੂੰ ਹੋਰ ਵੱਡਾ ਬਣਾਉਣ
ਤੁਹਾਡੇ ਸ਼ਕਤੀਸ਼ਾਲੀ ਰਾਜ ਦੀਆਂ ਨੀਹਾਂ
ਹੋਰ ਪੱਕੀਆਂ ਕਰਨ
ਦੁੱਧ ਮੱਖਣਾਂ ਨਾਲ਼ ਪਲ਼ੀਆਂ ਜਵਾਨੀਆਂ
ਰੌਸ਼ਨ ਦਿਮਾਗ਼
ਖ਼ੂਬਸੂਰਤ ਅਣਛੋਹ ਮੂਰਤਾਂ
ਸਿਰਫ਼ ਚੰਦ ਸਿੱਕਿਆਂ
ਰੰਗੀਨ ਸੁਪਨਿਆਂ ਦੇ ਇਵਜ਼

ਤੁਹਾਨੂੰ ਮੰਡੀ ਆਉਣ ਦੀ ਵੀ
ਕੋਈ ਲੋੜ ਨਹੀਂ
ਸਭ ਸਮਾਨ
ਆਪਣੇ ਖ਼ਰਚੇ ਤੇ
ਆਪਣੇ ਆਪ
ਤੁਹਾਡੇ ਘਰ ਪਹੁੰਚੇਗਾ

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਡਾ: ਰਵਿੰਦਰ ਜੀ - ਨਜ਼ਮਾਂ - ਭਾਗ ਦੂਜਾ



ਮੁਰਦਿਆਂ ਦੀ ਉਡੀਕ
ਨਜ਼ਮ
ਬਹੁਤ ਡਰ ਆਉਂਦਾ ਹੈ
ਮੁਰਦਾਘਰ ਦੀ ਇਕੱਲ ਤੋਂ
ਵੈਸੇ ਬਹੁਤ ਨੇ ਏਥੇ ਆਪਣੇ ਜਿਹੇ
ਬਕਸਿਆਂ ਚ ਬੰਦ ਕਰਦੇ ਉਡੀਕ
ਆਖ਼ਰੀ ਦਰਸ਼ਨ ਲਈ ਆ ਰਹੇ
ਜੀ ਜਾਨ ਤੋਂ ਪਿਆਰੇ ਰਿਸ਼ਤਿਆਂ ਦੀ


ਉਡੀਕ ਤਾਂ ਬੰਦੇ ਨੂੰ
ਜਿਉਂਦਿਆਂ ਮਾਰ ਸੁੱਟੇ
ਮੁਰਦਿਆਂ ਦੀ ਉਡੀਕ ਤਾਂ
ਸਚਮੁੱਚ ਬੜੀ ਭਿਆਨਕ
ਨਾ ਬੋਲ ਹੋਏ
ਨਾ ਰੋਇਆ ਚੀਕਿਆ ਜਾਵੇ
ਨਾ ਡਰ ਦਾ ਪਰਛਾਵਾਂ ਚਿਹਰੇ ਤੇ
ਨਾ ਮਿਲਣ ਦੀ ਤੜਪ ਕੋਈ


ਬੜਾ ਚੰਗਾ ਹੈ
ਬੋਟ ਆਲ੍ਹਣੇ ਚੋਂ ਨਿੱਕਲ਼
ਉੱਡਣ ਆਪਣੇ ਅਸਮਾਨ ਵਿਚ
ਘਰ ਆਲ੍ਹਣੇ ਬਣਾਉਣ
ਕਿਸੇ ਧਰਤੀ ਕਿਸੇ ਵੀ ਰੁੱਖ ਤੇ
ਕਦੀ ਨਾ ਮੁੜਨ ਬੇਸ਼ਕ ਘਰਾਂ ਨੂੰ


