ਨਜ਼ਮ
ਉਸ ਨੇ ਸੂਰਜ ਨੂੰ ਕਿਹਾ,
“ਆ ਮੇਰੇ ਸੱਜਣ!
ਆ ਗਲਵਕੜੀ ਪਾ ਮਿਲੀਏ ”,
ਸੂਰਜ ਮੁਸਕਰਾਇਆ ਤੇ ਬੋਲਿਆ,
“ ਤੂੰ ਸ਼ਾਇਦ ਮੇਰੀ ਤਪਸ਼ ਤੋਂ ਵਾਕਿਫ਼ ਨਹੀਂ ਅਜੇ,
ਮੈਨੂੰ ਛੂੰਹਦਿਆਂ ਹੀ ਰਾਖ਼ ਹੋ ਜਾਏਂਗੀ ”
........................
ਉਸ ਨੇ ਸੂਰਜ ਦੀਆਂ ਅੱਖਾਂ ‘ਚ ਅੱਖਾਂ
ਪਾਈਆਂ ਤੇ ਕਿਹਾ,
“ ਨਹੀਂ, ਮੇਰੇ ਸੱਜਣ!
ਮੈਂ ਰਾਖ਼ ਬਣਨ ਤੋਂ ਪਹਿਲਾਂ ਪਿਘਲ਼ ਕੇ
ਵਿਛ ਜਾਵਾਂਗੀ ਤੇਰੇ ਕਦਮਾਂ ‘ਚ
ਅਤੇ ਬਣ ਜਾਵਾਂਗੀ ਸਿਲ-ਪੱਥਰ
ਤੇ ਇੰਤਜ਼ਾਰ ਕਰਾਂਗੀ ਉਸ ਯੁਗ ਦਾ
ਜਦ ਫੇਰ ਕੋਈ ਰਾਮ,
ਠੋਕਰ ਮਾਰ ਜਗਾਏਗਾ ਮੈਨੂੰ
ਤੇ ਮੈਂ
ਇਕ ਗਲਵਕੜੀ ਲਈ
ਫਿਰ ਤਿਰੇ ਦਰ ‘ਤੇ ਦਸਤਕ ਦਿਆਂਗੀ।”
No comments:
Post a Comment