ਨਜ਼ਮ
ਇਕ ਵੇਲੇ ਸੀ
ਅੰਬਰ ਦੇ ਸੰਗ
ਗੱਲਾਂ ਕਰਦੇ…
ਰੁੱਤ ਬਦਲੀ
ਤਾਂ ਉਹੀਓ ਪੱਤੇ
ਰੁੱਖ ਦੇ ਪੈਰੀਂ ਆਣ ਡਿੱਗੇ!
=====
ਰੁੱਤ-ਚੱਕਰ-2
ਨਜ਼ਮ
ਝੱਖੜ ਝੁੱਲਿਆ
ਘਰ ਦਾ ਦਰ ਖੁੱਲ੍ਹਿਆ…
ਬੇ-ਘਰ ਹੋਏ ਕਿੰਨੇ ਪੱਤੇ
ਟੱਪ ਬਰੂਹਾਂ ਅੰਦਰ ਆ ਗਏ।
=====
ਜ਼ਿੰਦਗੀ ਦਾ ਜਸ਼ਨ
ਨਜ਼ਮ
ਇਹ ਜਾਣਦਿਆਂ
ਕਿ ਕੁਝ ਹੀ ਦਿਨਾਂ ’ਚ
ਖ਼ਤਮ ਹਯਾਤੀ ਹੋ ਜਾਣੀ ਹੈ,
ਪੱਤਿਆਂ ਨੂੰ ਕਿਵੇਂ
ਗੂੜ੍ਹੇ ਗੂੜ੍ਹੇ ਰੰਗ ਚੜ੍ਹੇ ਨੇ
ਪੱਤਝੜ ਰੁੱਤੇ!
=====
ਯੋਧੇ
ਨਜ਼ਮ
ਪੀਲ਼ੇ, ਹਰੇ, ਕਿਰਮਚੀ ਪੱਤੇ,
ਨਿਕਲ਼ ਆਏ ਸੜਕਾਂ ਉੱਤੇ।
ਰੋਸ ਮੁਜ਼ਾਹਰਾ ਕਰਦੇ
ਪੱਤਝੜ ਕੋਲੋਂ ਜ਼ਰਾ ਨਾ ਡਰਦੇ!
1 comment:
ਰੁੱਤ ਚੱਕਰ 1 ਦਾ ਸ਼ਾਹਮੁਖੀ ਲਿੱਪੀਅੰਤਰ
ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ ਜੀ
لیکھک جسوید ماہل
ਮਾਹਲ ਜਸਬੀਰ ਲੇਖਕ
اک ویلے سئ 1
امبر دے سنگ 2
گّلاں کردے 3
دت بدلئ تاں4
اوہیاو پّتے5
دکھاں دے پیریں6
آن ڈگے7
ਪੰਜਾਬੀ
1 ਇੱਕ ਵੇਲ਼ੇ ਸੀ
2 ਅੰਬਰ ਦੇ ਸੰਗ
3 ਗੱਲਾਂ ਕਰਦੇ
4 ਰੁੱਤ ਬਦਲੀ ਤਾਂ
5 ਉਹੀਉ ਪੱਤੇ
6 ਰੁੱਖਾਂ ਦੇ ਪੈਰੀਂ
7 ਆਣ ਡਿੱਗੇ
Post a Comment