ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, June 27, 2009

ਅਜਾਇਬ ਚਿਤ੍ਰਕਾਰ - ਗ਼ਜ਼ਲ

ਗ਼ਜ਼ਲ

ਨਿਤ ਨਵਾਂ ਇਸ਼ਕ ਹੈ ਮੇਰਾ, ਨਿਤ ਨਵੀਂ ਮੰਜ਼ਿਲ ਦੇ ਨਾਲ਼।

ਕਿਉਂ ਰਹੇ ਬੇੜੀ ਦਾ ਰਿਸ਼ਤਾ ਸਿਰਫ਼ ਇਕ ਸਾਹਿਲ ਦੇ ਨਾਲ਼।

----

ਕੋਹਕਨ ਬਣ ਪਰਬਤਾਂ ਨੂੰ ਕੱਟਣਾ ਮੇਰੀ ਲਗਨ,

ਮੇਰੇ ਲਈ ਲਾਅਨਤ ਹੈ ਮੱਥਾ ਫੋੜ ਲਾਂ ਇਕ ਸਿਲ ਦੇ ਨਾਲ਼।

----

ਆਪਣੇ ਕਦਮਾਂ ਦੀ ਛੁਹ ਤੋਂ ਏਸ ਨੂੰ ਗੁਲਜ਼ਾਰ ਕਰ,

ਜੇਕਰਾਂ ਸਚਮੁਚ ਹੀ ਰਾਹ ਹੁੰਦੀ ਏ ਦਿਲ ਨੂੰ ਦਿਲ ਦੇ ਨਾਲ਼।

----

ਡੁਗਡੁਗੀ ਸੁਣ ਆਖਦੇ ਵਾਹਵਾ ਤਮਾਸ਼ਾਈ ਬੜੇ,

ਪਰ ਹੁਨਰ ਦਾ ਪਾਰਖੂ ਮਿਲ਼ਦੈ ਬਹੁਤ ਮੁਸ਼ਕਿਲ ਦੇ ਨਾਲ਼।

----

ਮੈਂ ਵਧਾਵਾਂ ਹੱਥ, ਉਸ ਵਲ? ਦੋਸਤੀ ਲਈ? ਦੋਸਤੋ!

ਜਿਹੜਾ ਹੱਥ ਮਿਲ਼ਦਾ ਹੈ ਮੇਰੇ ਯਾਰ ਦੇ ਕ਼ਾਤਿਲ ਦੇ ਨਾਲ਼?

----

ਇਸ਼ਕ ਤੇਰੇ ਦੇ ਮੈਂ ਹਿੰਦਸੇ ਉਮਰ ਭਰ ਜੋੜੀ ਗਿਆ,

ਕੁਝ ਵੀ ਹਾਸਿਲ ਹੋ ਨਾ ਸਕਿਆ ਜੋੜ ਦੇ ਹਾਸਿਲ ਦੇ ਨਾਲ਼।


4 comments:

manjitkotra said...

ਬਹੁਤ ਖੂਬ ।

ਤੇਰੇ ਵਿਯੋਗ ਵਿੱਚ ਢਲ ਗਈ ਏ ਸ਼ਾਮ ਕੋਈ।
ਸੁਣਿਆ ਏ ਕਿ ਅੱਖ ਤੇਰੀ ਵੀ ਰਾਤ ਭਰ ਰੋਈ।
ਰੂਹ ਕਿਤੇ ਹੋਰ ਏ, ਜਿਸਮ ਕਿਤੇ ਹੋਰ ਏ,
ਐਵੇਂ ਹੀ ਜਾਂਦੇ ਅਸੀਂ ਆਦਰਸ਼ਾਂ ਦਾ ਬੋਝ ਢੋਈ।
ਮਨਜੀਤ ਕੋਟੜਾ।

ਬਖ਼ਸ਼ਿੰਦਰ ਉਹ ਦਾ ਨਾਮ ਹੈ! said...

aakhri shear vich 'jorh de' di than 'jorh ke' hona chahida.
-Bakhshinder

ਤਨਦੀਪ 'ਤਮੰਨਾ' said...

ਸਤਿਕਾਰਤ ਬਖ਼ਸ਼ਿੰਦਰ ਜੀ!
ਮੈਂ ਹੁਣੇ ਚਿਤ੍ਰਕਾਰ ਸਾਹਿਬ ਦੀ ਕਿਤਾਬ 'ਆਵਾਜ਼ਾਂ ਦੇ ਰੰਗ' 'ਚੋਂ ਗ਼ਜ਼ਲ ਦਾ ਮਕਤਾ ਵੇਖਿਆ ਹੈ, ਓਥੇ 'ਕੁਝ ਵੀ ਹਾਸਿਲ ਹੋ ਨਾ ਸਕਿਆ ਜੋੜ ਦੇ ਹਾਸਿਲ ਦੇ ਨਾਲ਼' ਹੀ ਹੈ। ਸ਼ਾਇਦ ਕਿਤਾਬ 'ਚ ਹੀ ਮਿਸ-ਪ੍ਰਿੰਟ ਹੋਵੇ। ਮੇਲ ਕਰਕੇ ਧਿਆਨ ਦਵਾਉਂਣ ਲਈ ਤੁਹਾਡਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ

manjitkotra said...
This comment has been removed by a blog administrator.