ਪਰਬਤਾਂ, ਹਰਿਆਲੀਆਂ ਤੋਂ ਬਾਦ ਜਿਉਂ ਸਹਿਰਾ ਜਿਹਾ ।
ਜ਼ਿੰਦਗੀ ਦੇ ਮੌਸਮਾਂ ਵਿੱਚ ਆ ਗਿਆ ਠਹਿਰਾ ਜਿਹਾ।
----
ਉਹ ਸਦਾ ਤੁਲਨਾ ਸੀ ਕਰਦਾ ਆਪਣੀ ਦਰਿਆਵਾਂ ਨਾ’ ,
ਪਰਖਿਆ ਜਦ ਓਸ ਨੂੰ ਤਾਂ ਨਿਕਲਿਆ ਕਤਰਾ ਜਿਹਾ!
----
ਲਗਦੀਆਂ ਪਾਬੰਦੀਆਂ ਸੁਣਿਆ ਹੈ ਬੋਲਣ ‘ਤੇ ਮਗਰ,
ਚੁੱਪ ਰਹਿਣੇ ਤੇ ਭਲਾ ਫਿਰ ਹੈ ਕਿਓਂ ਪਹਿਰਾ ਜਿਹਾ ?
----
ਕੂੰਬਲ਼ਾਂ ਫਿਰ ਫੁੱਟਣੀਆਂ ਤੇ ਫੁੱਲ ਖਿੜਨੇ ਰੰਗਲੇ,
ਧੁੰਦਲੀ ਇਸ ਧਰਤ ਦਾ ਜਦ ਨਿਖ਼ਰਿਆ ਚਿਹਰਾ ਜਿਹਾ।
----
ਹਰ ਅਦਾਲਤ ਨੂੰ ਸੁਣਾਈ ਮੈਂ ਕਹਾਣੀ ਆਪਣੀ,
ਜਾਪਿਆ ਕਾਨੂੰਨ ਹੋਵੇ ਜਿਸ ਤਰ੍ਹਾਂ ਬਹਿਰਾ ਜਿਹਾ !
1 comment:
khoobsoorat ghazal janaab gill saahib;doosre sher de pehle misre te naal nu naa' karne di zaroorat nahiin hai
Post a Comment