ਨਜ਼ਮ
ਇੱਕ
ਵਗਦੀ ਨਦੀ ‘ਚ
ਅੱਖ ਝਪਕੇ ਵਿਚ
ਸੂਰਜ ਡਿਗ ਪਿਆ।
ਕੰਢਿਆਂ ਵਿਚੋਂ
ਵੇਖੋ! ਕਿੰਝ ਹੈ
ਰੇਤਾ ਉਛਲ਼ ਰਿਹਾ!!!
----
ਦੋ
ਉੱਡਿਆ ਪਾਣੀ
ਪਲਕ ਝਪਕ ਵਿਚ
ਨਦੀਏਂ ਵਗ ਤੁਰਿਆ!
ਸਾਡੀ ਨਦੀ ‘ਚ
ਵੇਖੋ! ਕਿੰਝ ਹੈ
ਸੂਰਜ ਤੈਰ ਰਿਹਾ!!!
----
ਤਿੰਨ
ਚਾਹ ਦੇ ਪਿਆਲੇ
ਅੰਦਰ ਵੇਖੋ
ਦਰਿਆ ਵਗੇ ਪਿਆ!
ਅੰਬਰੋਂ ਪਕੜ ਕੇ
ਉਸ ਅੰਦਰ
ਅਸੀਂ ਸੂਰਜ ਘੋਲ਼ ਲਿਆ!
ਚਾਹ ਦੇ ਪਿਆਲੇ ਵਿਚੋਂ ਵੇਖੋ
ਕੀਕੂੰ ਸਾਡਾ ਦਿਨ ਚੜ੍ਹਿਆ!!!
No comments:
Post a Comment