(ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ)
ਉਦੋਂ ਤੀਕਰ ਫ਼ਤਿਹ ਪੈਂਦੀ ਰਹੇਗੀ ਖ਼ਤਰਿਆਂ ਉੱਤੇ।
----
ਸ਼ਹੀਦਾਂ ਦੀ ਮੜ੍ਹੀ ਉੱਤੇ ਤਣੇ ਵਿਸ਼ਵਾਸ ਦੀ ਚਾਦਰ,
ਹਰਿਕ ਥਾਂ ‘ਤੇ ਕਫ਼ਨ ਪੈਂਦੇ ਨੇ ਐਪਰ ਮੁਰਦਿਆਂ ਉੱਤੇ।
----
ਭਗਤ ਸਿਉਂ ਆਖਿਆ ਏਦਾਂ, ਖ਼ੁਸ਼ੀ ਜੀਵਨ ਜੇ ਜੀਣਾ ਹੈ,
ਤਾਂ ਜੋਕਾਂ ਨੂੰ ਨਾ ਥਾਂ ਦੇਣਾ, ਦਿਲਾਂ ਦੇ ਨਕਸ਼ਿਆਂ ਉੱਤੇ।
----
ਦਿਮਾਗਾਂ ਨੂੰ ਕਰੋ ਤਿੱਖੇ, ਤੇ ਅੱਖਾਂ ਖੋਲ੍ਹਕੇ ਰੱਖੋ,
ਕਰੋ ਵਿਸ਼ਵਾਸ ਨਾ ਅੰਨ੍ਹਾ, ਐਂ ਅਪਣੇ ਰਾਹਬਰਾਂ ਉੱਤੇ।
----
ਨਾ ਬਿਜਲੀ ਦਾ ਪਊ ਜੇਰਾ, ਹਵਾ ਵੀ ਰਾਹ ਬਦਲ ਲੰਘੂ,
ਜੇ ਪਹਿਰੇ ਸੋਚ ਦੇ ਲਾਓਗੇ, ਘਰ ਦੇ ਮੁਖ-ਦਰਾਂ ਉੱਤੇ।
----
ਪਤੰਗਾਂ ਦੀ ਤੜਾਵਾਂ, ਡੋਰ ਹੀ ਨੇ ਕਰਦੀਆਂ ਰਾਖੀ,
ਸ਼ਿਕੰਜਾ ਕਸ ਤਦੇ ਹੁੰਦੈ, ਤੁਫ਼ਾਨਾਂ ਨੇਰ੍ਹੀਆਂ ਉੱਤੇ।
----
ਜੜ੍ਹਾਂ ਮਜਬੂਤ ਜੇ ਹੋਵਣ, ਤਣਾ, ਟਾਹਣੇ ਤੇ ਪੱਤੇ ਵੀ,
ਝਪਟ ਪੈਂਦੇ ਨੇ ਬਾਜਾਂ ਵਾਂਗ ਮਿਲ਼ਕੇ ਬਿਜਲੀਆਂ ਉੱਤੇ।
----
ਮਲਾਹ ਈਮਾਨ ਹੈ ਜਿਸਦਾ, ਭਰੋਸਾ ਹੇਠ ਹੈ ਜਿਸਦੇ,
ਤੁਫ਼ਾਨਾਂ ਵਿਚ ਉਹੀ ਕਿਸ਼ਤੀ, ਹੈ ਤਰਦੀ ਸਾਗਰਾਂ ਉੱਤੇ।
----
ਰੁਕਾਵਟ ਮੰਜ਼ਿਲਾਂ ਦੇ ਰਾਹ ‘ਚ ਕੀਕਣ ਆ ਸਕੇ “ਬਾਦਲ!”
ਹਰਿਕ ਟੋਏ ਤੇ ਟਿੱਬੇ ਨੂੰ, ਜੇ ਰੱਖੀਏ ਠੋਹਕਰਾਂ ਉੱਤੇ।
2 comments:
behad zordar ghazal..........
ਲਾਜਬਾਬ ,ਬਿਲਕੁਲ ਨਵਾਂ ਅੰਦਾਜ ਹੈ ਆਪਣੀ ਸ਼ਰਧਾ ਭੇਟ ਕਰਨ ਦਾ ।
Post a Comment