ਸਾਨੂੰ ਵੀ ਤਾਂ ਖੁੱਲ੍ਹ ਹੋਵੇ
ਮਨ ਮਰਜ਼ੀ ਨਾਲ ਮਰਨ ਦੀ
ਬਿਨਾਂ ਕਿਸੇ ਰਸਮ ਦੇ ਤੁਰ ਜਾਣ ਦੀ
ਬਿਨਾਂ ਅਹਿਸਾਨ ਚੁੱਕਿਆਂ
ਤੁਖ਼ਮਾਂ ਵਾਰਸਾਂ ਦਾ
ਚਿਖ਼ਾ ਨੂੰ ਦਾਗ਼ ਦੇਣ ਲਈ


ਜੇ ਬੋਟ ਰਹਿ ਨਾ ਸੱਕਣ ਆਲ੍ਹਣੇ
ਜੇ ਪੰਛੀ ਭਾਲ਼ਦੇ
ਉੱਡਣ ਲਈ ਵੱਖਰਾ ਅਕਾਸ਼
ਸਿਵੇ ਦੀ ਅੱਗ ਵੀ
ਫਿਰ ਕਿਉਂ ਉਡੀਕੇ
ਖ਼ਾਨਦਾਨ ਦੇ ਚਿਰਾਗ਼ ਹੱਥੋਂ ਅੰਤਿਮ ਸੰਸਕਾਰ
ਕਿਉਂ ਰਾਹ ਵੇਖਣ ਬੇਜਾਨ ਜਿਸਮ
ਹਰੀਆਂ ਵਾਦੀਆਂ ਚ ਚਰਦੇ ਘੋੜਿਆਂ ਦਾ
ਖੁੱਲ੍ਹੇ ਅਸਮਾਨ
ਲੁੱਡੀਆਂ ਮਾਰਦੇ ਕਬੂਤਰਾਂ ਦਾ


ਜੇ ਜਿਉਂਦੇ ਜਾਗਦੇ
ਨਾ ਆਸ ਰੱਖੀ ਕਿਸੇ ਤੇ
ਤਾਂ ਹੁਣ ਕਿਉਂ
ਰਿਸ਼ਤਿਆਂ ਦੀ ਡੋਰ
ਪ੍ਰਵਾਸੀ ਪੰਛੀਆਂ ਦੇ ਪੈਰੀਂ ਬੰਨ੍ਹੀਏ


ਉਂਝ ਹੈ ਤਾਂ ਬੜਾ ਔਖਾ
ਮੁਰਦਾ ਘਰ ਦੇ ਯਖ਼ ਦਰਾਜ਼ਾਂ ਚੋਂ
ਰਿਸ਼ਤਿਆਂ ਦਾ ਨਿੱਘ ਲੱਭਣਾ
ਚਿਖ਼ਾ ਨੂੰ ਅੱਗ ਵਿਖਾਉਣ ਲਈ
ਪ੍ਰਦੇਸੀ ਮੁਆਤਿਆਂ ਦੀ ਉਡੀਕ ਕਰਨਾ
====
ਸਮੁੰਦਰ ਕੰਢੇ
ਨਜ਼ਮ
ਖੜ੍ਹਾ ਹਾਂ ਸਮੁੰਦਰ ਕੰਢੇ
ਠੰਡੀ ਰੇਤ ਉੱਤੇ
ਨੰਗੇ ਪੈਰੀਂ

 ਲਹਿਰ ਆਉਂਦੀ
ਥੋੜ੍ਹਾ ਜਿਹਾ ਡੋਬ ਕੇ ਪਰਤ ਜਾਂਦੀ
ਹਰ ਵਾਰ ਲੱਗੇ
ਪੈਰਾਂ ਹੇਠਲੀ ਜ਼ਮੀਨ ਖਿਸਕੇ
ਪੈਰ ਤਿਲ੍ਹਕਦੇ
ਫਿਰ ਅਗਲੀ ਲਹਿਰ ਉਡੀਕਦਾ
ਪੈਰਾਂ ਹੇਠ
ਖੁਰਦੀ ਜ਼ਮੀਨ ਮਹਿਸੂਸਦਾ
ਲਹਿਰਾਂ ਚ ਘੁਲ਼ ਘੁਲ਼ ਜਾਂਦਾ

