ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸਰਦਾਰ ਪੰਛੀ. Show all posts
Showing posts with label ਸਰਦਾਰ ਪੰਛੀ. Show all posts

Monday, August 23, 2010

ਸਰਦਾਰ ਪੰਛੀ - ਗੀਤ

ਗੀਤ

ਐਵੇਂ ਬੋਲ ਨਾ ਬਨੇਰੇ ਉੱਤੇ ਕਾਵਾਂ

ਵੇ ਸਾਡੇ ਵਿਹੜੇ ਕਿਨ੍ਹੇ ਆਉਣਾ ਏਂ।

ਇੱਥੇ ਭੁੱਲ ਕੇ ਨਾ ਆਉਂਦੀਆਂ ਹਵਾਵਾਂ,

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

-----

ਭੁੱਲ ਗਿਆ ਮਾਹੀ ਸਾਨੂੰ ਜਾ ਕੇ ਪਰਦੇਸ ਵੇ।

ਯਾਦ ਆਇਆ ਕਦੇ ਵੀ ਨਾ ਉਹਨੂੰ ਸਾਡਾ ਦੇਸ ਵੇ।

ਸਾਰ ਲਈ ਕਦੇ ਭੈਣਾਂ ਨਾ ਭਰਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਦਿਲ ਵਿਚ ਸਾਂਭੀ ਬੈਠੀ ਯਾਦ ਮਿੱਠੀ ਮਿੱਠੀ ਵੇ।

ਘੱਲਾਂ ਵੀ ਤਾਂ ਦੱਸ ਕਿੱਥੇ ਓਸ ਨੂੰ ਮੈਂ ਚਿੱਠੀ ਵੇ।

ਓਹਨੇ ਘੱਲਿਆ ਨਾ ਕੋਈ ਸਿਰਨਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਯਾਦ ਆਵੇ ਜਦੋਂ ਉਹਦਾ ਭੱਤਾ ਲੈ ਕੇ ਜਾਂਦੀ ਸਾਂ।

ਆਪਣੇ ਮੈਂ ਹੱਥੀਂ ਉਹਨੂੰ ਚੂਰੀਆਂ ਖੁਆਂਦੀ ਸਾਂ।

ਹੁਣ ਵੱਢ-ਵੱਢ ਖਾਂਦੀਆਂ ਉਹ ਥਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਉਹਨੇ ਭੁੱਲ ਕੇ ਕਦੇ ਨਾ ਕੀਤਾ ਮੈਨੂੰ ਯਾਦ ਵੇ।

ਕੀਹਦੇ ਅੱਗੇ ਕਰਾਂ ਜਾ ਕੇ ਦੱਸ ਫਰਿਆਦ ਵੇ।

ਕੀਹਨੂੰ ਦਿਲ ਦੇ ਇਹ ਜ਼ਖ਼ਮ ਵਿਖਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

-----

ਭੁੱਲ ਗਿਆ ਲੱਗੀਆਂ ਨਿਭਾਉਣ ਦੀ ਉਹ ਜਾਚ ਵੇ।

ਡਾਲਰਾਂ ਦੀ ਭੀੜ ਵਿਚ ਗਿਆ ਹੈ ਗੁਆਚ ਵੇ।

ਉਹਨੂੰ ਘੇਰ ਲਿਆ ਗੋਰੀਆਂ ਬਲਾਵਾਂ...

ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...

ਐਵੇਂ ਬੋਲ ਨਾ...

