ਦਰ ਦਿਲ ਦਾ ਖੁਲ੍ਹਾ ਰਖਦਾਂ, ਦੁਖ ਸੁਖ ਲਈ ਰਾਹ ਰੱਖਦਾਂ।
ਉਹ ਪੌਣਾਂ ਭੇਜੇਗਾ, ਮੈ ਦੀਪ ਜਗਾ ਰੱਖਦਾਂ।
-----
ਇਕ ਉੜਦੇ ਪਰਿੰਦੇ ਨੂੰ, ਸੂਰਜ ਤਾਕੀਦ ਕਰੇ,
ਤੂੰ ਪਰਤ ਜ਼ਰੂਰ ਪਵੀਂ, ਮੈਂ ਵਣ ਨੂੰ ਹਰਾ ਰੱਖਦਾਂ।
-----
ਤੱਕ ਸ਼ੀਸ਼ਾ ਸ਼ਰਮਾਵਾਂ, ਫਿਰ ਸ਼ੀਸ਼ਾ ਸ਼ਰਮਾਵੇ,
ਜਦ ਖ਼ੁਦ ਨੂੰ ਖ਼ੁਦ ਸਾਹਵੇਂ, ਕੁਝ ਦੇਰ ਖੜਾ ਰੱਖਦਾਂ।
-----
ਇਹ ਵਰਕੇ ਮੱਸਿਆ ਦੇ, ਲੋਏ ਨਾ ਪੜ੍ਹ ਹੁੰਦੇ,
ਦਿਲ ਦੇ ਕਿਸੇ ਕੋਨੇ 'ਚ, ਮੈਂ ਨ੍ਹੇਰ ਬਚਾ ਰੱਖਦਾਂ।
-----
ਓੜ੍ਹਕ ਦੀ ਬੇਬਾਕੀ ਨ ਮੂਲ਼ੋਂ ਸਰਗ਼ੋਸ਼ੀ,
ਮੈਂ ਅਪਣੇ ਦਰੀਚੇ ਦਾ ਪਰਦਾ ਹਿਲਦਾ ਰੱਖਦਾਂ।
2 comments:
shaandar shaer han sare de sare, naveenta naal pesh hoe ho, vaah.
THANKS, DAVINDER.
Post a Comment