 ਤੂੰ ਜਿੰਨੀ ਵਾਰ ਆਉਂਦੀ
ਮੇਰਾ ਕੁਝ ਨਾ ਕੁਝ
ਖੋਰ ਲੈ ਜਾਂਦੀ
ਫਿਰ ਵੀ ਤੇਰੀ ਹਰ ਮਿਲ਼ਣੀ ਉਡੀਕਦਾ
ਹਰ ਵਾਰ ਥੋੜ੍ਹਾ ਜਿਹਾ ਹੋਰ
ਤੇਰੇ ਹੱਥੋਂ ਖੁਰ ਜਾਂਦਾ
ਥੋੜ੍ਹਾ ਜਿਹਾ ਹੋਰ
ਤੇਰੇ ਵਿਚ ਘੁਲ਼ ਜਾਂਦਾ

ਆਪੋ ਆਪਣੇ
ਦਾਇਰਿਆਂ ਚ ਸਿਮਟ
ਆਪੋ ਆਪਣੇ
ਘਰ ਵਾਪਸ ਆ ਕੇ
ਤੂੰ ਫੇਰ
ਲਹਿਰ ਲਹਿਰ ਸਮੁੰਦਰ....
ਮੈਂ ਫੇਰ
ਕਿਨਾਰੇ ਖੜ੍ਹਾ
ਉਡੀਕ.... ਉਡੀਕ....
======
ਅਣਲਿਖੀਆਂ ਕਵਿਤਾਵਾਂ
ਨਜ਼ਮ
ਕਿੱਥੇ ਰਹਿ ਜਾਂਦੀਆਂ ਨੇ ਕਵਿਤਾਵਾਂ
ਜੋ ਅਸੀਂ
ਤੁਰਦੇ ਫਿਰਦੇ
ਬੱਸਾਂ ਚ ਸਫ਼ਰ ਕਰਦੇ
ਸੋਚਦੇ ਹਾਂ ਲਿਖਣ ਲਈ
ਫਿਰ ਕੋਈ ਹੋਰ
ਜ਼ਰੂਰੀ ਕੰਮ ਯਾਦ ਆਉਣ ਕਾਰਨ
ਉੱਠ ਪੈਂਦੇ ਹਾਂ
ਅਧੂਰੀਆਂ
ਅੱਗੋਂ ਪਿੱਛੋਂ ਖੁੱਲ੍ਹੀਆਂ ਛੱਡ ਕੇ

 ਜੋ ਏਨੀਆਂ ਧੱਕੜ ਹੁੰਦੀਆਂ ਨੇ
ਸਾਡੇ ਚ ਉਹਨਾਂ ਨਾਲ਼
ਤੋੜ ਨਿਭਣ ਦੀ ਹਿੰਮਤ ਨਹੀਂ ਹੁੰਦੀ
ਜੋ ਅਣਘੜਤ ਮਿੱਟੀ
ਅਲਕ ਵਛੇਰੀਆਂ 
ਅਣਛੋਹ ਮੁਟਿਆਰਾਂ ਵਾਂਗ
ਹੱਥ ਛੁਡਾ ਕੇ
ਫਿਰ ਕਦੀ ਸਹੀਆਖ
ਖਿਸਕ ਜਾਂਦੀਆਂ
ਦੂਰੋਂ ਕਾਗਜ਼ਾਂ ਤੇ ਲਿਟੀਆਂ ਮਚਲਦੀਆਂ
ਸਾਡਾ ਮੂੰਹ ਚਿੜ੍ਹਾਉਂਦੀਆਂ
ਵਿਚਾਰਾ ਸਾਬਕਾ ਕਵੀ
ਕਹਿ ਕੇ ਛੇੜਦੀਆਂ