Friday, June 25, 2010

ਸਰਦਾਰ ਪੰਛੀ - ਉਰਦੂ ਰੰਗ

ਗ਼ਜ਼ਲ

ਤਵੀਲ 1 ਖ਼ਤ ਵਹੀ ਫ਼ੁਰਸਤ ਕਹਾਂ ਤਲਾਸ਼ ਕਰੇਂ।

ਵੋ ਪਹਿਲੇ ਜੈਸੀ ਮੁਹੱਬਤ ਕਹਾਂ ਤਲਾਸ਼ ਕਰੇਂ।

-----

ਵੋ ਬੂੜ੍ਹੇ ਹਾਥ ਵੋ ਸ਼ਫ਼ਕਤ 2 ਕਹਾਂ ਤਲਾਸ਼ ਕਰੇਂ।

ਹਮ ਐਸੀ ਧੂਪ ਮੇਂ ਵੋ ਛਤ ਕਹਾਂ ਤਲਾਸ਼ ਕਰੇਂ।

-----

ਹਵਾਏਂ ਆਤੀ ਥੀਂ ਬੇ-ਰੋਕ ਜਿਸ ਸੇ ਆਂਗਨ ਮੇਂ,

ਬਿਨਾ ਮੁੰਡੇਰ ਕੀ ਵੋ ਛਤ ਕਹਾਂ ਤਲਾਸ਼ ਕਰੇਂ।

-----

ਯੇ ਖਿਲਤੇ ਹੋਂਠ, ਯੇ ਜ਼ੁਲਫ਼ੇਂ, ਯਿਹ ਜਿਸਮ-ਓ-ਜਾਂ ਕੀ ਮਹਿਕ,

ਸਿਵਾ ਤੁਮ੍ਹਾਰੇ ਯਿਹ ਜੱਨਤ ਕਹਾਂ ਤਲਾਸ਼ ਕਰੇਂ।

-----

ਹਿਨਾ ਮੇਂ, ਫੂਲ ਮੇਂ, ਮੋਤੀ ਮੇਂ, ਯਾ ਕਿ ਦੀਪਕ ਮੇਂ,

ਹਮ ਅਪਨੇ ਖ਼ੂਨ ਕੀ ਰੰਗਤ ਕਹਾਂ ਤਲਾਸ਼ ਕਰੇਂ।

-----

ਹੈਂ ਜ਼ੇਵਰੋਂ ਕੀ ਤਰਹ ਬੰਦ ਹਮ ਤਿਜੋਰੀ ਮੇਂ,

ਤੁਮ੍ਹਾਰੇ ਹੁਸਨ ਕੀ, ਕ਼ੁਰਬਤ 3 ਕਹਾਂ ਤਲਾਸ਼ ਕਰੇਂ।

-----

ਵੋ ਪੱਥਰੋਂ ਕੀ ਤਰਹ ਲਫ਼ਜ਼ ਕੋ ਚਬਾਤੇ ਹੈਂ,

ਜ਼ੁਬਾਂ ਮੇਂ ਸ਼ਹਿਦ ਕੀ ਲੱਜ਼ਤ ਕਹਾਂ ਤਲਾਸ਼ ਕਰੇਂ।

-----

ਸਿਆਹ ਤਿਲ ਭੀ ਤੇਰੇ ਗਾਲ ਕਾ ਮੁਕ਼ੱਦਰ ਹੈ,

ਜੋ ਪਾਈ ਇਸ ਨੇ ਵੋ ਕ਼ਿਸਮਤ ਕਹਾਂ ਤਲਾਸ਼ ਕਰੇਂ।

-----

ਹੈਂ ਮਾਂ ਕੇ ਦੂਧ ਮੇਂ, ਰੋਟੀ ਮੇਂ, ਯਾ ਕਿਤਾਬੋਂ ਮੇਂ,

ਲਹੂ ਮੇਂ ਜ਼ਹਿਰ ਕੀ ਸ਼ਿਰਕਤ ਕਹਾਂ ਤਲਾਸ਼ ਕਰੇਂ।

-----

ਯਹੀਂ ਕਹੀਂ ਵੋ ਜਗਹ ਥੀ ਜਹਾਂ ਪੇ ਖ਼ੁਦ ਹਮ ਨੇ,

ਮਿਲਾਈ ਖ਼ਾਕ ਮੇਂ ਹਸਰਤ ਕਹਾਂ ਤਲਾਸ਼ ਕਰੇਂ।

*****
ਔਖੇ ਸ਼ਬਦਾਂ ਦੇ ਅਰਥ: ਤਵੀਲ
– ਲੰਮਾ, ਸ਼ਫ਼ਕਤ 2 – ਬਜ਼ੁਰਗਾਂ ਦੀ ਆਸੀਸ, ਕ਼ੁਰਬਤ 3 – ਨੇੜਤਾ

Friday, April 9, 2010

ਸਰਦਾਰ ਪੰਛੀ - ਉਰਦੂ ਰੰਗ

ਗ਼ਜ਼ਲ

ਹਮ ਜ਼ਿੰਦਗੀ ਕੀ ਸਾਰੀ ਕਹਾਨੀ ਸੁਨਾ ਗਏ।

ਆਇਆ ਤੁਮ੍ਹਾਰਾ ਨਾਮ ਤੋ ਪਹਿਲੂ ਬਚਾ ਗਏ।

-----

ਹਮਨੇ ਤੇਰੇ ਖ਼ਆਲ ਕੀ ਤਿਤਲੀ ਦਬੋਚ ਲੀ,

ਸਬ ਰੰਗ ਕਾਇਨਾਤ ਕੇ ਮੁੱਠੀ ਮੇਂ ਆ ਗਏ।

-----

ਪਹਿਰੋਂ ਖੜੇ ਰਹੇ ਭੀ ਤੋ ਦਸਤਕ ਨ ਦੇ ਸਕੇ,

ਅਪਨੀ ਖ਼ੁਦੀ ਕੇ ਹਾਥ ਸੇ ਹਮ ਮਾਤ ਖਾ ਗਏ।

-----

ਕ਼ਦ ਆਵਰੀ1 ਕੀ ਦਾਦ ਸਿਤਮਗਰ, ਹਮੇਂ ਭੀ ਦੇ,

ਹਮ ਭੀ ਤੇਰੀ ਸਲੀਬ ਕੇ ਕਾਂਧੇ ਤਕ ਆ ਗਏ।

-----

ਸਹਿਰਾ ਮੇਂ ਲਿਖ ਰਹਾ ਥਾ ਜੋ ਉਂਗਲੀ ਸੇ ਕੋਈ ਨਾਮ,

ਝੌਂਕੇ ਹਵਾ ਕੇ ਏਕ ਹੀ ਪਲ ਮੇਂ ਮਿਟਾ ਗਏ।

-----

ਰਹਿਤੇ ਥੇ ਦੂਰ ਦੂਰ ਕੋਈ ਹਾਦਸਾ ਨਾ ਹੋ,

ਅਬ ਹਾਦਸੋਂ ਕੇ ਖ਼ੌਫ਼ ਸੇ ਨਜ਼ਦੀਕ ਆ ਗਏ।

