ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਡੰਗ ਤੇ ਚੋਭਾਂ. Show all posts
Showing posts with label ਡੰਗ ਤੇ ਚੋਭਾਂ. Show all posts

Friday, August 7, 2009

ਸੰਤ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....

ਮੰਦਵਾੜਾ :ਲੌਂਗ ਕਰਾਉਣਾ ਸੀ, ਨਾ ਮੁੱਕੀਆਂ ਘਰਾਂ ਦੀਆਂ ਗਰਜ਼ਾਂ।

-----

ਸੋਨੀਆ ਗਾਂਧੀ :ਦਮੜੀ ਦਾ ਸੱਕ ਮਲ਼ ਕੇ, ਮੁੰਡਾ ਮੋਹ ਲਿਆ ਤਵੀਤਾਂ ਵਾਲਾ।

-----

ਸੰਤ ਸੀਚੇਵਾਲ :ਕਾਲੇ ਬਾਗ ਵਿਚ ਜੋਗੀੜਾ ਸਿੱਧ ਦਾਤਾ, ਉਸ ਦੇ ਕਦਮ ਪਾਇਆਂ ਦੁੱਖ ਜਾਂਵਦੇ ਨੇ।

-----

ਅਫਸਰਸ਼ਾਹੀ :ਬਾਸ਼ਕ ਨਾਗ ਕਰੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ।

----

ਮੋਤਾ ਸਿੰਘ ਸਰਾਏ :ਵਾਰਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ।

----

ਕ੍ਰਿਸਾਨੀ ਸੰਕਟ :ਜੱਟੀ ਕਪਾਹ ਵਿਚ ਬੰਨ੍ਹ ਝੋਲੀ, ਕਾਲਾ ਨਾਗ ਅਜਗੈਬ ਥੀਂ ਕੜਕਿਆ ਈ।

----

ਹੰਸ ਰਾਜ ਹੰਸ :ਸੈਦਾ ਸੰਗ ਕੇ ਥਰ ਥਰ ਖੜ੍ਹਾ ਕੰਬੇ, ਉਸਦਾ ਅੰਦਰੋਂ ਕਾਲਜਾ ਧੜਕਿਆ ਈ।

----

ਨਿਰਮਲ ਸਿੰਘ ਲਾਂਬੜਾ :.ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਸ ਸ਼ਾਹ ਜੋਗੀ ਹੁਣ ਆਂਵਦੇ ਨੇ।

-----

ਪੰਜਾਬ :ਮਰਨ ਦੇਹ ਜੱਟੀ ਜ਼ਰਾ ਵੈਣ ਸੁਣੀਏ, ਰਾਗ ਨਿਕਲਣ ਰੰਗ ਬਰੰਗ ਦੇ ਜੀ।

----

ਅਮਰਿੰਦਰ ਸਿੰਘ :ਐਵੇਂ ਗਫ਼ਲਤਾਂ ਵਿਚ ਬਰਬਾਦ ਕੀਤੀ, ਵਾਰਸ ਸ਼ਾਹ ਇਹ ਉਮਰ ਵਿਚਾਰੜੀ ਵੋ।

----

ਦਿੱਲੀ :ਕੌਰਵ ਦੇਸ ਦਾ ਸ਼ਹਿਰ ਇਉਂ ਜਾਣੋ, ਵੱਡੇ ਲੋਹੜੇ ‘ਤੇ ਕਹਿਰ ਕਮਾਂਵਦਾ ਏ।

----

ਜਗਦੀਸ਼ ਸਿੰਘ ਵਰਿਆਮ :ਅੱਠੇ ਪਹਿਰ ਖ਼ੁਦਾ ਦੀ ਬੰਦਗੀ ‘ਚ, ਤੁਸੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ।

----

ਕਾਰ ਸੇਵਾ ਕਾਲੀ ਵੇਈਂ :ਜੋਗੀ ਚੱਲਿਆ ਰੂਹ ਦੀ ਕਲਾ ਹਿੱਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੇ।

----

ਓਸੇਨ ਬੋਲਟ :ਵੀਰ ਤੇਰੇ ਫੁਲਕੇ ਨੂੰ, ਖੰਡ ਦਾ ਪਲੇਥਣ ਲਾਵਾਂ।

Thursday, December 18, 2008

ਸੰਤ ਸਿੰਘ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....

