ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 29, 2008

ਤਨਦੀਪ 'ਤਮੰਨਾ' - ਨਜ਼ਮ

ਦੋਸਤੋ! ਅੱਜ ਸਤਿਕਾਰਤ ਨਰਿੰਦਰਜੀਤ ਸਿੰਘ (ਯੂ.ਐੱਸ.ਏ. ਨਿਵਾਸੀ ) ਨੇ ਈਮੇਲ 'ਚ ਫਰਮਾਇਆ ਹੈ ਕਿ ਮੈਂ ਆਪਣੀ ਨਜ਼ਮ 'ਪਿਰਾਮਿਡ' ਜ਼ਰੂਰ ਆਰਸੀ ਤੇ ਪੋਸਟ ਕਰਾਂ...ਇਹ ਨਜ਼ਮ ਪਿਛਲੇ ਸਾਲ ਕਿਸੇ ਪੇਪਰ 'ਚ ਛਪੀ ਸੀ, ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਇਸ ਨਜ਼ਮ ਦੀ ਕਟਿੰਗ ਸਾਂਭ ਰੱਖੀ ਹੈ! ਤੁਹਾਡੀ ਸ਼ਿੱਦਤ ਨੂੰ ਸਲਾਮ ਨਰਿੰਦਰ ਜੀ! ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ!

ਪਿਰਾਮਿਡ
ਨਜ਼ਮ

ਸਦੀਆਂ ਪਹਿਲਾਂ
ਕਿਸੇ ਨੇ ਦਫ਼ਨਾ ਦਿੱਤਾ ਸੀ
ਮੈਂਨੂੰ........
ਸਰੀਰ ਤੇ ਚੰਦਨ ਦਾ ਲੇਪ ਕਰਕੇ
ਹੀਰੇ, ਚਾਂਦੀ ਤੇ ਸੋਨੇ ਨਾਲ਼ ਲੱਦ ਕੇ
ਗੂੜ੍ਹੀ ਨੀਂਦ ਦੀ ਦੁਆ ਦੇ ਕੇ !
ਪਰ ਮੈਂ …
ਮੈਂ …. ਉਸ ਪਿਰਾਮਿਡ ‘ਚੋਂ
ਹਰ ਰਾਤ ਜਾਗਦੀ ਹਾਂ
ਤਾਰਿਆਂ ਦੀ ਲੋਏ-ਲੋਏ
ਪੋਲੇ ਜਿਹੇ ਪੈਰ ਧਰ
ਹਵਾ ਦੇ ਮਾਤਮੀ
ਸੁਰਾਂ ਦੀ ਹਾਮੀ ਭਰ
ਧਰਤੀ ਦਾ ਚੱਪਾ-ਚੱਪਾ-
ਪਰਬਤ, ਨਦੀਆਂ, ਸਮੁੰਦਰ,
ਜਵਾਲਾਮੁਖੀ, ਗਲੇਸ਼ੀਅਰ ਗਾਹ
..................................
......ਤੈਂਨੂੰ ਕਿਸੇ ਯੋਗ-ਮੁਦਰਾ ‘ਚ ਲੀਨ
ਤਪੱਸਿਆ ਕਰਦਿਆਂ ਦੇਖ
..................................
.........ਤੇਰੇ ਸਿਰੜ ਨੂੰ ਸਲਾਮ ਕਰ
ਅਗਲੀ ਵਾਰ..........
ਸਮਾਧੀ ਖੁੱਲ੍ਹਣ ਦੀ ਆਸ ਲੈ
ਪਹੁ ਫੁੱਟਣ ਤੋਂ ਪਹਿਲਾਂ ਹੀ
ਅੱਖਾਂ ‘ਚੋਂ ਕਿਰਦੇ ਮੋਤੀਆਂ ਨੂੰ
ਤੇਰੇ ਬੇਰਹਿਮ ਸ਼ਹਿਰ ਦੀ
ਰੇਤ ‘ਚ ਬੀਜ
ਤਾਬੂਤ ਵੱਲ
ਮੁੜ ਆਉਂਦੀ ਹਾਂ !

4 comments:

ਤਨਦੀਪ 'ਤਮੰਨਾ' said...

ਤਨਦੀਪ, ਅੱਜ ਬਹੁਤ ਦਿਨਾਂ ਬਾਅਦ ਬਲੌਗ ਪੜ੍ਹਨ ਦਾ ਵਕਤ ਲੱਗਿਆ। ਕਾਫ਼ੀ ਲੇਖਕ ਦੋਸਤਾਂ ਦੀਆਂ ਵਜ਼ਨਦਾਰ ਰਚਨਾਵਾਂ ਪੜ੍ਹਨ ਦਾ ਮੌਕਾ ਮਿਲ਼ਿਆ,ਮੇਰੇ ਵੱਲੋਂ ਉਹਨਾਂ ਸਭ ਲੇਖਕ ਦੋਸਤਾਂ ਨੂੰ ਖ਼ੁਸ਼ਆਮਦੀਦ ਆਖਣਾ, ਜਿਨ੍ਹਾਂ ਨੇ 'ਆਰਸੀ' ਨੂੰ ਰਚਨਾਤਮਕ ਸਹਿਯੋਗ ਦੇ ਕੇ ਦਿਨਾਂ ਵਿਚ ਹੀ ਸਾਹਿਤ ਜਗਤ ਦਾ ਵਿਹੜਾ ਬਣਾ ਦਿੱਤਾ।
ਅਦਬ ਨਾਲ਼
ਦਰਸ਼ਨ ਦਰਵੇਸ਼
ਇੰਡੀਆ
=================
Bahut bahut shukriya Darvesh saheb. Tuhada msg post kar ditta geya hai.
Tamanna

ਤਨਦੀਪ 'ਤਮੰਨਾ' said...

Tamanna ji
I must thank you posting this poem on Aarsi so fast. I enjoyed reading it again here. I am looking forward to see a book written by you very soon.

Best wishes
Narinderjit Singh
USA
===========
Shukriya Narinder ji...tuhadiaan sabh diyaan duawaan naal ne tan kitaab vi jald hi chhapp jaavegi. Amen!!

Tamanna

surjit said...

...what a beautiful expression !
Jionde Vasde Raho.........
Surjit.

Unknown said...

ਤਨਦੀਪ ਦੀਦੀ ਤੁਸੀਂ ਇੰਨਾ ਕੂ ਸੋਹਣਾ ਲਿਖ ਦਿੱਤਾ ਕੇ ਜਦ ਮੈ ਲਿਖਤ ਦੀ ਸਿਫਤ ਕਰਨ ਲੱਗਿਆ ਤਾਂ ਮੇਰੀ ਸਮਰੱਥਾ ਨਾਂ ਹੋਣ ਕਰਕੇ ਸ਼ਬਦਾਂ ਨੇ ਮੇਰੇ ਵੱਲ ਪਿੱਠ ਕਰ ਲਈ ।ਤੁਹਾਡਾ ਛੋਟਾ ਭਰਾ –ਅਕਾਸ਼ ਦੀਪ ‘ਭੀਖੀ’ਪ੍ਰੀਤ