ਜਨਮ: 1958 ਪਿੰਡ-ਤਲਵਣ (ਜ਼ਿਲ੍ਹਾ ਜਲੰਧਰ)
ਅਜੋਕਾ ਨਿਵਾਸ: ਲੰਬੇ ਸਮੇਂ ਤੋਂ ਨਿਊਯਾਰਕ, ਅਮਰੀਕਾ ਵਿਚ।
ਕਿਤਾਬਾਂ: ਬਹੁੜੀਂ ਵੇ ਤਬੀਬਾ (ਕਾਵਿ-ਸੰਗ੍ਰਹਿ), ਚੁੱਪ ਦਾ ਸ਼ੋਰ (ਗ਼ਜ਼ਲ ਸੰਗ੍ਰਹਿ) ਪ੍ਰਕਾਸ਼ਿਤ ਹੋ ਚੁੱਕੇ ਹਨ।
---
ਦੋਸਤੋ! ਅੱਜ ਨਿਊਯਾਰਕ ਤੋਂ ਰਾਜਿੰਦਰ ਜਿੰਦ ਸਾਹਿਬ ਨੇ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਨਾਲ਼ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਿਲ ‘ਚ ਖ਼ੁਸ਼ਆਮਦੀਦ ਆਖਦੀ ਹੋਈ ਗ਼ਜ਼ਲ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
*****
ਗ਼ਜ਼ਲ
ਕੀਹਦੇ ਕੀਹਦੇ ਨਾਲ ਲੜੇਂਗਾ ਜੀਵਨ ਯੁੱਧ ਘਮਸਾਨ ਜਿਹਾ ਹੈ।
ਜੋ ਵੀ ਮਿਲਦਾ ਏਦਾਂ ਮਿਲਦਾ ਜਿੱਦਾਂ ਕੋਈ ਅਹਿਸਾਨ ਜਿਹਾ ਹੈ।
----
ਜਪੁਜੀ ਪੜ੍ਹਦਾ, ਗੀਤਾ ਸੁਣਦਾ, ਪੰਜੇ ਵਕਤ ਨਮਾਜ਼ ਅਦਾਉਂਦਾ,
ਫਿਰ ਵੀ ਇਸ ਬੰਦੇ ਦਾ ਮਨ ਕਿਉਂ ਜੰਗ ਦੇ ਕਿਸੇ ਮੈਦਾਨ ਜਿਹਾ ਹੈ।
----
ਰਿਸ਼ਤੇਦਾਰੀ ਭਾਰੀ ਭਾਰੀ, ਦੁਨੀਆਦਾਰੀ ਹਾਰੀ ਹਾਰੀ,
ਕੱਲ-ਮ-ਕੱਲਾ ਉੜਿਆ ਫਿਰਦਾ ਹਰ ਪੰਛੀ ਹੈਰਾਨ ਜਿਹਾ ਹੈ।
----
ਅੱਖਾਂ ਦੇ ਵਿਚ ਲੈਨਜ਼ ਪੈ ਗਏ, ਦਿਲ ਦੀ ਬਾਈਪਾਸ ਸਰਜਰੀ,
ਆਪਣਿਆਂ ਦੇ ਝੁੰਡ ਦੇ ਵਿਚ ਵੀ ਹਰ ਰਿਸ਼ਤਾ ਬੇਜਾਨ ਜਿਹਾ ਹੈ।
----
ਨਸ਼ਿਆਂ ਦੇ ਮਾਰੂਥਲ ਪੁੰਨੂੰ, ਫੈਸ਼ਨ ਦੇ ਵਿਚ ਭੁੱਜ ਗਈ ਸੱਸੀ,
ਇਸ਼ਕ ਵਿਸ਼ਕ ਵੀ ਨੇਤਾ ਜੀ ਦੇ, ਫੋਕੇ ਕਿਸੇ ਬਿਆਨ ਜਿਹਾ ਹੈ।
----
ਨਿੰਦਿਆ ਕਰਦਾ, ਚੁਗ਼ਲੀ ਕਰਦਾ, ਹੋਰ ਪਤਾ ਨਾ ਕੀ ਕੀ ਕਰਦਾ,
ਸਭ ਕੁਝ ਕਰਕੇ ‘ਜਿੰਦ’ ਵਿਚਾਰਾ ਹਾਲੇ ਵੀ ਨਾਦਾਨ ਜਿਹਾ ਹੈ।
4 comments:
Bahut khoob
Rajinder ji , khudgarji de is aalam vich sabh aapne aapne dayere vich band ho ke baith gye ne ,
mubaarka is gazal lyee
anaam
ਸਾਹਿਤਕ ਸਲਾਮ ਜਿੰਦ ਜੀ ,
ਆਰਸੀ ਵਿੱਚ ਤੁਹਾਡੀ ਹਾਜ਼ਰੀ ਇਸ ਰਚਨਾ ਨਾਲ ਹੋ ਗਈ , ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਦਰਸ਼ਨ ਦਿੱਤੇ , ਇੰਡੀਆ ਤੋਂ ਜਾ ਕੇ ਬਿਜ਼ੀ ਹੋ ਗਏ ਲੱਗਦੇ ਹੋ , ਅੱਛਾ ਲਿਖਿਆ ਹੈ , ਦਾਦ ਕਬੂਲ ਕਰਨਾ ਜੀ , ਹੋਰ ਇੱਕ ਬੇਨਤੀ ਹੈ ਕਿ ਆਪਣਾ ਤੇ ਸੁਰਿੰਦਰ ਸੋਹਲ
ਜੀ ਦਾ ਈ ਮੇਲ ਪਤਾ ਭੇਜਣ ਦੀ ਕਿਰਪਾਲਤਾ ਕਰਨੀ ਜੀ >
jind saab salaam!!
aapnu aarsi utte dekh ke bada changa mehsoos ho reha,ajj ohi sirjna kendar ate kala manch{sangal sohal} vali mulakaat yaad aa rahi hai............aapde india ton jaan magron vi sajna vich aapda zikar chideya rehnda hai......aas hai aap is tarah naal hi haazri lagvaunde rahoge.
khuda aapnu lambi umar bakshe ate sada aapsi raabta banai rakhe
aapda apna chotta veer
roop nimana
kapurthala!!
Khoobsoorat photograph from many dimentions.....congrates
Darshan Darvesh
darvesh@37.com
Post a Comment