ਪੱਛਮੀ ਸੱਭਿਆਚਾਰ: - ਨੱਕ ਦੀ ਜੜ੍ਹ ਪੱਟ 'ਤੀ, ਪਾ ਕੇ ਲੌਂਗ ਬਿਗਾਨਾ।

----

ਪ੍ਰਮਾਣੂ ਸਮਝੌਤਾ: - ਸ਼ਾਹ ਮੁਹੰਮਦਾ ਸਿੰਘਾਂ ਦੇ ਗੋਰਿਆਂ ਨੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।

----

ਡੇਰੇ: - ਤਬੀਤ ਕਰਾ ਦੇ ਸਾਧਾ, ਮੰਗਵੇਂ ਆਟੇ ਦਾ।

----

ਓਮ ਪ੍ਰਕਾਸ਼ ਚੌਟਾਲਾ: - ਪਰ੍ਹੇ ਹੋ ਜਾ ਬਲਦ ਸਿੰਙ ਮਾਰੂ, ਸੋਨੇ ਦੇ ਤਵੀਤ ਵਾਲੀਏ।

----

ਪੰਜਾਬੀ ਬੋਲੀ: - ਤੀਲੀ ਲਾਉਣ ਦੇ ਵਿਚਾਲੇ ਦਿਨ ਕੱਟਦੀ, ਧੰਨ ਜੇਰਾ ਮੱਛਲੀ ਦਾ।

----

ਲੱਚਰ ਗਾਇਕੀ: - ਮੁੰਡੇ ਜੱਟਾਂ ਦੇ ਸ਼ਰਾਬੀ ਹੋਏ, ਤੀਲੀ ਦਾ ਦੀਦਾਰ ਕਰਕੇ।

----

ਨਿੱਜੀਕਰਨ: - ਮਰਜ਼ੀ ਮਾਲਕ ਦੀ, ਤੀਲੀ ਭੰਨ ਕੇ ਲੌਂਗ ਘੜਾਇਆ।

----

ਪ੍ਰਵੇਜ਼ ਮੁਸ਼ੱਰਫ: - ਆਈ ਨਾ ਕਟਾ ਕੇ ਨਾਮਾਂ, ਕੌਣ ਆਖੂੰ ਹੌਲਦਾਰ ਨੂੰ।

----

ਮਹਿੰਗਾਈ: - ਲੌਂਗ ਘੜਾਉਂਣਾ ਸੀ, ਅੱਗ ਲੱਗਣ ਘਰਾਂ ਦੀਆਂ ਗਰਜਾਂ।

----

ਕਿਰਸਾਨੀ: - ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਵਦਾਂ ਈ।

----

ਮਾਇਆਵਤੀ: - ਅੱਡੀ ਮਾਰ ਝਾਂਜਰ ਛਣਕਾਈ, ਛੜਿਆਂ ਦੀ ਹਿੱਕ ਲੂਹਣ ਨੂੰ।

Sunday, December 7, 2008

ਸੰਤ ਸਿੰਘ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....


ਪਰਵਾਸੀ: --- ਕਾਗਜ਼ਾਂ ਦਾ ਰੁੱਗ ਆ ਗਿਆ, ਚਿੱਠੀ ਇਕ ਨਾ ਆਉਂਣ ਦੀ ਪਾਈ।

----

ਵਣ ਵਿਨਾਸ਼: -- ਉੱਡ ਜਾ ਮੋਰਨੀਏ, ਤੇਰੇ ਮਗਰ ਬੰਦੂਕਾਂ ਵਾਲੇ।

----

ਵਿਸ਼ਵੀਕਰਨ: -- ਲੁੱਟ ਕੇ ਗੁਲਾਬੀ ਰੰਗ ਤੇਰਾ, ਊਠਾਂ ਵਾਲੇ ਤੁਰ ਜਾਣਗੇ।

----

ਪੰਜਾਬੀ ਸੱਭਿਆਚਾਰ : --- ਕਾਲ਼ੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟ ਗਈ ਨੀਂਦ ਨਾ ਆਈ।