 ਬੜਾ ਔਖਾ ਹੈ
ਇਹਨਾਂ ਨੂੰ ਕਾਬੂ ਕਰਨਾ
ਇਹਨਾਂ ਨਾਲ ਅਖ਼ੀਰ ਤੱਕ ਜਾਣਾ
ਇਹ ਸੋਚ ਕੇ
ਸੁੱਟ ਦੇਂਦਾ ਕਵੀ
ਕਾਗ਼ਜ਼ ਪੁਰਜ਼ਾ ਪੁਰਜ਼ਾ ਕਰਕੇ
ਕਦੀ ਤਾਂ ਗੇੜ ਚ ਆਉਣਗੀਆਂ
ਮੇਰੇ ਸ਼ਬਦਾਂ ਮੇਰੀ ਕ਼ਲਮ ਦੇ

 ਉਹ ਹੱਸਦੀਆਂ ਨੇ ਦੂਰੋਂ
ਕਵੀ ਦੀ ਕਲਪਨਾ ਨੂੰ ਲਲਕਾਰਦੀਆਂ
ਉਹਦੇ ਸ਼ਬਦਾਂ ਦੇ
ਖ਼ਾਲੀ ਖ਼ਜ਼ਾਨੇ ਨੂੰ ਤਰਸ ਨਾਲ਼ ਵਿਹੰਦੀਆਂ
ਉਹਦੇ ਸ਼ਿਲਪ ਦੀ ਚਲਾਕੀ ਤਾੜਦੀਆਂ


ਉਹ ਉਹਦੇ ਕੋਲ਼
ਉਦੋਂ ਆਉਣ ਦਾ ਇਕ਼ਰਾਰ ਕਰਦੀਆਂ
ਜਦੋਂ ਉਹ ਬਿਨਾਂ ਕਿਸੇ ਲੋਭ ਸਵਾਰਥ
ਇਨਾਮ ਸਨਮਾਨ ਦੀ ਲਾਲਸਾ ਤੋਂ
ਆਪਣੇ ਅੰਦਰੋਂ
ਉਹਨਾਂ ਨੂੰ ਵਾਜ ਮਾਰੇਗਾ
ਕੋਲ਼ ਬਹਿਣ ਲਈ ਆਖੇਗਾ
ਆਪਣੀ ਕ਼ਲਮ
ਉਹਨਾਂ ਹੱਥ ਫੜਾ
ਸ਼ਬਦ ਉਹਨਾਂ ਦੀ ਝੋਲੀ ਪਾ
ਜਿੱਥੇ ਮਰਜ਼ੀ ਲੈ ਜਾਣ ਲਈ
ਆਪਣਾ ਆਪ
ਉਹਨਾਂ ਹਵਾਲੇ ਕਰ ਦਏਗਾ
======
ਬਰਫ਼ੀਲਾ ਖ਼ੰਜਰ
ਨਜ਼ਮ
ਤੂੰ ਕਿੰਨਾ
ਬਦਲ ਬਦਲ ਜਾਂਦੀ ਏਂ
ਪਲ ਪਲ
ਪਹਾੜੀ ਮੀਂਹ ਦੀਆਂ ਕਣੀਆਂ
ਵਿਹੰਦਿਆਂ ਵਿਹੰਦਿਆਂ
ਨਿੱਕੇ ਨਿੱਕੇ
ਬਰਫ਼ ਦੇ ਗੋਹੜੇ ਬਣਦੀਆਂ
ਨਿੱਘੀ ਨਿੱਘੀ ਬਰਫ਼
ਛੂਹਣ ਨੂੰ
ਚੁੰਮਣ ਨੂੰ
ਅੱਖਾਂ ਤੇ ਲਾਉਣ ਨੂੰ
ਹੱਥਾਂ ਚ ਘੁੱਟਣ ਨੂੰ ਜੀਅ ਕਰਦਾ


ਹੌਲ਼ੀ ਹੌਲ਼ੀ ਤੂੰ ਸਖ਼ਤ ਹੁੰਦੀ
ਤਿਲ੍ਹਕਵੀਂ ਪਗਡੰਡੀ ਬਣਦੀ
ਛੱਤਾਂ ਤੋਂ ਲਮਕਦੀ
ਪਾਰਦਰਸ਼ੀ ਬਰਫ਼ ਦੀ ਛੁਰੀ ਬਣਦੀ
ਡਰ ਆਉਂਦਾ ਤੇਰੇ ਨੇੜੇ ਜਾਦਿਆਂ


