ਅਜੋਕਾ ਨਿਵਾਸ: ਯੂ.ਐੱਸ.ਏ.
ਕਿਤਾਬਾਂ: ਕਾਵਿ-ਸੰਗ੍ਰਹਿ: ਬਾਦਸ਼ਾਹ ਦੀ ਮੌਤ ( 1985)
ਮੈਡਮ ਦਵਿੰਦਰ ਕੌਰ – ਇੱਕ ਰੌਚਕ ਸਾਹਿਤਕ ਖੋਜ
ਦੋਸਤੋ! ਕੱਲ੍ਹ ਹੀ ਹਰਪਾਲ ਜੀ ਨੇ ਸ: ਰਾਮ ਸਿੰਘ ਚਾਹਲ ਵਾਲ਼ੀ ਪੋਸਟ ‘ਚ ਟਿੱਪਣੀ ਕਰਦਿਆਂ ਲਿਖਿਆ ਸੀ ਕਿ ਸਾਹਿਤਕ ਲੋਕ ਸਿਰ-ਫ਼ਿਰੇ ਵੀ ਹੁੰਦੇ ਨੇ...ਜੇ ਕਿਸੇ ਦੀ ਰਚਨਾ ਪਸੰਦ ਆ ਜਾਵੇ, ਉਹਨੂੰ ਲੱਭਣ ਤੁਰ ਪੈਂਦੇ ਨੇ। ਸੋ ਇਹੀ ਸਾਡੇ ਨਾਲ਼ ਹੋਇਆ ਹੈ। 10 ਮਾਰਚ ਨੂੰ ਮੈਨੂੰ ਕੈਲੇਫੋਰਨੀਆ, ਅਮਰੀਕਾ ਤੋਂ ਹਰਜਿੰਦਰ ਕੰਗ ਜੀ ਦਾ ਫੋਨ ਆਇਆ। ਉਹਨਾਂ ਸਵਾਲ ਕੀਤਾ: ਤਨਦੀਪ! ਕੋਈ ਦੇਵਿੰਦਰ ਕੌਰ ਨਾਮ ਦੀ ਲੇਖਿਕਾ 1949 ਦੀ ਜੰਮਪਲ ਜੋ 1985 ਦੇ ਦੌਰ 'ਚ ਨੌਟਿੰਘਮ, ਯੂ.ਕੇ. ਰਹਿੰਦੇ ਸਨ ਤੇ ਉਹਨਾਂ ਦੀ ਕਿਤਾਬ 'ਬਾਦਸ਼ਾਹ ਦੀ ਮੌਤ' ਪ੍ਰਕਾਸ਼ਿਤ ਹੋਈ ਸੀ, ਕੀ ਤੇਰੀ ਜਾਣਕਾਰੀ 'ਚ ਉਹਨਾਂ ਦੀ ਕੋਈ ਖ਼ਬਰ-ਸਾਰ ਹੈ? ਮੈਂ ਜਵਾਬ ਦਿੱਤਾ ਕਿ ਕੰਗ ਸਾਹਿਬ! ਮੈਂ ਤਾਂ ਇੱਕੋ ਡਾ: ਦੇਵਿੰਦਰ ਕੌਰ ਵੁਲਵਰਹੈਂਪਟਨ ਜੀ ( ਇੰਗਲੈਂਡ ਨਿਵਾਸੀ) ਦੇ ਨਾਮ ਤੋਂ ਵਾਕਿਫ਼ ਹਾਂ। ਗੱਲਬਾਤ ਅੱਗੇ ਚੱਲਣ ਤੇ ਪਤਾ ਲੱਗਿਆ ਕਿ ਕਾਫ਼ੀ ਸਾਲਾਂ ਦੇ ਅਰਸੇ ਬਾਅਦ ਕੰਗ ਸਾਹਿਬ ਨੂੰ ਆਪਣੀ ਲਾਇਬ੍ਰੇਰੀ ‘ਚੋਂ ਇਹ ਕਿਤਾਬ ‘ਬਾਦਸ਼ਾਹ ਦੀ ਮੌਤ’ ਲੱਭੀ ਸੀ। ਜਦੋਂ ਇਹ ਕਿਤਾਬ ਉਹਨਾਂ ਕੋਲ਼ ਆਈ ਸੀ..ਉਹਨਾਂ ਨੇ ਕਿਤਾਬ ਦਾ ਨਾਮ ਦੇਖ ਕੇ ਰੱਖ ਦਿੱਤੀ ਕਿ ਕਾਵਿ-ਪਸੁਤਕ ਦਾ ਨਾਮ ‘ਬਾਦਸ਼ਾਹ ਦੀ ਮੌਤ’ ਵਧੀਆ ਨਹੀਂ ਹੈ...ਸੋ ਕਿਤਾਬ ਬਿਨਾ ਨਜ਼ਰ ‘ਚੋਂ ਗੁਜ਼ਰਿਆਂ...ਕਿਤਾਬਾਂ ਦੇ ਢੇਰ ਹੇਠ ਕਈ ਸਾਲ ਦੱਬੀ ਰਹੀ।
----
ਅਚਾਨਕ ਇਕ ਦਿਨ ਇਹ ਕਿਤਾਬ ਉਹਨਾਂ ਦੇ ਹੱਥ ਲੱਗੀ ਤਾਂ ਉਹਨਾਂ ਸੋਚਿਆ ਕਿ ਸਿਰਫ਼ ਨਾਮ ਦੇਖ ਕੇ ਇਸ ਕਿਤਾਬ ਨੂੰ ਮੈਂ ਰੱਖ ਦਿੱਤਾ..ਇਹ ਤਾਂ ਕੋਈ ਇਨਸਾਫ਼ ਨਾ ਹੋਇਆ। ਉਹਨਾਂ ਕਿਤਾਬ ਦੇ ਵਰਕੇ ਫਰੋਲਣੇ ਸ਼ੁਰੂ ਕਰ ਦਿੱਤੇ....ਕਿਤਾਬ ਦੇ ਮੁੱਖ-ਬੰਦ ‘ਚ ਅਜਿਹਾ ਦਰਦ ਭਰਿਆ ਪਿਆ ਸੀ ਕਿ ਉਹ ਭਾਵੁਕ ਹੋ ਗਏ। ਕਿਤਾਬ 1985 ਦੀ ਛਪੀ ਹੋਈ ਸੀ...