
ਨਜ਼ਮ
ਸੁਪਨੇ ਜੋਗੀ ਨੀਂਦਰ ਦੇ ਦੇ, ਨੀਂਦ ਕੁ ਜੋਗਾ ਨੇਰ੍ਹਾ ਦੇ।
ਹੱਸਣ, ਰੋਵਣ, ਜੀਵਣ ਦੇ ਲਈ, ਜਗਦਾ, ਬੁਝਦਾ, ਹਿਰਦਾ ਦੇ।
-----
ਅੰਤਰਯਾਮੀ, ਸਰਵ-ਸੁਆਮੀ ਕਾਰਨ ਦੇ ਹਰ ਕਾਰਜ ਨੂੰ,
ਉਪਜਣ, ਉਗਮਣ, ਮੌਲਣ ਦੇ ਲਈ, ਕਿਣਕਾ, ਤੁਪਕਾ, ਰੁਮਕਾ ਦੇ।
-----
ਪਲ ਪਲ ਤਰਸਾਂ, ਤਰਸ ਕੇ ਛੋਹਾਂ, ਤੜਪ ਕੇ ਚੁੰਮਾਂ ਹੋਠਾਂ ਨੂੰ,
ਤਰਸਣ, ਤੜਪਣ, ਚੁੰਮਣ ਦੇ ਲਈ ਵਾਦਾ, ਮੌਕਾ, ਪਰਦਾ ਦੇ।
-----
ਮੇਰਾ ਤਾਂ ਪਰਛਾਵਾਂ ਤੱਕ ਵੀ ਤੇਰੀ ਹੀ ਲੋ ਕਰਕੇ ਹੈ,
ਪਰਖਣ, ਪੁੱਗਣ, ਮਾਨਣ ਦੇ ਲਈ ਮੇਰਾ, ਪੁਖ਼ਤਾ, ਨਾਤਾ, ਦੇ।
-----
ਮੇਰਾ ਅੰਦਰ ਡੁਬਦਾ ਤਰਦਾ, ਮੇਰਾ ਬਾਹਰ ਲਹਿੰਦਾ ਚੜ੍ਹਦਾ,
ਡੋਲਣ, ਉਖੜਨ, ਸੰਭਲਣ ਦੇ ਲਈ, ਵਕ਼ਫ਼ਾ, ਰਫ਼ਤਾ, ਅਰਸਾ ਦੇ।
7 comments:
Bahut he khoobsoorat ghazal .ikk ikk shayar kamal
ਮੇਰਾ ਤਾਂ ਪਰਛਾਵਾਂ ਤੱਕ ਵੀ ਤੇਰੀ ਹੀ ਲੋ ਕਰਕੇ ਹੈ,
kiya baat hai.
ਬਹੁਤ-ਬਹੁਤ ਸ਼ੁਕਰੀਆ ਹਰਪਾਲ ਜੀ! ਜਗਜੀਤ ਜੀ ਦੀ ਇਹ ਨਜ਼ਮ ਮੈਨੂੰ ਵੀ ਬਹੁਤ ਪਸੰਦ ਆਈ ਹੈ। ਮੁਬਾਰਕਾਂ ਸੰਧੂ ਸਾਹਿਬ!
ਇਸਨੂੰ ਜਿੰਨੀ ਵਾਰ ਵੀ ਪੜ੍ਹਿਐ, ਓਨੀ ਵਾਰ ਮਾਣਿਐਂ।
ਅਦਬ ਸਹਿਤ
ਤਨਦੀਪ
Sandhu sahab ne matle to baad 6-6 kafie banne ne ate oh vi bahut maulik, bhavpoorat ate khaalis kavita nal labrez. sari ghazal naveenta di sikharli pauri te lishk rahi hai.
Bahut vadhiya ji, har gall gehri.
ਜਿੰਨੀ ਵਾਰ ਪਡੋ ਓਨੀ ਵਾਰ ਤਾਰੀਫ ਕਰਨ ਦਾ ਮਨ ਕਰਦਾ ਹੈ, ਤਮੰਨਾ ਜੀ
Thanks a lot for your good words.
Jagjit Sandhu
ਉੱਪਰਲਾ ਕਮੈਂਟ ਮੈਨੂੰ ਈ ਮੇਲ ਰਾਹੀਂ ਪਹੁੰਚਾ ਸੀ।
Sorry, I forgot to mention. This actually is by Neelam.
Post a Comment