----

ਕੌਂਡਾਲੀਜ਼ਾ ਰਾਈਸ: --- ਘਰ-ਬਾਰ ਲੈ ਗਈ ਲੁੱਟ ਕੇ, ਯਾਰੀ ਲਾਈ ਸੀ ਗੁਆਂਢਣ ਕਰਕੇ।

----

ਬ੍ਰਹਿਮੰਡੀ ਤਪਸ਼: --- ਸੂਰਜ ਭੱਜ ਵੜਿਆ ਵਿਚ ਬੱਦਲੀਂ, ਡਰਦਾ ਲਿਸ਼ਕ ਨਾ ਮਾਰੇ।

----

ਅਮਰਿੰਦਰ-ਬਾਦਲ: --- ਜਦੋਂ ਜੱਟ ਹੋਣ ਲੜਦੇ, ਉਦੋਂ ਭੱਜ ਕੇ ਹੋ ਜਾਈਏ ਪਾਸੇ।

----

ਸ਼੍ਰੋਮਣੀ ਸਾਹਿਤਕਾਰ ਇਨਾਮ: --- ਭੱਜ ਕੇ ਛੁਡਾਈਂ ਮਿੱਤਰਾ, ਜੱਟ ਪਾਣੀ ਦੀ ਵਾਰੀ ਤੋਂ ਲੜ ਪਏ।

----

ਸੋਨੀਆ: --- ਮੈਂ ਸਾਰੇ ਟੱਬਰ ਦੀ ਗੋਲੀ, ਇਕ ਤੇਰੀ ਜਿੰਦ ਬਦਲੇ।

----

ਮਨਮੋਹਨ ਸਿੰਘ: --- ਆਹ ਲੈ ਨੱਤੀਆਂ ਕਰਾ ਲੈ ਪਿੱਪਲ਼ ਪੱਤੀਆਂ, ਕਿਸੇ ਕੋਲ ਗੱਲ ਨਾ ਕਰੀਂ।

Monday, December 1, 2008

ਸੰਤ ਸਿੰਘ ਸੰਧੂ - ਡੰਗ ਤੇ ਚੋਭਾਂ

ਨਗਾਰਾ
ਸੌ ਸੁਨਿਆਰ ਦੀ ਤੇ....