ਓਸ ਪਤੇ ‘ਤੇ ਨੌਟਿੰਘਮ ਯੂ.ਕੇ. ਖ਼ਤ ਵੀ ਲਿਖਿਆ ..ਕੋਈ ਜਵਾਬ ਨਾ ਆਇਆ...ਓਸ ਕਿਤਾਬ ਤੇ ਦਿੱਤਾ ਫੋਨ ਨੰਬਰ ਵੀ ਬਦਲ ਚੁੱਕਾ ਸੀ। ਕੰਗ ਸਾਹਿਬ ਦੀ ਇਸ ਲੇਖਿਕਾ ਬਾਰੇ ਜਾਨਣ ਦੀ ਉਤਸੁਕਤਾ ਵਧਦੀ ਗਈ ਤੇ ਇਸ ਸਾਹਿਤਕ ਖੋਜ ‘ਚ ਮੈਂ ਸ਼ਾਮਲ ਹੋ ਗਈ। ।ਕੰਗ ਸਾਹਿਬ ਨੇ ਕਿਹਾ ਤਨਦੀਪ ਮੈਂ ਚਾਹੁੰਦਾ ਹਾਂ ਕਿ ਤੂੰ ਇਸ ਕਿਤਾਬ ਦਾ ਮੁੱਖ-ਬੰਦ ਜ਼ਰੂਰ ਪੜ੍ਹੇਂ.....ਕਿਤਾਬ ਤੈਨੂੰ ਮੈਂ ਅੱਜ ਹੀ ਪੋਸਟ ਕਰ ਦਿੰਦਾ ਹਾਂ। ਆਪਾਂ ਕਿਸ ਕੋਲ਼ੋਂ ਉਹਨਾਂ ਬਾਰੇ ਪਤਾ ਕਰ ਸਕਦੇ ਹਾਂ......ਕੀ ਉਹ ਅਜੇ ਵੀ ਲਿਖਦੇ ਨੇ ਤੇ ਕਿਹੋ ਜਿਹੀ ਜ਼ਿੰਦਗੀ ਗੁਜ਼ਾਰ ਰਹੇ ਨੇ..ਇਹ ਜਾਨਣਾ...ਬੜਾ ਜ਼ਰੂਰੀ ਹੈ। ਮੈਂ ਕੰਗ ਸਾਹਿਬ ਨੂੰ ਕਿਹਾ ਕਿ ਆਪਾਂ ਪੰਜਾਬੀ ਸੱਥ ਵਾਲ਼ੇ ਮੋਤਾ ਸਿੰਘ ਸਰਾਏ ਸਾਹਿਬ ਨੂੰ ਪੁੱਛ ਕੇ ਵੇਖ ਲੈਂਦੇ ਹਾਂ, ਉਹਨਾਂ ਦੀ ਸਾਹਿਤਕ ਜਾਣ-ਪਛਾਣ ਦਾ ਘੇਰਾ ਬਹੁਤ ਵਿਸ਼ਾਲ ਹੈ।
----
ਓਸੇ ਦਿਨ ਮੈਂ ਸਰਾਏ ਸਾਹਿਬ ਨੂੰ ਵਿਸਤਾਰ ਸਹਿਤ ਈਮੇਲ ਕਰ ਦਿੱਤੀ। ਉਹਨਾਂ ਝੱਟ ਮੈਨੂੰ ਫੋਨ ਘੁਮਾਇਆ ਤੇ ਸਪੱਸ਼ਟ ਕਰ ਦਿੱਤਾ ਕਿ ਇਹ ਡਾ: ਦੇਵਿੰਦਰ ਕੌਰ ਵੁਲਵਰਹੈਂਪਟਨ ਜੀ ਉਹ ਨਹੀਂ ਸਨ, ਜਿਨ੍ਹਾ ਨੂੰ ਅਸੀਂ ਲੱਭ ਰਹੇ ਸੀ। ਪਰ ਉਨ੍ਹਾਂ ਨੇ ਆਪਣੇ ਸਾਹਿਤਕ ਸਰੋਤਾਂ ਤੋਂ ਜਲਦ ਹੀ ਪਤਾ ਲਾ ਕੇ ਸਾਨੂੰ ਦੱਸਣ ਦਾ ਵਿਸ਼ਵਾਸ ਦਵਾਇਆ, ਕਿਉਂਕਿ ਸਾਡੇ ਮੁਤਾਬਕ ਦੇਵਿੰਦਰ ਕੌਰ ਜੀ ਇੰਗਲੈਂਡ ਵਿਚ ਹੀ ਸਨ। ਮੈਂ ਸਰਾਏ ਸਾਹਿਬ ਨੂੰ ਬੇਨਤੀ ਕੀਤੀ ਕਿ ਇਸਨੂੰ ਇੱਕ ਕਿਸਮ ਦੀ ਸਾਹਿਤਕ ਖੋਜ ਸਮਝ ਲਓ..ਪਰ ਉਹਨਾਂ ਨੂੰ ਲੱਭਣਾ ਬੜਾ ਜ਼ਰੂਰੀ ਹੈ। ਉਹਨਾਂ ਬਾਰੇ ਇੱਕ ਹਫ਼ਤੇ ਤੱਕ ਜ਼ਿਆਦਾ ਵਿਸਤਾਰ ਨਾਲ਼ ਦੱਸ ਸਕਾਂਗੀ, ਓਦੋਂ ਤੱਕ ਉਹਨਾਂ ਦੀ ਕਿਤਾਬ ਮੇਰੇ ਤੀਕ ਪਹੁੰਚ ਜਾਵੇਗੀ।
---