ਕਿੰਨਾ ਬਦਲ ਬਦਲ ਜਾਂਦੀ ਤੂੰ
ਪਲ ਪਲ
ਮੀਂਹ ਦੀਆਂ ਮਾਸੂਮ ਕਣੀਆਂ ਤੋਂ
ਗ਼ੁਸੈਲ ਬਰਫ਼ੀਲੇ ਖ਼ੰਜਰ ਤੱਕ

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਡਾ: ਰਵਿੰਦਰ ਜੀ - ਨਜ਼ਮਾਂ - ਭਾਗ ਤੀਜਾ



ਖ਼ਤ ਬਨਾਮ ਮੋਬਾਇਲ ਸੁਨੇਹੇ
ਨਜ਼ਮ
ਇਹ ਖ਼ਤ ਤੈਨੂੰ ਲਿਖਣ ਲੱਗਿਆਂ
ਪਤਾ ਨਹੀਂ ਉਹ ਕਿੰਨੀ ਵਾਰੀ
ਆਪਣੇ ਅੰਦਰ ਡੁੱਬੀ ਹੋਵੇ
ਕਿੰਨੀ ਵਾਰੀ
ਜਾਗਦੀਆਂ ਅੱਖਾਂ ਵਿਚ
ਸੁਪਨਾ ਸੁਪਨਾ ਹੋਈ ਹੋਵੇ
ਕਿੰਨੀ ਵਾਰ
ਧੋ ਉਂਗਲਾਂ ਦੇ ਪੋਟੇ
ਇਕ ਇਕ ਸ਼ਬਦ ਨੂੰ ਚੁੰਮਿਆ ਹੋਵੇ
ਕਿੰਨੀ ਦੇਰ
ਲਿਫ਼ਾਫ਼ਾ ਚੁਣਨ ਚ ਲਾਈ ਹੋਵੇ
ਮੋਹਰਾਂ ਡਾਕਖ਼ਾਨੇ ਦੀਆਂ
ਵਾਂਗ ਹਥੌੜੇ ਵੱਜਣ
ਚੂਰ ਚੂਰ ਨਾ ਹੋ ਜਾਵਣ ਅਹਿਸਾਸ ਮੇਰੇ
ਤਰਲੇ ਮਾਰੇ ਹੋਣੇ ਨੇ ਹਰਕਾਰੇ ਦੇ
ਪਲ ਪਲ ਸਾਹ ਸਾਹ ਨਾਲ ਪਿਰੋ ਕੇ
ਤੇਰੇ ਤੱਕ ਖ਼ਤ
ਸੁੱਖੀ ਸਾਂਦੀ ਅੱਪੜਣ ਲਈ
ਕਿੰਨੀਆਂ ਸੁੱਖਣਾਂ ਸੁੱਖੀਆਂ ਹੋਵਣ

 ਖ਼ਤ ਆਉਂਦੇ ਤਾਂ
ਲਿਖਣ ਵਾਲ਼ੇ ਦਾ
ਕਈ ਕੁਝ ਨਾਲ਼ ਲਿਆਉਂਦੇ
ਉਸਦੇ ਹੱਥਾਂ ਸਾਹਾਂ ਬੁੱਲ੍ਹਾਂ ਦੀ ਖ਼ੁਸ਼ਬੋ
ਉਹਦੇ ਸੰਸੇ ਖ਼ੁਸ਼ੀਆਂ ਅਣਬੋਲੇ ਅਹਿਸਾਸ
ਉਹਦੇ ਵੇਖੇ ਤੇ ਅਣਵੇਖੇ ਸੁਪਨੇ
ਏਸ ਜਨਮ ਚ ਨਾ ਸਹੀ
ਅਗਲੇ ਜਨਮ
ਮਹਿਬੂਬਾ ਦਾ ਧਰਮ ਨਿਭਾਉਣ ਦੇ ਇਕਰਾਰ

