ਦੁਪਹਿਰੇ ਕਿਸ ਨੇ ਇਹ ਪੈਗ਼ਾਮ ਲਿਖਿਆ।
ਮਿਰੇ ਦਰਵਾਜ਼ਿਆਂ ‘ਤੇ ਸ਼ਾਮ ਲਿਖਿਆ।
---
ਹਵਾ ਨੇ ਫੁੱਲ ਦੇ ਪਿੰਡੇ ‘ਤੇ ਅੱਜ ਵੀ,
ਸੁਗੰਧਾਂ ਖੋਣ ਦਾ ਇਲਜ਼ਾਮ ਲਿਖਿਆ।
---
ਸਹਾਰੇ ਉਸਦੇ ਮੈਂ ਬਦਨਾਮੀਆਂ ਨੂੰ,
ਵਫ਼ਾ ਦਾ ਹੀ ਕੋਈ ਈਨਾਮ ਲਿਖਿਆ।
----
ਮੈਂ ਇਕ ਜ਼ਾਲਮ ਦੇ ਹੱਥ ਵਿੱਚ ਕਲਮ ਦਿੱਤੀ,
ਤੇ ਉਸਨੇ ਸ਼ਬਦ ਬੱਸ ‘ਕੁਹਰਾਮ’ ਲਿਖਿਆ।
---
ਅਜੇ ਮੈਂ ਛਾਣਦਾ ਫਿਰਦਾ ਹਾਂ ਗਲ਼ੀਆਂ,
ਪਤਾ ਹੀ ਉਸਨੇ ਬੇਨਾਮ ਲਿਖਿਆ।
---
ਉਡੀਕਾਂ ਦੇ ਮੈਂ ਸਭ ਪਲ-ਛਿਣ ਲਿਖੇ ਸਨ,
ਤੇ ਉਹ ਸਮਝੇ ਮੈਂ ਅਪਣਾ ਦਾਮ ਲਿਖਿਆ।
---
ਨਗਰ ਦੀਆਂ ਸਾਰੀਆਂ ਕੰਧੋਲੀਆਂ ‘ਤੇ
ਕਿਸੇ ਭੁੱਖੀ ਕਜ਼ਾ ਦਾ ਨਾਮ ਲਿਖਿਆ।
7 comments:
Rajinderjeet Ji very nice as usual.
ਮੈਂ ਇਕ ਜ਼ਾਲਮ ਦੇ ਹੱਥ ਵਿੱਚ ਕਲਮ ਦਿੱਤੀ,
ਤੇ ਉਸਨੇ ਸ਼ਬਦ ਬੱਸ ‘ਕੁਹਰਾਮ’ ਲਿਖਿਆ।
hamesha di taraan ik hor bharpoot ghazal,rajinder ji
Rajinderjit
Tuhadian nazman 'chon ganne de ras varga suad ate karhh rahe dudh vargi khushboo aondi hai. Rab sacha tuhaanu zindgi 'ch har khushi bakhshe.
''Waris shah oh sada ee jionde ne,
jinha keetian nek kamaeyan ni''
Mota Singh Sarai
Walsall
ਹਵਾ ਨੇ ਫੁੱਲ ਦੇ ਪਿੰਡੇ ਤੇ ਅੱਜ ਵੀ
ਸੁਗੰਧਾਂ ਖੋਣ ਦਾ ਇਲਜ਼ਾਮ ਲਿਖਿਆ
ਬਹੁਤ ਅੱਛਾ ਰਾਜਿੰਦਰਜੀਤ
ਨਰਿੰਦਰਪਾਲ ਸਿੰਘ
ਰਾਜਿੰਦਰਜੀਤ ਨੂੰ ਵੀ ਆਰਸੀ ਤੇ ਹੀ ਪੜ੍ਹਿਆ ਹੈ। ਕਮਾਲ ਦੀ ਗ਼ਜ਼ਲ ਲਿਖਦਾ ਹੈ। ਮੇਰੀਆਂ ਸ਼ੁੱਭ ਇੱਛਾਵਾਂ।
ਜਸਵੰਤ ਸਿੱਧੂ
ਸਰੀ
ਕੈਨੇਡਾ
Fabulous gazal. Good job Rajinderjeet.
Amol Minhas
California
kmaal e y g main tuhadiyaan nazman pad sachi badiy mehsoos kita e te lagga e koi hai jo punjabi nazman nu leehe payi rakhu
Rabb Rakha
amrit
Post a Comment