ਭਾਵੇਂ ਘੇਰ ਘੇਰ ਰੱਖੋ ਸੌੜੇ ਘੇਰਿਆਂ ਦੇ ਵਿਚ।
ਪੀੜ ਚੁੱਪ ਨਹੀਂ ਰਹਿੰਦੀ ਹੰਝੂ ਕੇਰਿਆਂ ਦੇ ਵਿਚ।
-----
ਕੋਈ ਲੱਭਣਾ ਵੀ ਚਾਹੇ ਤਾਂ ਮੈਂ ਹੱਥ ਨਹੀਂ ਆਵਾਂ,
ਐਸੀ ਡੁਬਕੀ ਲਗਾਵਾਂ ਨੈਣਾਂ ਤੇਰਿਆਂ ਦੇ ਵਿਚ।
-----
ਐਸੀ ਬੀਨ ਮੈਂ ਵਜਾਵਾਂ ਲੱਖਾਂ ਨਾਗਣਾਂ ਨਚਾਵਾਂ,
ਦਿਲ ਕਰਦਾ ਏ ਰਲ਼ ਜਾਂ ਸਪੇਰਿਆਂ ਦੇ ਵਿਚ।
-----
ਕਦੇ ਰੁਕੇ ਨਾ ਸੁਗੰਧ ਠੰਢੀ ਪੌਣ ਵੀ ਰੁਕੇ ਨਾ,
ਥੋਹੜੀ ਥੋਹੜੀ ਵਿੱਥ ਰਖ ਲੌ ਬਨੇਰਿਆਂ ਦੇ ਵਿਚ।
-----
ਇਕ ਹੰਝੂ ਦੀਵੇ ਵਾਂਗ ਬਾਲ਼ੋ ਪੋਟਿਆਂ ਦੇ ਉੱਤੇ,
ਇਕ ਜੁਗਨੂ ਵੀ ਕਾਫ਼ੀ ਹੈ ਹਨੇਰਿਆਂ ਦੇ ਵਿਚ।
-----
ਉਹਦੀ ਜ਼ੁਲਫ਼ ਦੇ ਰੰਗ ਵਿਚ ਰੰਗੀ ਹੋਈ ਸ਼ਾਮ,
ਉਹਦੇ ਮੁਖੜੇ ਦੀ ਲਾਲੀ ਹੈ ਸਵੇਰਿਆਂ ਦੇ ਵਿਚ।
1 comment:
Panchhi Ji, Bahut hi khubsurat ghazal hai.....Laajwaab
USDI ZULF DE RANG VICH RANGI HOI SHAAM,
USDE MUKHDE DI LALI HAI SAVEREYAAN DE VICH.
Surinder
Post a Comment