ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 25, 2008

ਜੀਤ ਔਲਖ - ਨਜ਼ਮ

ਸ਼ਬਦ

ਲਘੂ ਨਜ਼ਮ

ਓਹ ਸ਼ਬਦ -

ਜਿਹੜੇ ਹਨੇਰੇ ਨੂੰ

ਚੀਰਦੇ ਨਿੱਕਲ਼ੇ

ਓਹ ਸ਼ਬਦ -

ਜਿਹੜੇ ਸੂਰਜ ਬਣ ਗਏ

ਕਿੰਨੇ ਮਹਾਨ ਹਨ

ਜੋ ਕਵਿਤਾ ਚ ਭਾਵੇਂ ਨਹੀਂ

ਪਰ ਰੂਹਾਂ ਚ ਗੂੰਜਦੇ ਰਹੇ

ਰੰਗ

ਮਹਿਕ

ਤੇ

ਚਾਨਣ

ਬਣਕੇ

ਫੈਲ ਗਏ

ਧੁਰ ਅੰਦਰ!!

1 comment:

ਤਨਦੀਪ 'ਤਮੰਨਾ' said...

Jeet ji bahut hi khoobsurat laghu nazam bheji hai...iss da matlab hai ke Aulakh saheb de shabdan de darr te alakh jaga hi layee..Just kidding!! I know you have been busy coz of your exhibitions and work.
ਓਹ ਸ਼ਬਦ -
ਜਿਹੜੇ ਸੂਰਜ ਬਣ ਗਏ
ਕਿੰਨੇ ਮਹਾਨ ਹਨ
ਜੋ ਕਵਿਤਾ ‘ਚ ਭਾਵੇਂ ਨਹੀਂ
ਪਰ ਰੂਹਾਂ ‘ਚ ਗੂੰਜਦੇ ਰਹੇ
ਰੰਗ
ਮਹਿਕ
ਤੇ
ਚਾਨਣ
ਬਣਕੇ
ਫੈਲ ਗਏ
ਧੁਰ ਅੰਦਰ!!
Te eh shabd vi durr andron hi nikaley ne Jeet. Thanks for sharing.

Tamanna