ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, May 17, 2009

ਜਸਬੀਰ ਮਾਹਲ - ਨਜ਼ਮ

ਅਰਥਹੀਣ

ਨਜ਼ਮ

ਬੜੀ ਵਕ਼ਤ ਦੀ ਥੋੜ ਹੈ

ਆਉਂਦੇ ਦਿਨਾਂ

ਆਰਜ਼ੀ ਤੌਰ ਤੇ ਲੋੜ ਹੈ

ਰੂਹ ਤੋਂ ਸੱਖਣੇ

ਇਕ ਜਣੇ ਦੇ ਸਿਰ ਦੀ

ਜੋ ਮੇਰੀ ਥਾਵੇਂ ਭਰੇ ਹਾਜ਼ਰੀ

ਰਸਮੀ ਕਿਸਮ ਦੀ....

................

ਤੁਰ ਗਏ ਦੇ ਸੋਗ ਵਿਚ

ਦੋ ਤਿੰਨ ਜਣਿਆਂ ਦੇ ਰੱਖੇ

ਪਾਠ ਦੇ ਭੋਗ ਵਿਚ

..........

ਨਵੇਂ ਜੰਮੇ ਲਈ

ਲੰਮੀ ਉਮਰ ਦੀ ਅਰਦਾਸ ਵਿਚ

ਮੰਗਣੇ ਦੀ ਰਸਮ ਖ਼ਾਸ ਵਿਚ

.......

ਵਿਆਹ ਦੇ ਸ਼ਗਨ ਵਿਚ

ਗੁਆਂਢੀ ਬੱਚੇ ਦੇ ਜਸ਼ਨ ਵਿਚ

.........

ਰਾਤ ਦੀ ਪਾਰਟੀ ਦੇ ਰੌਲ਼ੇ-ਗੌਲ਼ੇ ਵਿਚ

ਸਭਿਆਚਾਰ ਦੇ ਨਾਂ ਤੇ

ਚਲਦੇ ਘਚੋਲ਼ੇ ਵਿਚ

.............

ਮੈਂ ਆਪ ਤੇ ਹਾਜ਼ਰ ਹੋ ਨਹੀਂ ਸਕਣਾ

ਕਿਉਂਕਿ....

ਮੈਂ.......

ਆਪਣੇ ਆਪ ਨੂੰ.......

ਮਿਲ਼ਣ ਜਾਣਾ ਹੈ!


5 comments:

Charanjeet said...

nihaayat khoobsoorat khayal te mabni' nazm,jasbir ji

Unknown said...

bahut sohne ehsaas ne janaab!!
khush raho
roop nimana
r\RAB RAKHA!!

Unknown said...

ਮਾਹਲ ਸਾਹਿਬ, ਅੱਜ ਘਰੇ ਸੀ ਤਾਂ ਨਿੱਠ ਕੇ ਆਰਸੀ ਪੜ੍ਹੀ ਹੈ। ਤੁਹਾਡੀ ਨਜ਼ਮ ਬਹੁਤ ਚੰਗੀ ਲੱਗੀ। ਵੀਕਐਂਡ ਤੇ ਮੈਨੂੰ ਵੀ ਰੂਹ ਤੋਂ ਸੱਖਣੇ ਸਿਰ ਦੀ ਜ਼ਰੂਰਤ ਹੈ, ਕਿਉਂਕਿ ਸਾਰੇ ਫੰਕਸ਼ਨਾਂ ਤੇ ਮੈਂ ਵੀ ਹਾਜਰ ਹੋ ਨਹੀਂ ਸਕਣਾ। ਵਧਾਈਆਂ।
ਨਰਿੰਦਰਪਾਲ ਸਿੰਘ

Unknown said...

ਮਾਹਲ ਜੀ! ਨਰਿੰਦਰਪਾਲ ਜੀ ਵਾਲੀ ਹੀ ਗੱਲ ਮੇਰੀ ਵੀ ਹੈ। ਰੂਹ ਤੋਂ ਸੱਖਣਾ ਸਿਰ ਲੱਗਦਾ ਸਾਨੂੰ ਸਭ ਨੂੰ ਚਾਹੀਦਾ ਹੈ। ਬੇਹਤਰੀਨ ਨਜ਼ਮ ਲਈ ਮੁਬਾਰਕ
ਮਨਧੀਰ ਦਿਓਲ
ਕੈਨੇਡਾ

Unknown said...

Reality of busy modern life, summarised in great meaningful words. Congratulations mr. Mahal.

Amol Minhas
California