
ਪਿਆਰ ਵਿਚ ਹਰ ਕੋਈ ਪਿਆਰਾ ਦਿਸੇ।
ਆਪਣਾ ਆਪਣਾ ਇਹ ਨਗਰ ਸਾਰਾ ਦਿਸੇ।
----
ਇਹ ਪਿਆਰ ਦੀ ਕਰਾਮਾਤ ਹੈ ਸ਼ਾਇਦ,
ਕਿ ਹਰ ਸ਼ਖ਼ਸ ਦੀਵਾਨਾ ਆਵਾਰਾ ਦਿਸੇ।
----
ਹਰ ਸ਼ੈਅ ਲੱਗ ਰਹੀ ਹੈ ਪਿਆਰੀ ਜਿਹੀ,
ਹਰ ਤਰਫ਼ ਬਸ ਤੇਰਾ ਨਜ਼ਾਰਾ ਦਿਸੇ।
----
ਰੁਮਕਦੀ ਹਵਾ ਤੇ ਮਹਿਕੀ ਫ਼ਿਜ਼ਾ ਹੈ,
ਅਵਾਰਾ ਬੱਦਲ, ਕਿਧਰੇ ਕੋਈ ਤਾਰਾ ਦਿਸੇ।
----
ਤੇਰੀ ਮਹਿਮਾਨ-ਨਿਵਾਜ਼ੀ ਹੈ ਇਸ ਕਦਰ,
ਤੇਰਾ ਘਰ ਮੈਨੂੰ ਆਪਣਾ ਹੀ ਯਾਰਾ ਦਿਸੇ।
----
ਇਸ਼ਕ ਇਕ ਖ਼ਾਬ ਦੀ ਤਰ੍ਹਾਂ ਹੈ ਦੋਸਤ,
ਉਹੋ ਖ਼ਾਬ ਮੁਮਕਿਨ ਨਹੀਂ ਦੁਬਾਰਾ ਦਿਸੇ।
----
ਇਕ ਤਰਫ਼ੋਂ ਹੀ ਨਜ਼ਰ ਆਉਂਦਾ ਹੈ ਚੰਨ,
ਕਾਸ਼! ਕਦੇ ਇਹ ਸਾਰੇ ਦਾ ਸਾਰਾ ਦਿਸੇ।
----
ਤੇਰੇ ਬਿਨ ਪਿਆਸ ਬੁਝੇ ਤਾਂ ਭਲਾ ਕਿੰਝ,
ਸਾਰਾ ਸਮੁੰਦਰ ਖ਼ਾਰਾ ਹੀ ਖ਼ਾਰਾ ਦਿਸੇ।
----
ਦਿਲ ਟਹਿਕਦਾ ਹੈ, ਰੂਹ ਮਹਿਕਦੀ ਹੈ,
ਉਸ ਨੂੰ ਮਿਲ਼ਣ ਦਾ ਜਦ ਕੋਈ ਚਾਰਾ ਦਿਸੇ।
----
ਰੱਖ ਲਿਆ ਹੈ ‘ਸਾਥੀ’ ਤਲ਼ੀ ‘ਤੇ ਸੀਸ,
ਇਸ ‘ਚ ਪਿਆਰ ਦਾ ਹੀ ਕੁਈ ਕਾਰਾ ਦਿਸੇ।
2 comments:
Saathi Jio
Piar da doongha ahisaas karaun waali tuhadi kalam noo salaam. Apni maa boli vich likhna v tuhaada piar hee hai. Khoobsurat nazam noo Panjabi pathakan tak puchaan lae Tamanna ji da dhanvaad.
''khirhe tinha de baag qaloob andar
jinha keeta hai ishaq qabool Mian''
Tuhada Apna
Mota Singh Sarai
Walsall UK.
ਦਿਲ ਟਹਿਕਦਾ ਹੈ, ਰੂਹ ਮਹਿਕਦੀ ਹੈ,
ਉਸ ਨੂੰ ਮਿਲ਼ਣ ਦਾ ਜਦ ਕੋਈ ਚਾਰਾ ਦਿਸੇ।
------
ਰੱਖ ਲਿਆ ਹੈ ‘ਸਾਥੀ’ ਤਲ਼ੀ ‘ਤੇ ਸੀਸ,
ਇਸ ‘ਚ ਪਿਆਰ ਦਾ ਹੀ ਕੁਈ ਕਾਰਾ ਦਿਸੇ।
...Khoobsurat ghazal de khoobsurat shayars...Saathi Sahib...thank you so much for sharing such a wonderful ghazal...all the best...
Regards...
Sukhdarshan Dhaliwal
Post a Comment