ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, June 5, 2009

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਮੈਂ ਅਪਣੇ ਵਾਲ਼ਾਂ ਵਿੱਚ ਗੁੰਝਲ ਵੇਖ ਰਿਹਾਂ

ਤੇਰੇ ਗੋਰੇ ਹੱਥ ਵਿਆਕੁਲ ਵੇਖ ਰਿਹਾਂ

----

ਰੀਣ ਕੁ ਭਰ ਵੀ ਤੇਰਾ ਪਿਆਰ ਸੁਆਂਗ ਨਹੀਂ,

ਤੇਰੀ ਧੜਕਣ ਬਿਹਬਲ, ਪਾਗਲ ਵੇਖ ਰਿਹਾਂ

----

ਵੇਖ ਰਿਹਾਂ, ਤਸਵੀਰ ਮੁਕੰਮਲ ਵੇਖ ਰਿਹਾਂ,

ਬਾਰਿਸ਼ ਦੀ ਹਰ ਬੂੰਦ ਚ ਬੱਦਲ ਵੇਖ ਰਿਹਾਂ

----

ਲਗਦੈ ਰਾਤੀਂ ਤੇਰੇ ਕੁਝ ਸੁਪਨੇ ਤਿੜਕੇ,

ਮੈਂ ਆਪਣੇ ਨੈਣਾਂ ਵਿੱਚ ਹਲਚਲ ਵੇਖ ਰਿਹਾਂ

----

ਅੱਜ ਮੈਂ ਅਪਣੀ ਉਮਰ ਨੂੰ ਕੋਲ਼ ਬਿਠਾਇਆ ਏ,

ਕੀ ਕੀ ਝੋਰਾ ਕੀ ਕੀ ਹਾਸਲ ਵੇਖ ਰਿਹਾਂ


3 comments:

Davinder Punia said...

ik ik shaer bahut taaza, biaan pakkhon nivekla ,ate practical hai, tussi vi chhapan da uprala zaroor karo ji taa jo ih nave rang saare hi maanan.

Unknown said...

ਜਗਜੀਤ ਸੰਧੂ ਦੀਆਂ ਗ਼ਜ਼ਲਾਂ 'ਚ ਨਵਾਂਪਣ ਤੇ ਵੱਖਰਾਪਣ ਹੈ।
ਮੈਂ ਅਪਣੇ ਵਾਲਾਂ ਵਿੱਚ ਗੁੰਝਲ ਵੇਖ ਰਿਹਾਂ
ਤੇਰੇ ਗੋਰੇ ਹੱਥ ਵਿਆਕੁਲ ਵੇਖ ਰਿਹਾਂ।
ਬਹੁਤ ਖ਼ੂਬਸੂਰਤ ਖ਼ਿਆਲ ਹੈ। ਸਾਰੀ ਗ਼ਜ਼ਲ ਵਾਰ ਵਾਰ ਪੜ੍ਹਨ ਨੂੰ ਮਨ ਕਰਦਾ ਹੈ।

ਕੋਈ ਕਿਤਾਬ ਆਈ ਹੈ ਸੰਧੂ ਸਾਹਿਬ?

ਜਸਵੰਤ ਸਿੱਧੂ
ਸਰੀ

Unknown said...

Beautiful gazal Jagjit. Each and every sheir is unique.

Amol Minhas
California