-----

ਬੇਬਸ ਸੀ ਦੇਖਤੀ ਰਹੀ ਯੇ ਤਲਖ਼ੀ-ਏ-ਹਯਾਤ2,

ਸੁਕ਼ਰਾਤ ਜੈਸੇ ਇਸ਼ਕ਼ ਕੀ ਮੇਰਾਜ 3 ਪਾ ਗਏ।

------

ਤੇਰਾ ਮੇਰਾ ਨਸੀਬ ਸ਼ੱਮਅ ਏਕ ਹੀ ਤੋ ਹੈ,

ਤੁਝ ਕੋ ਬੁਝਾ ਗਏ ਕਭੀ ਮੁਝ ਕੋ ਬੁਝਾ ਗਏ।

-----

ਆ ਬੈਠ ਮੇਰੇ ਸਾਮਨੇ ਮੈਂ ਰਿੰਦ-ਏ-ਖ਼ਾਸ ਹੂੰ,

ਕਮਜ਼ਰਫ਼4 ਲੋਗ ਮੈਅਕਦੇ ਸੇ ਸਾਕ਼ੀਯਾ ਗਏ।

-----

ਖ਼ੁਦ ਕੋ ਉਦਾਸ ਪਾਇਆ ਤੋ ਤਨਹਾਈ ਓੜ੍ਹ ਲੀ,

ਦੇਖਾ ਤੁਝੇ ਉਦਾਸ ਤੇਰੇ ਪਾਸ ਆ ਗਏ।

-----

‘ਪੰਛੀ’ ਸ਼ਰਾਬ ਪੀਨੇ ਮੇਂ ਅਬ ਕਿਯਾ ਮਜ਼ਾ ਰਹਾ,

ਅਬ ਮੈਅਕਦੇ ਮੇਂ ਸ਼ੈਖ਼-ਓ-ਬਰਹਿਮਨ5 ਭੀ ਆ ਗਏ।

******

ਔਖੇ ਸ਼ਬਦਾਂ ਦੇ ਅਰਥ: ਕ਼ਦ ਆਵਰੀ – ਕੱਦ ਦਾ ਲੰਮਾ ਹੋਣਾ, ਤਲਖ਼ੀ-ਏ-ਹਯਾਤ – ਜ਼ਿੰਦਗੀ ਦਾ ਕੌੜਾਪਨ, ਕਮਜ਼ਰਫ਼ – ਛੋਟੇ ਵਿਚਾਰਾਂ ਵਾਲ਼ੇ, ਸ਼ੈਖ਼-ਓ-ਬਰਹਿਮਨ – ਮੁੱਲਾ ਤੇ ਪੰਡਿਤ

Saturday, January 16, 2010

ਸਰਦਾਰ ਪੰਛੀ - ਉਰਦੂ ਰੰਗ

ਬੇਵਾ ਸ਼ੱਮਅ

ਨਜ਼ਮ

ਹਰ ਸ਼ਾਮ ਦੁਲਹਨ ਬਨ ਜਾਤੀ ਹੈ ਹਰ ਸੁੱਬਹ ਕੋ ਬੇਵਾ1 ਹੋਤੀ ਹੈ।

ਯਿਹ ਸ਼ੱਮਅ ਬਿਨਾ ਪਰਵਾਨੋਂ ਕੀ ਹਰ ਸੁੱਬਹ ਕੋ ਤਨਹਾ ਹੋਤੀ ਹੈ।

-----

ਫ਼ੀਕੀ ਰੰਗਤ, ਉਤਰਾ ਚਿਹਰਾ, ਟੂਟੀ ਚੂੜੀ, ਫ਼ੈਲਾ ਕਾਜਲ।

ਯਿਹ ਤਨਹਾਈ , ਯਿਹ ਖ਼ਾਮੋਸ਼ੀ, ਬਿਖਰੀ ਜ਼ੁਲਫ਼ੇਂ,ਮੈਲਾ ਆਂਚਲ।

ਦਰਪਨ ਸੇ ਨਜ਼ਰ ਸ਼ਰਮਾਤੀ ਹੈ ਯੂੰ ਉਲਫ਼ਤ ਰੁਸਵਾ ਹੋਤੀ ਹੈ।

ਯਿਹ ਸ਼ੱਮਅ ਬਿਨਾ ਪਰਵਾਨੋਂ ਕੀ ਹਰ ਸੁੱਬਹ ਕੋ ਤਨਹਾ ਹੋਤੀ ਹੈ।

-----

ਹਰ ਸ਼ਾਮ ਵਹੀ ਮਜਮਾ2-ਏ-ਦਿਲ, ਹਰ ਸੁੱਬਹ ਵਹੀ ਤਨਹਾਈ ਹੈ।

ਹਰ ਰਾਤ ਵਹੀ ਝੂਠੀ ਚਾਹਤ, ਹਰ ਸੁੱਬਹ ਵਹੀ ਰੁਸਵਾਈ ਹੈ।

ਬਰਬਾਦ ਜਵਾਨੀ ਹੋਤੀ ਹੈ ਬਦਨਾਮ ਤਮੰਨਾ ਹੋਤੀ ਹੈ।

ਯਿਹ ਸ਼ੱਮਅ ਬਿਨਾ ਪਰਵਾਨੋਂ ਕੀ ਹਰ ਸੁੱਬਹ ਕੋ ਤਨਹਾ ਹੋਤੀ ਹੈ।

-----

ਆਦਰਸ਼ ਹੈ ਔਰਤ ਕੀ ਹਸਤੀ, ਲੇਕਿਨ ਜੋ ਖ਼ੁਦ ਕੋ ਪਹਿਚਾਨੇ।

ਜਬ ਹੀਰਾ ਪੱਥਰ ਬਨਾ ਰਹੇ ਵੋ ਅਪਨੀ ਕ਼ੀਮਤ ਕਿਆ ਜਾਨੇ।

ਐ ਕਾਸ਼ ਕੋਈ ਮੁਝ ਸੇ ਪੂਛੇ ਇਸ ਗ਼ਮ ਕੀ ਕਸਕ3 ਕਿਆ ਹੋਤੀ ਹੈ।

ਯਿਹ ਸ਼ੱਮਅ ਬਿਨਾ ਪਰਵਾਨੋਂ ਕੀ ਹਰ ਸੁੱਬਹ ਕੋ ਤਨਹਾ ਹੋਤੀ ਹੈ।

*******

ਔਖੇ ਸ਼ਬਦਾਂ ਦੇ ਅਰਥ – ਬੇਵਾ – ਵਿਧਵਾ, ਮਜਮਾ – ਤਮਾਸ਼ਾ, ਭੀੜ. ਕਸਕ – ਪੀੜ, ਟੀਸ

Tuesday, December 8, 2009

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਜ਼ਿੰਦਗੀ ਦੀ ਪੀਂਘ ਨੂੰ ਐਸਾ ਹੁਲਾਰਾ ਆ ਗਿਆ।

