ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, May 8, 2009

ਨਿਰਮਲ ਸਿੰਘ ਕੰਧਾਲਵੀ - ਨਜ਼ਮ

ਇੰਤਜ਼ਾਰ

ਨਜ਼ਮ

ਸਾਗਰ ਦੀ ਹਿੱਕ ਤੇ

ਅਠਖੇਲੀਆਂ ਕਰਦੀ

ਪਾਣੀ ਦੀ ਬੂੰਦ ਨੇ

ਭਾਫ਼ ਬਣ

ਉਡਣ ਤੋਂ ਪਹਿਲਾਂ ਕਿਹਾ:

...............

ਮਿਰੇ ਸ਼ਹੁ-ਸਾਗਰ!

ਤੂੰ ਮਿਰਾ ਇੰਤਜ਼ਾਰ ਕਰੀਂ!

ਮੈਂ ਜ਼ਰਾ,

ਪਰਬਤਾਂ ਦੀਆਂ ਟੀਸੀਆਂ

ਨੂੰ ਛੂਹ ਆਵਾਂ!

..............

ਤੂੰ ਮਿਰਾ ਇੰਤਜ਼ਾਰ ਕਰੀਂ

ਮੈਂ ਜ਼ਰਾ,

ਦਰਿਆਵਾਂ ਦੇ ਵਹਿਣ

ਵੇਖ ਆਵਾਂ!

.................

ਤੂੰ ਮਿਰਾ ਇੰਤਜ਼ਾਰ ਕਰੀਂ

ਮੈਂ ਜ਼ਰਾ

ਪੁਲਾਂ ਦੇ ਹੇਠੋਂ ਪਾਣੀ ਲੰਘਦਾ

ਵੇਖ ਆਵਾਂ!


2 comments:

Charanjeet said...

bahut khoobsoorat khayaal

Unknown said...

Waah Nirmal Singh ji waah. kya baatan ne. Tuhanu vi wadhai.

Mandhir Deol
Canada