ਨਜ਼ਮ
ਹਰ ਰੋਜ਼
ਕੱਕੇ ਰੇਤ ਦੀ ਤਰ੍ਹਾਂ
ਲੋਅ 'ਚ ਤਪ ਰਿਹਾਂ
ਹਨੇਰੀਆਂ ਦੇ
ਆਉਣ ਨਾਲ਼
ਹੌਲ਼ੀ ਹੌਲ਼ੀ
ਘੱਟ ਰਿਹਾਂ
ਕਦੇ ਸੋਚਿਆ ਸੀ
ਬਾਗ਼ਾਂ 'ਚ ਬਹਾਰਾਂ ਬਾਰੇ
ਚਾਨਣੀ ਰਾਤ ਦੇ ਤਾਰਿਆਂ ਬਾਰੇ
ਪਰ ਅੱਜ
ਬਿਰਹੋਂ ਦੀ ਅੱਗ 'ਚ'
ਮਚ ਰਿਹਾ
ਜਿਸ ਰਾਹ ਤੇ ਤੁਰਦੇ ਸੀ
ਹੱਥ 'ਚ' ਹੱਥ ਪਾਕੇ
ਅੱਜ ਉਸੇ ਰਾਹ ‘ਤੇ
ਇੱਕ ਅਜਨਬੀ ਦੀ ਤਰ੍ਹਾਂ
ਇਕੱਲਾ ਤੁਰ ਰਿਹਾਂ ਹਾਂ
ਹਰ ਰੋਜ਼
ਕੱਕੇ ਰੇਤ ਦੀ ਤਰ੍ਹਾਂ
ਲੋਅ 'ਚ ਤਪ ਰਿਹਾਂ
No comments:
Post a Comment