ਸਾਹਿਤਕ ਨਾਮ: ਸੁਧਾ ਓਮ ਢੀਂਗਰਾ ਜਨਮ: ਜਲੰਧਰ (ਪੰਜਾਬ)
ਮੌਜੂਦਾ ਨਿਵਾਸ: ਨੌਰਥ ਕੈਰੋਲਾਈਨਾ, ਯੂ.ਐੱਸ.ਏ.
ਪ੍ਰਕਾਸ਼ਿਤ ਪੁਸਤਕਾਂ : ਪਰਿਕ੍ਰਮਾ ( ਪੰਜਾਬੀ ਤੋਂ ਹਿੰਦੀ 'ਚ ਅਨੁਵਾਦਿਤ ਨਾਵਲ), ਵਸੂਲੀ (ਪੰਜਾਬੀ ਤੇ ਹਿੰਦੀ 'ਚ ਕਹਾਣੀ-ਸੰਗ੍ਰਹਿ), ਸਫ਼ਰ ਯਾਦੋਂ ਕਾ, ਤਲਾਸ਼ ਪਹਿਚਾਨ ਕੀ( ਕਵਿਤਾ-ਸੰਗ੍ਰਹਿ , ਹਿੰਦੀ), ਪੈਰਾਂ ਦੇ ਪੜਾਅ (ਕਵਿਤਾ ਸੰਗ੍ਰਹਿ, ਪੰਜਾਬੀ), ਮੇਰਾ ਦਾਅਵਾ ਹੈ ( ਅਮਰੀਕਾ ਦੇ ਕਵੀਆਂ ਦੀਆਂ ਕਵਿਤਾਵਾਂ ਦਾ ਸੰਪਾਦਨ), ਮਾਂ ਨੇ ਕਹਾ ਥਾ (ਕਵਿਤਾਵਾਂ ਦੀ ਸੀ.ਡੀ.), ਇਸ ਤੋਂ ਇਲਾਵਾ ੧੨ ਪ੍ਰਵਾਸੀ ਪੁਸਤਕਾਂ 'ਚ ਕਵਿਤਾਵਾਂ ਤੇ ਕਹਾਣੀਆਂ ਛਪ ਚੁੱਕੀਆਂ ਹਨ।
ਇਨਾਮ-ਸਨਮਾਨ: ਸੁਧਾ ਜੀ ਨੂੰ ਉਹਨਾਂ ਦੀ ਲੇਖਣੀ ਲਈ ਬਹੁਤ ਸਾਰੇ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।
ਦੋਸਤੋ!ਅੱਜ ਸੁਧਾ ਢੀਂਗਰਾ ਜੀ ਨੇ ਆਰਸੀ 'ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
**********
ਨਜ਼ਮ
ਪਰਦੇਸੋਂ ਚਿੱਠੀ ਆਈ
ਮਾਂ ਦੀ ਅੱਖ ਭਰ ਆਈ
ਬੇਟੀ ਵਿਆਹੀ,
ਪਰਦੇਸ ਗਈ...
ਵਰ੍ਹੇ ਬੀਤੇ....
ਪਰ ਮੁੜ ਨਾ ਆਈ
............
ਚਿੱਠੀ ਖੋਲ੍ਹੀ,
ਪੜ੍ਹ ਨਾ ਸਕੀ
ਹੰਝੂਆਂ ਨੇ ਝੜੀ ਲਾਈ....
......................
ਲਿਖਿਆ ਸੀ ....
ਮਾਂ! ਮੈਂ ਖੁਸ਼ ਹਾਂ
ਚਿੰਤਾ ਨਾ ਕਰੀਂ
ਘਰ ਲੈ ਲਿਆ ਕਿਸ਼ਤਾਂ 'ਤੇ
ਕਾਰ ਲੈ ਲਈ ਕਿਸ਼ਤਾਂ 'ਤੇ
ਫਰਨੀਚਰ ਲੈ ਲਿਆ ਕਿਸ਼ਤਾਂ 'ਤੇ
ਏਥੇ ਤਾਂ ਸਭ ਕੁਝ
ਖਰੀਦਿਆ ਜਾਂਦਾ ਹੈ
ਕਿਸ਼ਤਾਂ 'ਤੇ
.......................
ਅੱਗੇ ਲਿਖਿਆ ਸੀ--
ਘਰ ਦੇ ਸਭ ਕੰਮ
ਮੈਂ ਕਰਦੀ ਹਾਂ,
ਧੋਬੀ ਏਥੇ ਮੈਂ...
ਖ਼ਾਨਸਾਮਾ ਏਥੇ ਮੈਂ....
ਸਫਾਈਵਾਲ਼ੀ ਏਥੇ ਮੈਂ ...
ਹਲਵਾਈ ਏਥੇ ਮੈਂ ....
ਸਭ ਕੁਝ ਮੈਂ ਈ ਆਂ ਮਾਂ.....
ਨਾ ਰੋਕ, ਨਾ ਟੋਕ
ਸਵੇਰ ਤੋਂ ਸ਼ਾਮ ਤਕ ਬਿਜ਼ੀ,
ਲਾਈਫ਼ ਹੈ ਏਥੇ ਬਹੁਤ ਈਜ਼ੀ.
.....................