ਏਸੇ ਦਰਮਿਆਨ ਮੇਰੇ ਕੋਲ਼ ਕੰਗ ਸਾਹਿਬ ਦੀ ਭੇਜੀ ਕਿਤਾਬ ਪਹੁੰਚ ਗਈ। ਛੋਟੀ ਜਿਹੀ 52 ਸਫ਼ਿਆਂ ਦੀ ਕਿਤਾਬ ਸੀ। ਮੁੱਖ-ਬੰਦ ਪੜ੍ਹਦਿਆਂ ਮੈਂ ਫੁੱਟ-ਫੁੱਟ ਕੇ ਰੋ ਪਈ...ਕਿ ਇੱਕ ਤੇਰ੍ਹਾਂ ਸਾਲ ਦੀ ਬੱਚੀ ਨੇ ਏਨਾ ਕੁਝ ਬਰਦਾਸ਼ਤ ਕੀਤਾ ਅਤੇ ਉਹ ਸੋਲ੍ਹਾਂ ਸਾਲ ਦੀ ਉਮਰ ‘ਚ ਵਿਆਹੀ ਵੀ ਗਈ.....ਓਥੇ ਵੀ ਤਸ਼ੱਦਦ ਸਹਿੰਦੀ ਰਹੀ। ਕਿਤਾਬ ਵਿਚਲੀਆਂ ਨਜ਼ਮਾਂ ਵੀ ਬੇਹੱਦ ਖ਼ੂਬਸੂਰਤ ਸਨ। ਮੁੱਖ-ਬੰਦ ਸਕੈਨ ਕਰਕੇ ਸਰਾਏ ਸਾਹਿਬ ਨੂੰ ਵੀ ਭੇਜ ਦਿੱਤਾ, ਉਹ ਪੜ੍ਹ ਕੇ ਭਾਵੁਕ ਹੋਏ ਬਿਨਾ ਨਾ ਰਹਿ ਸਕੇ। ਮੈਨੂੰ ਯਕੀਨ ਸੀ ਕਿ ਯੂ.ਕੇ. ਦੇ ਪੁਰਾਣੇ ਲੇਖਕ ਸਾਹਿਬਾਨ 'ਚੋਂ ਉਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਜਾਣਦਾ ਹੋਵੇਗਾ। ਇੰਝ ਇਸ ਖੋਜ ‘ਚ ਸਰਾਏ ਸਾਹਿਬ ਵੀ ਸ਼ਾਮਲ ਹੋ ਗਏ। ਉਹਨਾਂ ਨੇ ਆਪਣੇ ਘੇਰੇ ‘ਚ ਆਉਂਦੇ ਪੁਰਾਣੇ ਲੇਖਕ ਸਾਹਿਬਾਨ ਨੂੰ ਇਸ ਬਾਬਤ ਫੋਨ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਸਰਾਏ ਸਾਹਿਬ ਨੇ ਇਹ ਗੱਲ ਪੱਕੀ ਕਰ ਦਿੱਤੀ ਕਿ ਤਨਦੀਪ ਜਿਸ ਦੇਵਿੰਦਰ ਕੌਰ ਜੀ ਨੂੰ ਤੁਸੀਂ ਤੇ ਕੰਗ ਸਾਹਿਬ ਲੱਭ ਰਹੇ ਓ..ਲੱਗਦਾ ਉਹ ਯੂ.ਕੇ. ‘ਚ ਨਹੀਂ ਹਨ। ਪਰ ਨਿਰਾਸ਼ ਨਾ ਹੋਵੋ..ਕਿਤਾਬ ਤੇ ਉਹਨਾਂ ਦੇ ਪਿੰਡ ਦਾ ਨਾਮ ਸਮਰਾੜੀ, ਜ਼ਿਲ੍ਹਾ ਜਲੰਧਰ ਲਿਖਿਆ ਹੈ, ਆਪਾਂ ਓਥੋਂ ਪਤਾ ਕਰਾਂਗੇ।
----
ਕੁਝ ਦਿਨਾਂ ਬਾਅਦ ਕੰਗ ਸਾਹਿਬ ਦਾ ਟੈਕਸਟ ਆਇਆ: ਤਨਦੀਪ ਤੂੰ ਯਕੀਨ ਨ੍ਹੀਂ ਕਰੇਂਗੀ..ਪਰ ਦੇਵਿੰਦਰ ਕੌਰ ਦਾ ਪਤਾ ਲੱਗ ਗਿਆ ਹੈ, ਉਹ ਅਮਰੀਕਾ ‘ਚ ਹੀ ਹਨ। ਲਓ ਜੀ..ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ ....ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਦਰਅਸਲ ਕੰਗ ਸਾਹਿਬ ਨੇ ਮੈਨੂੰ ਕਿਤਾਬ ਭੇਜਣ ਤੋਂ ਪਹਿਲਾਂ ਓਹੀ ਮੁੱਖ-ਬੰਦ ਇੱਕ ਲੋਕਲ ਅਖ਼ਬਾਰ ‘ਚ ਛਪਵਾ ਦਿੱਤਾ ਸੀ । ਉਹ ਅਖ਼ਬਾਰ ਮੈਡਮ ਦੇਵਿੰਦਰ ਕੌਰ ਜੀ ਦੇ ਇੱਕ ਰਿਸ਼ਤੇਦਾਰ ਨੇ ਪੜ੍ਹਿਆ ਅਤੇ ਅਖ਼ਬਾਰ ਦੇ ਐਡੀਟਰ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਦੇਵਿੰਦਰ ਸਾਡੀ ਰਿਸ਼ਤੇਦਾਰ ਹੈ। ਕੁਝ ਦਿਨਾਂ ਬਾਅਦ ਦੇਵਿੰਦਰ ਕੌਰ ਜੀ ਨੇ ਖ਼ੁਦ ਐਡੀਟਰ ਸਾਹਿਬ ਨੂੰ ਕਾਲ ਕਰਕੇ ਆਪਣਾ ਸੈੱਲ ਫੋਨ ਨੰਬਰ ਲਿਖਵਾ ਦਿੱਤਾ। ਨੰਬਰ ਕੰਗ ਸਾਹਿਬ ਕੋਲ਼ ਪਹੁੰਚਿਆ ਤਾਂ ਉਹਨਾਂ ਝੱਟ ਮੈਨੂੰ ਟੈਕਸਟ ਕਰ ਦਿਤਾ। ਉਹਨੀਂ ਦਿਨੀਂ ਮੈਂ ਮਾਈਗ੍ਰੇਨ ਤੋਂ ਬੇਹੱਦ ਪੀੜਤ ਸੀ..ਮੈਂ ਦੋ ਦਿਨਾਂ ਬਾਅਦ ਨੰਬਰ ਡਾਇਲ ਕੀਤਾ...ਤਾਂ ਜਿਸ ਆਵਾਜ਼ ਨੇ ਮੇਰਾ ਸਵਾਗਤ ਕੀਤਾ...ਉਸਦੇ ਹਾਸੇ ਵਿਚੋਂ ਚੰਬੇ ਦੀਆਂ ਕਲੀਆਂ ਖਿੜਦੀਆਂ ਸਨ....ਕਲ-ਕਲ ਕਰਦੇ ਪਹਾੜੀ ਝਰਨੇ ਫੁੱਟਦੇ ਸਨ....ਪਿਆਰ ਦੋਵੇਂ ਬਾਹਾਂ ਖੋਲ੍ਹ ਕੇ ਗਲ਼ੇ ਲਾਉਂਣ ਨੂੰ ਕਾਹਲ਼ਾ ਸੀ....ਮੈਂ ਆਪਣਾ ਤੁਆਰਫ਼ ਕਰਵਾਇਆ....ਉਮਰ ਦੇ ਫ਼ਰਕ ਦੇ ਬਾਵਜੂਦ ਜਲਦੀ ਹੀ ਅਸੀਂ ਸਹੇਲੀਆਂ ਬਣ ਗਈਆਂ, ਉਂਝ ਵੀ ਸਾਹਿਤਕ ਲੋਕ ਜ਼ਿਆਦਾ ਦੇਰ ਤੱਕ ਰਸਮੀਂ ਗੱਲਬਾਤ ਅਤੇ ਤਕੱਲੁਫ਼ ਨਹੀਂ ਕਰ ਸਕਦੇ। ਉਹਨਾਂ ਸੰਖੇਪ ‘ਚ ਆਪਣੀ ਕਹਾਣੀ ਦੱਸੀ ਕਿ ਆਪਣੇ ਦੋ ਬੇਟਿਆਂ ਨਾਲ਼ ਪਿਛਲੇ ਵੀਹ ਸਾਲਾਂ ਤੋਂ ਉਹ ਅਮਰੀਕਾ ਹੀ ਹਨ। ਉਹਨਾਂ ਨੇ ਜ਼ਿੰਦਗੀ ਨੂੰ ਭਰਪੂਰ ਜਿਉਂਇਆ ਹੈ...ਅਤੇ ਜ਼ਿੰਦਗੀ ਤੋਂ ਮੁਤਮਈਨ ਨੇ।
---
ਮੈਂ ਪੁੱਛੇ ਬਗੈਰ ਨਾ ਰਹਿ ਸਕੀ..ਤਾਂ ਫੇਰ ਮੈਡਮ..ਇਹਨਾਂ ਸਾਲਾਂ ਦੌਰਾਨ ਤੁਸੀਂ ਲਿਖਦੇ ਰਹੇ ਹੋਂ? ਉਹਨਾਂ ਹੱਸਦਿਆਂ ਜਵਾਬ ਦਿੱਤਾ: ਤਨਦੀਪ ! ਹਾਲਾਤ ਜਿਹੋ ਜਿਹੇ ਮਰਜ਼ੀ ਰਹੇ..ਪਰ ਮੇਰੇ ਅੰਦਰਲਾ ਲੇਖਕ ਤਾਂ ਨਹੀਂ ਸੀ ਮਰ ਸਕਦਾ...ਮੈਂ ਮੁਸੱਲਸਲ ਲਿਖਦੀ ਰਹੀ ਹਾਂ..ਪਰ ਉਸ ਤੋਂ ਬਾਅਦ ਕਿਤਾਬ ਨਹੀਂ ਛਪਵਾਈ। ਕੋਈ ਅੱਧਾ ਘੰਟਾ ਗੱਲਾਂ ਕੀਤੀਆਂ ਫੇਰ ਫੋਨ ਰੱਖਦਿਆਂ ਇੱਕ ਹਾਸੇ ਦਾ ਫ਼ੁਹਾਰਾ ਛੁੱਟਿਆ.....ਉਹ ਬੋਲੇ: ਤਨਦੀਪ! ਹੁਣ ਆਰਸੀ ਤੇ ਮੋਟਾ-ਮੋਟਾ ਲਿਖ ਕੇ ਲਗਾਈਂ ਕਿ ਦੇਵਿੰਦਰ ਕੌਰ ਲੱਭ ਪਈ ਹੈ...ਲੱਭ ਪਈ ਹੈ। ਓਸੇ ਦਿਨ ਉਹਨਾਂ ਨੇ ਆਪਣੀ ਫੋਟੋ ਈਮੇਲ ਕੀਤੀ ਤਾਂ ਮੇਰੀਆਂ ਅੱਖਾਂ ਫੇਰ ਭਰ ਆਈਆਂ ਕਿ ਇਸ ਮੋਤੀਏ ਦੇ ਫੁੱਲ ਨੇ ਬੜਾ ਕੁਝ ਸਹਿਆ...ਪਰ ਖ਼ੁਸ਼ਬੂ ਸਾਂਭੀ ਰੱਖੀ ਹੈ....