ਮੈਂ ਹਰੇ ਮੌਸਮ ‘ਚ ਫਿਰ ਪੁੰਗਰਣ ਦੀ ਲਾ ਬੈਠਾ ਸਾਂ ਆਸ।
ਝੜ ਰਹੇ ਪੱਤੇ ਮੇਰੇ ਨਾ ਕਰ ਸਕੇ ਮੈਨੂੰ ਉਦਾਸ।
----
ਸੋਚਦਾ ਹਾਂ ਥਲ ‘ਚ ਤੈਨੂੰ ਛਾਂ ਕਰਾਂ ਪਰ ਕਿੰਝ ਕਰਾਂ,
ਹੁਣ ਤਾਂ ਮੇਰਾ ਆਪਣਾ ਸਾਇਆ ਨਹੀਂ ਹੈ ਮੇਰੇ ਪਾਸ।
----
ਕਿਸ ਤਰ੍ਹਾਂ ਦਾ ਹੈ ਇਹ ਮੌਸਮ ਕਿਸ ਤਰ੍ਹਾਂ ਦਾ ਹੈ ਸਮਾਂ,
ਨਾ ਰਹੀ ਸੀਨੇ ‘ਚ ਧੜਕਣ ਨਾ ਰਹੀ ਫੁੱਲਾਂ ‘ਚ ਬਾਸ।
----
ਕੀ ਪਤਾ ਕਿਹੜੇ ਥਲਾਂ ਵਿੱਚੋਂ ਹੈ ਗੁਜ਼ਰੀ ਇਹ ਨਦੀ,
ਇਕ ਸਮੁੰਦਰ ਪੀ ਕੇ ਵੀ ਇਸਦੀ ਅਜੇ ਬਾਕੀ ਹੈ ਪਿਆਸ।
----
ਉਹ ਮੇਰੇ ਦਿਲ ਦੀ ਹਰਿਕ ਧੜਕਣ ‘ਚ ਹੀ ਹਾਜ਼ਿਰ ਰਿਹਾ,
ਇਸ ਲਈ ਮੈਂ ਹਿਜਰ ਦੇ ਮੌਸਮ ‘ਚ ਨਾ ਹੋਇਆ ਉਦਾਸ।
3 comments:
apne hotaaN te sajaa ke
ik hasee naqli jihi
jag-dikhaave de layi hun
maiN badal littaa libaas
bahut hi changi, meaari, ate
dil `ch vas jaan waali gzl
padh ke dili sukoon haasil hoya ji
vadhaayiyaaN
---MUFLIS---
Har shear qabile taarif...
bahut khoobsoorat ghazal,kulwinder ji
Post a Comment