
ਨਾਚ
ਨਜ਼ਮ
ਜਦ ਮਜੂਰਨ ਤਵੇ ’ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ।
............
ਬਾਲ ਛੋਟੇ ਨੂੰ ਪਿਉ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ।
.............
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ।
...............
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ’ਚੋਂ ਨਾਚ ਮਰਦੇ ਨੇ।
3 comments:
'ਤੇ ਨਾ ਹੀ 'ਦਿਲ਼'ਮਰਦੇ ਨੇ...
ih bimb,sadeevi aas de
dillan de raas de
behadd khoobsoorat
Post a Comment