ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, March 22, 2009

ਨਿਰਮਲ ਸਿੰਘ ਕੰਧਾਲਵੀ - ਨਜ਼ਮ

ਆਹਟ

ਨਜ਼ਮ

ਮਿਰੇ ਅਰਮਾਨਾਂ ਦੀ

ਸੁੰਞੀ ਗਲੀ ਦੇ ਵਿਚ

ਜਦ ਵੀ ਹੋਈ

ਤਿਰੇ ਕਦਮਾਂ ਦੀ ਆਹਟ

ਲੱਖਾਂ ਸੱਧਰਾਂ

ਜਾ ਖਲੋਤੀਆਂ

ਸਰਦਲ ਤੇ ਤੇਲ ਚੋਣ ਲਈ

ਪਰ ਹਰ ਵਾਰ ਹੀ

ਤਿਰੇ ਕਦਮ

ਲੰਘ ਜਾਂਦੇ ਰਹੇ

ਮਿਰੇ ਦਰ ਅੱਗੋਂ

ਕਿਸੇ ਅਜਨਬੀ ਦੀ ਤਰ੍ਹਾਂ

ਕਿਸੇ ਰਾਹ-ਗੁਜ਼ਰ ਦੀ ਤਰ੍ਹਾਂ ....!


1 comment:

M S Sarai said...

Kandhalvi Sahib
Tuhadi nazam noo parhke ik geet yaad aa giya
''mere bas naa gabhrua
pendi hai chhanak meri vang weh''
Tuhaadian nazman maanan waleean hundeean ne.
Mota Singh Sarai
Walsall