ਬੇਨਜ਼ੀਰ ਭੁੱਟੋ : ਕਾਲੀ ਤਿੱਤਰੀ ਕਮਾਦੋਂ ਨਿੱਕਲ਼ੀ, ਉੱਡਦੀ ਨੂੰ ਬਾਜ਼ ਪੈ ਗਿਆ!
----
ਪ੍ਰਮਾਣੂ ਸਮਝੌਤਾ : ਪੌੜ੍ਹੀ ਛੜਿਆਂ ਦੀ, ਮੱਥਾ ਟੇਕ ਕੇ ਚੜ੍ਹਨਾ!
----
ਗਠਜੋੜ ਸਰਕਾਰ : ਸੁੱਥਣ ਸਮਾਈ ਸੂਫ਼ ਦੀ, ਵਿੱਚ ਸੱਪ ਦੇ ਬੱਚੇ ਦਾ ਨਾਲ਼ਾ!
----
ਮਨਮੋਹਨ ਸਿੰਘ : ਘੜਾ ਵੇਖ ਨਾ ਲਿਆ ਟਣਕਾ ਕੇ, ਵਕਤੋਂ ਮੈਂ ਖੁੰਝ ਗਈ!
----
ਪਰਵਾਸੀ : ਅਸੀਂ ਬਣ ਗਏ ਜਿਊਂਦੀਆਂ ਲਾਸ਼ਾਂ, ਸੱਜਣਾਂ ਤੋਂ ਦੂਰ ਹੋ ਕੇ!
----
ਕ੍ਰਾਂਤੀ : ਇਨ੍ਹਾਂ ਝਾਂਜਰਾਂ ਜਗਾਉਂਣਾ ਜੱਗ ਸਾਰਾ, ਹੌਲ਼ੀ ਹੌਲ਼ੀ ਆਜਾ ਪਤਲੋ!
----
ਲਾਲ ਸਿੰਘ ਦਿਲ : ਤੇਰੀ ਸੱਜਰੀ ਪੈੜ ਦਾ ਰੇਤਾ, ਚੁੱਕ ਚੁੱਕ ਲਾਵਾਂ ਹਿੱਕ ਨੂੰ!
----
ਵਾਮ ਮੋਰਚਾ : ਤੇਰਾ ਪੁੱਟ ਨਾ ਕਮਾਦ ਲਿਜਾਣਾ, ਮਿੱਤਰਾਂ ਨੇ ਗੰਨਾ ਭੰਨਣਾ!
----
ਜਾਰਜ ਬੁਸ਼ : ਕੀ ਲੱਗਦੇ ਸੰਤੀਏ ਤੇਰੇ, ਜਿਹਨੂੰ ਰਾਤੀਂ ਖੰਡ ਪਾਈ ਸੀ!
----
ਨਿੱਜੀਕਰਨ :ਲੋਈ ਵੇਚ ਕੇ ਸੰਤਰੇ ਆਂਦੇ, ਖਾਤਰ ਪੁੰਨਾ ਦਈ ਦੀ!
----
ਗਾਇਕੀ : ਕੰਜਰਾਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬੱਚ ਕੇ ਸੋਹਣੀਏ!
----
ਵਿਸ਼ਵੀਕਰਨ : ਹੱਥ ਪੂਣੀਆਂ ਢਾਕ ‘ਤੇ ਚਰਖਾ, ਦੂਏ ਵਿਹੜੇ ਕੱਤਣ ਚੱਲੀ!
----
ਨਵਾਜ਼ ਸ਼ਰੀਫ : ਤੱਕਲੇ ਨੂੰ ਵਲ੍ਹ ਪੈ ਗਿਆ, ਆ ਜਾ ਢੋਲਣਾ ਲੁਹਾਰ ਮੁੰਡਾ ਬਣ ਕੇ!
----
ਕਿਰਸਾਣੀ : ਓਥੇ ਲੈ ਚੱਲ ਚਰਖਾ ਮੇਰਾ, ਜਿਥੇ ਤੇਰੇ ਹਲ਼ ਵਗਦੇ!
----
ਦਾਜ ਪ੍ਰਥਾ : ਸੱਸ ਮੇਰੀ ਮਾਰੇ ਬੋਲੀਆਂ, ਬਾਪੂ ਚਰਖੇ ਬਾਝ ਨਹੀਂ ਜਾਣਾ!
----
ਪੰਜਾਬ : ਕੀ ਮੈਨੂੰ ਦਿੱਤਾ ਬਾਬਲਾ, ਇੱਕ ਚਰਖਾ ਸੰਦੂਕ ਦੀਆਂ ਫੱਟੀਆਂ!
----
ਕਿਰਤ : ਚਰਖਾ ਕੱਤ ਕੁੜੀਏ, ਤੂੰ ਸਦਾ ਨਾ ਤ੍ਰਿੰਝਣਾਂ ‘ਚ ਰਹਿਣਾ!
----
ਪੰਜਾਬੀ ਸੱਥ ਲਾਂਬੜਾ : ਕੀਤੀ ਕਿੱਥੇ ਦੀ ਪਟੋਲਿਆ ਤਿਆਰੀ, ਕੱਤਣੀ ਨੂੰ ਫੁੱਲ ਲੱਗਦੇ!
----
ਮੁਸ਼ੱਰਫ ਤੇ ਕਚਹਿਰੀ : ਚੁੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਅਸੀਂ ਏਥੇ ਬੋਕ ਬੰਨ੍ਹਣਾ!