ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, May 17, 2009

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ
ਹੋ ਗਏ ਮਿਹਰਬਾਨ ਚੀਜ਼ਾਂ ਤੇ।
ਹੁਣ ਨਿਕਲ਼ਦੀ ਹੈ ਜਾਨ ਚੀਜ਼ਾਂ ‘ਤੇ।
----
ਵਾਸੀਆਂ ਨਾਲ਼ ਉਹ ਨਾ ਘਰ ਬਣਦਾ,
ਕਰਦਾ ਨਿਰਭਰ ਮਕਾਨ ਚੀਜ਼ਾਂ ‘ਤੇ।
----
ਮਿਲ਼ ਰਿਹਾ ਹੈ ਸਕੂਨ ਚੀਜ਼ਾਂ ਤੋਂ,
ਖਪ ਰਿਹਾ ਹੈ ਜਹਾਨ ਚੀਜ਼ਾਂ ‘ਤੇ।
----
ਹੁਣ ਚਰਿੱਤਰ ਦੀ ਕੋਈ ਗੱਲ ਹੀ ਨਹੀਂ,
ਆਨ ਚੀਜ਼ਾਂ ‘ਤੇ ਸ਼ਾਨ ਚੀਜ਼ਾਂ ‘ਤੇ।
----
ਗੁਣ ਕਦੇ ਖ਼ਾਨਦਾਨ ਮੰਨਦੇ ਸਨ,
ਆ ਗਏ ਖ਼ਾਨਦਾਨ ਚੀਜ਼ਾਂ ‘ਤੇ।
----
ਘਰ ‘ਚ ਜਦ ਨੂੰਹ ਦਾ ਆਗਮਨ ਹੁੰਦੈ,
ਘਰ ਦਾ ਹੁੰਦੈ ਧਿਆਨ ਚੀਜ਼ਾਂ ‘ਤੇ।
----
ਗਿਆਨ ਦਾ ਕੰਮ ਹੁੰਦੈ ਚੇਤਨਤਾ,
ਖਪ ਰਿਹਾ ਅੱਜ ਗਿਆਨ ਚੀਜ਼ਾਂ ‘ਤੇ।
----
ਰੂਹ ਦਾ ਰਾਗ ਰੰਗ ਭੁੱਲ ਹੀ ਗਏ,
ਤਾਲ ਚੀਜ਼ਾਂ ਦੀ ਤਾਨ ਚੀਜ਼ਾਂ ‘ਤੇ।
----
ਹੁਣ ਜਹਾਨ ਇਕ ਦੁਕਾਨ ਵਰਗਾ ਹੈ,
ਚਲ ਰਹੀ ਹੈ ਦੁਕਾਨ ਚੀਜ਼ਾਂ ‘ਤੇ।

3 comments:

Charanjeet said...

materialism te bharpoot vaar kardi,aap ji di ih ghazal bahut pasand aayii,davinder ji
mubaark howe

Unknown said...

ਸਾਦਗੀ, ਇਕਸਾਰਤਾ, ਇਕਸੁਰਤਾ ਅਤੇ ਯਥਾਰਥ--
ਸਭ ਨਿਭਾਏ ਹਨ। ਇਹ ਕਾਫ਼ੀਏ ਦੀ ਚੋਣ ਲਈ ਅਤੇ ਇਸਨੂੰ ਖ਼ੂਬਸੂਰਤੀ ਨਾਲ਼ ਨਿਭਾਉਣ ਲਈ ਮੁਬਾਰਕਾਂ

Unknown said...

ਅਲੱਗ ਅਤੇ ਵਧੀਆ ਵਿਸ਼ੇ ਤੇ ਲਿਖੀ ਗ਼ਜ਼ਲ ਲਈ ਵਧਾਈਆਂ ਦਵਿੰਦਰ ਪੂਨੀਆ ਸਾਹਿਬ।
ਗੁਣ ਕਦੇ ਖਾਨਦਾਨ ਮੰਨਦੇ ਸਨ
ਆ ਗਏ ਖਾਨਦਾਨ ਚੀਜ਼ਾਂ ਤੇ
ਨਰਿੰਦਰਪਾਲ ਸਿੰਘ