ਹੁਣ ਮੇਰੇ ਪੈਰਾਂ ਦੇ ਨੇੜੇ ਹਰ ਸਿਤਾਰਾ ਆ ਗਿਆ।

-----

ਇਸ਼ਕ ਦੇ ਸਭ ਗਿਲੇ ਸ਼ਿਕਵੇ ਓਸ ਦੇ ਵਿਚ ਵਹਿ ਗਏ,

ਹੁਸਨ ਦੇ ਨੈਣਾਂ ‘ਚ ਜਦ ਇਕ ਹੰਝੂ ਖਾਰਾ ਆ ਗਿਆ।

-----

ਦੇ ਗਈ ਉਸ ਨੂੰ ਝਕਾਨੀ ਮਹਿਕ ਉਸ ਦੀ ਨਾਫ਼ ਦੀ,

ਜਿਸ ਨੂੰ ਲੱਭਦਾ ਜਾਲ਼ ਅੰਦਰ ਹਿਰਨ ਪਿਆਰਾ ਆ ਗਿਆ।

-----

ਜਾਣਦਾ ਸੀ ਉਹ ਕਿ ਉਸ ਨੂੰ ਹਰ ਕਿਸੇ ਦੁਤਕਾਰਨਾ,

ਦਰਦ ਮੇਰੇ ਕੋਲ਼ ਏਸੇ ਡਰ ਦਾ ਮਾਰਾ ਆ ਗਿਆ।

-----

ਰੋਕਿਓ ਮੇਰਾ ਜਨਾਜ਼ਾ ਪਲ ਦੋ ਪਲ ਲਈ ਰੋਕਿਓ!

ਕਰ ਲਵਾਂ ਦੀਦਾਰ ਸੱਜਣ ਦਾ ਦੁਆਰਾ ਆ ਗਿਆ।

Sunday, November 8, 2009

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਭਾਵੇਂ ਘੇਰ ਘੇਰ ਰੱਖੋ ਸੌੜੇ ਘੇਰਿਆਂ ਦੇ ਵਿਚ।

ਪੀੜ ਚੁੱਪ ਨਹੀਂ ਰਹਿੰਦੀ ਹੰਝੂ ਕੇਰਿਆਂ ਦੇ ਵਿਚ।

-----

ਕੋਈ ਲੱਭਣਾ ਵੀ ਚਾਹੇ ਤਾਂ ਮੈਂ ਹੱਥ ਨਹੀਂ ਆਵਾਂ,

ਐਸੀ ਡੁਬਕੀ ਲਗਾਵਾਂ ਨੈਣਾਂ ਤੇਰਿਆਂ ਦੇ ਵਿਚ।

-----

ਐਸੀ ਬੀਨ ਮੈਂ ਵਜਾਵਾਂ ਲੱਖਾਂ ਨਾਗਣਾਂ ਨਚਾਵਾਂ,

ਦਿਲ ਕਰਦਾ ਏ ਰਲ਼ ਜਾਂ ਸਪੇਰਿਆਂ ਦੇ ਵਿਚ।

-----

ਕਦੇ ਰੁਕੇ ਨਾ ਸੁਗੰਧ ਠੰਢੀ ਪੌਣ ਵੀ ਰੁਕੇ ਨਾ,

ਥੋਹੜੀ ਥੋਹੜੀ ਵਿੱਥ ਰਖ ਲੌ ਬਨੇਰਿਆਂ ਦੇ ਵਿਚ।

-----

ਇਕ ਹੰਝੂ ਦੀਵੇ ਵਾਂਗ ਬਾਲ਼ੋ ਪੋਟਿਆਂ ਦੇ ਉੱਤੇ,

ਇਕ ਜੁਗਨੂ ਵੀ ਕਾਫ਼ੀ ਹੈ ਹਨੇਰਿਆਂ ਦੇ ਵਿਚ।

-----

ਉਹਦੀ ਜ਼ੁਲਫ਼ ਦੇ ਰੰਗ ਵਿਚ ਰੰਗੀ ਹੋਈ ਸ਼ਾਮ,

ਉਹਦੇ ਮੁਖੜੇ ਦੀ ਲਾਲੀ ਹੈ ਸਵੇਰਿਆਂ ਦੇ ਵਿਚ।

Wednesday, September 9, 2009

ਸਰਦਾਰ ਪੰਛੀ - ਮੇਰੀਆਂ ਗੁੱਡੀਆਂ ਪਟੋਲੇ - ਗੀਤ

*************************************
ਗੀਤ

ਮੇਰੀਆਂ ਗੁੱਡੀਆਂ ਪਟੋਲੇ,

ਰੱਖ ਤਾਕਾਂ ਦੇ ਉਹਲੇ।

ਹੁਣ ਮੇਰੇ ਹੱਥ ਬਸਤਾ ਫੜਾ,

ਨੀ ਮਾਏ! ਮੈਨੂੰ ਪੜ੍ਹਨੇ ਦਾ ਚਾਅ।

-----

ਇਕ ਦੀਵਾ ਬਾਲ਼ਿਆ ਈ

ਘਰ ਦੀ ਕੰਧੋਲ਼ੀ ਉੱਤੇ,

ਇਕ ਮੇਰੇ ਮੱਥੇ ‘ਚ ਜਗਾ।

ਨੀ ਮਾਏ! ਮੈਨੂੰ ਪੜ੍ਹਨੇ....

-----

ਜਾਂਦੀਆਂ ਸਕੂਲ ਦੇਖਾਂ

ਜਦੋਂ ਮੇਰੇ ਹਾਣ ਦੀਆਂ,

ਦਿਲ ਮੇਰਾ ਜਾਵੇ ਮੁਰਝਾ।

ਨੀ ਮਾਏ! ਮੈਨੂੰ ਪੜ੍ਹਨੇ....

