ਐ ਦਿਲ ਨਾ ਤੜਪ ਦੇਖ ਠਹਿਰ ਚਾਰ ਕੁ ਪਲ ਹੋਰ।
ਬਦਲੇ ਨੇ ਜੁ ਅਜ ਥੋੜ੍ਹਾ ਬਦਲ ਜਾਣਗੇ ਕੱਲ੍ਹ ਹੋਰ।
-----
ਮੰਜ਼ਿਲ ‘ਤੇ ਪਹੁੰਚਣਾ ਹੈ ਨ ਰਸਤੇ ‘ਚ ਕਦਮ ਰੋਕ,
ਬਸ ਚਾਰ ਕੁ ਪੈਰਾਂ ਦਾ ਸਫ਼ਰ ਹੋਰ ਹੈ, ਚਲ ਹੋਰ।
-----
ਖੁਭ ਜਾਏਂਗਾ ਉਸਦੇ ਜੇ ਖ਼ਿਆਲਾਂ ‘ਚ ਲਗਾਤਾਰ,
ਦਿਲ ਹਾਰ ਕੇ ਬੈਠੇਂਗਾ ਤੇ ਪੈ ਜਾਊ ਖ਼ਲਲ ਹੋਰ।
-----
ਆਦਤ ਹੈ ਅਸਾਂ ਦੀ ਕਿ ਵਫ਼ਾ ਕਰਨ ਦੀ ਸਭ ਨਾਲ਼,
ਜੀ ਸਦਕੇ ਜਫ਼ਾ ਕਰਨ ਉਹ ਹੈ ਉਨ੍ਹਾਂ ਦੀ ਗੱਲ ਹੋਰ।
-----
ਜੇ ਕੋਈ ਮੁਸੀਬਤ ਦੀ ਘੜੀ ਵਿਚ ਨ ਰਿਹਾ ਨਾਲ਼,
ਏਦਾਂ ਹੀ ਚਲੀ ਜਾਊ ਮੁਸੀਬਤ ਵੀ, ਸੰਭਲ਼ ਹੋਰ।
-----
ਇਹ ਹੁਸਨ ਫ਼ਰੇਬੀ ਹੈ ਨਾ ਕਰ ਏਸ ਦਾ ਇਤਬਾਰ,
ਨਾਦਾਨ ਮੇਰੇ ਇਸ਼ਕ਼ ਤੂੰ ਐਵੇਂ ਨਾ ਮਚਲ ਹੋਰ।
-----
ਕਹਿੰਦੇ ਨੇ ਗ਼ਜ਼ਲ ਹੋਰ ਵੀ ਮਹਿਫ਼ਿਲ ‘ਚ ਬੜੇ ਲੋਕ,
‘ਡੀ.ਆਰ. ਧਵਨ’ ਦਾ ਹੈ ਮਗਰ ਰੰਗੇ-ਗ਼ਜ਼ਲ ਹੋਰ।
********
( ਸ਼ਾਇਰ ਮਿਰਜ਼ਾ ਗਾਲਿਬ ਸਾਹਿਬ ਦੀ ਜ਼ਮੀਨ ‘ਤੇ ਕਹੀ ਗ਼ਜ਼ਲ)
1 comment:
Bahut khoob:
ਜੇ ਕੋਈ ਮੁਸੀਬਤ ਦੀ ਘੜੀ ਵਿਚ ਨ ਰਿਹਾ ਨਾਲ਼,
ਏਦਾਂ ਹੀ ਚਲੀ ਜਾਊ ਮੁਸੀਬਤ ਵੀ, ਸੰਭਲ਼ ਹੋਰ।
Post a Comment