
ਗੀਤ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,
ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ
ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ
ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....
----
ਊੜਾ ਐੜਾ ਈੜੀ ਸੱਸਾ, ਹਾਹਾ ਹਰ ਦਮ ਯਾਦ ਕਰਾਂ,
ਕੱਕਾ ਖੱਖਾ ਗੱਗਾ ਘੱਗਾ, ਙੰਙੇ ਨੂੰ ਫਰਿਆਦ ਕਰਾਂ
ਚੱਚਾ ਛੱਛਾ ਸੋਹਣੀਏ, ਮੈਂ ਗਲ਼ ਨੂੰ ਲਾਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,
ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ
ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ
ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....
----
ਜੱਜਾ ਝੱਜਾ ਞੱਈਆਂ ਮੈਨੂੰ, ਸਾਹਾਂ ਤੋਂ ਵੀ ਪਿਆਰੇ ਨੇ,
ਟੈਂਕਾ ਠੱਠਾ ਡੱਡਾ ਢੱਡਾ, ਣਾਣਾ ਰਾਜ ਦੁਲਾਰੇ ਨੇ
ਤੱਤੇ ਥੱਥੇ ਬਿਨਾਂ ਮੈਂ ਪਲ ਵਿੱਚ ਮਰ ਜਾਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,
ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ
ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ
ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....
----
ਦੱਦਾ ਧੱਦਾ ਨੱਨਾ ਪੱਪਾ, ਪੈਂਤੀ ਦਾ ਪਰਵਾਰ ਨੇ,
ਫੱਫਾ ਬੱਬਾ ਭੱਬਾ ਮੱਮਾ, ਸਾਡੇ ਪਹਿਰੇਦਾਰ ਨੇ
ਯੱਈਏ ਨਾਲ਼ ਮੈਂ ਯਾਰੀਆਂ ਜੀਅ ਤੋੜ ਚੜਾਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,
ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ
ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ
ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....
----
ਰਾਰਾ ਲੱਲਾ ਵਾਵਾ ੜਾੜਾ, ਆਉਂਦੇ ਵਿੱਚ ਆਖ਼ੀਰ ਨੇ
'ਕੰਗ' ਦੇ ਵਾਂਗੂੰ ਇਹ ਵੀ ਸਾਰੇ ਪੈਂਤੀ ਦੀ ਜਾਗੀਰ ਨੇ
ਪੈਂਤੀ ਦੀ ਤਸਵੀਰ ਨੂੰ, ਦਿਲ ਵਿੱਚ ਜੜਾਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,
ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ
ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ
ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ
ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....
2 comments:
Kamal veer ! Bahut sundar .Rab tainu maN boli jiddi umar bakhshey *jazbati ho ke "tuhanu" di jagah "tainu" likh dita gussa na karna.
ਕਮਲ ਕੰਗ ਦਾ ਪੈਂਤੀ ਦੀ ਵਡਿਆਈ 'ਚ ਲਿਖਿਆ ਗੀਤ ਵੀ ਬਹੁਤ ਸੋਹਣਾ ਹੈ। ਆਪਾਂ ਤਾਂ ਏਥੇ ਬੈਠੇ ਪੈਂਤੀ ਪੜ੍ਹੀ ਜਾਂਦੇ ਹਾਂ, ਪਰ ਇੰਡੀਆ ਤਾਂ ਪਿੰਡਾਂ ਵਿਚ ਵੀ ਸਾਡੀਆਂ ਨੂੰਹਾਂ ਧੀਆਂ ਨੇ ਕਾਨਵੈਂਟ 'ਚ ਪੜ੍ਹਦੇ ਬੱਚਿਆਂ ਨਾਲ ਹਿੰਦੀ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ ਹੈ, ਕੀ ਬਣੂੰ ਓਥੇ?
ਜਸਵੰਤ ਸਿੱਧੂ
ਸਰੀ
Post a Comment