 ਸਾਂਭ ਸਾਂਭ ਕੇ ਰੱਖੇ ਖ਼ਤ
ਸਰਮਾਇਆ ਬਣਦੇ
ਭਾਵੇਂ ਪੁਰਜ਼ਾ ਪੁਰਜ਼ਾ ਕਰਕੇ
ਰਾਖ਼ ਉਹਨਾਂ ਦੀ
ਤੇਜ਼ ਹਵਾਵਾਂ ਵਿਚ ਉਡਾਈਏ
ਵਹਿੰਦੀ ਨਦੀ ਦੀ ਝੋਲ਼ੀ ਪਾਈਏ
ਮਹਿਕ ਉਹਨਾਂ ਦੀ
ਫਿਰ ਵੀ ਫ਼ੈਲੀ ਰਹੇ ਚੁਫ਼ੇਰੇ

 ਪਰ ਮੋਬਾਇਲ ਸੁਨੇਹੇ
ਇਕ ਪੋਟੇ ਦੀ ਛੁਹ ਨਾਲ਼
ਬੇਗ਼ਾਨੀ ਲਿਪੀ ਵਿਚ
ਰੁੱਖੀਆਂ ਸਤਰਾਂ ਬਣਦੇ
ਕਿਸੇ ਹੋਰ ਦੇ
ਕਿਸੇ ਹੋਰ ਨਾਂ ਲਿਖੇ ਸੁਨੇਹੇ 
ਕਿਸੇ ਹੋਰ ਨੂੰ ਭੇਜੇ ਜਾਂਦੇ
ਨਾ ਕੋਈ ਚਿੰਤਾ ਪਹੁੰਚਣ ਦੀ
ਨਾ ਕੋਈ ਉਡੀਕ
ਨਾ ਕੋਈ ਛੁਹ
ਨਾ ਮਹਿਕ, ਭੁਲੇਖਾ ਕੋਲ਼ ਹੋਣ ਦਾ
ਇੱਕੋ ਪੋਟਾ ਛੂੰਹਦੇ
ਸਭ ਕੁਝ ਪੂੰਝਿਆ ਜਾਵੇ
ਅਣਦਿਸਦੀ ਰੱਦੀ ਦੇ ਡੱਬੇ ਵਿਚ ਪੈ ਜਾਵੇ
ਨਾ ਕੋਈ ਕਾਗ਼ਜ਼ ਪੁਰਜਾ ਪੁਰਜਾ
ਨਾ ਕੋਈ ਜਲ਼ੇ ਹੋਏ ਸ਼ਬਦਾਂ ਦੀ ਰਾਖ਼ ਬਚੇ

