ਫਿਸ਼ ਏਕੂਏਰੀਅਮਨਜ਼ਮ
ਉਸਦੀ ਉਮਰ ‘ਚ
ਉਦੋਂ ਪਿਆਰ ਆਇਆ
ਜਦੋਂ ਉਸਦੇ ਬੱਚਿਆਂ ਦੇ
ਪਿਆਰ ਕਰਨ ਦੀ ਉਮਰ ਸੀ
....................
ਉਦੋਂ ਜਗੇ ਉਸਦੇ ਨੈਣਾਂ ‘ਚ ਸੁਪਨੇ
ਜਦੋਂ ਪਰਿੰਦਿਆਂ ਦੇ
ਘਰ ਪਰਤਣ ਦਾ ਵੇਲ਼ਾ ਸੀ
...................
ਉਸਦੀ ਉਮਰ ‘ਚ
ਜਦੋਂ ਆਇਆ ਪਿਆਰ
ਤਾਂ ਉਸਨੂੰ ਫਿਸ਼ ਏਕੂਏਰੀਅਮ ‘ਚ ਪਈਆਂ
ਮਛਲੀਆਂ ਤੇ ਡਾਢਾ ਤਰਸ ਆਇਆ
ਵਗਾਹ ਕੇ ਮਾਰਿਆ ਫਰਸ਼ ਤੇ ਉਸਨੇ
ਕੱਚ ਦਾ ਮਰਤਬਾਨ
ਮਛਲੀਆਂ ਨੂੰ ਆਜ਼ਾਦ ਕਰਨ ਲਈ
ਤੜਪ ਤੜਪ ਕੇ ਮਰੀਆਂ ਮਛਲੀਆਂ
ਫਰਸ਼ ਤੇ
ਪਾਣੀ ਬਗੈਰ
......................
ਉਹ ਝੱਲੀ ਨਹੀਂ ਸੀ ਜਾਣਦੀ
ਕਿ ਮਛਲੀਆਂ ਨੂੰ
ਆਜ਼ਾਦ ਕਰਨ ਦੇ ਭਰਮ ‘ਚ
ਉਸਨੇ ਮਛਲੀਆਂ ਤੇ....
..................
ਕਿੰਨਾ ਜ਼ੁਲਮ ਕੀਤਾ ਹੈ।
=========
ਉਸ ਕੋਲ਼ ਬੈਠਿਆਂ
ਨਜ਼ਮ
1)
ਸੁਰਮਈ ਸ਼ਾਮ ਨੂੰ
ਹਰੇ ਘਾਹ ਤੇ
ਉਸਦੀਆਂ ਅੱਖਾਂ ‘ਚ ਤੱਕਦਿਆਂ
ਸੋਚਿਆ ਮੈਂ
ਕਿ ਜੇ ਸਾਰੀ ਜ਼ਿੰਦਗੀ
ਇਉਂ ਹੀ ਗੁਜ਼ਰਦੀ
ਤਾਂ ਬਸ ਪਲ ਕੁ ਭਰ ਦੀ ਹੁੰਦੀ
2)
ਸੁਰਮਈ ਸ਼ਾਮ ਨੂੰ
ਹਰੇ ਘਾਹ ਤੇ
ਉਸ ਕੋਲ਼ ਬੈਠਿਆਂ
ਮੈਂ ਉਸਨੂੰ ਕਿਹਾ
ਕੋਈ ਗੱਲ ਕਰ
...............
ਉਹ ਬੋਲੀ
ਜਦੋਂ ਚੁੱਪ ਚੁੱਪ ਨਾਲ਼
ਸੰਵਾਦ ਕਰ ਰਹੀ ਹੋਵੇ
ਤਾਂ ਸ਼ਬਦਾਂ ਨੂੰ
ਨਿਰਾਰਥਕ ਗੁਆਉਂਣ ਦਾ ਕੀ ਲਾਭ
3 comments:
बहुत सुन्दर कविताएं हैं कौंके जी की। पहली कविता ने तो कील लिया।
ਮੇਰੇ ਸ਼ਬਦਾ ਚ ਏਨਾ ਦਮ ਨਹੀਂ ਜੋ ਕੋਂਕੇ ਸਾਹਿਬ ਦੀ ਕਲਮ ਦੀ ਸਹੀ ਤਾਰੀਫ਼ ਕਰ ਸਕਣ........ਬਸ ਹੁਣ ਤਾਂ ਅਗਲੀ ਨਜ਼ਮ ਦਾ ਇੰਤਜਾਰ ਕਰ ਰਿਹਾ........ਮਿੰਟੂ ਬਰਾੜ, ਸਾਊਥ ਆਸਟ੍ਰੇਲੀਆ
Bahut sunder ! Wah kaunke Sahib bahut sunder nazman han ! Rab tuhadi kalam di umar lambi kare !
Surjit.
Post a Comment