ਇਸਦੀਆਂ ਅੱਖਾਂ ਨੇ ਉਨੀਂਦਰ ਕੱਟੇ ਹੋਣਗੇ....ਪਰ ਖ਼ੁਆਬ ਝੁਲ਼ਸਣ ਨਹੀਂ ਦਿੱਤੇ....ਪੈਰਾਂ ਨੇ ਅਣਗਿਣਤ ਮੀਲਾਂ ਸਫ਼ਰ ਕੀਤਾ ਹੋਏਗਾ....ਪਰ ਕੰਵਲ ਦਲਦਲ ‘ਚ ਗੁੰਮ ਨਹੀਂ ਹੋਣ ਦਿੱਤੇ....ਹੱਥਾਂ ਨੇ ਹਰ ਰੋਜ਼ ਇੱਕ ਨਵਾਂ ‘ਅੱਜ’ ਲਿਖਿਆ ਹੋਣੈਂ....ਪਰ ਅੱਜ ‘ਚ ਅਤੀਤ ਦੀ ਕੜਵਾਹਟ ਮਿਲ਼ਣ ਨਹੀਂ ਦਿੱਤੀ.....ਓਸੇ ਸਾਹਿਤਕ ਖੋਜ .....ਮੋਤੀਏ ਦੇ ਫੁੱਲ ਦੀਆਂ ਤਿੰਨ ਨਜ਼ਮਾਂ.... ਅਲਕਨੰਦਾ ਦੀਆਂ ਧਾਰਾਂ ਵਰਗੀਆਂ ਨਿਰਮਲ ਅਤੇ ਸ਼ੱਫ਼ਾਫ਼.....ਪਹਿਲੀਆਂ ਦੋ ਓਸੇ ਕਿਤਾਬ ‘ਚੋਂ ਅਤੇ ਇੱਕ ਨਵੀਂ....ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਮੈਡਮ ਦੇਵਿੰਦਰ ਕੌਰ ਜੀ ਨੂੰ ਅਦਬੀ ਮਹਿਫ਼ਿਲ ‘ਚ ਖ਼ੁਸ਼ਆਮਦੀਦ ਆਖ ਰਹੀ ਹਾਂ। ਕੰਗ ਸਾਹਿਬ ਅਤੇ ਸਰਾਏ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
******
ਕਲਮ-ਲਹੂ
ਨਜ਼ਮ
ਜੇ ਕਿਸੇ ਦੇ ਘਰ ਦਾ ਕੋਈ ਕਮਰਾ ਮਰ ਜਾਵੇ
ਫਿਰ ਕਮਰੇ ਦੀ ਸੋਗੀ ਰੂਹ ਵਿਹੜੇ ‘ਚ ਉਤਰ ਆਵੇ
ਜੇਠ ਹਾੜ੍ਹ ਦੀਆਂ ਧੁੱਪਾਂ ਜਿਹੇ ਹਉਕੇ ਲਵੇ...
ਜਾਂ....
ਪੋਹ ਦੇ ਪਾਲ਼ੇ ਜਿਹਾ ਕੋਈ ਵੈਣ ਪਾਏ
ਉਹ ਕਾਲ਼ੇ ਕਾਨਿਆਂ ਦੀ ਅਰਥੀ ਬਣਾਵੇ
ਫਿਰ ਕਾਲ਼ੇ ਵਰ੍ਹਿਆਂ ਦੇ ਕੱਫ਼ਣ ‘ਤੇ
ਉਹ ਜ਼ਿੰਦਗੀ ਦੇ ਹਰਫ਼ ਦੀਆਂ ਬੂਟੀਆਂ ਪਾਵੇ
ਤੇ ਆਪਣੀ ਚਿਤਾ 'ਤੇ
ਆਪਣੇ ਹੀ ਹੱਥ ਸੇਕਣ ਬਹਿ ਜਾਵੇ, ਤਾਂ
ਫਿਰ??
======
ਜਾਚ
ਨਜ਼ਮ
ਤੇ ਫਿਰ ਉਹ ਆਪਣੇ ਦਿਲ
ਪੈਰਾਂ ‘ਚ ਪਾ ਕੇ ਤੁਰਨ ਲੱਗੇ...
ਉਹ ਇੱਕ ਟਾਹਣੀ ਸੀ
ਜਿਸਦਾ ਬਚਪਨ
ਸਣ ਦੇ ਪੀਲ਼ੇ ਫੁੱਲਾਂ ਵਾਂਗ ਟਹਿਕਦਾ ਸੀ
ਉਸ ਦੇ ਦੰਦਾਂ ਦਾ ਹਾਸਾ
ਤਿਲ਼ਾਂ ਦੇ ਝਾੜਨ ਵਾਂਗ ਛਣਕਦਾ ਸੀ
............
ਤੇ ਫੇਰ ਸੁਣਿਆ...
ਉਸ ਨੂੰ ....
ਠੰਢੇ ਸਮੁੰਦਰਾਂ ਦੀ ਗੁਫ਼ਾ ਖਾ ਗਈ!
....
ਹੁਣ ਉਸ ਨੂੰ ਤਿਲ਼ ਭੁੰਨਣ ਦੀ
ਜਾਚ ਹੈ ਆ ਗਈ
ਤੇ ਹੁਣ ਉਸਨੂੰ ਸਵੇਰ ਦਾ ਰੰਗ
ਸੱਪ ਬਣ ਡੱਸਦਾ
ਉਸ ਦਾ ਦਿਲ ਹੁਣ ਸੱਪ ਦੀ ਤੇਜ਼ ਚਾਲ
ਸਿਰ ਵਿਚ ਨੱਠਦਾ
ਤੇ ਉਹ ਜੋ...
