ਇਸ ਦੇ ਦਿਲ ਅੰਦਰ ਕੋਈ ਸੰਗੀਨ ਸਾਜ਼ਿਸ਼ ਪਲ਼ ਰਹੀ ਹੈ।
ਅੱਗ ਤਾਂ ਹੀ ਬਰਫ਼ ਦਾ ਚਿਹਰਾ ਲਗਾ ਕੇ ਜਲ਼ ਰਹੀ ਹੈ।
----
ਰੱਬ ਜਾਣੇ ਮੇਰੇ ਸਾਵ੍ਹੇਂ ਆਉਣ ਤੋਂ ਕਿਉਂ ਟਲ਼ ਰਹੀ ਹੈ।
ਚਾਨਣੀ ਬੱਦਲ਼ ਦੇ ਓਹਲੇ ਹੋ ਕੇ ਰਸਤਾ ਵਲ਼ ਰਹੀ ਹੈ।
----
ਇਕ ਤਰਫ਼ ਤਾਂ ਲੋਕ ਸਿੱਲ੍ਹਾਂ-ਪੱਥਰਾਂ ਵਿਚ ਵਟ ਰਹੇ ਨੇ,
ਇਕ ਤਰਫ਼ ਪੱਥਰ ’ਚੋਂ ਹੱਸਦੀ ਮੂਰਤੀ ਨਿੱਕਲ਼ ਰਹੀ ਹੈ।
----
ਇਤਰ ਭਿੱਜੀਆਂ ਰੰਗਲੀਆਂ ਇਸ ਨੇ ਬਹਾਰਾਂ ਵਰਨੀਆਂ ਨੇ,
ਏਸੇ ਕਰਕੇ ਪੱਤਝੜ ਜੰਗਲ ਨੂੰ ਵਟਣਾ ਮਲ਼ ਰਹੀ ਹੈ।
----
ਮੈਂ ਤਾਂ ਘਰ ਹੀ ਛੱਡ ਆਇਆ ਸਾਂ ਮਹਿਕ, ਜਜ਼ਬੇ ਤੇ ਰਿਸ਼ਤੇ,
ਪਰ ਸਫ਼ਰ ਵਿਚ ਪੈੜ ਕਿਸਦੀ ਨਾਲ ਮੇਰੇ ਚਲ ਰਹੀ ਹੈ।
----
ਮਛਲੀਆਂ ਫੜਦਾ ਮੈਂ ਤਟ ‘ਤੇ ਸੌਂ ਗਿਆ ਕਿ ਖ਼ਾਬ ਆਇਆ,
ਕੜ੍ਹ ਰਿਹਾ ਹੈ ਤੇਲ, ਇਸ ਵਿਚ ਮਛਲੀ ਮੈਨੂੰ ਤਲ਼ ਰਹੀ ਹੈ।
5 comments:
Har ikk sheyar kamaal..
bahut khoob;bahut niwekle vishe
ਸੋਹਲ ਸਾਹਿਬ ਦੀ ਸਾਰੀ ਗ਼ਜ਼ਲ ਬਹੁਤ ਵਧੀਆ ਹੈ। ਇਹਨਾਂ ਸ਼ਿਅਰਾਂ ਦੇ ਤਾਂ ਕੀ ਕਹਿਣੇ ਨੇ
ਇਤਰ ਭਿੱਜੀਆਂ ਰੰਗਲੀਆਂ ਇਸ ਨੇ ਬਹਾਰਾਂ ਵਰਨੀਆਂ ਨੇ,
ਏਸੇ ਕਰਕੇ ਪੱਤਝੜ ਜੰਗਲ ਨੂੰ ਵਟਣਾ ਮਲ਼ ਰਹੀ ਹੈ।
ਇਸ ਦੇ ਦਿਲ ਅੰਦਰ ਕੋਈ ਸੰਗੀਨ ਸਾਜ਼ਿਸ਼ ਪਲ਼ ਰਹੀ ਹੈ।
ਅੱਗ ਤਾਂ ਹੀ ਬਰਫ਼ ਦਾ ਚਿਹਰਾ ਲਗਾ ਕੇ ਜਲ਼ ਰਹੀ ਹੈ।
ਮਛਲੀਆਂ ਫੜਦਾ ਮੈਂ ਤਟ ‘ਤੇ ਸੌਂ ਗਿਆ ਕਿ ਖ਼ਾਬ ਆਇਆ,
ਕੜ੍ਹ ਰਿਹਾ ਹੈ ਤੇਲ, ਇਸ ਵਿਚ ਮਛਲੀ ਮੈਨੂੰ ਤਲ਼ ਰਹੀ ਹੈ।
ਤਨਦੀਪ ਜੀ ਮੈਂ ਆਰਸੀ ਨਿੱਤਨੇਮ ਵਾਂਗ ਪੜ੍ਹਦਾ ਹਾਂ।
ਸੁਖਵੀਰ ਸੈਂਹਬੀ
ਲੁਧਿਆਣਾ
ਇੰਡੀਆ
Mein tan ghar chhadd aayea san mehak, jazbat te rishte,
Par safar vich pairrh kisdee naal merey chall rahi hai.
Khubsurat ehsasan di gall cherrhdi ghazal.
Mandhir Deol
Canada
sohal saab salaam!!!
aapdi ghazal parhi ,bahut khoobsurat laggi, ate vishe vi nivekle lagge...........
khush raho ate maa boli di sewa karde raho......aas hai aapsi raabta baneya rahega
roop nimana
RAB RAKHA!!
Post a Comment