ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, June 15, 2009

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਮੈਂ ਸੁੰਨੀ ਰਾਤ ਨੂੰ ਕਰ ਬੰਦ ਡਾਇਰੀ

ਅਜੇ ਰੱਖੀ ਹੀ ਸੀ, ਦੀਵਾ ਬੁਝਾ ਕੇ

ਕਿ ਮੇਰੇ ਖ਼ਾਬ ਦੇ ਅਸਮਾਨ ਅੰਦਰ

ਗ਼ਜ਼ਲ ਉਤਰੀ ਸੁਨਿਹਰੀ ਖੰਭ ਲਾ ਕੇ

----

ਜਦੋਂ ਤੂਫ਼ਾਨ ਆਇਆ ਕੀ ਕਰੇਂਗਾ

ਤੂੰ ਇਕ ਇਕ ਲਹਿਰ ਕੋਲੋਂ ਵੀ ਡਰੇਂਗਾ

ਤੂੰ ਖ਼ੁਦ ਅੰਜਾਮ ਅਪਣਾ ਲਿਖ ਲਿਆ ਹੈ

ਨਦੀ ਕੰਢੇ ਤੂੰ ਘਰ ਰੇਤੇ ਦਾ ਪਾ ਕੇ

----

ਸੁਲਗਦੇ ਤਾਰਿਆਂ ਨੂੰ ਰੋੜ੍ਹ ਆਇਆਂ

ਨਦੀ ਨੂੰ ਮੈਂ ਤਾਂ ਸਭ ਕੁਝ ਮੋੜ ਆਇਆਂ

ਮੈਂ ਅਜ ਦੀ ਰਾਤ ਕਿੰਨਾ ਸੁਰਖ਼ਰੂ ਹਾਂ

ਮੈਂ ਇਕ ਇਕ ਹਰਫ਼ ਅਜ ਉਸਦਾ ਜਲਾ ਕੇ

----

ਇਹ ਜਿਸਮੀ ਫ਼ਾਸਿਲਾ ਰਖ ਲੈ ਤੂੰ ਪਿਆਰੇ

ਕਵੀ ਹਾਂ, ਹਰਫ਼ ਤਾਂ ਮੇਰੇ ਨੇ ਸਾਰੇ

ਬਦਨ ਦੇ ਪਾਰ ਤੇਰੀ ਆਤਮਾ ਨੂੰ

ਮਿਲਾਂਗਾ, ਅੱਖਰਾਂ ਦਾ ਪੁਲ਼ ਬਣਾ ਕੇ

----

ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ

ਭਲਾ ਕੀ ਜਿਸਮ ਯਾਰੋ ਆਤਮਾ ਬਿਨ

ਕਰੇਂਗਾ ਕੀ ਬਿਨਾ ਸੰਵੇਦਨਾ ਤੋਂ

ਇਕੱਲੇ ਸ਼ਿਅਰ ਬਹਿਰਾਂ ਵਿਚ ਸਜਾ ਕੇ


5 comments:

Rajinderjeet said...

Wah Kulwinder ji....bahut hi vadhiya.

Unknown said...

ਬਹੁਤ ਸੋਹਣੀ ਗ਼ਜ਼ਲ ਹੈ, ਕੁਲਵਿੰਦਰ ਜੀ। ਹਰ ਇੱਕ ਖ਼ਿਆਲ ਕਮਾਲ ਦਾ।
ਜਸਵੰਤ ਸਿੱਧੁ
ਸਰੀ

Unknown said...

ਕੁਲਵਿੰਦਰ ਜੀ ਲਾਜਵਾਬ ਗ਼ਜ਼ਲ ਹੈ। ਸੰਵੇਦਨਾ ਬਿਨਾ, ਕਵਿਤਾ ਰਚੀ ਹੀ ਨਹੀਂ ਜਾ ਸਕੀ, ਧੱਕੇ ਨਾਲ ਝਰੀਟ ਚਾਹੇ ਲਈ ਜਾਵੇ।

ਮਨਧੀਰ ਦਿਓਲ
ਕੈਨੇਡਾ

Unknown said...

Great gazal Kulwinder ji.
main aj di raat kina surkharu han
mein ek ek harf aj usda jala ke

Amol Minhas
California

Unknown said...

ਗ਼ਜ਼ਲ 'ਚ ਸਾਰੇ ਖਿਆਲ ਚੰਗੇ ਹਨ।
ਸਿਮਰਜੀਤ ਸਿੰਘ
ਅਮਰੀਕਾ