ਗ਼ਜ਼ਲ
ਕੱਚਿਆਂ ਤੰਦਾਂ ਦੀ ਡੋਰੀ ਜ਼ਿੰਦਗੀ।
ਸਿਸਕਦੀ ਹੋਈ ਹੈ ਲੋਰੀ ਜ਼ਿੰਦਗੀ।
----
ਢਿੱਡ ਤੋਂ ਭੁੱਖੇ ਕਿਸੇ ਕਿਰਸਾਨ ਦੇ,
ਸਿਰ ਧਰੀ ਕਰਜ਼ੇ ਦੀ ਬੋਰੀ ਜ਼ਿੰਦਗੀ।
----
ਜਿਸ ਤਰ੍ਹਾਂ ਦੀ ਵੀ ਮਿਲ਼ੇ ਜੀਅ ਲੈਣ ਲੋਕ,
ਜੋ ਵੀ ਹੈ ਕਾਲ਼ੀ ਕਿ ਗੋਰੀ ਜ਼ਿੰਦਗੀ।
----
ਜਿਸਮ ਦੇ ਮਾਰੂਥਲੀਂ ਹੈ ਭਟਕਦੀ,
ਰੂਹ ਦਿਆਂ ਰੰਗਾਂ ਤੋਂ ਕੋਰੀ ਜ਼ਿੰਦਗੀ।
----
ਅੰਬਰਾਂ ਤੋਂ ਚੰਨ ਥੱਲੇ ਲਾਹੁਣ ਲਈ,
ਤਰਸਦੀ ਹੋਈ ਚਕੋਰੀ ਜ਼ਿੰਦਗੀ।
No comments:
Post a Comment