ਅਦਬ ਸਹਿਤ
ਤਨਦੀਪ ‘ਤਮੰਨਾ’
*************
ਰੱਬ ਰਾਗੀ ਤੇ ਜੱਟ
ਨਜ਼ਮ
ਅੰਮ੍ਰਿਤ ਵੇਲ਼ੇ
ਦਰਸ਼ਨੀ ਡਿਉੜੀ ਤੋਂ
ਹਰਿਮੰਦਰ ਵੱਲ
ਵਧ ਰਿਹਾ ਹੈ ਰਾਗੀ
ਪਹਿਲੀ ਕੀਰਤਨ ਡਿਊਟੀ ਲਈ
ਸੰਘਣੇ ਕਾਲ਼ੇ ਬੱਦਲ਼ ਨੇ
ਢਕ ਰੱਖਿਐ ਅਸਮਾਨ
ਰਾਤ ਦੇ ਪਿਛਲੇ ਪਹਿਰ
ਰੌਸ਼ਨੀਆਂ ਵਿਚ
ਗੂੜ੍ਹਾ ਸੁਰਮਈ ਲੱਗ ਰਹੈ
ਸਰੋਵਰ ਦਾ ਪਾਣੀ
ਗਿਰ ਰਹੀ ਵਿਰਲੀ ਵਿਰਲੀ ਕਣੀ
ਉਪਜ ਰਿਹਾ ਅਜਬ ਨਾਦ
..............
ਇਕ ਦਰਦ ਇਕ ਵਜਦ
ਰਾਗੀ ਦੇ ਅੰਦਰ
ਬੋਲ ਪਏ ਨੇ ਕਿੰਨੇ ਮੋਰ ਬੰਬੀਹੇ
..............
ਰਾਗੀ ਨੇ ਅਲਾਪ ਲਿਆ
ਸ਼ਬਦ ਛੋਹਿਆ
‘ਬਬੀਹਾ ਅੰਮ੍ਰਿਤ ਵੇਲ਼ੇ ਬੋਲਿਆ
ਤਾਂ ਦਰ ਸੁਣੀ ਪੁਕਾਰ
ਮੇਘੇ ਨੋ ਫੁਰਮਾਨ ਹੋਆ
ਵਰਸੋ ਕਿਰਪਾ ਧਾਰ’
.............
ਸ਼ੁਰੂ ਹੋ ਗਿਐ
ਕੀਰਤਨ ਦਾ ਸਿੱਧਾ ਪ੍ਰਸਾਰਣ ਰੇਡਿਓ ਤੋਂ
ਇਹ ਸਾਉਣ ਨਹੀਂ
ਵੈਸਾਖ ਹੈ
ਬੇਮੌਸਮੇ ਮੇਘਲ਼ੇ ਨੇ
ਰੋਲ਼ ਕੇ ਰੱਖ ਦਿੱਤੀ ਹੈ ਹਾੜ੍ਹੀ
ਕਿਤੇ ਬੋਹਲ ਕਿਤੇ ਭਰੀਆਂ
ਡੁੱਬ ਰਹੀਆਂ ਨੇ ਪਾਣੀ ਵਿਚ
ਕਿਤੇ ਵੱਢਣ ਨੂੰ
ਪੱਕੀਆਂ ਖੜ੍ਹੀਆਂ ਕਣਕਾਂ
ਮੋਈਆਂ ਹਾਰ
ਗਿਰੀਆਂ ਪਈਆਂ ਨੇ ਚੌਫ਼ਾਲ
.................
ਬੋਹਲ ਢਕਣ ਲਈ
ਪੱਲੀਆਂ ਤ੍ਰਿਪਾਲ਼ਾਂ
ਪੰਡ ਚੁੱਕੀ ਖੇਤ ਨੂੰ ਜਾਂਦਾ
ਉਨੀਂਦਰਾ ਜੱਟ
ਬੁੜਬੁੜਾਉਂਦਾ ਗਾਲ੍ਹ ਵਾਹੁੰਦਾ
ਖਿਝਿਆ ਹੋਇਆ
ਝਟਕੇ ਨਾਲ਼
ਬੰਦ ਕਰ ਜਾਂਦਾ ਹੈ
ਰੇਡਿਓ।
4 comments:
Bahut achhi kavita hai. Lagataar kayi vaar parhi. Amarjeet horan di soch nu salaam. Punia saab taan parkhoo han hi.......
Ih kamaal di nazm Amarjit Kasak sahab di hai jo Indian Army vich tainaat han, hor jaankari mainu nahi hai, main ihna nu mashhoor parche SANKH vich kai vaar parhia si ate ih nazm mainu Harwinder Bhandal sahab di aalochna di kitab vichon mili. mainu bahut hi changgi laggi...
22 ji bahut vadia nazam likhi hai.jatt di os vakt di halt nu bada bakhoobi likhia hai
ਦਵਿੰਦਰ ਜੀ ਬਹੁਤ ਧੰਨਵਾਦ ਅਮਰਜੀਤ ਜੀ ਦੀ ਇਸ ਨਜ਼ਮ ਲਈ ....ਕਾਸ਼!ਰਾਗੀ ਸਿੰਘ "ਮੇਘੈ ਨੋ ਫੁਰਮਾਨ ਹੋਆਂ ਬਰਸਹੁ ਕਿਰਪਾ ਧਾਰ" ਦੇ ਅਸਲੀ ਅਰਥ ਸਮਝ ਜਾਣ
...ਜਿਮੀਦਾਰ ਤੇ ਕੁਦਰਤੀ ਆਫ਼ਤਾਂ ਦਾ ਕਹਿਰ , ਨੁਕਸਾਨ ਦੇ ਬਦਲੇ ਮੁਆਵਜ਼ਾ ਨਾ ਮਿਲਣਾ ,ਮਿਲਣਾ ਵੀ ਤਾਂ ਜਿਮੀਦਾਰ ਤੱਕ ਪਹੁੰਚਦਿਆਂ 2 ਰੁਪਏ ਦਾ ਚੈੱਕ ਰਹਿ ਜਾਣਾ ..ਇਹੋ ਜਿਹੇ ਹਾਲਾਤ ਵੇਲ਼ੇ ਤਾਂ ਰੇਡੀਉ ਭੰਨਣ ਨੂੰ ਦਿਲ ਕਰਦਾ ਹੈ..ਗੁਰਬਾਣੀ ਇਹੋ ਜਿਹੀ ਕਾਣੀ ਵੰਡ ਦੀ ਵਿਰੋਧਤਾ ਕਰਦੀ ਹੈ....ਪਰ ਸਾਡੇ ਰਾਗੀ ਸਿੰਘਾਂ ਨੂੰ ਅਸਮਾਨ 'ਚੋਂ ਮੀਂਹ ਵਰ੍ਹਨ ਵੇਲ਼ੇ ਹੀ ਇਹ ਸ਼ਬਦ ਯਾਦ ਅਉਂਦਾ ਹੈ
Post a Comment