ਸਿਰ ਤੋਂ ਪੈਰਾਂ ਦੇ
ਨਕਸ਼ ਨਾ ਮਿਣ ਸਕੇ
ਜੋ ਆਪਣੇ ਹੀ
ਨਕਸ਼ਾਂ ਦੇ ਰੰਗ ਨਾ ਗਿਣ ਸਕੇ
ਹੁਣ ਉਹ ਸਮੁੰਦਰ ਜੰਗਲ਼ ਦੀ
ਕਾਲ਼ੀ ਵਾਟ ਵਿਚ ਉਲ਼ਝ ਗਿਆ
ਤੇ ਸਦੀਵੀ ਨਕਸ਼ਾਂ ਦੀ
ਉਮਰ ਭੁੱਲ ਗਿਆ!
=====
ਅਹਿਸਾਸ ਮਰਿਆ ਨਹੀਂ...
ਨਜ਼ਮ
ਇੱਕ ਅਹਿਸਾਸ ਹੈ ਜੋ
ਅਜੇ ਤੱਕ ਮਰਿਆ ਨਹੀਂ।
ਵੈਸੇ ਦੁਨੀਆਂ ਦਾ ਕਿਹੜਾ ਵਰਕਾ
ਜੋ ਪੜ੍ਹਿਆ ਨਹੀਂ।
......
ਇੱਕ ਅਹਿਸਾਸ ਹੀ ਹੈ ਜੋ
ਬੈਠਾ ਮੇਰੀ ਆਤਮਾ ਵਿਚ ਵੜ ਕੇ
ਇੱਕ ਅਹਿਸਾਸ ਹੀ ਹੈ ਜਿਸਦਾ
ਕੋਈ ਕੰਢਾ ਭੁਰਿਆ ਨਹੀਂ।
........
ਮਘਦੀ ਭੁੱਬਲ਼ ‘ਚੋਂ
ਮੋਤੀ ਦੀ ਭਾਲ਼ ਅੰਦਰ
ਕਿਹੜਾ ਹਿੱਸਾ ਹੱਥ ਦਾ
ਜੋ ਜਲ਼ਿਆ ਨਹੀਂ।
.........
ਕਰਿਓ ਨਾ ਸਵਾਲ
ਦੇਣਾ ਪੈ ਜਾਊ ਜਵਾਬ
ਕੀ ਦੱਸਾਂ?
ਕਿਹੜਾ ਕਾਲ਼ਾ ਸਮੁੰਦਰ ਹੈ
ਜੋ ਮੇਰੀ ਰੂਹ ਨੇ ਤਰਿਆ ਨਹੀਂ।
17 comments:
TANDEEP JI
BAHUT BAHUT DHANVAAD IS KALAM NU LABHAN LYEE
IK IK AKHAR VICHOn DARAD JHALKADA HAI ,
KUJH HOR NAZAMAn blog te paun dee khechal karnee ji
Mein ajj he Pharzand Ali da parsidh novel'BHUBHAL'khatam kar ke hatiyan , te pardiyan mere mn ch' kai vaar khiyal aaiya ke bhubhal varge sabad saadi sabadawali ch' mukde ja rahe ne..Par aarsi te aoundiyan he Madam Davinder Kaur ji di nazam par ke bahut he changa lagiya jado ohna ne eh sabad bahut he shidhatt naal use vartiya..
ਇੱਕ ਅਹਿਸਾਸ ਹੀ ਹੈ
ਜਿਸਦਾ ਕੋਈ ਕੰਢਾ ਭੁਰਿਆ ਨਹੀਂ।
ਮਘਦੀ ਭੁੱਬਲ਼ ‘ਚੋਂ
ਮੋਤੀ ਦੀ ਭਾਲ਼ ਅੰਦਰ
ਕਿਹੜਾ ਹਿੱਸਾ ਹੱਥ ਦਾ
ਜੋ ਜਲ਼ਿਆ ਨਹੀਂ।
Bahut hi sohniyan nazman likhiya han.dekho eh satran kinniyan bhavpoorat han..
ਫਿਰ ਕਾਲ਼ੇ ਵਰ੍ਹਿਆਂ ਦੇ ਕੱਫ਼ਣ ‘ਤੇ
ਉਹ ਜ਼ਿੰਦਗੀ ਦੇ ਹਰਫ਼ ਦੀਆਂ ਬੂਟੀਆਂ ਪਾਵੇ
ਤੇ ਆਪਣੀ ਚਿਤਾ 'ਤੇ
ਆਪਣੇ ਹੀ ਹੱਥ ਸੇਕਣ ਬਹਿ ਜਾਵੇ, ਤਾਂ
ਫਿਰ??
ena doonga darad, koee, darad da dariyaa lang ke he biyaan kar sakda hai ,kande te khad ke nahi....
Tandeep ji tusi 'Sahit de Karam Singh Historian' bande ja rahe ho jo lekhkan nu labh labh ke liya rahe ho...datte raho...
