ਪਿਤਾ ਦੀ ਪੱਗ, ਅਪਣੀ ਲਾਜ ਲੈ ਕੇ।
ਦੁਲ੍ਹਨ ਆਈ ਹੈ ਕਿੰਨਾ ਦਾਜ ਲੈ ਕੇ।
-----
ਹਰਿਕ ਕਾਰੂੰ ਦੇ ਜਾਂਦੇ ਹੱਥ ਖ਼ਾਲੀ,
ਮੁਹੱਬਤ ਹੀ ਗਈ ਹੈ ਤਾਜ ਲੈ ਕੇ।
-----
ਘੜੇ ਦੇ ਕੋਲ਼ ਜਾਂਦਾ ਹੈ ਪਿਆਸਾ,
ਕਦੇ ਮੋਤੀ, ਕਦੇ ਪੁਖ਼ਰਾਜ ਲੈ ਕੇ।
----
ਗ਼ਜ਼ਲ ‘ਤਰਲੋਕ’ ਦੀ ਗਾਉਂਦਾ ਹੈ ਵੇਖੋ,
ਕਿਵੇਂ ਨਾਂ ਆਪਣਾ ‘ਸਰਤਾਜ’ ਲੈ ਕੇ।
-----
ਤਿਰੀ ਆਸੀਸ ਲੈ ਕੇ ਚੱਲਿਆ ਹਾਂ,
ਮੁੜਾਂਗਾ ਮਾਂ ਕੁਈ ਕੰਮ-ਕਾਜ ਲੈ ਕੇ।
-----
ਸਹੀ ਖ਼ਾਰਾਂ ਦੀ ਜਿੰਨ੍ਹਾਂ ਚੋਭ ਹਰ ਦਮ,
ਉਹ ਮੁੜਦੇ ਝੋਲ਼ ਵਿਚ ਅਨਾਜ ਲੈ ਕੇ।
----
ਕਰੋ ਮਿਹਨਤ ਤਾਂ ਮਿਲ਼ਦਾ ਫਲ਼ ਹੈ ‘ਬਾਦਲ’,
ਹਰਿਕ ਜੰਮਦਾ ਨਾ ਪੇਟੋਂ ਰਾਜ ਲੈ ਕੇ।
8 comments:
Bahut khoob kiha Badal sahib
ਪਿਤਾ ਦੀ ਪੱਗ, ਅਪਣੀ ਲਾਜ ਲੈ ਕੇ।
ਦੁਲ੍ਹਨ ਆਈ ਹੈ ਕਿੰਨਾ ਦਾਜ ਲੈ ਕੇ।
ਬਾਦਲ ਭਾਅ ਜੀ ਕਮਾਲ ਕਰ ਦਿੱਤਾ ਤੁਸਾਂ ਤੇ ! ਗਜ਼ਲ ਦੇ ਸ਼ੇਅਰ ਵਿਚ ਬੰਨ੍ਹ ਕੇ ਤੁਸੀਂ ਤੇ ਲੁੱਟ ਹੀ ਲਿਆ | ਉਂਜ ਤਾਂ ਸਾਰੀ ਗਜ਼ਲ ਹੀ ਬਾ-ਕਮਾਲ ਹੈ ਪਰ ਮਤਲਾ ਤੇ ਮਕਤਾ ਬਹੁਤ ਹੀ ਕਮਾਲ ਹਾਸਲ ਹਨ ਜੀ ਵਧਾਈ ਕਬੂਲ ਕਰੋ |
ਵਾਹ ਵਾਹ !!
ਪਿਤਾ ਦੀ ਪੱਗ, ਅਪਣੀ ਲਾਜ ਲੈ ਕੇ।
ਦੁਲ੍ਹਨ ਆਈ ਹੈ ਕਿੰਨਾ ਦਾਜ ਲੈ ਕੇ।
ਤੇਰੀ ਆਸੀਸ ਲੈ ਕੇ ਚੱਲਿਆ ਹਾਂ,
ਮੁੜਾਂਗਾ ਮਾਂ ਕੋਈ ਕੰਮ ਕਾਜ ਲੈ ਕੇ।
ਬਹੁਤ ਵਧੀਆ।
ਸੁਰਿੰਦਰ ਸੋਹਲ
ਯੂ.ਐੱਸ.ਏ.
ਬਾਦਲ ਸਾਹਬ,ਬਹੁਤ ਵਧੀਆ ਗ਼ਜ਼ਲ ਹੈ। ਏਨੇ ਸਾਦੇ ਸ਼ਬਦਾਂ ਵਿਚ ਏਨਾ ਸ਼ਦੀਦ ਅਹਿਸਾਸ। ਕੱਮਾਲ ਹੈ, ਅੱਧਕ ਵਾਲ਼ੀ।
Badal Sahib,Bauht khoob....Rupdaburji
ਪਿਤਾ ਦੀ ਪੱਗ, ਅਪਣੀ ਲਾਜ ਲੈ ਕੇ।
ਦੁਲ੍ਹਨ ਆਈ ਹੈ ਕਿੰਨਾ ਦਾਜ ਲੈ ਕੇ।
ਗ਼ਜ਼ਲ ਬਹੁਤ ਖੂਬਸੂਰਤ ਬਾਦਲ ਸਾਹਿਬ! ਮਤਲਾ ਸਮੁੱਚੀ ਗ਼ਜ਼ਲ ਦਾ ਹਾਸਲ ਹੈ। ਬਹੁਤ ਬਹੁਤ ਮੁਬਾਰਕਾਂ ਜੀ!!
Sartaj.........Vadhia, Tikhiaan chibhaan......?
Darshan Darvesh
Post a Comment