 ਖ਼ਤ ਤਾਂ ਹੋਣ ਕਬੂਤਰ ਬੀਬੇ
ਬਹਿਣ ਬਨੇਰੇ ਦਿਲ ਦੇ
ਚੁੰਮੀਏ ਲਾਡ ਲਡਾਈਏ
ਵੇਖ ਵੇਖ ਨਾ ਰੱਜੀਏ
ਇਹ ਮਸ਼ੀਨੀ ਸੁੱਖ ਸੁਨੇਹੇ
ਧੜਕਣ ਜਿਉਂ ਮਸਨੂਈ ਦਿਲ ਦੀ
ਆਪਣੇ ਅੰਦਰ ਹੁੰਦੀ ਵੀ ਬੇਗ਼ਾਨੀ ਲੱਗੇ
ਕਿਸੇ ਹੋਰ ਨਾਲ਼
ਉੱਧਲ ਗਈ ਮਹਿਬੂਬ ਜਿਹੀ
=====
ਸਾਡੇ ਪਿਤਰ
ਨਜ਼ਮ
ਜੰਗਲ ਨੂੰ ਅੱਗ ਲੱਗੀ ਤਾਂ
ਕਈ ਖੜ੍ਹੇ ਖੜੋਤੇ
ਰੁੱਖ ਸੜੇ
ਝੁਲ਼ਸੇ ਪੱਤੇ ਫੁੱਲ ਝੜੇ
ਸਦੀਆਂ ਤੋਂ ਪੌਣਾਂ ਦੇ ਬੋਲ
ਲਗਰਾਂ ਪੱਤਿਆਂ ਦੇ  ਸਾਜ਼ਾਂ ਤੇ ਗਾਉਂਦੇ
ਸੜੇ ਸਾਜ਼ਿੰਦੇ
ਯੁਗਾਂ ਯੁਗਾਂ ਤੋਂ ਬਣਦੇ ਆਏ
ਬੱਚਿਆਂ ਲਈ ਗਡੀਰੇ ਗੁੱਲੀ ਡੰਡੇ
ਤਖ਼ਤੀ ਕਾਗ਼ਜ਼ ਕ਼ਲਮ ਕਿਤਾਬਾਂ
ਛੱਤਾਂ ਲਈ ਬਾਲੇ ਸ਼ਤੀਰ
ਬੂਹੇ ਬਾਰੀਆਂ ਕੁਰਸੀ ਮੰਜੇ
ਗੱਡੇ ਹਲ਼ ਪੰਜਾਲੀ
ਗੱਭਰੂਆਂ ਲਈ ਡਾਗਾਂ ਟਕੂਏ
ਬਿਰਧਾਂ ਲਈ ਡੰਗੋਰੀ
ਮਾਂ ਦੇ ਦਾਜ ਦਾ ਪਲੰਘ ਸੰਦੂਕ
ਦਾਦੀ ਲਈ ਮਧਾਣੀ ਚਰਖ਼ਾ
ਦਾਦੇ ਦੇ ਕੇਸਾਂ ਲਈ ਕੰਘਾ

ਖੜ੍ਹੇ ਖੜੋਤੇ
ਝੁਲ਼ਸ ਗਏ ਬਜ਼ੁਰਗ ਅਸਾਡੇ
ਅਜੇ ਤਾਂ ਉਹਨਾਂ
ਸਾਡੇ ਨਾਲ਼ ਸਫ਼ਰ ਤੇ
ਆਖ਼ਰ ਤੱਕ ਜਾਣਾ ਸੀ
ਸਾਨੂੰ ਆਪਣੀ ਸੇਜ ਲਿਟਾ ਕੇ
ਸੋਨਾ ਢਾਲ਼ ਕੇ ਕੁੰਦਨ ਕਰਕੇ
ਸਾਡੇ ਤਨ ਨਾਲ ਇਕ ਮਿਕ ਹੋ ਕੇ
ਰਾਖ਼ ਦਾ ਰੂਪ ਵਟਾਉਣਾ ਸੀ
ਪੋਟਲੀਆਂ ਵਿਚ ਪੈ ਕੇ
ਸਾਡੇ ਫੁੱਲਾਂ ਦੇ ਸੰਗ
ਨਦੀਏ ਤੈਰਨ ਜਾਣਾ ਸੀ

 ਉਹਨਾਂ ਦਾ ਕੋਈ ਵਾਰਸ
ਕੋਈ ਚਿਖ਼ਾ ਨਹੀਂ
ਆਪਣੇ ਤਨ ਨੂੰ ਲਾਂਬੂ ਲਾ ਕੇ
ਆਪਣਾ ਖ਼ੁਦ ਕਰਦੇ ਸੰਸਕਾਰ
ਨਾ ਕੋਈ ਕਿਰਿਆ ਕਰਮ
ਨਾ ਕੋਈ ਭੋਗ ਰਸਮ
ਬਾਬਾਣੀਆਂ ਕਹਾਣੀਆਂ
ਨਾ ਕੋਈ ਪੁੱਤ ਸਪੁੱਤ ਕਰਾਵੇ

ਇੰਝ ਹੀ ਅਗਨੀ ਭੇਟ ਹੋਣ
ਮਿੱਟੀ ਦੇ ਜਾਏ
ਮਿੱਟੀ ਵਿਚ ਮਿੱਟੀ ਹੋ ਰਲ਼ਦੇ
ਪਿਤਰ ਅਸਾਡੇ