Please read writer's name as farzand Ali and novel's name as 'Bhubbal'
ਅਨਾਮ ਜੀ ਅਤੇ ਹਰਪਾਲ ਜੀ....ਮੈਡਮ ਦਵਿੰਦਰ ਕੌਰ ਜੀ ਦੀਆਂ ਨਜ਼ਮਾਂ ਪੜ੍ਹ ਕੇ ਟਿੱਪਣੀਆਂ ਲਿਖਣ ਲਈ ਤੁਹਾਡੀ ਸ਼ੁਕਰਗੁਜ਼ਾਰ ਹਾਂ। ਦਰਅਸਲ ਮੈਡਮ ਨੂੰ ਖੋਜਣ ਦਾ ਸਾਰਾ ਸਿਹਰਾ ਕੰਗ ਸਾਗਿਬ ਅਤੇ ਸਰਾਏ ਸਾਹਿਬ ਨੂੰ ਜਾਂਦਾ ਹੈ, ਜਿਨ੍ਹਾਂ ਪਤਾ ਨਹੀਂ ਕਿੱਥੇ-ਕਿੱਥੇ ਫੋਨ ਕੀਤੇ ਨੇ..ਕਿੱਥੇ-ਕਿੱਥੇ ਈਮੇਲਾਂ ਭੇਜੀਆਂ ਨੇ।
ਆਰਸੀ ਤੇ ਨਵੇਂ ਲੇਖਕ ਸਾਹਿਬਾਨ ਲੱਭ ਕੇ ਲਿਆਉਂਣ ਦਾ ਉੱਦਮ ਨਿਊਯਾਰਕ ਵਾਸੀ ਸ਼ਾਇਰ ਸੁਰਿੰਦਰ ਸੋਹਲ ਜੀ ਨੇ ਬਾਖ਼ੂਬੀ ਕੀਤਾ ਹੈ। ਉਹ ਆਪਣਾ ਫ਼ਰਜ਼ ਸਮਝ ਕੇ ਨਿਊਯਾਰਕ ਏਰੀਏ ਦੇ ਲੇਖਕਾਂ ਨੂੰ ਲੱਭ ਕੇ ਉਹਨਾਂ ਦੀਆਂ ਰਚਨਾਵਾਂ ਵੀ ਖ਼ੁਦ ਟਾਈਪ ਕਰਕੇ ਭੇਜਦੇ ਨੇ।
ਉਹਨਾਂ ਸਾਰੇ ਲੇਖਕ ਅਤੇ ਪਾਠਕ ਸਾਹਿਬਾਨ ਦੇ ਸਿਰ ਵੀ ਇਹ ਸਿਹਰਾ ਜਾਂਦਾ ਹੈ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਰਚਨਾਵਾਂ ਭੇਜੀਆਂ ਤੇ ਫੇਰ ਹੋਰ ਲੇਖਕ ਦੋਸਤ ਨਾਲ਼ ਜੋੜੇ..ਜਾਂ ਸਾਹਿਤਕ ਰੁਚੀ ਵਾਲ਼ੇ ਪਾਠਕਾਂ ਨੇ ਲੇਖਕਾਂ ਨੂੰ ਬਲੌਗ ਦਾ ਲਿੰਕ ਭੇਜਿਆ। ਮੈਂ ਤਾਂ ਬੱਸ ਆਈਆਂ ਰਚਨਾਵਾਂ ਨੂੰ ਬਲੌਗ ਤੇ ਲਗਾਉਂਦੀ ਹੀ ਹਾਂ। ਆਰਸੀ ਤੁਹਾਡੀ ਸਭ ਦੀ ਕਰਜ਼ਦਾਰ ਹੈ। ਜਿੰਨਾ ਸਨੇਹ ਮਿਲ਼ਿਆ ਹੈ, ਮੈਂ ਕਿਆਸ ਨਹੀਂ ਸੀ ਕੀਤਾ। ਮੈਂ ਇੱਕਲੀ ਕੁਝ ਵੀ ਨਹੀਂ ਕਰ ਸਕਦੀ ਸੀ, ਸੋ ਇਹ ਬਲੌਗ ਅਸਲੀ ਅਰਥਾਂ 'ਚ ਇੱਕ ਟੀਮ ਵਰਕ ਹੈ।
ਇੱਕ ਵਾਰ ਫੇਰ ਮੈਂ ਤੁਹਾਡੀ ਸਭ ਦੀ ਮਸ਼ਕੂਰ ਹਾਂ। ਫੇਰੀ ਪਾਉਂਦੇ ਤੇ ਹੌਸਲਾ-ਅਫ਼ਜ਼ਾਈ ਕਰਦੇ ਰਹਿਓ!
ਅਦਬ ਸਹਿਤ
ਤਨਦੀਪ ਤਮੰਨਾ
देविंदर कौर जी की कविताएं बहुत भीतर तक प्रभावित करती हैं। तनदीप जी आपने देविंदर जी को आखिर खोज ही निकाला। आपका उनपर लिखा "राइट अप" भी दिलचस्प है। क्या ही अच्छा होता कि देविंदर जी की किताब का मुखबंद(भूमिका) भी आप "आरसी" पर देतीं। अच्छे लेखक कवियों को खोज खोज कर आरसी पर लाना, यह सिद्ध करता है कि आपके अन्दर अच्छे साहित्य, खासकर अपनी माँबोली के साहित्य के प्रति कितनी लगन और तड़प है। यही लगन और तड़प ही "आरसी" को जानदार बनाए हुए है।
ਨੀਰਵ ਸਾਹਿਬ! ਤੁਹਾਡੇ ਸੁਝਾਅ ਅਨੁਸਾਰ ਮੈਡਮ ਦਵਿੰਦਰ ਕੌਰ ਜੀ ਦੀ ਕਿਤਾਬ ਦਾ ਮੁੱਖ-ਬੰਦ ਵੀ ਆਰਸੀ ਰਿਸ਼ਮਾਂ ਤੇ ਪੋਸਟ ਕਰ ਦਿੱਤਾ ਗਿਆ ਹੈ।
ਸ਼ੁਕਰੀਆ।
ਤਨਦੀਪ ਤਮੰਨਾ
vaah ji vaah, nazm hove taa iho jihi, ih nazmaa parhan vaale utte vaapran lagg paindiaan han. ih zakhmaa di bhasha hai, ih satraan dard diaan satraan han, mann bhavuk ho gia.
Tamanna Jio
Sat Sri Akal.
What a wonderful news and how creative are the writings? Your contibution to locate bibi Devinder Kaur ji is remarkable. My sincere thanks go to you and Kang Sahib for this fantastic discovery. Bibi Devinder Kaur's writings mean a lot more that they say. Please convey my regards to her from the core of my heart. I'm so happy for her writings and your efforts. Take care.
