
ਸ਼ਾਮ ਢਲ਼ੀ ਇਕ ਸੂਰਜ ਡੁੱਬਾ ਚੜ੍ਹਿਆ ਇਕ ਤਨਹਾਈ ਦਾ।
ਬੁੱਕਲ਼ ਦੇ ਵਿਚ ਲੈ ਕੇ ਸੌਂ ਜਾ ਜੱਗ ਨੂੰ ਨਹੀਂ ਵਿਖਾਈ ਦਾ।
-----
ਇਹ ਨਾ ਹੋਵੇ ਫੁੱਟ ਸਕੇ ਨਾ ਬਿਰਖ਼ ਉਹਦੀਆਂ ਯਾਦਾਂ ਦਾ,
ਗ਼ਮ ਸੱਜਣ ਦਾ ਦਿਲ ਵਿਚ ਬਹੁਤਾ ਡੂੰਘਾ ਨਈਂ ਦਫ਼ਨਾਈ ਦਾ।
-----
ਸਾਹ ਹਉਕੇ ਦੀ ਜੂਨ ਹੰਢਾਉਂਦੇ ਮਰ ਜਾਂਦੇ ਨੇ ਜੰਗਲ਼ ਗਾਹੁੰਦੇ,
ਰਾਤ ਸੀ ਖ਼ਾਬਾਂ ਦਾ ਇਕ ਜੰਗਲ਼ ਦਿਨ ਜੰਗਲ਼ ਤਨਹਾਈ ਦਾ।
-----
ਲੋੜ ਮੁਤਾਬਿਕ ਘਰ ਵਿਚ ਮੈਨੂੰ ਹਰ ਰਿਸ਼ਤੇ ਨੇ ਵੰਡ ਲਿਐ,
ਥੋੜ੍ਹਾ ਥੋੜ੍ਹਾ ਹਰ ਰਿਸ਼ਤੇ ਦੇ ਹੱਥੋਂ ਨਿੱਤ ਮਰ ਜਾਈਦਾ।
-----
ਤਾਰਾ ਟੁੱਟ ਕੇ ਰਾਖ਼ ਨਈਂ ਹੁੰਦਾ ਲੋਅ ਬਣ ਜਾਂਦੈ ਜੁਗਨੂੰ ਦੀ,
ਕ਼ਬਰ ‘ਤੇ ਜਗਦਾ ਦੀਵਾ ਭਰਦੈ ਦਮ ਰੂਹ ਦੀ ਰੁਸ਼ਨਾਈ ਦਾ।
4 comments:
Harjinder kang ji tuhadi gazal'sham dhale'dunghe arth rakhdi hai.khubsurat rachna rachan vaste dili mubarkan
Ik uttam rachna......
ikk sohni ghazal.
khoobsurat gazal hamesha wang.....
Post a Comment