ਦੀਵੇ ਦੀਵਾਲੀ ਦੇ
ਨਜ਼ਮ
ਦੀਵੇ ਦੀਵਾਲੀ ਦੇ ਹੋਵਣ ਮੁਬਾਰਕ ਲੱਖ ਵਾਰੀ,
ਇੱਕ ਦੀਵਾ ਦਿਲ ਦਾ ਜਗਾਓ ਤਾਂ ਕੋਈ ਗੱਲ ਬਣੇ ।
-----
ਭੁੱਲ ਕੇ ਅੱਥਰੂ ,ਉਦਾਸੀਆਂ ਤੇ ਤਲਖ਼ੀਆਂ,
ਫੁੱਲਝੜੀ ਵਾਂਗ ਖਿੜਖਿੜਾਓ ਤਾਂ ਕੋਈ ਗੱਲ ਬਣੇ ।
-----
ਅੱਜ ਇਸ ਦੇਸ ਵਿੱਚ ਹਨੇਰੇ ਦਾ ਜੋ ਪਹਿਰਾ ਹੈ,
ਉਹਨੂੰ ਸਭ ਮਿਲ ਕੇ ਹਟਾਓ ਤਾਂ ਕੋਈ ਗੱਲ ਬਣੇ ।
-----
ਪਿੰਡ ਦੀ ਸਰਦਲ’ਤੇ ਕੋਈ ਆਸ ਵਾਜਾਂ ਮਾਰ ਰਹੀ,
ਮੁੜ ਕੇ ਹੁਣ ਵਤਨ ਨੂੰ ਆਓ ਤਾਂ ਕੋਈ ਗੱਲ ਬਣੇ।
-----
ਦੀਵੇ ਦੀਵਾਲੀ ਦੇ ਹੋਵਣ ਮੁਬਾਰਕ ਲੱਖ ਵਾਰੀ....
ਦੀਵੇ ਦੀਵਾਲੀ ਦੇ ਹੋਵਣ ਮੁਬਾਰਕ ਲੱਖ ਵਾਰੀ....!
2 comments:
Bahut khuub gurminder ji...diwali ton prerna lei ke samaj vich roshni de deeve ban sakde haan aseen..Bakol marhoom-hasnpuri ji-"larrhin vich nereyaan de naal mitra,ik deeva bujhe hor baal mitra".......... harvinder
Dive Diwali de .. bahut sunder nazm likhi hai tusi...Gurminder Ji Diwali di lakh lakh vadhaiyaan tey nava saal mubarak aap sareyaan nu.
BHUL KE ATHRU UDASIYAAN, TEY TALKHIYAAN,
PHULJHADI VAANG KHILKHILAO TAAN KOI GAL BADEN.
AJJ ISS DES VICH HANERE DA JO PEHRA HAI,
OHNU SAB MILKE HATAO TAAN KOI GAL BADEN.
Post a Comment