ਉੱਤੋਂ ਮਿੱਠੀਆਂ ਜ਼ੁਬਾਨਾਂ ਵਾਲ਼ੇ ਸੋਹਣਿਆਂ
ਤੇਰਾ ਸ਼ਹਿਰ ਛੱਡ ਚੱਲੇ ਆਂ…
ਇਥੇ ਵਸਦੇ ਦਿਲਾਂ ਦੇ ਲੋਕ ਕਾਲ਼ੇ ਸੋਹਣਿਆਂ ,
ਤੇਰਾ ਸ਼ਹਿਰ ਛੱਡ ਚੱਲੇ ਆਂ…
ਤੇਰਾ ਸ਼ਹਿਰ ਛੱਡ ਚੱਲੇ ਆਂ…
----
ਮੂੰਹ ਤੇ ਪਿਆਰ, ਨਾਲ਼ੇ ਦੇਣ ਸਤਿਕਾਰ,
ਪਿੱਠ ਪਿੱਛੇ ਰਹਿਣ ਜੜ੍ਹਾਂ ਵੱਢਦੇ।
ਅਸੀਂ ਥੋਡੇ ਬਿਨ੍ਹਾਂ ਕਾਹਦੇ, ਜ਼ਿੰਦਗੀ ਦੇ ਵਾਅਦੇ,
ਸਾਥ ਕਦੇ ਨੀ ਥੋਡਾ ਛੱਡਦੇ।
ਪਰ ਲੱਭਦੇ ਨਈਂ, ਵੇਲ਼ੇ ਸਿਰ ਭਾਲ਼ੇ ਸੋਹਣਿਆਂ…
ਤੇਰਾ ਸ਼ਹਿਰ ਛੱਡ ਚੱਲੇ ਆਂ…
----
ਜਦੋਂ ਦੇਣ ਰਾਵਾਂ, ਹੋਣ ਪੁੱਠੀਆਂ ਸਲਾਹਵਾਂ,
ਖਾਂਦਾ ਪੀਂਦਾ ਦੇਖ ਕੇ ਨਈਂ ਜਰਦੇ।
ਕੋਈ ਲੁੱਟੇ ਬੁੱਲੇ, ਮੈਦਾਨ ਬੈਠ ਖੁੱਲ੍ਹੇ,
ਦੇਖ ਦੇਖ ਰਹਿਣ ਹੌਂਕੇ ਭਰਦੇ।
ਤੱਤੇ ਪਾਣੀਆਂ ਨਾ ਘਰ ਕਦੇ ਜਾਲ਼ੇ ਸੋਹਣਿਆਂ…
ਤੇਰਾ ਸ਼ਹਿਰ ਛੱਡ ਚੱਲੇ ਆਂ…
----
ਕਰ ਕੌਲ ਇਕਰਾਰ, ਨਾ ਲੈਣ ਫਿਰ ਸਾਰ ,
ਟੈਲੀਫੂਨ ਕੀਤਿਆਂ ਨ੍ਹੀਂ ਚੱਕਦੇ।
ਬੰਦਾ ਹੋਵੇ ਕੋਲ਼, ਬੋਲ ਮਿੱਠੇ ਮਿੱਠੇ ਬੋਲ,
ਕਰ ਕਰ ਸਿਫਤਾਂ ਨਈਂ ਥੱਕਦੇ।
ਲਾਉਂਣ ਸਦਾ ਮਿੱਠੇ ਮਿੱਠੇ ਟਾਲ਼ੇ ਸੋਹਣਿਆਂ…
ਤੇਰਾ ਸ਼ਹਿਰ ਛੱਡ ਚੱਲੇ ਆਂ…
----
ਪਿੰਡ ‘ ਝੱਜਾਂ ’ ਦਾ ‘ਬੁਆਣੀ’ ਜੀਹਦੀ ਪਿਆਰੀ ਐ ਕਹਾਣੀ,
ਲੋਕੀਂ ਸਾਊ ਨੇ ਦਿਲਾਂ ਦੇ ਉਥੇ ਵਸਦੇ।
ਦੁੱਖ ਸੁੱਖ ਨੇ ਵੰਡਾਉਂਦੇ, ਕੰਡਾ ਲੱਗੇ ਭੱਜੇ ਆਉਂਦੇ,
ਇੱਕ ਦੂਜੇ ਨਾਲ਼ ਰਹਿਣ ਸਦਾ ਹੱਸਦੇ।
ਉਥੇ ਦਿਨ ਲੰਘ ਜਾਣਗੇ ਸੁਖਾਲ਼ੇ ਸੋਹਣਿਆਂ
ਉੱਤੋਂ ਮਿੱਠੀਆਂ ਜ਼ੁਬਾਨਾਂ ਵਾਲੇ ਸੋਹਣਿਆਂ
ਤੇਰਾ ਸ਼ਹਿਰ ਛੱਡ ਚੱਲੇ ਆਂ…
----
ਇਥੇ ਵਸਦੇ ਦਿਲਾਂ ਦੇ ਲੋਕ ਕਾਲ਼ੇ ਸੋਹਣਿਆਂ
ਤੇਰਾ ਸ਼ਹਿਰ ਛੱਡ ਚੱਲੇ ਆਂ....!
No comments:
Post a Comment