ਅਜੇ ਦਰਪੇਸ਼ ਡਰ ਹੈ ਕਾਫ਼ਲੇ ਨੂੰ
ਜ਼ਰਾ ਇਹ ਰਾਤ ਕਟ ਜਾਵੇ ਤਾਂ ਜਾਵੀਂ।
ਸਫ਼ਰ ਦਾ ਨ੍ਹੇਰ ਖ਼ੌਰੇ ਕਦ ਮਿਟੇਗਾ
ਜੇ ਮਨ ਦੀ ਧੁੰਦ ਛਟ ਜਾਵੇ ਤਾਂ ਜਾਵੀਂ ।
-----
ਮੈਂ ਮੰਨਦਾ ਹਾਂ ਤਿਰੇ ਸੀਨੇ ਦੇ ਅੰਦਰ
ਬੜੀ ਇੱਛਾ ਹੈ ਖ਼ੁਦ ਨੂੰ ਪਾਉਣ ਦੀ, ਪਰ
ਇਹ ਜਲ, ਧਰਤੀ, ਹਵਾ, ਆਕਾਸ਼ ਸਭ-ਕੁਛ
ਤਿਰੇ ਅੰਦਰ ਸਿਮਟ ਜਾਵੇ ਤਾਂ ਜਾਵੀਂ ।
-----
ਜੇ ਚਾਹੁੰਨਾ ਏਂ ਕਿ ਸੁਰ-ਸ਼ਾਲਾ ਦੇ ਅੰਦਰ
ਖਿੜੇ ਸਰਗ਼ਮ ਨਵੇਂ ਫੁੱਲਾਂ ਦੇ ਵਾਂਗਰ
ਜਦੋਂ ਪਹਿਚਾਣ ਤੇਰੇ ਪੋਟਿਆਂ ਦੀ
ਸੁਰਾਂ ਦੇ ਨਾਲ਼ ਵਟ ਜਾਵੇ ਤਾਂ ਜਾਵੀਂ ।
-----
ਅਜੇ ਤੂੰ ਭਟਕਣੈਂ ਕੁਝ ਹੋਰ ਦਰ-ਦਰ
ਬੜਾ ਗੂੜ੍ਹਾ ਹੈ ਹਾਲੇ ਪੈਰ ਚੱਕਰ
ਅਜੇ ਘਰ ਜਾਣ ਦਾ ਵੇਲ਼ਾ ਨਹੀਂ ਹੈ
ਜਿਗਰ ਦੀ ਚੀਸ ਹਟ ਜਾਵੇ ਤਾਂ ਜਾਵੀਂ ।
2 comments:
Bahut khoob Rajinderjeet ji.
ਮੈਂ ਮੰਨਦਾ ਹਾਂ ਤਿਰੇ ਸੀਨੇ ਦੇ ਅੰਦਰ
ਬੜੀ ਇੱਛਾ ਹੈ ਖ਼ੁਦ ਨੂੰ ਪਾਉਣ ਦੀ, ਪਰ
ਇਹ ਜਲ, ਧਰਤੀ, ਹਵਾ, ਆਕਾਸ਼ ਸਭ-ਕੁਛ
ਤਿਰੇ ਅੰਦਰ ਸਿਮਟ ਜਾਵੇ ਤਾਂ ਜਾਵੀਂ ।
ਜਦੋਂ ਪਹਿਚਾਣ ਤੇਰੇ ਪੋਟਿਆਂ ਦੀ
ਸੁਰਾਂ ਦੇ ਨਾਲ਼ ਵਟ ਜਾਵੇ ਤਾਂ ਜਾਵੀਂ ।
der baad hi sahi par pasand aayi hai teri navin gal........Darvesh
Post a Comment