ਅੱਜ ਇੰਝ ਜੀਣਾ ਹੈ....
ਨਜ਼ਮ
ਅੱਜ ਮੈਂ ਇੰਝ ਪੱਬ ਧਰਨੇ ਨੇ-
ਜਿਵੇਂ ਧਰਤੀ ਮਿਰਦੰਗ ਹੋਵੇ
ਇਉਂ ਸ਼ਬਦ ਉਚਾਰਨੇ ਨੇ-
ਜਿਵੇਂ ਉਹ ਬਾਣੀ ਦੇ ਹੋਣ
ਇਵੇਂ ਸਾਹ ਲੈਣਾ ਹੈ
ਜਿਵੇਂ ਜਨਮ ਸਮੇਂ
ਪਹਿਲੀ ਵਾਰ ਲਿਆ ਸੀ
ਪਿੰਡੇ ਨੂੰ ਇਸ ਤਰ੍ਹਾਂ ਛੋਹਣਾ ਹੈ-
ਜਿਵੇਂ ਮਾਂ ਆਪਣੇ ਬੱਚੇ ਨੂੰ
ਪਹਿਲੀ ਵਾਰ ਛੋਂਹਦੀ ਹੈ
ਬੂਹਾ ਇੰਝ ਢੋਣਾ ਏ-
ਜਿਵੇਂ ਏਸ ਅੰਦਰ ਰੁੱਖ
ਹਾਲੇ ਵੀ ਸਾਹ ਲੈ ਰਿਹਾ ਹੋਵੇ
ਜੁੱਤੀ ਏਸ ਤਰ੍ਹਾਂ ਲਾਹੁਣੀ ਏ-
ਜਿਵੇਂ ਬੱਚਾ ਰੇਤ ਦੇ ਘਰ ‘ਚੋਂ
ਮਲਕੜੇ ਪੈਰ ਕੱਢਦਾ ਹੈ
ਉਸ ਨੂੰ ਇਵੇਂ ਪਿਆਰ ਕਰਨਾ ਹੈ-
ਜਿਵੇਂ ਲਾਮ ਤੋਂ ਪਰਤਿਆ ਸਿਪਾਹੀ
ਤੇ ਉਹਦੀ ਔਰਤ ਮਿਲ਼ਦੇ ਨੇ
ਸੌਣ ਲਈ ਅੱਖਾਂ ਏਸ ਤਰ੍ਹਾਂ ਮੀਟਣੀਆਂ ਨੇ
ਜਿਵੇਂ ਸੂਰਜ ਅਸਤਣ ਸਮੇਂ
ਕੰਵਲ ਦੀਆਂ ਪੱਤੀਆਂ ਜੁੜਦੀਆਂ ਨੇ
ਅੱਜ ਮੈਂ ਹਰ ਆਉਂਦੇ ਸਾਹ ਨੂੰ ਆਖਣਾ ਏ-
ਸਵਾਗਤ ਹੈ!
ਹਰ ਜਾਂਦੇ ਸਾਹ ਨੂੰ ਆਖਣਾ ਏ-
ਜਿਉਂਦਾ ਰਹਿ.....
ਫ਼ੇਰ ਆਵੀਂ......!!
3 comments:
Dr. sukhpal di nazam.. vah..vah...kavita aapne asli libaas vich kol di langhi hea...
Azeem shekhar
Dr Sukhpal ji...eh ohna nazaman chon ikk hai jo main Calgary ch yaadgari mulaqaat dauraan tuhadey kolon bahut vaar sunni si...
ਅੱਜ ਮੈਂ ਇੰਝ ਪੱਬ ਧਰਨੇ ਨੇ-
ਜਿਵੇਂ ਧਰਤੀ ਮਿਰਦੰਗ ਹੋਵੇ
ਇਉਂ ਸ਼ਬਦ ਉਚਾਰਨੇ ਨੇ-
ਜਿਵੇਂ ਉਹ ਬਾਣੀ ਦੇ ਹੋਣ
ਇਵੇਂ ਸਾਹ ਲੈਣਾ ਹੈ
ਜਿਵੇਂ ਜਨਮ ਸਮੇਂ
ਪਹਿਲੀ ਵਾਰ ਲਿਆ ਸੀ
-------
ਅੱਜ ਮੈਂ ਹਰ ਆਉਂਦੇ ਸਾਹ ਨੂੰ ਆਖਣਾ ਏ-
ਸਵਾਗਤ ਹੈ!
ਹਰ ਜਾਂਦੇ ਸਾਹ ਨੂੰ ਆਖਣਾ ਏ-
ਜਿਉਂਦਾ ਰਹਿ.....
ਫ਼ੇਰ ਆਵੀਂ......!!
Bahut khoob! Mubarakaan enni sohni nazam likhan te.
Tamanna
inni wadhiya kavita..
dil karda kavita nu ਕੋਇਲ ਬਣ ਬਣ ਪੜ੍ਹਾਂ..
Post a Comment