-----

ਬਾਪੂ ਕਹਿੰਦਾ ਮੈਂ ਨਹੀਂ

ਪੜ੍ਹਾਉਂਣਾ ਤੈਂਨੂੰ ਕੁੜੀਏ ਨੀ,

ਘਰ ਬਹਿ ਕੇ ਰੋਟੀਆਂ ਪਕਾ।

ਨੀ ਮਾਏ! ਮੈਨੂੰ ਪੜ੍ਹਨੇ....

-----

ਬਾਪੂ ਤੇਰੀ ਗੱਲ ਕਦੇ

ਮੋੜਦਾ ਨਹੀਂ ਅੰਮੀਏ ਨੀ,

ਬਾਬਲੇ ਨੂੰ ਤੂੰ ਹੀ ਸਮਝਾ।

ਨੀ ਮਾਏ! ਮੈਨੂੰ ਪੜ੍ਹਨੇ....

-----

ਕੱਪੜੇ ਧੁਆ ਲੈ ਭਾਵੇਂ

ਭਾਂਡੇ ਮੰਜਵਾ ਲੈ, ਭਾਵੇਂ,

ਕੰਮ ਸਾਰੇ ਪਿੰਡ ਦਾ ਕਰਾ।

ਨੀ ਮਾਏ! ਮੈਨੂੰ ਪੜ੍ਹਨੇ....

-----

ਬੜਾ ਪੁੰਨ ਹੋਊ ਤੇਰਾ,

ਮੇਰਾ ਵੀ ਸਕੂਲ ਵਿਚ,

ਅੰਮੀਏ ਤੂੰ ਨਾਮ ਦੇ ਲਿਖਾ।

ਨੀ ਮਾਏ! ਮੈਨੂੰ ਪੜ੍ਹਨੇ....




Friday, August 14, 2009

ਸਰਦਾਰ ਪੰਛੀ – ਉਰਦੂ ਰੰਗ

ਤਸਵੀਰ ਦੇਖ ਕਰ...

ਨਜ਼ਮ

ਹਮ ਜੀ ਰਹੇ ਹੈਂ ਆਪ ਕੀ ਤਸਵੀਰ ਦੇਖ ਕਰ।

ਧੁੰਧਲੀ ਸੀ ਕੋਈ ਪਿਆਰ ਕੀ ਤਹਿਰੀਰ ਦੇਖ ਕਰ।

ਹਮ ਜੀ ਰਹੇ ਹੈਂ ਆਪ ਕੀ....

----

ਮੁਖੜੇ ਪੇ ਆਬ-ਓ-ਤਾਬ* ਅਜਬ, ਬੇ-ਮਿਸਾਲ ਹੈ।

ਵੋ ਰੂਪ ਹੈ ਕਿ ਆਂਖ ਮਿਲਾਨਾ ਮੁਹਾਲ ਹੈ।

ਨਜ਼ਰੋਂ ਮੇਂ ਆਨਬਾਨ ਕੀ ਸ਼ਮਸ਼ੀਰ ਦੇਖ ਕਰ।

ਹਮ ਜੀ ਰਹੇ ਹੈਂ ਆਪ ਕੀ....

----

ਦੇਖਾ ਇਸੇ ਤੋ ਦਿਲ ਮੇਂ ਅਜਬ ਰੌਸ਼ਨੀ ਹੂਈ।

ਗੁਜ਼ਰੇ ਦਿਨੋਂ ਕੀ ਯਾਦ ਹੈ ਇਸ ਸੇ ਜੁੜੀ ਹੂਈ।

ਜੈਸੇ ਕਿਸੀ ਕੇ ਖ਼ਾਅਬ ਕੀ ਤਾਬੀਰ ਦੇਖ ਕਰ।

ਹਮ ਜੀ ਰਹੇ ਹੈਂ ਆਪ ਕੀ....

----

ਕਰ ਲੀਜੀਏ ਕ਼ਬੂਲ ਅਕ਼ੀਦਤ** ਕੇ ਫ਼ੂਲ ਹੈਂ।

ਆਂਸੂ ਨਹੀਂ ਯਿਹ ਮੇਰੀ ਮੁਹੱਬਤ ਕੇ ਫ਼ੂਲ ਹੈਂ।

ਖ਼ਾਮੋਸ਼ ਕਿਉਂ ਹੈਂ ਬਹਿਤਾ ਹੂਆ ਨੀਰ ਦੇਖ ਕਰ।

ਹਮ ਜੀ ਰਹੇ ਹੈਂ ਆਪ ਕੀ....

----

ਬਚਪਨ ਮੇਂ ਹਮ ਕੋ ਛੋੜ ਕਰ ਤਨਹਾ ਚਲੇ ਗਏ।

ਘਰ ਮੇਂ ਜਲਾ ਕੇ ਸ਼ੱਮਅ ਅਕੇਲਾ ਚਲੇ ਗਏ।

ਦੁਨੀਆਂ ਮੇਂ ਕੌਨ ਆਇਆ ਹੈ ਤਕ਼ਦੀਰ ਦੇਖ ਕਰ।

ਹਮ ਜੀ ਰਹੇ ਹੈਂ ਆਪ ਕੀ....

----

ਹਮ ਜੀ ਰਹੇ ਹੈਂ ਆਪ ਕੀ ਤਸਵੀਰ ਦੇਖ ਕਰ।

ਧੁੰਧਲੀ ਸੀ ਕੋਈ ਪਿਆਰ ਕੀ ਤਹਿਰੀਰ ਦੇਖ ਕਰ।

ਹਮ ਜੀ ਰਹੇ ਹੈਂ ਆਪ ਕੀ....