Mota Singh Sarai
Walsall
ਪੁਸਤਕ ‘ਬਾਦਸ਼ਾਹ ਦੀ ਮੌਤ’ ਦਾ ਮੁੱਖ-ਬੰਦ ਪੜ੍ਹਿਆ ਹੈ। ਲੇਖਿਕਾ ਦੇ ਦਰਦ ਦਾ ਜ਼ਿਕਰ ਅਤੇ ਉਹਦੇ ਦਾਦੇ ਦੀ ਭਾਵੁਕਤਾ ਪੜ੍ਹ ਕੇ ਮਨ ਉੱਛਲ਼ਿਆ ਹੈ…ਮਾਨਸਿਕ ਦਰਦ ਦੀ ਇਸ ਇੰਤਹਾ ਦੇ ਬਾਵਜੂਦ ਉਹਦਾ ਸਾਬਤ ਕਦਮੀ ਰਹਿਣਾ…ਕਮਾਲ ਹੈ ਬਈ! ਭਾਵੇਂ ਘੱਟ ਹੀ ਹੋਣ ਪਰ ਅਜਿਹੇ ਇਨਸਾਨਾਂ ਦੀ ਹੋਂਦ ਸਦਕਾ ਹੀ ਇਹ ਦੁਨੀਆ ਸੋਹਣੀ ਹੈ।
ਕਵਿਤਾਵਾਂ ਵਿਚਲੇ ਅਹਿਸਾਸ ਵੀ ਖ਼ੂਬ ਨੇ!
ਜਸਬੀਰ ਮਾਹਲ
Dear Tamanna--regarding your article of May 9th about tracing Davinder Kaur of Nottingham UK---------Nagina kinna ku chir johrian dian nazran ton chhupia reh sakda--aakhir taan labhyia hi jaana.
This 13 years girl of yester years has written so well-- it is mind boggling that she could hold on to her sense of existance--going through all that.
Could you pass me her email/phone--I must congratulate her.
Surinder Gill
University of Washington
USA
simply great
Madam Davinder Kor ji barey padh ke bahut acha lagga. Aisa udam karde rehna, tamanna ji. Ohna diyaan nazman vi achian ne. Please send me Punjabi fonts, I will try atleast.
Suhasini Ramana
Brampton, Canada
Tamanna ji thanks for introducing her to Aarsi readers. Mam diaan kavitavan bahut wadhiya te mukh bandh vi kamaal da hai.
Mandhir Deol
Canada
Bibi Tandeep ji,
Piyaar bharee Sat siri akal ji.
Thank you very much for finding Bibi Davinder Kaur Ji.Your hard work now I can read her poetry.
I love all her poems,lots of pain,her poetry like Amrita pritam ji.Please give my respect to Bibi Davinder Kaur ji.
Long time ago I read Davinder Kaur ji's poem in Nagmani too.She write in depth.
I want to read her autobiography it does not show on site any more.Please guide me.
I am in Arizona but your site made me feel I am in BC.
Very good work and good litrary site.
Best wishes to Bibi ji.
Thank You
Dr Satnam Sidhu
ਸਤਿਕਾਰਤ ਡਾ:ਸਤਨਾਮ ਸਿੰਘ ਜੀ
ਸਤਿ ਸ਼੍ਰੀ ਅਕਾਲ!
ਮੇਲ ਕਰਨ ਲਈ ਤੁਹਾਡਾ ਬੇਹੱਦ ਸ਼ੁਕਰੀਆ। ਮੈਡਮ ਦਵਿੰਦਰ ਕੌਰ ਜੀ ਦੀ ਕਿਤਾਬ ਦਾ ਮੁੱਖ-ਬੰਦ ਆਰਸੀ ਰਿਸ਼ਮਾਂ ਦੇ ਤਹਿਤ ਪੋਸਟ ਕਿਤਾ ਹੋਇਆ ਹੈ, ਹਟਾਇਆ ਨਹੀਂ ਗਿਆ...ਉਸ ਉੱਤੇ ਹੋਰ ਲੇਖਕਾਂ ਦੀਆਂ ਪੋਸਟਾਂ ਜ਼ਰੂਰ ਆ ਗਈਆਂ ਨੇ। ਹੋ ਸਕਦੈ ਕਿ ਗੂਗਲ ਦੀ ਕਿਸੇ ਪ੍ਰੌਬਲਮ ਕਰਕੇ ਤੁਹਾਡੇ ਏਰੀਏ 'ਚ ਨਜ਼ਰ ਨਾ ਆ ਰਿਹਾ ਹੋਵੇ....ਆਪਣਾ ਨੈੱਟ ਕੁਨੇਕਸ਼ਨ ਰਿਫਰੈਸ਼ ਕਰੋ...ਮੈਂ ਲਿੰਕ ਭੇਜ ਰਹੀ ਹਾਂ...ਕਿਰਪਾ ਕਰਕੇ ਦੋਬਾਰਾ ਚੈੱਕ ਕਰੋ:
aarsivartak.blogspot.com
ਅਦਬ ਸਹਿਤ
ਤਨਦੀਪ ਤਮੰਨਾ
Tandeep di himmat ate pagalpan di daad deni pavegi...
Dear Tandeep,
You deserve appreciation & million thanks for bringing out a poetess whose poems touch you & make you feel the nerves.Indeed words come to her as naturally as leaves come to the tree.The Lovers of Punjabi literature will not only remember you but will remain grateful to make them read wonderful lines like
ਕਿਹੜਾ ਕਾਲ਼ਾ ਸਮੁੰਦਰ ਹੈ
ਜੋ ਮੇਰੀ ਰੂਹ ਨੇ ਤਰਿਆ ਨਹੀਂ।
Professor Tejinder S. Lamba
Post a Comment