ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, May 24, 2009

ਕਰਤਾਰ ਸਿੰਘ ਕਾਲੜਾ - ਗ਼ਜ਼ਲ

ਗ਼ਜ਼ਲ

ਉਸ ਤਰ੍ਹਾਂ ਤਾਂ ਜ਼ਿੰਦਗੀ ਹਰ ਪਲ ਬੜੀ ਸੁੰਦਰ ਮਿਲ਼ੀ।

ਪਰ ਅੜੌਣੀ ਕੁਝ ਨਾ ਕੁਝ ਹਰ ਪੈਰ ਤੇ ਅਕਸਰ ਮਿਲ਼ੀ।

----

ਨੇਕ-ਨੀਤੀ ਤੋਂ ਵਿਹੂਣੀ, ਧਰਮ ਦੀ ਨੱਗਾਰਚਨ,

ਧਰਤ ਮੇਰੇ ਸ਼ਹਿਰ ਦੀ ਈਮਾਨ ਤੋਂ ਬੰਜਰ ਮਿਲ਼ੀ।

----

ਕਾਰ, ਕੋਠੀ, ਅਫ਼ਸਰੀ, ਇਜ਼ਤ ਮਿਲ਼ੀ, ਨੌਕਰ ਮਿਲ਼ੇ,

ਸੱਚ ਦੇ ਕੱਜਣ ਬਿਨਾ ਪਰ ਆਤਮਾ ਬੇ-ਘਰ ਮਿਲ਼ੀ।

----

ਰਾਹ ਵਿਚ ਬੇਸ਼ੱਕ ਮਿਲ਼ੇ ਕੁਝ ਮਤਲਬੀ ਤੇ ਚਾਪਲੂਸ,

ਜ਼ਿੰਦਗੀ ਦੇ ਅੰਤ ਤੇ ਬੇਦਾਗ਼ ਇਕ ਚਾਦਰ ਮਿਲ਼ੀ।

----

ਕਾਲੜੇ ਨੂੰ ਤਾਂ ਮਿਲ਼ੀ ਬੇਦਾਗ਼ ਚਾਦਰ ਅੰਤ ਵਿਚ,

ਅੱਖ ਵਿਚ ਬੀਵੀ ਦੇ ਪਰ, ਹਰ ਵਿਲਕਦੀ ਸੱਧਰ ਮਿਲ਼ੀ।

----

ਸਭ ਸਰਾਲ੍ਹਾਂ, ਨਾਗ, ਬਿਛੁਏ ਤਾਂ ਮਿਲ਼ੇ ਗੱਦੀ ਨਸ਼ੀਨ,

ਇਕ ਭਲੀ ਮਨੁਖਤਾ ਹੀ ਭਟਕਦੀ ਦਰ-ਦਰ ਮਿਲ਼ੀ।

----

ਬਾਹਰੀ ਧੋਖੇ ਤੋਂ ਡਰ ਕੇ ਪਾਈ ਜਦ ਅੰਦਰ ਨੂੰ ਝਾਤ,

ਕਾਲੜੇ ਨੂੰ ਪਾਰਸਾਈ ਆਪਣੇ ਮਨ ਅੰਦਰ ਮਿਲ਼ੀ।


2 comments:

Unknown said...

kalra saab sahitak salaam!!

ghazal sanjhi karn lai shukria,6th shair behad khoobsurat hai ji,,,,,,,!!!!!

baki shair vi khoob ne.........khush raho ate maa boli ate sahit di sewa karde raho
aapda besamjh sathi

roop nimana

RAB RAKHA!!

Unknown said...

ਕਾਲੜਾ ਸਾਹਿਬ ਨੂੰ ਵੀ ਇੱਕ ਮੁੱਦਤ ਬਾਅਦ ਪੜ੍ਹਿਆ ਹੈ। ਸੋਹਣੀ ਗ਼ਜ਼ਲ ਹੈ।
ਜਸਵੰਤ ਸਿੱਧੂ
ਸਰੀ
ਕੈਨੇਡਾ