****

ਆਬ-ਓ-ਤਾਬ* - ਚਮਕ, ਅਕ਼ੀਦਤ** - ਸ਼ਰਧਾ


Saturday, July 4, 2009

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਮੇਰੇ ਕੋਲ਼ ਆਏ ਨੇ ਫੁੱਲ ਤਰਦੇ ਤਰਦੇ।

ਨਦੀ ਦੇ ਕਲੇਜੇ ‘ਤੇ ਪਬ ਧਰਦੇ ਧਰਦੇ।

----

ਸਮੇਂ ਨੇ ਹੀ ਆਖ਼ਿਰ ਦਵਾ ਬਣ ਹੈ ਜਾਣਾ,

ਇਹ ਭਰ ਜਾਣਗੇ ਜ਼ਖ਼ਮ ਵੀ ਭਰਦੇ ਭਰਦੇ।

----

ਪਤਾ ਹੈ ਤੁਹਾਨੂੰ ਇਹ ਜਾਗ਼ਜ਼ ਦਾ ਸੱਪ ਹੈ,

ਤੇ ਫਿਰ ਕਾਹਨੂੰ ਹੱਥ ਲਾਉਂਦੇ ਹੋ ਡਰਦੇ ਡਰਦੇ।

----

ਇਹ ਅੱਗ ਵਿਚ ਨਹਾਇਆ ਨਹੀਂ ਹੈ ਕਦੇ ਵੀ,

ਹੈ ਖਰ ਜਾਣਾ ਕੱਚੇ ਘੜੇ ਖਰਦੇ ਖਰਦੇ।

----

ਜੇ ਪੁੱਛਣਾ ਹੈ, ਉਸ ਦੇ ਇਰਾਦੇ ਤੋਂ ਪੁੱਛੋ,

ਕਿਵੇਂ ਜੇਤੂ ਬਣਿਆ ਹੈ ਉਹ ਹਰਦੇ ਹਰਦੇ।

----

ਇਹ ਸੰਕਲਪ ਫਿਰ ਜ਼ਿੰਦਗੀ ਦੇ ਗਾ ‘ਪੰਛੀ’,

ਕਿ ਫਿਰ ਜੀ ਉਠਣ ਗੇ ਉਹੀ ਮਰਦੇ ਮਰਦੇ।


Friday, May 29, 2009

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਕਿੰਨੀ ਅਜੀਬ ਜੰਗ ਹੈ ਇਹ ਬਹਿ ਕੇ ਨਾਲ਼ ਨਾਲ਼।

