ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, May 22, 2009

ਸੁਰਿੰਦਰ ਰਾਮਪੁਰੀ - ਨਜ਼ਮ

ਉਹ ਦਿਨ - ਇਹ ਦਿਨ

ਨਜ਼ਮ

ਉਹ ਵੀ ਦਿਨ ਸਨ

ਤੂੰ ਕਹਿੰਦੀ ਸੀ

ਆ ਆਪਾਂ ਕੋਈ ਜੁਗਨੂੰ ਫੜੀਏ

ਆਪਣੇ ਰਾਹ ਵਿਚ ਚਾਨਣ ਭਰੀਏ

ਜਵਾਨ ਉਮਰ ਦੇ ਮਾਣ ਆਖਿਆ

ਆਪਾਂ ਤਾਂ ਸੂਰਜ ਦੇ ਆਸ਼ਕ।

..............

ਇਹ ਵੀ ਦਿਨ ਹਨ

ਵਰ੍ਹਿਆਂ ਦੀ ਵਿੱਥ ਪਾੜ

ਜਦ ਪਿਛਾਂਹ ਨੂੰ ਝਾਕਦਾਂ

ਛਿੱਥਾ ਜਿਹਾ ਮਨ ਆਖਦੈ

........

ਇੱਕ ਜੁਗਨੂੰ ਹੀ ਫੜ ਲੈਂਦੇ

ਜੀਵਨ ਦਾ ਕੋਈ ਛਿਣ ਤਾਂ ਚਾਨਣ ਹੋ ਜਾਂਦਾ!


6 comments:

Unknown said...

ਸੁਰਿੰਦਰ ਰਾਮਪੁਰੀ ਨੂੰ ਕਾਫ਼ੀ ਦੇਰ ਬਾਅਦ ਪੜ੍ਹ ਰਿਹਾਂ ਹਾਂ। ਕਹਾਣੀਆਂ ਲਿਖਣ 'ਚ ਉਹਦਾ ਜਵਾਬ ਨਹੀਂ, ਪਰ ਇਹ ਕਵਿਤਾ ਵੀ ਵਧੀਆ ਲੱਗੀ। ਤਨਦੀਪ ਤੇਰੀ ਆਰਸੀ ਤੇ ਕੀਤੀ ਮਿਹਨਤ ਤੇ ਮੈਂ ਹੈਰਾਨ ਹਾਂ। ਮੇਰੀਆਂ ਦੁਆਵਾਂ ਤੁਹਾਡੇ ਸਭ ਨਾਲ ਹਨ।

ਜਸਵੰਤ ਸਿੱਧੂ
ਸਰੀ
ਕੈਨੇਡਾ

Gurmail-Badesha said...

Hun pachhtaian ki banndai ? Rampuri ji ! tuhade pind dian gallian ch chaannan tan unjh vi bahut hai !
phir vi Aass rakho! agge vi( upper vi) chann -taare sooraj nu ghare saddi batthe ne ! tuhade aun di khushi vich !!
gurmail................!

Unknown said...

Hi Tamanna. I just got a chance to go through a few pages of Aarsi today. You are doing a wonderful job. I am going to forward this link to all my friends who can read and write Punjabi. Both thumbs up.

Amol Minhas
California

Unknown said...

Bahut he bhawpurat nazam. congratulations!!

सुभाष नीरव said...

बहुत वड्डी ग्ल्ल कहि गया शायर ऐस छोटी जिही कविता विच ! बहुत खूब ! बधाई !

Unknown said...

This poem by mr. Surinder Rampuri would have brought back sweet/cute memories to many readers, I am sure.

Amol Minhas
California