ਨਜ਼ਮ
ਜੀਵਨ, ਮੌਤ,
ਜੁਰਮ, ਕ਼ਤਲ,
ਜੰਗ, ਅਮਨ,
ਸਹਿ-ਹੋਂਦ ਵਿਚ ਹੀ,
ਵਿਚਰਦੇ ਰਹੇ ਨੇ ਆਦਿ-ਕਾਲ਼ ਤੋਂ!
...........
ਕੀਮਤਾਂ ਦੇ ਟਕਰਾਅ ‘ਚੋਂ
ਨਵੇਂ ਫ਼ਲਸਫ਼ੇ ਜਨਮਦੇ ਹਨ
ਤੇ ਸਥਿਤੀਆਂ ਦੇ ਟਿਕਾਅ ‘ਚੋਂ
ਉਨ੍ਹਾਂ ਦੇ ਮਾਪ-ਦੰਡ!
...............
ਜ਼ਿੰਦਗੀ ਨੇ ਤੁਰਨਾ ਹੀ ਹੁੰਦਾ ਹੈ,
ਹਰ ਹਾਲ, ਹਰ ਕਾਲ਼!
..............
ਕਦੇ ਚੰਨ ਭੁਲੇਖਾ ਬਣਿਆ, ਕਦੇ ਸੂਰਜ
ਤੇ ਇਨ੍ਹਾਂ ਦੇ ਦੁਆਲ਼ੇ,
ਤਾਰਿਆਂ ਵਾਂਗ ਮਿੱਥਾਂ ਜੁੜ ਗਈਆਂ!
................
‘ਵਾਦਾਂ’ ਨੂੰ ਮਿੱਥਾਂ ਬਣਾਉਂਣ ਵਾਲ਼ਿਓ!!!
ਗਿਆਨ ਮਿੱਥਾਂ ਦੀ ਪਾਰ-ਗਾਥਾ ਹੈ!
ਦ੍ਰਿਸ਼ਟੀ,
ਦ੍ਰਿਸ਼ਟੀ ਦਾ ਚੀਰਹਰਣ!
2 comments:
ਰਵੀ ਜੀ ਦੀ ਕਵਿਤਾ ਬਹੁਤ ਡੂੰਘੀ ਹੈ, ਫਲਸਫੇ ਨਾਲ ਭਰਪੂਰ
ਨਰਿੰਦਰਪਾਲ ਸਿੰਘ
This beautiful poems conveys the idea that we should never control our imagination. Great mr. Ravi.
Amol Minhas
California
Post a Comment