ਸਾਹਾਂ ਦੇ ਵਾਰ ਰੋਕਣਾ ਸਾਹਾਂ ਦੀ ਢਾਲ਼ ਨਾਲ਼।

----

ਸੂਖ਼ਮ ਖ਼ਿਆਲ ਨਾਲ਼ ਤੇ ਫ਼ਨ ਦੇ ਕਮਾਲ ਨਾਲ਼,

ਸ਼ੇਅਰਾਂ ਦੇ ਫੁੱਲ ਲੱਗਦੇ ਨੇ ਗ਼ਜ਼ਲਾਂ ਦੀ ਡਾਲ ਨਾਲ਼।

----

ਨਗ਼ਮਾ, ਗ਼ਜ਼ਲ, ਰੁਬਾਈ, ਕਹਾਣੀ, ਮੁਸੱਵਿਰੀ,

ਕੀ ਕੀ ਨਿਕਲ਼ ਕੇ ਆ ਗਿਆ ਦਿਲ ਦੇ ਉਬਾਲ਼ ਨਾਲ਼।

----

ਇਕ ਦਰਦ ਦੋ ਦੋ ਮੌਸਮਾਂ ਦੇ ਨਾਲ਼ ਜੁੜ ਗਿਆ,

ਹੌਕਾ ਹੁਨਾਲ ਨਾਲ਼ ਤੇ ਸਿਸਕੀ ਸਿਆਲ਼ ਨਾਲ਼।

----

ਉਸ ਦੀ ਵੀ ਝੋਲ਼ ਮੋਤੀਆਂ ਦੇ ਨਾਲ਼ ਭਰ ਗਈ,

ਪੂੰਝੇ ਗ਼ਜ਼ਲ ਦੇ ਅੱਥਰੂ ਜਿਸਨੇ ਰੁਮਾਲ ਨਾਲ਼।

----

ਕਰ ਤਾਂ ਲਿਆ ਹੈ ਇਸ਼ਕ ਸੰਗ ਇਸ ਦਿਲ ਨੇ ਕਾਰੋਬਾਰ,

ਨਿਭਦੀ ਹੈ ਵੇਖੋ ਕਿਸ ਤਰ੍ਹਾਂ ਇਸ ਭਾਈਵਾਲ ਨਾਲ਼।

----

‘ਪੰਛੀ’ ਮਨਾ ਲਏ ਗਾ ਹੀ ਉਹ ਰੁੱਸੇ ਯਾਰ ਨੂੰ,

ਜਿਸਨੇ ਵੀ ਨੱਚਣਾ ਸਿੱਖ ਲਿਆ ਹੈ ਬਹਿਰਾਂ ਦੀ ਤਾਲ ਨਾਲ਼।

Sunday, April 12, 2009

ਸਰਦਾਰ ਪੰਛੀ - ਉਰਦੂ ਰੰਗ

ਸਾਹਿਤਕ ਨਾਮ: ਸਰਦਾਰ ਪੰਛੀ

ਅਜੋਕਾ ਨਿਵਾਸ: ਲੁਧਿਆਣਾ, ਇੰਡੀਆ

ਕਿਤਾਬਾਂ: ਮਜ਼ਦੂਰ ਕੀ ਪੁਕਾਰ, ਸਾਂਵਲੇ ਸੂਰਜ, ਸੂਰਜ ਕੀ ਸ਼ਾਖ਼ੇਂ, ਅਧੂਰੇ ਬੁੱਤ, ਦਰਦ ਕਾ ਤਰਜੁਮਾ, ਟੁਕੜੇ-ਟੁਕੜੇ ਆਇਨਾ, ਵੰਝਲੀ ਦੇ ਸੁਰ, ਸ਼ਿਵਰੰਜਨੀ, ਨਕ਼ਸ਼-ਏ-ਕ਼ਦਮ, ਮੇਰੀ ਨਜ਼ਰ ਮੇਂ ਆਪ, ਉਜਾਲੋਂ ਕੇ ਹਮਸਫ਼ਰ, ਗੁਲਿਸਤਾਨ-ਏ-ਅਕ਼ੀਦਤ, ਬੋਸਤਾਨ-ਏ-ਅਕ਼ੀਦਤ, ਪੰਛੀ ਦੀ ਪਰਵਾਜ਼, ਕ਼ਦਮ ਕ਼ਦਮ ਤਨਹਾਈ ਛਪ ਚੁੱਕੀਆਂ ਹਨ। ਇਹਨਾਂ ‘ਚੋਂ ਬਹੁਤੀਆਂ ਕਿਤਾਬਾਂ ਪੰਜਾਬੀ ਲਿਪੀਅੰਤਰ, ਉਰਦੂ, ਫਾਰਸੀ ਅਤੇ ਹਿੰਦੀ ‘ਚ ਹਨ।

---

ਪੰਛੀ ਸਾਹਿਬ ਦੀਆਂ ਤਿੰਨ ਕਿਤਾਬਾਂ: ਕ਼ੁਰਬਾਨੀਓਂ ਕੇ ਵਾਰਿਸ, ਅਨੁਕ੍ਰਿਤੀ, ਖ਼ਾਕੇ, ਰੰਗ ਔਰ ਮੈਂ ਪ੍ਰਕਾਸ਼ਨ ਅਧੀਨ ਹਨ। ਉਰਦੂ ਦੇ ਸ਼ਿਰੋਮਣੀ ਸਾਹਿਤਕਾਰ ਪੰਛੀ ਸਾਹਿਬ ਨੂੰ ਲਿਖਤਾਂ ਬਦਲੇ ਅਣਗਿਣਤ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।

----

ਉਹਨਾਂ ਦੀਆਂ ਭੇਜੀਆਂ ਕਿਤਾਬਾਂ ‘ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਆਰਸੀ ‘ਚ ਸ਼ਾਮਲ ਕਰਨਾ ਸਾਡੇ ਸਾਰਿਆਂ ਲਈ ਮਾਣ ਵਾਲ਼ੀ ਗੱਲ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਪੰਛੀ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ਖ਼ੁਸ਼ਆਮਦੀਦ ਆਖਦੀ ਹਾਂ। ਪੰਜਾਬੀ ਦੇ ਕਈ ਨਾਮੀ ਗ਼ਜ਼ਲਗੋਆਂ ਨੂੰ ਤਰਾਸ਼ਣ 'ਚ ਪੰਛੀ ਸਾਹਿਬ ਦੀ ਮਿਹਤਨ ਤੇ ਲੇਖਣੀ ਪ੍ਰਤੀ ਸ਼ਿੱਦਤ ਸ਼ਾਮਲ ਹੈ। ਇਹ ਗ਼ਜ਼ਲਾਂ ਚਾਨਣ-ਮੁਨਾਰਾ ਨੇ ਅਤੇ ਨਵੇਂ ਲਿਖਣ ਵਾਲ਼ੇ ਦੋਸਤਾਂ ਨੂੰ ਇਹਨਾਂ ਤੋਂ ਬਹੁਤ ਸੇਧ ਮਿਲ਼ੇਗੀ, ਮੈਨੂੰ ਪੂਰਨ ਯਕੀਨ ਹੈ। ਬਹੁਤ-ਬਹੁਤ ਸ਼ੁਕਰੀਆ।