ਹੋਰ ਲਿਖਿਆ ਸੀ---
ਨਾ ਖੱਪ, ਨਾ ਰੋਲ਼ਾ
ਨਾ ਸ਼ੋਰ, ਨਾ ਸ਼ਰਾਬਾ
ਹਵਾ ਤਕ ਨਾ ਕੁਸਕੇ,
ਪਰਿੰਦਿਆਂ ਦੀ ਆਵਾਜ਼
ਤੱਕ ਵੀ ਨਾ ਆਵੇ
ਸਾਫ਼ ਸੁਥਰਾ ਹੈ ਇਹ ਦੇਸ
ਮੈਨੂੰ ਭਾਵੇ ਇਸਦਾ ਵੇਸ,
ਲੰਬਾ ਪਾਓ ਜਾਂ ਛੋਟਾ ਪਹਿਨੋ
ਕੁਝ ਵੀ ਪਹਿਨੋ ਜਾਂ ਨਾ ਪਹਿਨੋ
ਕੋਈ ਪਰਵਾਹ ਨਹੀਂ ਕਰਦਾ.....
....................
ਮਾਂ ਤੂੰ ਕਹਿੰਦੀ ਹੁੰਦੀ ਸੀ...
ਕਿ....
ਚਾਦਰ ਵੇਖ ਕੇ ਪੈਰ ਪਸਾਰੋ
ਪਰ ਏਥੋਂ ਦਾ ਰਿਵਾਜ਼ ਨਿਰਾਲਾ
'ਚਾਦਰ ਦੇ ਬਾਹਰ' ਪੈਰ ਪਸਾਰੋ
ਇਸੇ 'ਚ ਦੇਸ਼ ਦੀ ਖ਼ੁਸ਼ਹਾਲੀ ਹੈ
...................
ਕ੍ਰੈਡਿਟਕਾਰਡ ' ਤੇ ਖ਼ਰਚਾ ਕਰੋ
ਬੈਂਕਾਂ ਤੋਂ ਕਰਜ਼ਾ ਲਵੋ...
..............
ਮਾਂ ਪੜ੍ਹਦੀ ਗਈ.......
ਪੰਜ ਦਿਨ ਖ਼ੂਬ ਕੰਮ ਕਰੀਦੈ
ਰਾਤ ਨੂੰ ਜਲਦੀ ਆਰਾਮ ਕਰੀਦੈ
ਹਫ਼ਤੇ ਦੇ ਅੰਤ 'ਚ
ਪਾਰਟੀਆਂ ਕਰੀਦੀਆਂ....
ਗੱਲ- ਗੱਲ ਤੇ ਬਸ
ਦੇਸ਼ ਨੂੰ ਯਾਦ ਕਰੀਦੈ.
...................
ਇਹ ਪੜ੍ਹ ਮਾਂ ਉਦਾਸ ਹੋ ਗਈ--
ਦੇਸ਼ ਬਹੁਤ ਯਾਦ ਆਉਂਦਾ ਮਾਂ
ਏਥੇ ਦੀ ਖੁਸ਼ਹਾਲੀ,
ਸਜਾਵਟ, ਦਿਖਾਵਟ 'ਚ
ਉਹ ਰਸ ਨਹੀਂ
ਜੋ ਥੁੜਾਂ ਮਾਰੇ ਆਪਣੇ ਦੇਸ਼ 'ਚ ਹੈ
ਏਥੋਂ ਦੀ ਰੰਗੀਨੀ ‘ਚ
ਉਹ ਰੰਗ ਨਹੀਂ
ਜੋ ਆਪਣੇ ਦੇਸ਼ 'ਚ ਹੈ
ਏਥੋਂ ਦੀ ਸੁੰਦਰਤਾ, ਤਰੱਕੀ 'ਚ
ਉਹ ਪਿਆਰ, ਆਪਣਾਪਣ ਨਹੀਂ
ਜੋ ਆਪਣੇ ਗਰੀਬ ਦੇਸ਼ 'ਚ ਹੈ
....................
ਮਾਂ! ਮੈਂ ਖ਼ੁਸ਼ ਹਾਂ
ਤੁਸੀਂ ਚਿੰਤਾ ਨਾ ਕਰਨੀ
ਦੋ ਸਾਲ ਹੋਰ ਨਹੀਂ ਆ ਸਕਾਂਗੀ
ਗਰੀਨ ਕਾਰਡ ਮਿਲਣ 'ਚ
ਹਾਲੇ ਵਕ਼ਤ ਹੈ....!
4 comments:
bahut hasaas nazm dr. saahiba di
sudha jee dee nazam west vich vasey pravaasiaan dee zindagi daa sacha chitran hai.
Magar woh kuchh to hai jo mujhko yahan Rokey hai....
hum sab yahi zindagi jeene ko abhishapat hain.
tejinder sharma
general secretary
Katha UK (London)
Dr.SUDHA OM DHINGRA PANJABI ATE
HINDI DEE CHARCHIT RACHNANAKAR
HAIN.UNA DEE KAVITA KAVITA HEE
NAHIN HAI,USA DE SACHCHE JEEVAN
DAA LEKHAJOKHA VEE HAI.KHOOBSOORAT
KAVITA DE LAYEE SUDHA JEE NOO
BADHEEYAN.
ਸੁਧਾ ਜੀ ਦੀ ਕਵਿਤਾ ਅਛੀ ਕਵਿਤਾ ਹੈ. ਉਨ੍ਹਾਨੇ ਮੇਰੇ ਬਲੋਗ "ਗਵਾਕ੍ਸ਼" ਲਈ ਵੀ ਪੰਜਾਬੀ' ਚ ਕੁਝ ਕਵਿਤਾਵਾਂ ਭੇਜੀਆਂ ਹਨ ਜਿਨ੍ਹਾਨੁ ਮੈਂ ਤੁਹਾਨੂ ਵੀ ਫੋਰਵਰ੍ਡ ਕੀਤਾ ਹੈ ਤਾਕੀ ਤੁਸੀਂ ਵੀ "ਆਰਸੀ” ਚ ਲਗਾ ਸਕੋ.
-ਸੁਭਾਸ਼ ਨੀਰਵ
Post a Comment