-------

ਗ਼ਜ਼ਲ

ਕਯਾ ਬਤਾਏਂ ਇਸ ਚਮਨ ਕੇ ਪੇੜ ਕਿਯੋਂ ਮੁਰਝਾ ਗਏ।

ਬਸ ਹਰੇ ਪੱਤੇ ਤੋ ਯਿਹ ਰੇਸ਼ਮ ਕੇ ਕੀੜੇ ਖਾ ਗਏ।

----

ਪੇੜ ਕੇਲੇ ਕੇ ਬਬੂਲੋਂ ਸੇ ਗਲੇ ਮਿਲਤੇ ਰਹੇ।

ਪੂਛਤੇ ਹੋ ਪੀਠ ਪਰ ਯਿਹ ਜ਼ਖ਼ਮ ਕੈਸੇ ਆ ਗਏ।

----

‘ਦੇਵਤਾ’ ਖ਼ੁਸ਼ ਹੈਂ ਕਿ ਵੁਹ ਖੇਲਾ ਕਰੇਂਗੇ ਰਾਤ ਦਿਨ,

ਜੈਸੇ ਮੇਰਾ ਸਰ ਨਹੀਂ, ਫੁਟਬਾਲ ਕੋਈ ਪਾ ਗਏ।

----

ਇਸ ਕੋ ਕਹਿ ਕੇ ਉਗਰਵਾਦੀ, ਉਸ ਕੋ ਗ਼ੱਦਾਰ-ਏ-ਵਤਨ,

ਹੋ ਮੁਬਾਰਕ! ਆਪ ਹਰ ਤਾਲੇ ਕੀ ਚਾਬੀ ਪਾ ਗਏ।

----

*ਬਾਗ਼ਬਾਂ ਕੋ ਕਯਾ ਪਤਾ ਕਿਸ ਰੋਜ਼ ਰੂਠੀ ਥੀ ਬਹਾਰ,

ਕਿਤਨੀ ਸਦੀਯਾਂ ਹੋ ਗਈਂ ਇਸ ਬਾਗ਼ ਸੇ ਪੁਰਵਾ ਗਏ।

----

ਆਪਕੋ ਕੁਛ ਹੋਸ਼ ਹੈ? ਪੀ ਕੇ **ਸ਼ਰਾਬ-ਏ-ਇਕ਼ਤਦਾਰ,

ਕਿਤਨੇ ‘ਪੰਛੀ’ ਆਪਕੇ ਪੈਰੋਂ ਕੇ ਨੀਚੇ ਆ ਗਏ।

====

ਗ਼ਜ਼ਲ

*ਤਵੀਲ ਖ਼ਤ ਵਹੀ ਫ਼ੁਰਸਤ ਕਹਾਂ ਤਲਾਸ਼ ਕਰੇਂ।

ਵੋ ਪਹਿਲੇ ਜੈਸੀ ਮੁਹੱਬਤ ਕਹਾਂ ਤਲਾਸ਼ ਕਰੇਂ।

----

ਵੋ ਬੂੜ੍ਹੇ ਹਾਥ ਵੋ **ਸ਼ਫ਼ਕ਼ਤ ਕਹਾਂ ਤਲਾਸ਼ ਕਹੇਂ।

ਹਮ ਜੈਸੀ ਧੂਪ ਮੇਂ ਵੋ ਛਤ ਕਹਾਂ ਤਲਾਸ਼ ਕਰੇਂ।

----

ਹਵਾਏਂ ਆਤੀ ਥੀਂ ਬੇ-ਰੋਕ ਜਿਸ ਸੇ ਆਂਗਨ ਮੇਂ,

ਬਿਨਾ ਮੁੰਡੇਰ ਕੀ ਵੋ ਛਤ ਕਹਾਂ ਤਲਾਸ਼ ਕਰੇਂ।

----

ਯੇ ਖਿਲਤੇ ਹੋਂਠ, ਯੇ ਜ਼ੁਲਫ਼ੇਂ, ਯਿਹ ਜਿਸਮ-ਓ-ਜਾਂ ਕੀ ਮਹਿਕ,

ਸਿਵਾ ਤੁਮ੍ਹਾਰੇ ਯਿਹ ਜੰਨਤ ਕਹਾਂ ਤਲਾਸ਼ ਕਰੇਂ।

----

ਹਿਨਾ ਮੇਂ, ਫ਼ੂਲ ਮੇਂ, ਮੋਤੀ ਮੇਂ, ਯਾ ਕਿ ਦੀਪਕ ਮੇਂ,

ਹਮ ਅਪਨੇ ਖ਼ੂਨ ਕੀ ਰੰਗਤ ਕਹਾਂ ਤਲਾਸ਼ ਕਰੇਂ।

----

ਹੈਂ ਜ਼ੇਵਰੋਂ ਕੀ ਤਰਹ ਬੰਦ ਹਮ ਤਿਜੋਰੀ ਮੇਂ,

ਤੁਮ੍ਹਾਰੇ ਹੁਸਨ ਕੀ,***ਕ਼ੁਰਬਤ ਕਹਾਂ ਤਲਾਸ਼ ਕਰੇਂ।

----

ਵੋ ਪੱਥਰੋਂ ਕੀ ਤਰਹ ਲਫ਼ਜ਼ ਕੋ ਚਬਾਤੇ ਹੈਂ,

ਜੁਬਾਂ ਮੇਂ ਸ਼ਹਿਦ ਕੀ ****ਲੱਜ਼ਤ ਕਹਾਂ ਤਲਾਸ਼ ਕਰੇਂ।

----

ਸਿਆਹ ਤਿਲ ਭੀ ਤੇਰੇ ਗਾਲ ਕਾ ਮੁਕ਼ੱਦਰ ਹੈ,

ਜੋ ਪਾਈ ਇਸਨੇ ਵੋ ਕਿਸਮਤ ਕਹਾਂ ਤਲਾਸ਼ ਕਰੇਂ।

----

ਹੈ ਮਾਂ ਕੇ ਦੂਧ ਮੇਂ, ਰੋਟੀ ਮੇਂ, ਯਾ ਕਿਤਾਬੋਂ ਮੇਂ,

ਲਹੂ ਮੇਂ ਜ਼ਹਿਰ ਕੀ ਸ਼ਿਰਕਤ ਕਹਾਂ ਤਲਾਸ਼ ਕਰੇਂ।

----

ਯਹੀਂ ਕਹੀਂ ਵੋ ਜਗਹ ਥੀ ਜਹਾਂ ਪੇ ਖ਼ੁਦ ਹਮ ਨੇ,

ਮਿਲਾਈ ਖ਼ਾਕ ਮੇਂ ਹਸਰਤ ਕਹਾਂ ਤਲਾਸ਼ ਕਰੇਂ।

----------------

ਗ਼ਜ਼ਲ 1- *ਬਾਗ਼ਬਾਂ – ਮਾਲੀ, **ਸ਼ਰਾਬ-ਏ-ਇਕ਼ਤਦਾਰ – ਸੱਤਾ ਦੀ ਸ਼ਰਾਬ,

ਗ਼ਜ਼ਲ 2 - *ਤਵੀਲ – ਲੰਮਾ, **ਸ਼ਫ਼ਕ਼ਤ – ਬਜ਼ੁਰਗਾਂ ਦੀ ਅਸੀਸ, ***ਕ਼ੁਰਬਤ – ਨੇੜਤਾ, ****ਲੱਜ਼ਤ – ਸੁਆਦ

ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਖ਼ੁਦ ਸ਼ਾਇਰ ਦੁਆਰਾ